ਨਵੀਂ ਦਿੱਲੀ : ਗਿਆਨ ਵਿਦਿਆ ਪ੍ਰਚਾਰਣੀ ਸਭਾ ਗੋਬਿੰਦ ਪੁਰੀ ਐਕਸਟੈਂਸ਼ਨ ਦੇ ਪ੍ਰਧਾਨ ਗੁਰਮੇਲ ਪਾਲ ਸਿੰਘ ਨੇ ਇਕ ਸਮਾਗਮ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ ਦਾ ਸਾਂਝੇ ਤੌਰ ਤੇ ਉਤਰਾਖੰਡ ਵਿਖੇ ਆਈ ਕੁਦਰਤੀ ਕਰੋਪੀ ਦੌਰਾਨ ਦਿੱਲੀ ਕਮੇਟੀ ਵਲੋਂ ਮਨੁੱਖੀ ਕਦਰਾਂ ਕੀਮਤਾਂ ਨੂੰ ਮੁੱਖ ਰਖਕੇ ਕੀਤੀ ਗਈ ਵੱਢਮੂਲੀ ਸੇਵਾਂ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਸਨਮਾਨਤ ਕੀਤਾ। ਗੁਰਮੇਲ ਪਾਲ ਸਿੰਘ ਨੇ ਕਿਹਾ ਕਿ ਕਿਸੇ ਰਾਜ ਸਰਕਾਰ ਤੋਂ ਵੱਧ ਕੇ ਦਿੱਲੀ ਗੁਰਦੁਆਰਾ ਕਮੇਟੀ ਨੇ ਆਪਣੀ ਪੁਰੀ ਵਾਹ ਲਾ ਕੇ ਆਪਦਾ ਵਿਚ ਫਸੇ ਹੋਏ ਹਜਾਰਾਂ ਲੋਕਾਂ ਨੂੰ ਕਢਕੇ ਨਾ ਕੇਵਲ ਉਨ੍ਹਾਂ ਦੇ ਪਰਿਵਾਰਾਂ ਕੋਲ ਪਹੁੰਚਾਇਆ ਹੈ, ਸਗੋ ਲੰਗਰ ਛਕਾ ਕੇ ਅਤੇ ਮਾਲੀ ਸਹਾਇਤਾ ਦੇ ਕੇ ਆਮ ਸਿੱਖਾਂ ਵੱਲੋਂ ਗੁਰੂ ਦੀ ਗੋਲਕ ਵਿਚ ਪਾਏ ਜਾ ਰਹੇ ਯੌਗਦਾਨ ਦੀ ਵੀ ਸੁਯੋਗ ਵਰਤੋਂ ਕੀਤੀ ਹੈ। ਇਸ ਮੌਕੇ ਅਕਾਲੀ ਆਗੂ ਹਰਚਰਣ ਸਿੰਘ ਗੁਲਸ਼ਨ ਵੀ ਮੌਜੂਦ ਸਨ।
ਉਤਰਾਖੰਡ ਵਿਖੇ ਕੀਤੇ ਕਾਰਜਾਂ ਕਰਕੇ ਪ੍ਰਧਾਨ ਜੀ.ਕੇ. ਦਾ ਹੋਇਆ ਸਨਮਾਨ
This entry was posted in ਭਾਰਤ.