ਸ਼੍ਰੋਮਣੀ ਕਮੇਟੀ ਦਾ ਸਹਿਜਧਾਰੀ ਸਿੱਖਾਂ ਦੇ ਵੋਟਾਂ ਸਬੰਧੀ ਕੇਸ ਦੀ ਸੁਣਵਾਈ ਹੁਣ 23 ਅਗਸਤ ਨੂੰ ਹੋਵੇਗੀ

ਚੰਡੀਗੜ੍ – ਸਹਿਜਧਾਰੀ ਸਿੱਖਾਂ ਦੇ ਵੋਟਾਂ ਦੇ ਅਧੀਕਾਰ ਨੂੰ ਲੈ ਕੇ ਹਾਈਕੋਰਟ ਦੇ ਫੁਲ ਬੈਂਚ ਦੇ ਫੈਸਲੇ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਜਿਸ ਬਾਰੇ 28 ਜਨਵਰੀ 2013 ਨੂੰ ਹੁਣ ਅਦਾਲਤ ਨੇ ਅਪਣੇ ਫੈਸਲੇ ਵਿਚ ਕਿਹਾ ਸੀ ਕਿ ਪਟੀਸ਼ਨਰ ਧਿਰ ਅਦਾਲਤ ਦੇ ਆਮ ਤਰੀਕੇ ਦੇ ਨਾਲ ਨਾਲ ਵੱਖਰੇ ਤੋਰ ਤੇ ਵੀ ਦਸਤੀ ਰੂਪ ਵਿਚ ਸਬੰਧਿਤ ਧਿਰਾ ਨੂੰ ਸਰਵਿਸ ਮੁਕਮਲ ਕਰਵਾਉਣ ਅਤੇ  ਇਸ ਦੀ ਸੁਨਵਾਈ ਅੱਜ 1 ਜੁਲਾਈ ਨੂੰ ਹੋਣੀ ਸੀ ਪਰ ਸੁਪਰੀਮ ਕੋਰਟ ਦੀ ਲਿਸਟ ਵਿੱਚ ਹੁਣ ਇਸ ਦੀ ਸੁਣਵਾਈ 23 ਅਗਸਤ ਦਰਸਾਈ ਗਈ ਹੈ।

ਵਰਨਯੋਗ ਹੈ ਕਿ ਸਹਿਜਧਾਰੀ ਸਿੱਖ ਫੈਡਰੇਸ਼ਨ ਨੇ ਕੇਂਦਰ ਸਰਕਾਰ ਦੇ ਇਕ ਨੋਟਿਫੀਕੇਸ਼ਨ ਨੂੰ ਹਾਈਕੋਰਟ ਵਿੱਚ ਚੁਣੌਤੀ ਦਿਤੀ ਸੀ ਜਿਸ ਰਾਹੀ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਲੱਖਾਂ ਸਹਿਜਧਾਰੀ ਸਿੱਖਾਂ ਨੂੰ ਸਿੱਖੀ ਦੀ ਮੁੱਖ ਧਾਰਾ ਵਿਚੋ ਬਾਹਰ ਕੱਢਦੇ ਹੋਏ ਉਹਨਾ ਨੂੰ ਗੈਰ ਸਿੱਖ ਕਰਾਰ ਦੇ ਦਿਤਾ ਸੀ।ਹਾਈਕੋਰਟ ਦੇ ਫੁਲਬੈਂਚ ਨੇ ਇਸ ਕੇਸ ਦੇ ਫੈਸਲੇ ਵਿਚ ਸਹਿਜਧਾਰੀ ਸਿੱਖਾਂ ਦਾ ਵੋਟ ਦਾ ਅਧੀਕਾਰ ਬਹਾਲ ਕਰ ਦਿੱਤਾ ਸੀ ਤੇ ਉਸ ਨੋਟੀਫੀਕੇਸ਼ਨ ਨੂੰ ਹੀ ਰੱਦ ਕਰ ਦਿੱਤਾ ਸੀ। ਹਾਈਕੋਰਟ ਦੇ ਇਸ ਅਹਿਮ ਫੈਸਲੇ ਨਾਲ ਸ਼੍ਰੋਮਣੀ ਕਮੇਟੀ ਦੀ ਹੋਈ 2011 ਦੀ ਚੋਣ ਕਾਨੂਨੀ ਤੌਰ ਤੇ ਰੱਦ ਮੰਨੀ ਗਈ ਅਤੇ ਸ਼੍ਰੋਮਣੀ ਕਮੇਟੀ ਦੇ 170 ਮੈਂਬਰ ਜਿੱਤ ਕੇ ਵੀ ਕਾਰਜਸ਼ੀਲ ਨਹੀਂ ਹੋ ਪਾਏ। ਅਦਾਲਤਾਂ ਦੇ ਫੈਸਲੇ ਅਨੁਸਾਰ ਇਸ ਚੋਣ ਦੇ ਦੋਬਾਰਾ ਹੋਣ ਦੇ ਵੀ ਆਸਾਰ ਕਾਨੂੰਨੀ ਤੌਰ ਤੇ ਪੈਦਾ ਹੋ ਗਏ ਹਨ।ਸ਼੍ਰੋਮਣੀ ਕਮੇਟੀ ਦਾ ਭਵਿਖ ਹਾਲੇ ਹਨੇਰੇ ਵਿੱਚ ਹੀ ਜਾਪਦਾ ਹੈ ਕਿਉ ਕਿ ਹਾਈਕੋਰਟ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਨੇ ਸ਼੍ਰੋਮਣੀ ਕਮੇਟੀ ਨੂੰ ਕੋਈ ਰਾਹਤ ਨਹੀ ਦਿੱਤੀ ਹੈ।

ਹੁਣ ਸੁਪਰੀਮਕੋਰਟ ਨੇ ਸ਼੍ਰੋਮਣੀ ਕਮੇਟੀ ਦਾ ਕੰਮ-ਕਾਜ ਚਲਾਉਣ ਦੀ ਖਾਤਰ ਸ.ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਹੇਠ 15 ਮੈਂਬਰੀ ਕਾਰਜਕਾਰਨੀ ਕਮੇਟੀ ਨੂੰ ਬਹਾਲ ਕਰ ਦਿੱਤਾ ਸੀ ਜਿਸ ਕਾਰਨ ਸ਼੍ਰੋਮਣੀ ਕਮੇਟੀ ਦਾ ਕੰਮ ਚਲ ਰਿਹਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>