ਸਪੋਰਟਸ ਕੱਲਚਰਲ ਫੈਡਰੇਸ਼ਨ ਵੱਲੋ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ-ਨਾਰਵੇ

ਓਸਲੋ,(ਰੁਪਿੰਦਰ ਢਿੱਲੋ ਮੋਗਾ) –ਸਪੋਰਟਸ ਕੱਲਚਰਲ ਫੈਡਰੇਸ਼ਨ ਵੱਲੋ ਇਸ ਸਾਲ ਵੀ ਸ਼ਾਨਦਾਰ ਖੇਡ ਮੇਲੇ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ।ਫੈਡਰੇਸ਼ਨ ਵੱਲੋ ਕਰਾਏ ਗਏ ਇਸ ਖੇਡ ਮੇਲਾ ਦਾ ਮੁੱਖ ਉਦੇਸ਼  ਨਾਰਵੇ ਵਿੱਚ ਜੰਮੇ ਭਾਰਤੀ ਮੂਲ ਦੇ ਬੱਚਿਆ ਨੂੰ ਵੱਧ ਤੋ ਵੱਧ ਆਪਣੇ ਵਿਰਸੇ ਖੇਡਾ ਪ੍ਰਤੀ ਉਤਸਾਹਿਤ ਕਰਨਾ ਸੀ। ਇਸ ਖੇਡ ਦਾ ਮੁੱਖ ਆਕਰਾਸ਼ਨ ਬੱਚਿਆ  ਦੀਆ ਖੇਡਾ ਸਨ। 2 ਦਿਨ ਚੱਲੇ ਇਸ ਖੇਡ ਮੇਲਾ ਦੋਰਾਨ ਹਰ ਉਮਰ ਵਰਗ ਦੇ ਬੱਚੇ ਬੱਚੀਆ ਨੇ ਵੱਖੋ ਵੱਖ ਖੇਡਾ ਚ ਹਿੱਸਾ ਲਿਆ। ਨਿੱਕੇ ਨਿੱਕੇ ਬੱਚਿਆ  ਅਤੇ 15 ਸਾਲ ਦੀ ਉੱਮਰ ਤੱਕ ਦੇ ਬੱਚਿਆ ਦੀ ਕੱਬਡੀ  ਚ ਇਹਨਾ ਬੱਚਿਆ ਵੱਲੋ ਵਿਖਾਏ  ਗਏ ਕਮਾਲ ਨੇ ਹਰ ਆਏ ਹੋਏ ਦਰਸ਼ਕਾ ਦਾ ਮਨ ਮੋਹ ਲਿਆ।ਬੱਚਿਆ ਬੱਚੀਆ ਦੇ ਖੇਡਾ ਪ੍ਰਤੀ ਮੋਹ ਨੇ ਇਹ ਸਾਬਿਤ ਕਰ ਦਿੱਤਾ ਕਿ ਭਵਿੱਖ ਵਿੱਚ  ਇਹ ਬੱਚੇ ਚੰਗੇ ਖਿਡਾਰੀ ਹੋਣ ਤੋ ਇਲਾਵਾ  ਵਿਦੇਸੀ ਧਰਤੀ ਤੇ ਆਪਣੇ ਵਿਰਸੇ ਸਭਿਆਚਾਰ ਖੇਡਾ  ਨੂੰ ਸੰਭਾਲਣ ਚ ਸਹਾਈ ਹੋਣ ਗਏ। ਨਾਰਵੇ, ਸਵੀਡਨ, ਡੇਨਮਾਰਕ  ਤੋ ਕਈ  ਖੇਡ  ਕੱਲਬਾ ਨੇ ਹਿੱਸਾ ਲਿਆ। ਲੋਕਲ ਅਤੇ ਸਕੈਨਡੀਨੇਵੀਅਨ ਦੇਸ਼ਾ ਤੋ ਆਏ ਕੱਲਬਾਂ ਵਿਚਕਾਰ ਵਾਲੀਬਾਲ ਦੇ ਮੈਚਾ  ਤੋ ਇਲਾਵਾ ਕੱਬਡੀ  ਚ ਜੋਰ ਅਜਮਾਇਸ਼ ਹੋਈ।ਖੇਡ ਮੇਲੇ ਦਾ ਪਹਿਲੇ ਦਿਨ ਚਾਹੇ ਮੋਸਮ ਦੇਵਤੇ ਦੀ ਕੁੱਝ ਕਰੋਪੀ ਰਹੀ ਅਤੇ ਰੁੱਕ ਰੁੱਕ ਬਾਰਿਸ਼ ਹੁੰਦੀ ਰਹੀ ਪਰ ਬਾਰਿਸ਼ ਦੇ ਮੋਸਮ ਚ ਵੀ ਦਰਸ਼ਕਾ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀ ਆਈ ਅਤੇ ਦਰਸ਼ਕਾਂ ਨੇ ਖੇਡ ਮੇਲੇ ਦਾ ਪੂਰਾ ਆਨੰਦ ਮਾਰਿਆ ਅਤੇ ਗੁਰੂ ਕਾ ਲੰਗਰ ਵੀ ਅਟੁੱਟ ਵਰਤਦਾ ਰਿਹਾ। ਇਸ ਤੋ ਇਲਾਵਾ ਬੱਚਿਆ ਦੀ ਰੇਸਾ,ਫੁੱਟਬਾਲ ਮੈਚ,ਰੁਮਾਲ ਚੁੱਕਣਾ,ਹਰ ਉਮਰ ਵਰਗ ਮਰਦ ਤੇ ਅਰੋਤਾ ਦੀ ਰੇਸ ਆਦਿ ਦਾ ਆਨੰਦ ਖੇਡ ਮੇਲੇ ਚ ਆਏ ਹੋਏ ਦਰਸ਼ਕਾ ਨੇ ਮਾਣਿਆ। ਵਾਲੀਬਾਲ ਸੂਟਿੰਗ ਚ ਇਸ ਵਾਰ  ਨਾਰਵੇ ਦਾ ਦਸਮੇਸ਼ ਕੱਲਬ ਬਾਜੀ ਮਾਰ ਆਪਣੀ ਸਰਦਾਰੀ ਕਾਇਮ ਕਰ ਗਿਆ,ਜਦ ਕਿ ਸਮੈਸਿੰਗ ਚ  ਇਸ ਵਾਰ ਵੀ ਖਾਲਸਾ ਕੱਲਬ ਡੈਨਮਾਰਕ ਵਾਲੇ ਜੇਤੂ ਰਹੇ। ਰੱਸੇ ਖਿੱਚਣ ਚ ਆਜਾਦ ਕੱਲਬ ਵਾਲਿਆ ਜਿੱਤ ਹਾਸਿਲ ਕੀਤੀ।ਫੁੱਟਬਾਲ ਬੱਚਿਆ ਚ ਸ਼ੇਰੇ ਏ ਖਾਲਸਾ ਦਰਾਮਨ ਵਾਲੇ ਜੇਤੂ ਰਹੇ। ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕੱਬਡੀ ਚ ਨਾਰਵੇ ਤੋ ਸ਼ੇਰੇ ਪੰਜਾਬ ਸਪੋਰਟਸ ਕੱਲਬ, ਨਾਰਵੇ ਤੋ ਹੀ ਖਾਲਸਾ ਕੱਬਡੀ ਕੱਲਬ ਦਰੋਬਕ ਤੇ ਡੈਨਮਾਰਕ ਦੀ ਟੀਮ ਨੇ ਹਿੱਸਾ ਲਿਆ।ਆਪਸੀ ਮੁਕਾਬਲਿਆ ਤੋ ਬਾਅਦ ਫਾਈਨਲ ਚ ਖਾਲਸਾ ਕੱਬਡੀ ਕੱਲਬ ਤੇ  ਡੈਨਮਾਰਕ ਦੀ ਟੀਮ ਵਿਚਕਾਰ ਫੱਸਵਾ ਮੁਕਾਬਲਾ ਹੋਇਆ  ਪਰ  ਐਸ ਸੀ ਐਫ ਖੇਡ ਮੇਲਾ  ਦਾ ਕੱਬਡੀ ਕੱਪ ਖਾਲਸਾ ਕੱਬਡੀ ਕੱਲਬ ਦਰੋਬਕ ਨੇ  ਡੈਨਮਾਰਕ ਨੂੰ  ਸਤਾਈ-ਸਾਢੇ ਉਨੱਤੀ ਦੇ ਫਰਕ ਨਾਲ ਜਿੱਤਿਆ।ਖਾਲਸਾ ਕੱਬਡੀ ਕੱਲਬ ਦਰੋਬਕ ਦੇ ਕੱਬਡੀ ਖਿਡਾਰੀ ਨਾਰਵੇ ਦੇ ਹੀ ਜੰਮ ਪਲ ਹਨ। ਦੋਨਾ ਟੀਮਾ ਦੇ ਖਿਡਾਰੀਆ ਵੱਲੋ ਵਧੀਆ ਰੇਡਾ ਅਤੇ ਸਟੋਪਾ ਦਾ ਪ੍ਰਦਰਸ਼ਨ ਕੀਤਾ ਅਤੇ ਦਰਸ਼ਕਾ ਵੱਲੋ ਖਿਡਾਰੀਆ ਵੱਲੋ ਕੀਤੇ ਸਹੋਣੇ ਪ੍ਰਦਰਸ਼ਨ ਤੇ ਨੋਟਾ ਦਾ ਮੀਹ ਵਰਾ ਦਿੱਤਾ।। ਕੱਬਡੀ ਮੈਚਾ ਚ ਕੱਬਡੀ ਖਿਡਾਰੀ ਸੋਨੀ ਚੱਕਰ,ਦਵਿੰਦਰ ਜੋਹਲ, ਜਗਰੋਸ਼ਨ ਸਿੰਘ ਮਾਲੂਪੁਰੀਆ, ਜਗਜੀਤ ਸਿੰਘ ਮਾਲੂਪੁਰੀਆ,ਕੈਨੀ,ਸਨਜੀਤ ਸਿੰਘ,ਜਗਰੂਪ ਸਿੰਘ ,ਰਾਜੂ ਤੂਰ,ਲਾਲੀ,ਸੰਨੀ, ਧੰਨਰਾਜ ਅਟਵਾਲ, ਭਾਨਾ ਬਰਾੜ ਆਦਿ  ਨੇ ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ।ਕੱਬਡੀ ਦਾ ਪਹਿਲਾ ਇਨਾਮ ਅਕਾਲੀ ਦਲ(ਬ) ਨਾਰਵੇ ਦੇ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਬੋਪਾਰਾਏ ਅਤੇ ਸਮੂਹ ਮੈਬਰਾ ਵੱਲੋ ਦਿੱਤਾ ਗਿਆ। ਖੇਡ ਮੇਲੇ ਦੇ ਦੋਵੇ ਦਿਨ  ਕੱਲਬ ਵੱਲੋ ਆਏ ਹੋਏ ਦਰਸ਼ਕਾ ਲਈ ਮੇਲੇ ਸਮਾਪਤੀ  ਤੱਕ ਚਾਹ , ਜਲੇਬੀਆ, ਪਕੋੜਿਆ ਅਤੇ ਲੰਗਰ  ਆਦਿ ਦਾ ਖਾਸ ਪ੍ਰਬੰਧ ਕੀਤਾ ਗਿਆ। ਸਪੋਰਟਸ ਫੈਡਰੇਸ਼ਨ ਦੇ ਸਾਰਿਆ ਅਹੁਦੇਦਾਰਾ ਨੇ ਇਸ ਖੇਡ ਮੇਲੇ ਨੂੰ ਸਫਲ ਬਣਾਉਣ  ਲਈ ਆਪਣੀਆ ਜੁੰਮੇਵਾਰੀਆ  ਬੇਖੂਬੀ  ਨਾਲ ਨਿਭਾਈਆ।  ਡੈਨਮਾਰਕ ਅਤੇ ਸਵੀਡਨ ਦੀਆ ਮਹਿਮਾਨ ਟੀਮਾ ਦਾ ਰਹਿਣ ਦਾ ਵੀ ਸਹੋਣਾ ਪ੍ਰੰਬੱਧ ਕੀਤਾ ਗਿਆ  ਤਾਕਿ ਮਹਿਮਾਨ ਟੀਮਾ ਨੁੰ ਕਿੱਸੇ ਤਰਾ ਦੀ ਦਿੱਕਤ ਮਹਿਸੂਸ ਨਾ ਹੋਵੇ। ਖੇਡ ਮੇਲੇ ਦੋਰਾਨ ਬਹੁਤ ਹੀ ਖੂਬਸੁਰਤ ਸ਼ਾਇਰੋ ਸ਼ਾਇਰੀ ਅੰਦਾਜ ਚ ਕਮੈਟਰੀ ਜੰਗ ਬਹਾਦਰ ਸਿੰਘ ਜੰਲਧਰ ਵਾਲੇ ਅਤੇ ਦਵਿੰਦਰ ਜੋਹਲ ਤੇ ਕੁਲਦੀਪ ਕਾਲੀਆ ਨੇ ਕੀਤੀ।

ਕੱਲਬ ਵੱਲੋ ਹਰ ਜੇਤੂ ਟੀਮ ਨੂੰ ਸੋਹਣੇ ਇਨਾਮ ਦੇ ਨਿਵਾਜਿਆ ਅਤੇ ਖੇਡਾ ਚ ਭਾਗ ਲੈਣ ਵਾਲੇ ਬੱਚਿਆ ਅਤੇ ਰੇਨਰ ਅੱਪਾ ਦੀ ਹੋਸਲਾ ਅਫਜਾਈ ਲਈ ਹਰ ਇੱਕ ਨੂੰ ਇਨਾਮ ਦੇ ਸਨਮਾਨਿਆ।।ਇਸ ਟੂਰਨਾਮੈਟ ਨੂੰ ਸਫਲ ਬਣਾਉਣ ਦਾ ਸਿਹਰਾ ਵੱਖ ਵੱਖ ਕੱਲਬਾ ਦੀਆ ਟੀਮਾ , ਖੇਡ ਪ੍ਰੇਮੀ ਅਤੇ ਸਪੋਰਟਸ  ਕੱਲਚਰਲ ਫੈਡਰੇਸ਼ਨ ਦੇ ਚੇਅਰਮੈਨ ਸ੍ਰ ਜਰਨੈਲ ਸਿੰਘ ਦਿਓੁਲ, ਉਪ ਚੇਅਰਮੈਨ ਸ੍ਰ ਲਹਿੰਬਰ ਸਿੰਘ ਦਾਹੀਆ, ਪ੍ਰਧਾਨ ਮਲਕੀਅਤ ਸਿੰਘ (ਬਿੱਟੂ), ਵਾਈਸ ਪ੍ਰਧਾਨ ਹਰਪਾਲ ਸਿੰਘ, ਜਗਦੀਪ ਸਿੰਘ ਰੇਹਾਲ(ਸੈਕਟਰੀ), ਬਲਵਿੰਦਰ ਸਿੰਘ ਸਿੱਧੂ(ਖਜਾਨਚੀ) ਸਮੂਹ ਐਸ ਸੀ ਐਫ ਦੇ ਮੈਬਰਾਂ  ਨੂੰ ਜਾਦਾ ਹੈ, ਹੋਰਨਾ ਤੋ ਇਲਾਵਾ ਇਸ ਟੂਰਨਾਮੈਟ ਚ  ਡੈਨਮਾਰਕ ਤੋ ਸ੍ਰ ਹਰਤੀਰਥ ਸਿੰਘ ਥਿੰਦ (ਪਰਜੀਆ ਕਲਾਂ)ਜੁਗਰਾਜ ਸਿੰਘ ਤੂਰ (ਸੱਵਦੀ)ਪਿੰਦਾ ਜਨੇਤਪੁਰੀਆ,ਮੇਜਰ ਸਿੰਘ,ਬਲ ਪਿਆਰ ਸਿੰਘ, ਕੁਲਵਿੰਦਰ ਸਿੰਘ, ਪਰਮਜੀਤ ਸਿੰਘ ਬਰਾੜ ,ਸਵੀਡਨ ਤੋ ਸ੍ਰ ਮੱਖਣ ਸਿੰਘ, ਨਾਰਵੇ ਇੰਡੀਅਨ ਕਾਗਰਸ ਦੇ ਪ੍ਰਧਾਨ ਸ੍ਰ ਗੁਰਮੇਲ ਸਿੰਘ ਗਿੱਲ(ਚੱਬੇਵਾਲ), ਅਕਾਲੀ ਦਲ ਬਾਦਲ ਨਾਰਵੇ ਦੇ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਬੋਪਾਰਾਏ, ਜੋਗਿੰਦਰ ਸਿੰਘ ਬੈਸ,ਗੁਰਚਰਨ ਸਿੰਘ ਕੁਲਾਰ,ਹਰਵਿੰਦਰ ਪਰਾਸ਼ਰ, ਗੁਰਮੇਲ ਸਿੰਘ ਬੈਸ,ਸੰਤੋਖ ਸਿੰਘ ਬੈਸ, ਸ੍ਰ ਬਰਾੜ ਜੈਪੁਰ ਰੈਸਟੋਰੈਟ ੳਸਲੋ,ਬਲਵਿੰਦਰ ਸਿੰਘ ਭੁਲਰ,ਹਰਜੀਤ ਸਿੰਘ ਪੰਨੂ ਅਜਮੇਰ ਸਿੰਘ ਬਾਬਾ,ਰਣਜੀਤ ਸਿੰਘ,ਸ਼ਾਮ ਲਾਲ ਜੀ, ਲਖਬੀਰ ਸਿੰਘ ਖੈਹਿਰਾ,ਦਰਬਾਰਾ ਸਿੰਘ ਮਾਲੂਪੁਰੀਆ, ਅਜੈਬ ਸਿੰਘ ਦਰਾਮਨ ,ਇੰਦਰਜੀਤ ਸਿੰਘ ਲੀਅਰ, ਰਿੰਕਾ ਗਰੇਵਾਲ,ਸ੍ਰ ਹਰਨੇਕ ਸਿੰਘ ਦਿਉਲ, ਸ੍ਰ ਗੁਰਦਿਆਲ ਸਿੰਘ ਆਸਕਰ,ਸ੍ਰ ਕੁਲਵੰਤ ਸਿੰਘ ਬਰਾੜ, ਸ੍ਰ ਜਸਵੰਤ ਸਿੰਘ ਸੰਘਾ, ਸ੍ਰ ਰਸ਼ਪਿੰਦਰ ਸਿੰਘ, ਸ੍ਰ ਪ੍ਰਗਟ ਸਿੰਘ ਜਲਾਲ, ਡਿੰਪਾ ਵਿਰਕ,ਸਰਬਜੀਤ ਵਿਰਕ,ਜਸਬਿੰਦਰ ਸਿੰਘ ਤੂਰ, ਸ੍ਰ ਗੁਰਮੀਤ ਸਿੰਘ ਗਰੇਵਾਲ(ਧਾਦਰਾਂ) ਆਦਿ  ਹੋਰ ਬਹੁਤ ਸਾਰੇ ਸਤਿਕਾਰਯੋਗ ਸੱਜਣਾ ਨੇ ਮੇਲੇ ਦਾ ਨਜ਼ਾਰਾ ਮਾਣਿਆ।ਮੇਲੇ ਵਿੱਚ  ਦੇਸੀ ਭਾਈਚਾਰੇ ਦੇ ਦਰਸ਼ਕਾ ਤੋ ਇਲਾਵਾ ਭਾਰੀ ਸੰਖਿਆ ਚ ਨਾਰਵੀਜੀਅਨ ਦਰਸ਼ਕ ਵੀ ਹਾਜ਼ਰ ਹੋਏ।। ਖੇਡ ਮੇਲੇ ਦੇ ਅੰਤ ਵਿੱਚ ਸਮੂਹ ਸਪੋਰਟਸ ਕੱਲਚਰਲ ਫੈਡਰੇਸ਼ਨ  ਵੱਲੋ  ਟੂਰਨਾਮੈਟ ਦੇ ਸਪਾਂਸਰਾ,ਖੇਡ ਕੱਲਬਾ, ਸੱਭ ਦਰਸ਼ਕਾ, ਬਾਹਰੋ ਆਈਆ ਟੀਮਾ ਅਤੇ  ਹਰ ਇੱਕ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।ਕੱਲਬ ਲਈ ਮੇਲਾ ਦਾ ਹਰ ਦਰਸ਼ਕ  ਹੀ ਉਹਨਾ ਲਈ ਮੁੱਖ ਮਹਿਮਾਨ ਸੀ।ਜਿਹਨਾ ਸੱਭ ਦੇ ਸਹਿਯੋਗ ਨਾਲ ਇਹ ਖੇਡ ਮੇਲਾ  ਸਫਲ ਹੋਇਆ।

This entry was posted in ਖੇਡਾਂ, ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>