ਗੁਰੂ ਦੀ ਅਗਵਾਈ ਕਾਰਨ ਹਲਕਾ ਭਦੌੜ ’ਚ ਵਿਕਾਸ ਕਾਰਜ਼ਾਂ ਨੇ ਕਰਵਟ ਲਈ-ਖਜਾਨਾ ਮੰਤਰੀ

ਬਰਨਾਲਾ,(ਜੀਵਨ ਰਾਮਗੜ੍ਹ)-ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਭਦੌੜ ਹਲਕੇ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕੀਤੇ ਗਏ ਅਤੇ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਵਿੱਚ ਭਦੌੜ ਹਲਕੇ ਦੇ ਵਿਕਾਸ ਨੇ ਨਵੀਂ ਕਰਵਟ ਲਈ ਹੈ। ਇਹ ਸ਼ਬਦ ਸ.ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਪੰਜਾਬ ਨੇ ਸ਼ਹਿਣਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਆਖੇ। ਉਨ੍ਹਾਂ ਕਿਹਾ ਦੇਸ਼ ਦੀ ¦ਮੇ ਸਮੇਂ ਤੱਕ ਵਾਂਗ ਡੋਰ ਸੰਭਾਲਣ ਵਾਲੀ ਕਾਂਗਰਸ ਪਾਰਟੀ ਨੇ ਦੇਸ਼ ਦਾ ਦੀਵਾਲੀਆ ਕਰ ਦਿੱਤਾ ਹੈ ਅੱਜ ਦੇਸ਼ ਦੀ ਵਿਕਾਸ ਦਰ 7 ਫ਼ੀਸਦੀ ਤੋਂ 5 ਫ਼ੀਸਦੀ ਰਹਿ ਗਈ ਹੈ, ਵਪਾਰ ਤੇ ਕਾਰੋਬਾਰ ਖਤਮ ਹੋ ਗਏ ਹਨ। ਸਾਰੇ ਸੂਬਿਆਂ ਵਿੱਚ ਕੇਂਦਰ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਅਜਿਹਾ ਕੋਈ ਮਹਿਕਮਾ ਨਹੀਂ ਬਚਿਆ ਜਿਸ ਵਿੱਚ ਕੇਂਦਰੀ ਮੰਤਰੀਆਂ ਦੇ ਘਪਲਿਆਂ ਦਾ ਨਾਂਅ ਨਾ ਆਇਆ ਹੋਵੇ। ਉਨ੍ਹਾ ਕਿਹਾ ਕਿ ਪੰਜਾਬ ਵਿੱਚ ਹੁਣ ਬਾਜ਼ੀ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਆਈ ਹੈ ਅਤੇ ਆਉਣ ਵਾਲੇ ਕਈ ਸਾਲਾਂ ਤੱਕ ਕਾਂਗਰਸ ਦੇ ਪੰਜਾਬ ਵਿੱਚ ਪੈਰ ਨਹੀਂ ਲੱਗਣੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਮੁੜ ਸੁਰਜੀਤ ਨਹੀਂ ਹੋਵੇਗੀ ਹੋਰ ਭਾਵੇਂ ਕੋਈ ਖੇਤਰੀ ਪਾਰਟੀ ਨਵੀਂ ਪੈਦਾ ਹੋ ਜਾਵੇ। ਸ੍ਰ ਢੀਂਡਸਾ ਨੇ ਰਵਨੀਤ ਕੌਰ ਬਰਾੜ ਦੇ ਹੱਕ ’ਚ ਫਤਵਾ ਦੇਣ ਦੀ ਪੁਰਜੋਰ ਅਪੀਲ ਵੀ ਕੀਤੀ। ਇਸ ਸਮੇਂ ਹਲਕਾ ਇੰਚਾਰਜ ਸ.ਦਰਬਾਰਾ ਸਿੰਘ ਗੁਰੂ, ਸ.ਭੋਲਾ ਸਿੰਘ ਵਿਰਕ, ਬੀਰਇੰਦਰ ਸਿੰਘ ਜੈਲਦਾਰ, ਅਮਰ ਸਿੰਘ ਬੀ.ਏ, ਜਸਵੀਰ ਸਿੰਘ ਧੰਮੀ, ਸੁਰਜੀਤ ਸਿੰਘ, ਜੈਲਦਾਰਨੀ ਰਵਨੀਤ ਕੌਰ ਬਰਾੜ ਨੇ ਵੀ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਯਾਦਵਿੰਦਰ ਸਿੰਘ ਯਾਦੀ ਜੈਲਦਾਰ, ਗਗਨਦੀਪ ਸਿੰਗਲਾ, ਰਾਮ ਸਿੰਘ ਢੀਂਡਸਾ, ਹਰਜਿੰਦਰ ਸਿੰਘ ਬਿੱਲੂ, ਗੁਰਮੇਲ ਸਿੰਘ ਗੋਸ਼ਲ, ਨਿਰਮਲ ਸਿੰਘ ਖਾਲਸਾ, ਨਛੱਤਰ ਸਿੰਘ ਗਿੱਲ, ਹਰਪਾਲ ਸਿੰਘ ਪ੍ਰਧਾਨ, ਗੁਰਮੀਤ ਸਿੰਘ ਨੰਬਰਦਾਰ, ਜਰਨੈਲ ਸਿੰਘ ਸੇਖੋਂ, ਗੁਰਵਿੰਦਰ ਸਿੰਘ ਨਾਮਧਾਰੀ, ਡਾ.ਜੱਗਾ ਸਿੰਘ ਮੌੜ, ਗੁਰਸ਼ਰਨਜੀਤ ਸਿੰਘ ਪੱਪੂ, ਰਮਨ ਕਲੇਰ, ਪ੍ਰੇਮਪਾਲ ਪ੍ਰੇਮੀ, ਦਰਸ਼ਨ ਸਿੰਘ ਸਰਪੰਚ, ਸੁਰਜੀਤ ਸਿੰਘ ਕਲੇਰ, ਬਲਦੇਵ ਸਿੰਘ ਬੀਹਲਾ ਆਦਿ ਆਗੂ ਵੀ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>