ਮੁਹਾਲੀ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ

ਮੁਹਾਲੀ – ਕਿਆਊ.ਆਰ.ਐਸ (Q.R.S)Quantron Resonanz System ਚੁੰਬਕੀ ਕਿਰਨਾਂ ਦੁਆਰਾ ਜਰਮਨ ਵਿੱਚ ਵਰਤੀ ਜਾ ਰਹੀ ਇਲਾਜ਼ ਪ੍ਰਣਾਲੀ ਰਾਹੀਂ ਮੁਫਤ ਮੈਡੀਕਲ ਕੈਂਪ ਸਵੇਰ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਕਿਆਊ.ਆਰ.ਐਸ ਹੈਲਥ ਸੈਂਟਰ ਲਕਸ਼ਮੀ ਨਰਾਇਣ ਮੰਦਿਰ, ਫੇਜ਼-11, ਮੁਹਾਲੀ ਵਿਖੇ ਲਗਾਇਆ ਗਿਆ ਹੈ  ਜਿਸ ਵਿਚ ਸਾਹ ਦਮਾ, ਬਲੱਡ ਪ੍ਰੈਸ਼ਰ, ਸੂਗਰ, ਜੋੜਾਂ ਦੇ ਦਰਦ, ਸਰਵਾਈਕਲ, ਪਿਠ ਦਾ ਦਰਦ, ਚਮੜੀ ਰੋਗ, ਬਵਾਸੀਰ ਤੋਂ ਪੀੜਤ ਮਰੀਜ਼ਾਂ ਦਾ ਚੈਕ ਅਪ ਕੀਤਾ ਗਿਆ ਅਤੇ ਉਨ੍ਹਾਂ ਵਿਚੋਂ ਕੁੱਝ ਪੀੜਤ ਮਰੀਜ਼ਾਂ ਦਾ ਮੌਕੇ ਤੇ ਹੀ ਇਲਾਜ਼ ਡਾਕਟਰਾਂ ਦੀ ਟੀਮ ਜਿਸ ਵਿਚ  ਡਾ.ਮੀਨਾ, ਡਾ. ਸੰਜੇ ਸ਼ਰਮਾ, ਡਾ. ਪ੍ਰੀਤਮ ਸਿੰਘ ਡੋਡ ਵਲੋਂ ਕੀਤਾ ਗਿਆ। ਇਸ ਕੈਂਪ ਵਿੱਚ ਆਯੂਰਵੈਦਿਕ ਅਤੇ ਯੋਗਾ ਦੇ ਮਾਹਰਾਂ ਵਲੋਂ ਵੀ ਹਿੱਸਾ ਲਿਆ ਗਿਆ। ਕਿਆਊ.ਆਰ.ਐਸ ਇਲਾਜ਼ ਪ੍ਰਣਾਲੀ ਨੇ ਅਜਿਹੀਆਂ ਕਿਰਨਾਂ ਦੀ ਖੋਜ ਕੀਤੀ ਹੈ ਜੋ ਕਿ ਸਾਡੇ ਸਰੀਰ ਦੇ ਸੈਲਾਂ ਨੂੰ 8 ਮਿੰਟਾਂ ਵਿੱਚ ਊਰਜਾ ਪ੍ਰਦਾਨ ਕਰ ਦਿੰਦਿਆਂ ਹਨ ਜੋ ਊਰਜਾ ਸਾਨੂੰ 3 ਘੰਟੇ ਦੀ ਸੈਰ ਜਾਂ ਡੇਢ ਘੰਟਾ ਖੇਡਣ ਜਾਂ ਯੋਗਾ ਕਰਨ ਨਾਲ ਪ੍ਰਾਪਤ ਹੁੰਦੀ ਹੈ । ਇਹ ਕਿਰਨਾਂ ਸਰੀਰ ਵਿਚ 80% ਤੋਂ ਲੈ ਕੇ 900% ਤੱਕ ਆਕਸੀਜਨ ਦੀ ਮਾਤਰਾ ਨੂੰ ਵਧਾ ਦਿੰਦੀਆਂ ਹਨ। ਦੂਜੀਆਂ ਇਲਾਜ਼ ਪ੍ਰਣਾਲੀਆਂ ਜਿਵੇਂ ਐਲੋਪੈਥੀ, ਆਯੂਰਵੈਦਿਕ, ਹੋਮੋਪੈਥੀ, ਨੈਚੂਰਲ ਪੈਥੀ ਜਾਂ ਫੂਡ ਸਪਲੀਮੈਂਟ ਦੇ ਇਲਾਜ਼ ਨਾਲ ਵੀ ਇਹ ਇਲਾਜ਼ ਪ੍ਰਣਾਲੀ ਵਰਤੀ ਜਾਵੇ ਤਾਂ ਇਹ ਉਨ੍ਹਾਂ ਦੇ ਅਸਰ ਨੂੰ ਵੀ ਵੱਧਾ ਦਿੰਦੀ ਹੈ ਅਤੇ ਮਰੀਜ਼ ਦੇ ਜਲਦੀ ਠੀਕ ਹੋਣ ਵਿਚ ਸਹਾਇਕ ਹੁੰਦੀ ਹੈ। ਪ੍ਰੋ. ਡਾ. ਗਰਹਾਰਡ ਫਿਸ਼ਚਰ ਜੋ ਕਿਆਊ.ਆਰ.ਐਸ ਥਰੈਪੀ ਦੇ ਜਨਮਦਾਤਾ ਹਨ, ਪ੍ਰੋ. ਡਾ. ਮੈਡ ਆਰ.ਓ ਬੈਕਰ ਯੂ.ਐਸ.ਏ ਅਤੇ ਪ੍ਰੋ.ਡਾ. ਲਾਈਨੈਸ ਪੋ¦ਿਗ ਜੋ ਕਿ 2 ਵਾਰ ਨੋਬਲ ਪੁਰਸਕਾਰ ਵਿਜੇਤਾ ਹਨ ਨੇ ਕਿਹਾ ਕਿ ਕਿਆਊ.ਆਰ.ਐਸ ਮਨੁੱਖਤਾ ਦੇ ਲਈ ਵਰਦਾਨ ਹੈ। ਇਹ ਇਲਾਜ਼ ਪ੍ਰਣਾਲੀ 30 ਸਾਲਾਂ ਤੋਂ ਸਾਰੇ ਯੂਰਪ, ਅਮਰੀਕਾ, ਕਨੇਡਾ, ਅਸਟ੍ਰੇਲੀਆ, ਨਿਊਜ਼ੀਲੈਂਡ, ਥਾਈਲੈਂਡ, ਮਲੇਸ਼ੀਆ ਵਿਚ ਅਪਣਾਈ ਜਾ ਰਹੀ ਹੈ। ਜੋ ਕਿ ਹੁਣ ਮੁਹਾਲੀ ਦੇ ਕਿਆਊ.ਆਰ.ਐਸ ਹੈਲਥ ਸੈਂਟਰ, ਮੋਹਾਲੀ ਵਿੱਚ ਵੀ ਉਪਲਬੱਧ ਹੋ ਗਈ ਹੈ। ਇਸ ਇਲਾਜ਼ ਪ੍ਰਣਾਲੀ ਰਾਹੀਂ ਸਾਡੇ ਸਰੀਰ ਦੀਆਂ ਨਾ ਕਿਰਿਆਸ਼ੀਲ ਕੋਸ਼ਿਕਾਵਾਂ ਨੂੰ ਊਰਜਾ ਦਿੰਦੀ ਹੈ ਜਿਸ ਨਾਲ ਕੋਸ਼ਿਕਾਵਾਂ ਪੂਰਨ ਰੂਪ ਵਿੱਚ ਕਿਰਿਆਸ਼ੀਲ ਹੋ ਜਾਂਦੀਆਂ ਹਨ ਅਤੇ ਰੋਗ ਸਮਾਪਤ ਹੋ ਜਾਂਦਾ ਹੈ। ਕਿਆਊ.ਆਰ.ਐਸ ਪਦਤੀ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਦੀ ਹੈ ਨਾ ਕਿ ਉਸਨੂੰ ਦਬਾਉਂਦੀ ਹੈ ਇਸ ਨਾਲ ਖੂਨ ਦਾ ਦੌਰਾ ਵੱਧ ਜਾਂਦਾ ਹੈ ਤੇ ਖੂਨ ਵਿਚ ਆਕਸੀਜਨ ਦੀ ਮਾਤਰਾ ਲਾਲ ਖੂਨ ਕਣਾਂ ਦੁਆਰਾ ਵਧਾਈ ਜਾਂਦੀ ਹੈ ਅਤੇ ਖੂਨ ਨੂੰ ਕਲੈਸਟ੍ਰੋਲ ਤੋਂ ਮੁਕਤ ਕਰਕੇ ਪਤਲਾ ਕਰਨ ਵਿਚ ਸਹਾਈ ਹੁੰਦੀ ਹੈ, ਦਿਲ ਦੀ ਧੜਕਣ ਨੂੰ ਨਿਯਮਿਤ ਕਰਨ ਵਿਚ ਵੀ ਸਹਾਈ ਹੁੰਦੀ ਹੈ। ਹਰ ਸੈਲ ਵਿਚ ਲੋੜੀਂਦੇ 12 ਅਮੀਨੋ ਐਸਿਡ 60 ਵਿਟਾਮਿਨ ਦੀ ਪੂਰਤੀ ਵਿਚ ਸਹਾਈ ਹੁੰਦੀ ਹੈ ਅਤੇ ਸੈਲ ਦੀ ਸਫਾਈ ਕਰਕੇ ਕਾਰਬਨਡਾਈਆਕਸਾਈਡ, ਟਾਕਸਿਨ ਅਤੇ ਫਰੀ ਰੈਡੀਕਲ ਨੂੰ ਬਾਹਰ ਕੱਢਣ ਵਿਚ ਮਦਦਗਾਰ ਹੁੰਦੀ ਹੈ।
ਫੋਟੋ ਕੈਪਸ਼

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>