ਕੁਦਰਤੀ ਆਫਤਾਂ ਦੇ ਕਹਿਰ ਉਪਰ ਵੀ ਰਾਜਨੀਤੀ ਕੀਤੀ ਜਾ ਰਹੀ ਹੈ

ਉਤਰਾਖੰਡ ਵਿੱਚ ਭਾਰੀ ਬਾਰਸ਼ ਅਤੇ ਬੱਦਲ ਫਟਣ ਨਾਲ 16 ਜੂਨ ਨੂੰ ਕੁਦਰਤੀ ਆਫਤਾਂ ਦੇ ਆ ਜਾਣ ਨਾਲ ਬਹੁਤ ਸਾਰੇ ਸ਼ਰਧਾਲੂ ਜੋ ਗੁਰਦਵਾਰਾ ਹੇਮ ਕੁੰਟ ਸਾਹਿਬ,ਬਦਰੀ ਨਾਥ ਅਤੇ ਕੇਦਾਰ ਨਾਥ ਦੇ ਮੰਦਰਾਂ ਦੇ ਦਰਸ਼ਨਾਂ ਲਈ ਗਏ ਹੋਏ ਸਨ ,ਹੜ੍ਹਾਂ ਦੀ ਲਪੇਟ ਵਿੱਚ ਆ ਗਏ ਸਨ ,ਜਿਸਦੀ ਵਜਾਹ ਕਰਕੇ ਉਹ ਬਹੁਤ ਹੀ ਪ੍ਰਭਾਵਤ ਹੋ ਗਏ ਸਨ ਅਤੇ ਇੱਕ ਲੱਖ ਦੇ ਕਰੀਬ ਲੋਕ ਯਾਤਰਾ ਦੌਰਾਨ ਹੀ ਅੱਧ ਵਿਚਾਲੇ ਹੀ ਫਸ ਗਏ ਸਨ। ਇਹ ਵੀ ਅੰਦਾਜਾ ਹੈ ਕਿ 1500 ਦੇ ਕਰੀਬ ਲੋਕ ਲਾਪਤਾ ਹਨ ਅਤੇ 1000 ਦੇ ਕਰੀਬ ਮਾਰੇ ਜਾ ਚੁੱਕੇ ਹਨ।ਐਨਾ ਵੱਡਾ ਕੁਦਰਤ ਦਾ ਕਹਿਰ ਅਤੇ ਤਬਾਹੀ ਦਾ ਖੌਫ ਪਹਿਲਾਂ ਕਦੀ ਨਹੀਂ ਵੇਖਿਆ।ਉਹਨਾਂ ਨੂੰ ਬਾਹਰ ਨਿਕਾਲਣ ਲਈ ਕੇਂਦਰ ਸਰਕਾਰ ਨੇ ਉਤਰਾਖੰਡ ਸਰਕਾਰ ਦੀ ਬੇਨਤੀ ਤੇ ਫੌਜ ਭੇਜੀ ਹੈ। ਇਸ ਤੋਂ ਇਲਾਵਾ ਇੰਡੋ ਤਿਬਤ ਬਾਰਡਰ ਫੋਰਸ ਅਤੇ ਹੋਰ ਸੁਰੱਖਿਆ ਦਸਤੇ ਸ਼ਰਧਾਲੂਆਂ ਅਤੇ ਇਲਾਕੇ ਦੇ ਲੋਕਾਂ ਨੂੰ ਬਾਹਰ ਨਿਕਾਲਣ ਵਿੱਚ ਜੁਟੇ ਹੋਏ ਹਨ। ਫੌਜ ਅਤੇ ਏਅਰ ਫੋਰਸ ਦੇ 61ਹੈਲੀਕਾਪਟਰ ਵੀ ਇਸ ਕਾਰਜ ਵਿੱਚ ਲੱਗੇ ਹੋਏ ਹਨ। ਇਸ ਅਪ੍ਰੇਸ਼ਨ ਵਿੱਚ ਫੌਜ ਦੇ 7ਹਜ਼ਾਰ ਅਧਿਕਾਰੀ ਤੇ ਜਵਾਨ,ਆਈ ਟੀ ਬੀ ਪੀ ਦੇ 4 ਹਜ਼ਾਰ ਅਤੇ ਨੈਸ਼ਨਲ ਡਿਸਾਸਟਰ ਰਿਸਪੌਂਸ ਫੋਰਸ ਸਿਰ ਤੋੜ ਕੋਸ਼ਿਸ਼ਾਂ ਕਰ ਰਹੇ ਹਨ। ਸੜਕਾਂ ਅਤੇ ਪੁਲ ਤੇਜ ਪਾਣੀ ਦੇ ਵਹਾਆ ਵਿੱਚ ਰੁੜ੍ਹ ਗਏ ਹਨ। ਇਸੇ ਤਰ੍ਹਾਂ ਬਦਰੀ ਨਾਥ ਅਤੇ ਕਿਦਾਰ ਨਾਥ  ਵਿਖੇ 90 ਧਰਮਸ਼ਾਲਾਵਾਂ ਅਤੇ ਕੁੱਝ ਹੋਟਲ ਜਿੱਥੇ ਯਾਤਰੀ ਠਹਿਰੇ ਹੋਏ ਸੀ ਵੀ ਪਾਣੀ ਵਿੱਚ ਰੁੜ੍ਹ ਗਈਆਂ ਹਨ। ਵੱਡੀ ਗਿਣਤੀ ਵਿੱਚ ਮਾਲੀ ਤੇ ਜਾਨੀ ਨੁਕਸਾਨ ਹੋਣ ਦਾ ਖਤਰਾ ਹੈ।ਫੌਜ ਜਿਲ੍ਹਾ ਪ੍ਰਬੰਧ ਦੇ ਸਹਿਯੋਗ ਨਾਲ ਯਾਤਰੂਆਂ ਨੂੰ ਖਾਣ ਲਈ ਫੂਡ ਪੈਕਟ ਵੀ ਦੇ ਰਹੀ ਹੈ ਪ੍ਰੰਤੂ ਦੁਖ ਦੀ ਗੱਲ ਹੈ ਕਿ ਉਥੋਂ ਦੇ ਸਥਾਨਕ ਦੁਕਾਨਦਾਰ ਖਾਣਾ ਅਤੇ ਹੋਰ ਚੀਜਾਂ ਮਹਿੰਗੇ ਭਾਅ ਤੇ ਵੇਚ ਰਹੇ ਹਨ।ਗੁਰਦਵਾਰਾ ਗੋਬਿੰਦ ਧਾਮ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰੰਤੂ ਗੁਰਦਵਾਰਾ ਗੋਬਿੰਦ ਘਾਟ ਦੀਆਂ ਕੁਝ ਇਮਾਰਤਾਂ ਢਹਿ ਢੇਰੀ ਹੋ ਗਈਆਂ ਹਨ। ਗੁਰੂ ਗ੍ਰੰਥ ਸਾਹਿਬ ਦੇ ਪਵਿਤਰ ਸਰੂਪ ਜੋਸ਼ੀ ਮੱਠ ਪਹੁੰਚਾ ਦਿੱਤੇ ਗਏ ਹਨ।ਪ੍ਰੰਤੂ ਗੋਬਿੰਦ ਘਾਟ ਦੀ ਇਮਾਰਤ ਨੂੰ ਕਾਫੀ ਨੁਕਸਾਨ ਹੋਇਆ ਹੈ। ਪਹਾੜਾਂ ਤੋਂ ਮਿੱਟੀ ਅਤੇ ਪੱਥਰ ਜਮ੍ਹਾਂ ਹੋ ਗਏ ਹਨ। ਅਲਕਨੰਦਾ ਦਰਿਆ ਨੇ ਗੁਰਦਵਾਰਾ ਗੋਬਿੰਦ ਘਾਟ ਦੇ ਆਲੇ ਦੁਆਲੇ ਦੀਆਂ ਸਾਰੀਆਂ ਦੁਕਾਨਾਂ ਢਹਿ ਢੇਰੀ ਕਰ ਦਿੱਤੀਆਂ ਹਨ। ਪਾਰਕਿੰਗ ਵਿੱਚ ਖੜ੍ਹੀਆਂ ਗੱਡੀਆਂ ਨੂੰ ਪਾਣੀ ਰੋੜ੍ਹਕੇ ਲੈ ਗਿਆ ਹੈ,ਜਿਹੜੇ ਡਰਾਈਵਰ ਗੱਡੀਆਂ ਵਿੱਚ ਹੀ ਸੁਤੇ ਸਨ ਉਹ ਵੀ ਪਾਣੀ ਵਿੱਚ ਹੀ ਰੁੜ੍ਹ ਗਏ।4000 ਦੇ ਕਰੀਬ ਸ਼ਰਧਾਲੂ ਗੋਬਿੰਦ ਧਾਮ ਵਿੱਚ ਹੀ ਫਸ ਗਏ ਸਨ ਕਿਉਂਕਿ ਵਾਪਸ ਆਉਣ ਲਈ ਰਸਤਾ ਟੁੱਟ ਗਿਆ ਸੀ।ਇੰਡੀਅਨ ਏਅਰ ਫੋਰਸ ਅਤੇ ਡੈਕਨ ਏਵੀਏਅਸ਼ਨ ਦੇ 4 ਹੈਲੀਕਾਪਟਰਾਂ ਨੇ ਸ਼ਰਧਾਲੂਆਂ ਨੂੰ ਬੜੀ ਮੁਸ਼ੱਕਤ ਨਾਲ ਵਾਪਸ ਲਿਆਂਦਾ ।ਪੰਜਾਬ ਸਰਕਾਰ ਨੇ ਵਿਸ਼ੇਸ਼ ਸਕੱਤਰ ਕਾਹਨ ਸਿੰਘ ਪੰਨੂੰ ਦੀ ਅਗਵਾਈ ਵਿੱਚ ਆਪਣੀ ਟੀਮ ਤੇ ਇੱਕ ਹੈਲੀਕਾਪਟਰ ਕਿਰਾਏ ਤੇ ਲੈਕੇ ਭੇਜੇ ਹਨ। ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਦੋ ਹੈਲੀਕਾਪਟਰ ਅਤੇ ਇੱਕ ਦਿੱਲੀ ਤੋਂ ਹੀ ਇੱਕ ਵਪਾਰੀ ਰਘਬੀਰ ਸਿੰਘ ਜੌੜਾ ਨੇ ਭੇਜੇ ਹਨ। ਅਸਲ ਵਿੱਚ ਇਹ ਛੋਟੇ ਹੈਲੀਕਾਪਟਰ ਹੀ ਹਨ, ਇਹ ਤਾਂ ਕਾਰਵਾਈ ਲਈ ਹੀ ਦਿਖਾਵਾ ਕਰਨ ਲਈ ਭੇਜੇ ਹਨ ਜਾਂ ਵੀ ਆਈ ਪੀ ਯਾਤਰੀਆਂ ਨੂੰ ਲਿਆਉਣਗੇ। ਪੰਜਾਬ ਸਰਕਾਰ ਨੇ ਇੱਕ ਬਿਆਨ ਵਿੱਚ ਦੱਸਿਆ ਸੀ ਕਿ ਉਹਨਾਂ 300 ਸ਼ਰਧਾਲੂ ਗੋਬਿੰਦ ਧਾਮ ਤੋਂ ਵਾਪਸ ਲਿਆਂਦੇ ਹਨ, ਪ੍ਰੰਤੂ ਗੁਰਦਵਾਰਾ ਹੇਮ ਕੁੰਟ ਟਰੱਸਟ ਦੇ ਉਪ ਚੇਅਰਮੈਨ ਸ਼੍ਰੀ ਨਰਿੰਦਰਜੀਤ ਸਿੰਘ ਜੋ ਕਿ ਉਤਰਾਖੰਡ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵੀ ਹਨ ਨੇ ਇਸ ਗੱਲ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਹੈਲੀਕਾਪਟਰ ਜੌਲੀ ਗ੍ਰਾਂਟ ਏਅਰ ਪੋਰਟ ਤੇ ਵਿਹਲਾ ਖੜ੍ਹਾ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਬਿਆਨਾਂ ਵਿੱਚ ਕਹਿ ਰਹੀ ਹੈ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਬਚਾਓ ਪ੍ਰਬੰਧਾਂ ਦੀ ਦੇਖ ਰੇਖ ਕਰ ਰਹੇ ਹਨ। ਇਹੋ ਜਹੇ ਮੌਕੇ ਤੇ ਦੁੱਖ ਦੀ ਘੜੀ ਵਿੱਚ ਵੀ ਅਕਾਲੀ ਦਲ ਰਾਜਨੀਤੀ ਕਰ ਰਿਹਾ ਹੈ ਜਦੋਂ ਕਿ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਇੰਗਲੈਂਡ ਵਿੱਚ ਛੁਟੀਆਂ ਮਨਾਂ ਰਹੇ ਹਨ।ਪੰਜਾਬ ਸਰਕਾਰ ਤੋਂ ਅਸੰਤੁਸ਼ਟ ਸ਼ਰਧਾਲੂਆਂ ਨੇ ਸ੍ਰ ਕਾਹਨ ਸਿੰਘ ਪੰਨੂੰ ਦੀ ਖਿੱਚ ਧੂਹ ਕੀਤੀ ਹੈ ਜੋ ਲੋਕਾਂ ਦਾ ਗੁਸਾ ਦਰਸਾ ਰਹੀ ਹੈ। ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਆਪਣਾ ਰੋਲ ਨਿਭਾਉਣ ਵਿੱਚ ਅਸਫਲ ਰਹੀ ਹੈ ਜੋ ਕਿ ਸਿੱਖਾਂ ਦੀ ਪ੍ਰਤੀਨਿਧ ਕਹਾਉਣ ਦਾ ਦਾਅਵਾ ਕਰ ਰਹੀ ਹੈ। ਸਾਰੀਆਂ ਸਿਆਸੀ ਪਾਰਟੀਆਂ ਨੇ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ।ਡਾ ਮਨਮੋਹਨ ਸਿੰਘ ਤਾਂ ਦੇਸ਼ ਦੇ ਪਰਧਾਨ ਮੰਤਰੀ ਹਨ, ਉਹਨਾਂ ਅਤੇ ਰਾਜ ਦੇ ਮੁੱਖ ਮੰਤਰੀ ਦਾ ਬਚਾਓ ਪ੍ਰਬੰਧਾਂ ਦਾ ਹਵਾਈ ਸਰਵੇਖਣ ਕਰਨਾਂ ਤਾਂ ਜਾਇਜ ਸੀ ਪ੍ਰੰਤੂ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ,ਰਾਜ ਨਾਥ ਸਿੰਘ, ਨਰਿੰਦਰ ਮੋਦੀ ਆਦਿ ਦੇ ਦੌਰੇ ਸਿਆਸਤ ਤੋਂ ਪ੍ਰੇਰਤ ਹਨ। ਨਰਿੰਦਰ ਮੋਦੀ ਨੇ ਕੇਦਾਰ ਨਾਥ ਮੰਦਰ ਦੀ ਉਸਾਰੀ ਕਰਨ ਦੀ ਜਿੰਮੇਵਾਰੀ ਲੈਣ ਦਾ ਐਲਾਨ ਕਰਕੇ ਹਿੰਦੂਆਂ ਦੀਆਂ ਵੋਟਾਂ ਲੈਣ ਦੀ ਰਾਜਨੀਤਕ ਚਾਲ ਚੱਲੀ ਹੈ। ਸਿਆਸੀ ਲੋਕ ਕੁਦਰਤੀ ਆਫਤਾਂ ਤੇ ਵੀ ਸਿਆਸਤ ਹੀ ਕਰਦੇ ਹਨ ਉਹਨਾਂ ਦੇ ਮਨਾਂ ਵਿੱਚ ਲੋਕਾਂ ਨਾਲ ਹਮਦਰਦੀ ਨਹੀਂ ਹੁੰਦੀ। ਪੰਜਾਬ ਸਰਕਾਰ ਹੀ ਲੈ ਲਓ ਪਹਿਲਾਂ ਬਿਨਾਂ ਸੋਚੇ ਸਮਝੇ ਸਿਆਸਤ ਕਰਨ ਲੱਗ ਪਏ ਜਦੋਂ ਲੋਕਾਂ ਸਾਹਮਣੇ ਉਹਨਾ ਦਾ ਪਾਜ ਖੁਲ੍ਹ ਗਿਆ ਫਿਰ ਯਾਤਰੀਆਂ ਨੂੰ ਪੰਜਾਬ ਲਿਆਉਣ ਲਈ ਬੱਸਾਂ ਭੇਜੀਆਂ ਜੋ ਚੰਗੀ ਗੱਲ ਹੈ। ਪੰਜਾਬ ਸਰਕਾਰ ਦੀਆਂ ਬੱਸਾਂ ਯਾਤਰੀਆਂ ਨੂੰ ਲੈਕੇ ਪੰਜਾਬ ਆ ਗਈਆਂ ਹਨ ਤੇ ਯਾਤਰੀਆਂ ਦੀ ਜਾਣਕਾਰੀ ਲਈ ਕੰਟਰੋਲ ਰੂਮ ਵੀ ਸਥਾਪਤ ਕੀਤਾ ਹੈ।ਯਾਤਰੀਆਂ ਲਈ ¦ਗਰ ਦਾ ਵੀ ਪ੍ਰਬੰਧ ਕੀਤਾ ਹੈ।ਇੱਕ ਹੋਰ ਸਿਾਅਸੀ ਚਾਲ ਸ੍ਰ ਪਰਕਾਸ਼ ਸਿੰਘ ਬਾਦਲ ਨੇ ਨਰਿੰਦਰ ਮੋਦੀ ਦਾ ਪੰਜਾਬ ਵਿੱਚ ਮਾਧੋਪੁਰ ਵਿਖੇ ਸਵਾਗਤ ਕਰਨ ਲਈ 23 ਜੂਨ ਨੂੰ ਜਾਣਾ ਸੀ ਇਸ ਲਈ ਉਹ ਇੱਕ ਦਿਨ ਪਹਿਲਾਂ ਵਿਦੇਸ਼ੀ ਦੌਰੇ ਤੋਂ ਆ ਗਏ ਤੇ ਬਿਆਨ ਦਾਗ ਦਿੱਤਾ ਕਿ ਉਹ ਉਤਰਾਖੰਡ ਦੀ ਕੁਦਰਤੀ ਆਫਤ ਕਰਕੇ ਆਪਣਾ ਵਿਦੇਸ਼ੀ ਦੌਰਾ ਵਿਚਾਲੇ ਛੱਡਕੇ ਆ ਗਏ ਹਨ।ਲੋਕ ਸਿਆਸੀ ਲੋਕਾਂ ਦੀਆਂ ਸਾਰੀਆਂ ਚਾਲਾਂ ਨੂੰ ਸਮਝਦੇ ਹਨ। ਹੁਣ ਤੱਕ ਫੌਜ ਨੇ 90 ਹਜ਼ਾਰ ਯਾਤਰੀਆਂ ਨੂੰ ਬਚਾਕੇ ਪ੍ਰਭਾਵਤ ਇਲਾਕੇ ਵਿੱਚੋਂ ਬਾਹਰ ਕੱਢ ਲਿਆ ਹੈ ਪ੍ਰੰਤੂ ਅਜੇ ਵੀ 12 ਹਜ਼ਾਰ ਯਾਤਰੀ ਉਤਰ ਕਾਸ਼ੀ,ਰੁਦਰਪਰਿਆਗ ਅਤੇ ਚੰਮੇਲੀ ਜਿਲ੍ਹਿਆਂ ਵਿੱਚ ਫਸੇ ਹੋਏ ਹਨ। ਉਹਨਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜੰਗੀ ਪੱਧਰ ਤੇ ਚਲ ਰਹੀਆਂ ਹਨ।ਹੜ੍ਹਾਂ ਨੇ 40 ਹਜ਼ਾਰ ਕਿਲੋਮੀਟਰ ਇਲਾਕਾ ਪ੍ਰਭਾਵਤ ਕੀਤਾ ਹੈ। 4 ਹਜ਼ਾਰ ਯਾਤਰੀ ਹੜ੍ਹ ਤੋਂ ਡਰਦੇ ਚੇਤੀ ਦੇ ਜੰਗਲਾਂ ਵਿੱਚ ਭੱਜ ਗਏ ਸਨ ਉਹਨਾਂ ਨੂੰ ਬੜੀ ਮੁਸ਼ਕਲ ਨਾਲ ਲੱਭਕੇ ਫੌਜੀਆਂ ਨੇ ਕੱਢਿਆ ਹੈ। 8ਹਜ਼ਾਰ ਯਾਤਰੀ ਅਜੇ ਵੀ ਬਦਰੀ ਨਾਥ ਮੰਦਰ ਵਿੱਚ ਫਸੇ ਹੋਏ ਹਨ। ਉਮੀਦ ਹੈ ਜੇ ਮੌਸਮ ਠੀਕ ਰਿਹਾ ਤਾਂ ਦੋ ਦਿਨਾਂ ਵਿੱਚ ਸਾਰੇ ਯਾਤਰੀ ਬਾਹਰ ਕੱਢ ਲਏ ਜਾਣਗੇ। ਇਸ ਸਾਲ ਹੁਣ ਹੇਮ ਕੁੰਟ ਸਾਹਿਬ ਦੁਬਾਰਾ ਦਰਸ਼ਨਾਂ ਲਈ ਖੋਲ੍ਹਿਆ ਨਹੀਂ ਜਾ ਸਕੇਗਾ।ਗੋਬਿੰਦ ਘਾਟ ਵਿਖੇ 400 ਟੈਕਸੀਆਂ ਦੇ ਡਰਾਇਵਰ ਟੈਕਸੀਆਂ ਸਮੇਤ ਰਸਤਾ ਸਾਫ ਹੋਣ ਦੀ ਉਡੀਕ ਵਿੱਚ ਬੈਠੇ ਹਨ।ਪੰਜਾਬ ਦੇ ਲੋਕਾਂ ਦੀ ਖੁਲ ਦਿਲੀ ਵੋਖਣ ਵਾਲੀ ਹੈ ਉਹਨਾਂ ਦੇ ਸ਼ਰਧਾਲੂਆਂ ਤੋਂ ਉਥੋਂ ਦੇ ਸਥਾਨਕ ਵਸਨੀਕਾਂ ਨੇ ਦੁਗਣੇ ਪੈਸੇ ਖਾਣ ਵਾਲੀਆਂ ਵਸਤਾਂ ਦੇ ਲਏ ਤੇ ਹੁਣ ਪੰਜਾਬ ਦੇ ਲੋਕ ਪੰਜਾਬ ਤੋਂ ਜਾਕੇ ਉਥੇ ¦ਗਰ ਲਾ ਰਹੇ ਹਨ ਅਤੇ ਸੁਕਾ ਸੀਧਾ ਡਬਲ ਰੋਟੀ,ਰਸ, ਬਿਸਕੁਟ ਅਤੇ ਹੋਰ ਸਮਗਰੀ ਦੇ ਟਰੱਕ ਭਰਕੇ ਲਿਜਾ ਰਹੇ ਹਨ। ਇਹ ਪੰਜਾਬੀਆਂ ਦੀ ਫਰਾਕ ਦਿਲੀ ਹੀ ਹੈ।ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਕੇਂਦਰ ਸਰਕਾਰ ਅਤੇ ਫੌਜ ਦਾ ਰੋਲ ਦੁੱਖ ਦੀ ਘੜੀ ਵਿੱਚ ਸ਼ਲਾਘਾਯੋਗ ਸੀ ਪ੍ਰੰਤੂ ਪੰਜਾਬ ਸਰਕਾਰ ਅਤੇ ਉਤਰਾਖੰਡ ਦੀਆਂ ਸਰਕਾਰਾਂ ਲੋਕਾਂ ਦੀਆਂ ਉਮੀਦਾਂ ਤੇ ਖਰੀਆਂ ਨਹੀਂ ਉਤਰੀਆਂ। ਭਵਿਖ ਵਿੱਚ ਮੌਨਸੂਨ ਮੌਸਮ ਦੇ ਵਿੱਚ ਪੰਜਾਬ ਲਈ ਵੀ ਖਤਰੇ ਦੀ ਘੰਟੀ ਹੈ ਕਿਉਂਕਿ ਰਜਵਾਹੇ,ਨਾਲੇ ਅਤੇ ਡਰੇਨੇਜ ਵਿਭਾਗ ਦੀਆਂ ਡਰੇਨਜ ਦੀ ਸਫਾਈ ਨਹੀਂ ਹੋਈ ਅਤੇ ਅਸੀਂ ਜੰਗਲਾਂ ਪ੍ਰਤੀ ਵੀ ਨਿਰਦਈ ਹੋ ਕੇ ਉਹਨਾਂ ਦੀ ਕਟਾਈ ਕਰੀ ਜਾ ਰਹੇ ਹਾਂ ਇਸ ਲਈ ਪੰਜਾਬ ਨੂੰ ਚੇਤੰਨ ਰਹਿਣ ਦੀ ਲੋੜ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>