ਆਰਮੀ ਸਕੂਲ ਤਿੱਬੜੀ ਦੀਆਂ ਦੋ ਲੜਕੀਆਂ ਨੇ ਇੰਟਰਨੈਸ਼ਨਲ ਕਰਾਟੇ ‘ਚੋਂ ਸਿਲਵਰ ਮੈਡਲ ਜਿੱਤੇ

ਆਰਮੀ ਸਕੂਲ ਤਿੱਬੜੀ ਕੈਂਟ (ਗੁਰਦਾਸਪੁਰ) ਦੀਆਂ ਦੋ ਵਿਦਿਆਰਥਨਾਂ, ਗ਼ਜ਼ਲ ਸੈਣੀ ਅਤੇ ਕੋਮਲ ਏਕਨੂਰ ਸਿੰਘ ਪੱਤੁਰੀ ਸ੍ਰ ਗੁਰਜੀਤ ਸਿੰਘ ਹਰਦੋਛਨੀ ਰੋਡ ਗੁਰਦਾਸਪੁਰ, ਨੇ ਇੰਟਰਨੈਸ਼ਨਲ  ਕਰਾਟੇ ਚੈਂਪੀਅਨਸ਼ਿਪ 2013  ਵਿਚੋਂ ਤੱਕੜੇ ਮੁਕਾਬਲੇ ਦੀ ਫ਼ਾਈਟ ਕਰਕੇ ਦੋਵਾਂ ਲੜਕੀਆਂ ਨੇ ਸਿਲਵਰ ਮੈਡਲ ਜਿਤ ਕੇ ਆਪਣੇ ਸਕੂਲ, ਕਰਾਟੇ ਕੋਚ ਗੁਰਵੰਤ “ਸੱਨੀ” ਮਾਪੇ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ।ਗਜ਼ਲ ਸੈਣੀ  ਦੇ ਪਿਤਾ ਜੁਝਾਰ ਸਿੰਘ ਅਤੇ  ਪੰਜਾਬੀ ਲੇਖ਼ਕ ਦਾਦਾ ਮਲਕੀਅਤ ਸਿੰਘ “ਸੁਹਲ” ਨੋਸ਼ਹਿਰੇ ਬਹਾਦਰ  ਦੇ ਪਰਵਾਰ ਅਤੇ ਰਿਸ਼ਤੇਦਾਰਾਂ ਨੇ ਕਰਾਟੇ ਇੰਟਰਨੈਸ਼ਨਲ ਮੈਡਲ ਪ੍ਰਾਪਤ  ਬਚਿਆਂ ਦਾ ਅਤੇ ਕਰਾਟੇ ਕੋਚ ‘ਸੱਨੀ ਜੀ ਦਾ  ਸਟੇਸ਼ਨ ਤੇ ਪਹੰਚ  ਕੇ ਫ਼ੁਲਾਂ ਦੇ ਹਾਰਾਂ ਨਾਲ ਨਿੱਘਾ ਸੁਆਗਤ ਕੀਤਾ।ਇਹ ਆਰਮੀ ਸਕੂਲ ਤਿੱਬੜੀ ਕੈਂਟ ਦੀ ਪ੍ਰਿੰਸੀਪਲ ਮਿਸਜ਼ ਲਵੀਨਾ ਰਾਜਪੂਤ ਦੀ ਲਗਨ ਸਦਕਾ ਹੀ, ਸਕੂਲ ਦੀਆਂ ਪ੍ਰਾਪਤੀਆਂ ਦਾ ਵੀ ਧਨਵਾਦ ਕੀਤਾ ।ਸਾਰਿਆਂ ਨੇ ਬਚਿੱਆਂ ਨੂੰ ਅਉਣ ਵਾਲੀ ਚੈਂਪੀਅਨਸ਼ਿਪ ‘ਚੋਂ ਗੋਲਡ ਮੈਡਲ  ਜਿੱਤਣ ਦਾ ਉਤਸ਼ਾਹ ‘ਤੇ ਆਸ਼ੀਰਵਾਦ ਦਿਤਾ।

This entry was posted in ਪੰਜਾਬ.

2 Responses to ਆਰਮੀ ਸਕੂਲ ਤਿੱਬੜੀ ਦੀਆਂ ਦੋ ਲੜਕੀਆਂ ਨੇ ਇੰਟਰਨੈਸ਼ਨਲ ਕਰਾਟੇ ‘ਚੋਂ ਸਿਲਵਰ ਮੈਡਲ ਜਿੱਤੇ

  1. Rewail singh says:

    maan e punjab nuun iho jejehian honhar dhian te ,dhian nuun parhao , Shan nuun vadhao ,

  2. Rewail singh says:

    maan e punjanuu iho jehian honhaar dhian te , Rewail Singh Ialy

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>