ਅੰਤ੍ਰਿੰਗ ਕਮੇਟੀ ਦੀ ਮੀਟਿੰਗ ’ਚ ਲਏ ਗਏ ਅਹਿਮ ਫੈਸਲੇ

ਚੰਡੀਗੜ੍ਹ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੱਜ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ (ਸੈਕਟਰ-27) ਚੰਡੀਗੜ੍ਹ ਵਿਖੇ ਅੰਤ੍ਰਿੰਗ ਕਮੇਟੀ ਦੀ ਬੈਠਕ ਹੋਈ ਜਿਸ ਵਿੱਚ ਟਰੱਸਟ ਵਿਭਾਗ ਤੇ ਅਮਲਾ ਸ਼ਾਖਾ ਦੀਆਂ, ਸੈਕਸ਼ਨ (87) ਦੇ ਅਤੇ ਸੈਕਸ਼ਨ (85) ਦੇ ਗੁਰਦੁਆਰਾ ਸਾਹਿਬਾਨ ਨਾਲ ਸਬੰਧਤ ਮਸਲਿਆਂ ਦਾ ਸਰਲੀਕਰਨ ਕੀਤਾ ਗਿਆ।

ਉਪਰੰਤ ਜਥੇਦਾਰ ਅਵਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਰਵਰੀ 1921 ’ਚ ਸ੍ਰੀ ਨਨਕਾਣਾ ਸਾਹਿਬ ਅਤੇ ਜੂਨ 1984 ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਪਰ ਹੋਏ ਫੌਜੀ ਹਮਲੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ, ਹਰਿ ਕੀ ਪੌੜੀ ਵਾਲਾ ਪਾਵਨ ਪਵਿੱਤਰ ਸਰੂਪ ਅਤੇ ਸੁਨਹਿਰੀ ਪਾਵਨ ਸਰੂਪ ਨੂੰ ਗੋਲੀਆਂ ਲੱਗਣ ਕਾਰਨ ਜਖ਼ਮੀ ਹੋ ਗਏ ਸਨ ਦੀ ਸ਼ਾਭ-ਸੰਭਾਲ ਹੈਦਰਾਬਾਦ ਅਤੇ ਪਟਿਆਲੇ ਤੋਂ ਪੁੱਜੇ ਮਾਹਰਾਂ ਦੀ ਰਾਇ ਮੁਤਾਬਕ ਕੀਤੀ ਜਾਵੇਗੀ। ਇੰਨ੍ਹਾਂ ਨਾਲ ਪੁਰਾਤਤਵ ਵਿਭਾਗ ਦਿੱਲੀ ਤੋਂ ਸ. ਐਸ.ਪੀ.ਸਿੰਘ ਦੀ ਰਾਇ ਵੀ ਲਈ ਜਾਵੇਗੀ ਅਤੇ ਜਰੂਰਤ ਅਨੁਸਾਰ ਇਹਨਾਂ ਪਾਵਨ ਸਰੂਪਾਂ ਦੀ ਫੋਟੋਗ੍ਰਾਫੀ, ਡੀਜੀਟਾਈਜੇਸ਼ਨ ਅਤੇ ਵੀਡੀਓਗ੍ਰਾਫੀ ਵੀ ਕਰਵਾਈ ਜਾਵੇਗੀ ਤੇ ਇਨ੍ਹਾਂ ਦੀ ਮੁਕੰਮਲ ਸੇਵਾ-ਸੰਭਾਲ ’ਚ ਤਕਰੀਬਨ ਇੱਕ ਸਾਲ ਸਮਾਂ ਲੱਗੇਗਾ। ਉਤਰਾਖੰਡ ਵਿਖੇ ਆਈ ਕੁਦਰਤੀ ਆਫਤ (ਹੜਾਂ) ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ, ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਗੁਰਦੁਆਰਾ ਸਾਹਿਬ ਜੀਂਦ, ਗੁਰਦੁਆਰਾ ਧਮਤਾਨ ਸਾਹਿਬ, ਗੁਰਦੁਆਰਾ ਸਾਹਿਬ ਕੁਰੂਕਸ਼ੇਤਰ ਤੋਂ ਵੱਡੇ ਪੱਧਰ ਤੇ ਹੜ੍ਹਾਂ ’ਚ ਫਸੇ ਲੋਕਾਂ ਲਈ ਰਾਹਤ ਸਮੱਗਰੀ ਭੇਜੀ ਗਈ ਸੀ ਤੇ ਲੋੜ ਅਨੁਸਾਰ ਪਿੱਛੋਂ ਗੁਰਦੁਆਰਾ ਨਾਢਾ ਸਾਹਿਬ ਤੋਂ ਰਾਸ਼ਨ ਸਪਲਾਈ ਭੇਜੀ ਜਾਂਦੀ ਸੀ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲਾ ਤੋਂ ਐਂਬੂਲੈਂਸ ਅਤੇ ਹਰੇਕ ਪ੍ਰਕਾਰ ਦੀਆਂ ਦਵਾਈਆਂ ਸਮੇਤ ਡਾਕਟਰੀ ਟੀਮ ਵੀ ਭੇਜੀ ਗਈ ਸੀ। ਸ਼੍ਰੋਮਣੀ ਕਮੇਟੀ ਦੀਆਂ ਰਾਹਤ ਟੀਮਾਂ ਨੇ ਆਰਮੀ ਨਾਲ ਸੰਪਰਕ ਕਰਕੇ ਹੈਲੀਕੈਪਟਰਾਂ ਰਾਹੀਂ ਪੈਕਟਾਂ ਦੇ ਰੂਪ ’ਚ ਅਤੇ ਲੰਗਰ ਲਗਾ ਕੇ ਲੋਕਾਂ ਦੀ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਉਤਰਾਖੰਡ ਦੇ ਪੀੜ੍ਹਤਾਂ ਲਈ ਇੱਕ ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ ਤੇ ਉਨ੍ਹਾਂ ਸਬੰਧੀ ਮੁਕੰਮਲ ਜਾਂਚ ਪੜਤਾਲ ਲਈ ਕਮੇਟੀ ਕਾਇਮ ਕੀਤੀ ਜਾ ਚੁੱਕੀ ਹੈ ਦੀ ਰਾਇ ਅਨੁਸਾਰ ਸਹਾਇਤਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਗੁਰਦੁਆਰਾ ਗੋਬਿੰਦ ਘਾਟ ਦੀ ਇਮਾਰਤ ਉਸਾਰੀ ਲਈ ਵੀ ਸ਼੍ਰੋਮਣੀ ਕਮੇਟੀ ਯੋਗਦਾਨ ਪਾਵੇਗੀ।

ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਨਾਲ ਮਤਰੇਈ ਮਾਂ ਵਾਲਾ ਕੀਤਾ ਸਲੂਕ ਬੇਹੱਦ ਮੰਦਭਾਗਾ ਤੇ ਡੂੰਘੀ ਸ਼ਾਜਿਸ ਵਾਲਾ ਹੈ ਤੇ ਇਸ ਵਿੱਚੋਂ ਨਫ਼ਰਤ ਦੀ ਭਾਵਨਾ ਨਜ਼ਰ ਆਉਂਦੀ ਹੈ ਜਿਸ ਨੂੰ ਸ਼੍ਰੋਮਣੀ ਕਮੇਟੀ ਕਦਾਚਿਤ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਫਿਰਕਾਪ੍ਰਸ਼ਤ ਲੋਕਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਬਰਦਾਸ਼ਤਯੋਗ ਨਹੀਂ ਇਸ ਸਬੰਧੀ ਦਿੱਲੀ ਸਥਿਤ ਪਾਕਿਸਤਾਨ ਦੇ ਹਾਈਕਮਿਸ਼ਨਰ ਨੂੰ ਪੱਤਰ ਲਿਖ ਕੇ ਅਜਿਹੀਆਂ ਕਾਰਵਾਈਆਂ ਰੋਕਣ ਲਈ ਕਿਹਾ ਗਿਆ ਹੈ। ਸ਼ੋਸ਼ਲ ਵੈਬਸਾਈਟਸ ਤੇ ਸਿੱਖ ਗੁਰੂ ਸਾਹਿਬਾਨ ਪ੍ਰਤੀ ਵਰਤੀ ਜਾਂਦੀ ਭੱਦੀ ਸ਼ਬਦਾਵਲੀ ਅਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਅੱਜ ਦੀ ਇਕੱਤਰਤਾ ਵਿੱਚ ਨਿਖੇਧੀ ਕੀਤੀ ਗਈ ਤੇ ਇਸ ਨੂੰ ਰੋਕਣ ਸਬੰਧੀ ਮਾਨਯੋਗ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ ਸੰਚਾਰ ਵਿਭਾਗ ਦੇ ਮੰਤਰੀ ਸ੍ਰੀ ਕਪਿੱਲ ਸਿੱਬਲ ਨੂੰ ਵੀ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਅਜੇਹੇ ਅਨਸ਼ਰਾਂ ਖਿਲਾਫ ਸਖ਼ਤ ਕਾਰਵਾਈ ਹੋਵੇ, ਕਿਉਂਕਿ ਇਸ ਨਾਲ ਫਿਰਕਿਆਂ ਵਿੱਚ ਭੜਕਾਹਟ ਪੈਦਾ ਹੋ ਸਕਦੀ ਹੈ। ਗੁਰਦੁਆਰਾ ਚਮਕੌਰ ਸਾਹਿਬ ਵਿਖੇ ਕੱਚੀ ਗੜ੍ਹੀ ਅਤੇ ਠੰਡਾ ਬੁਰਜ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੀ ਪੁਰਾਤਨ ਦਿੱਖ ਨੂੰ ਕਾਇਮ ਕਰਨ ਲਈ ਤਿਆਰ ਡਜਾਇਨ ਪ੍ਰਵਾਨ ਕੀਤਾ ਗਿਆ ਹੈ ਤੇ ਵਿਦਵਾਨ ਡਾਕਟਰ ਕ੍ਰਿਪਾਲ ਸਿੰਘ, ਜੇ.ਐਸ.ਗਰੇਵਾਲ, ਪ੍ਰੋ:ਪ੍ਰਿਥੀਪਾਲ ਸਿੰਘ ਕਪੂਰ ਅਤੇ ਸ.ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਤੇ ਅਧਾਰਤ ਮਾਹਰਾਂ ਦੀ ਕਮੇਟੀ ਬਣਾਈ ਗਈ ਹੈ। ਸ੍ਰੀ ਲੰਕਾ ਵਿਖੇ ਗੁਰੂ ਨਾਨਕ ਸਾਹਿਬ ਦੀ ਆਮਦ ਬਾਰੇ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਇਤਿਹਾਸਕਾਰਾਂ ਨੂੰ ਨਾਲ ਲੈ ਕੇ ਮੌਕਾ ਵੇਖਿਆ ਜਾਵੇਗਾ ਤੇ ਸ.ਸਰਬਜੋਤ ਸਿੰਘ ਮੋਦੀ ਅਤੇ ਸ੍ਰੀ ਅਸ਼ੋਕ ਕੁਮਾਰ ਕੈਂਥ ਵੱਲੋਂ ਦਿੱਤੇ ਸੁਝਾਵਾਂ ਮੁਤਾਬਕ ਗੁਰਦੁਆਰਾ ਸਾਹਿਬ ਉਸਾਰਿਆ ਜਾਵੇਗਾ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ 1984 ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉ¤ਪਰ ਹੋਏ ਹਮਲੇ ਸਮੇਂ ਤੇਜਾ ਸਿੰਘ ਸਮੁੰਦਰੀ ਹਾਲ ਸਬੰਧੀ ਅਦਾਲਤ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਹਜਾਰ ਕਰੋੜ ਰੁਪਏ ਦੇ ਹਰਜ਼ਾਨੇ ਦੇ ਕੇਸ ਦੀ 10 ਕਰੋੜ ਰੁਪਏ ਫੀਸ ਅਦਾਲਤ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ੀਨੀਅਰ ਆਈ.ਏ.ਐਸ. ਅਫਸਰ ਸ.ਕਾਹਨ ਸਿੰਘ ਪੰਨੂੰ ਤੇ ਉ¤ਤਰਾਖੰਡ ਵਿਖੇ ਹੋਏ ਹਮਲੇ ਬਾਰੇ ਬਣਾਈ ਕਮੇਟੀ ਦੀ ਰਿਪੋਰਟ ਮਿਲ ਗਈ ਹੈ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਲੋੜ ਨੂੰ ਮੁੱਖ ਰੱਖਦਿਆਂ ਸ੍ਰੀ ਅਖੰਡਪਾਠ ਸਾਹਿਬਾਨ ਲਈ ਹੋਰ ਕਮਰੇ ਤਿਆਰ ਕੀਤੇ ਜਾਣਗੇ। ਇਸ ਤਰ੍ਹਾਂ ਗੁਰਦੁਆਰ ਬਾਉਲੀ ਸਾਹਿਬ ਗੋਇੰਦਵਾਲ ਵਿਖੇ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਲੰਗਰ ਹਾਲ ਦੀ ਇਮਾਰਤ ਨੂੰ ਵੱਡਾ ਕੀਤਾ ਜਾਵੇਗਾ ਅਤੇ ਦੀਵਾਨ ਹਾਲ ਤਿਆਰ ਕਰਨ ਦੀ ਚੱਲ ਰਹੀ ਕਾਰ-ਸੇਵਾ ਮੁਕੰਮਲ ਕਰਨ ਲਈ ਬਾਬਾ ਘੋਲਾ ਸਿੰਘ ਸਰਹਾਲੀ ਵਾਲਿਆਂ ਨੂੰ ਇੱਕ ਸਾਲ ਦਾ ਹੋਰ ਸਮਾਂ ਦਿੱਤਾ ਗਿਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਮਾੜੇ ਅਨਸਰਾਂ ਤੇ ਨਿਗ੍ਹਾ ਰੱਖਣ ਲਈ ਲਗਾਏ ਗਏ ਸੀ.ਸੀ.ਟੀ.ਵੀ. ਕੈਮਰਿਆਂ ਦੇ ਨਾਲ ਲਾਈਟਾਂ ਲਗਾਈਆਂ ਜਾਣਗੀਆਂ ਤਾਂ ਜੋ ਰਾਤ ਸਮੇਂ ਕੈਮਰਿਆਂ ਦੀ ਕਲੈਰਿਟੀ ਬਰਕਰਾਰ ਰਹੇ। ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਅੰਮ੍ਰਿਤਸਰ ਦੇ ਲੰਗਰ ਅਤੇ ਛਬੀਲਪੁਰ ਸੰਗਤਾਂ ਦੇ ਸ਼ੁਧ ਪਾਣੀ ਪੀਣ ਲਈ ਕ੍ਰਮਵਾਰ 500 ਲੀਟਰ ਅਤੇ 250 ਲੀਟਰ ਦੀ ਸਮਰੱਥਾ ਵਾਲੇ ਆਰ.ਓ.ਸਿਸਟਮ ਲਗਾਏ ਜਾਣਗੇ। ਗੁਰਦੁਆਰਾ ਦਮਦਮਾਂ ਸਾਹਿਬ ਪਾਤਸ਼ਾਹੀ ਛੇਵੀਂ ਸ੍ਰੀ ਹਰਿਗੋਬਿੰਦਪੁਰ ਵਿਖੇ ਇਮਾਰਤਾਂ ਸਬੰਧੀ ਦਿੱਤੀ ਗਈ ਕਾਰ-ਸੇਵਾ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਮੀਟਿੰਗ ਸਬੰਧੀ ਹੋਰ ਵੇਰਵੇ ਦੇਂਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਖਾਲਸਾ ਕਾਲਜ ਚੋਹਲਾ ਸਾਹਿਬ (ਤਰਨਤਾਰਨ) ਵਿਖੇ ਕੰਟੀਨ ਬਣਾਏ ਜਾਣ ਨੂੰ ਮੰਜੂਰੀ ਦਿੱਤੀ ਗਈ ਹੈ ਅਤੇ ਭਾਰਤ ਨੇਤਰਹੀਣ ਸਮਾਜ ਦਸਮੇਸ਼ ਨਗਰ ਗਿੱਲ ਰੋਡ ਲੁਧਿਆਣਾ ਵੱਲੋਂ ਕੀਤੀ ਮੰਗ ਤੇ ਪੰਜਾਹ ਹਜਾਰ ਰੁਪਏ ਸਹਾਇਤਾ ਦਿੱਤੇ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਗੁਰਦੁਆਰਾ ਸਾਹਿਬ ਯੱਕ ਬਗੜੀ ਰਾਜਕੋਟ ਅਤੇ ਗੁਰਦੁਆਰਾ ਸਿੰਘ ਸਭਾ ਨਗੀਨਾ ਬਿਜਨੌਰ ਦੇ ਨਿਸ਼ਾਨ ਸਾਹਿਬ ਜੋ ਪਹਿਲਾਂ ਛੋਟੇ ਸਨ ਨੂੰ 51-51 ਫੁੱਟ ਕੀਤੇ ਜਾਣ ਦਾ ਵੀ ਫੈਸਲਾ ਕੀਤਾ ਗਿਆ ਹੈ। ਸਾਂਈ ਮੀਆ-ਮੀਰ ਪੁਸਤਕ ਭਵਨ ਲੁਧਿਆਣਾ ਦੀ ਲਾਇਬ੍ਰੇਰੀ ਲਈ ਕਿਤਾਬਾਂ, ਅਲਮਾਰੀਆਂ ਤੇ ਏ.ਸੀ. ਖ੍ਰੀਦ ਕਰਨ ਲਈ ਪੰਜ ਲੱਖ ਰੁਪੈ ਸਹਾਇਤਾ ਪ੍ਰਵਾਨ ਕੀਤੀ ਗਈ ਹੈ। ਖਵਾਜਾ ਗਰੀਬ ਮੁਸਲਿਮ ਟ੍ਰਸਟ ਲੁਧਿਆਣਾ ਵੱਲੋਂ ਕੀਤੀ ਮੰਗ ਤੇ ਮਸਜਿਦ ਤੇ ਮਦਰੱਸਾ ਲਈ ਫਰਿਜ ਮਸ਼ੀਨ ਖ੍ਰੀਦ ਕੇ ਦੇਣ ਨੂੰ ਵੀ ਪ੍ਰਵਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਕੀਤੇ ਕਾਰਜਾਂ ਦੀ ਇੱਕ ਟੈਲੀ ਫਿਲਮ ਤਿਆਰ ਕਰਵਾਈ ਜਾਵੇਗੀ ਅਤੇ ਉ¤ਤਰਾਖੰਡ ਵਿੱਚ ਆਈ ਕੁਦਰਤੀ ਆਫਤ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਰਾਹਤ ਕਾਰਜਾਂ ਸਬੰਧੀ ਰੰਗਦਾਰ ਵਧੀਆ ਪੈਂਫਲਟ ਛਪਵਾਇਆ ਜਾਵੇਗਾ।

ਇਕੱਤਰਤਾ ਸਮੇਂ ਸ.ਰਘੂਜੀਤ ਸਿੰਘ ਕਰਨਾਲ ਸੀਨੀਅਰ ਮੀਤ ਪ੍ਰਧਾਨ, ਸ.ਕੇਵਲ ਸਿੰਘ ਜੂਨੀਅਰ ਮੀਤ ਪ੍ਰਧਾਨ, ਸ.ਰਜਿੰਦਰ ਸਿੰਘ ਮਹਿਤਾ, ਸ.ਗੁਰਬਚਨ ਸਿੰਘ ਕਰਮੂੰਵਾਲ, ਸ.ਸੁਰਜੀਤ ਸਿੰਘ ਗੜ੍ਹੀ, ਸ.ਰਾਮਪਾਲ ਸਿੰਘ ਬਹਿਣੀਵਾਲ, ਸ.ਨਿਰਮੈਲ ਸਿੰਘ ਜੌਲਾਂ, ਸ.ਦਿਆਲ ਸਿੰਘ ਕੋਲਿਆਂਵਾਲੀ, ਸ.ਕਰਨੈਲ ਸਿੰਘ ਪੰਜੋਲੀ, ਸ.ਮੋਹਣ ਸਿੰਘ ਬੰਗੀ, ਸ.ਭਜਨ ਸਿੰਘ ਸ਼ੇਰਗਿੱਲ, ਸ.ਮੰਗਲ ਸਿੰਘ ਅੰਤ੍ਰਿੰਗ ਮੈਂਬਰਾਂ ਤੋ ਇਲਾਵਾ ਪ੍ਰੋ:ਕ੍ਰਿਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਸ.ਦਲਮੇਘ ਸਿੰਘ ਸਕੱਤਰ, ਸ.ਤਰਲੋਚਨ ਸਿੰਘ ਤੇ ਸ.ਰੂਪ ਸਿੰਘ, ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ.ਦਿਲਜੀਤ ਸਿੰਘ ਬੇਦੀ, ਸ.ਮਹਿੰਦਰ ਸਿੰਘ ਆਹਲੀ ਤੇ ਸ.ਅਵਤਾਰ ਸਿੰਘ ਵਧੀਕ ਸਕੱਤਰ, ਸ.ਪਰਮਜੀਤ ਸਿੰਘ ਸਰੋਆ, ਸ.ਸੁਖਦੇਵ ਸਿੰਘ ਭੂਰਾ ਤੇ ਸ.ਕੇਵਲ ਸਿੰਘ ਮੀਤ ਸਕੱਤਰ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਮਦਾਸ, ਸ.ਪਰਮਦੀਪ ਸਿੰਘ, ਸ.ਸੁਖਬੀਰ ਸਿੰਘ, ਸ.ਬਿਅੰਤ ਸਿੰਘ ਅਨੰਦਪੁਰੀ ਤੇ ਸ.ਜਸਵਿੰਦਰ ਸਿੰਘ ਦੀਨਪੁਰ, ਸੁਪਰਵਾਈਜਰ ਸ.ਗੁਰਨਾਮ ਸਿੰਘ, ਸ.ਗੁਰਚਰਨ ਸਿੰਘ ਕੋਹਾਲਾ ਤੇ ਸ.ਹਰਜਿੰਦਰ ਸਿੰਘ, ਸ.ਮੁਖਤਾਰ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਨਾਢਾ ਸਾਹਿਬ, ਸ.ਪਰਮਜੀਤ ਸਿੰਘ ਕਲਰਕ, ਸ.ਜਸਵੀਰ ਸਿੰਘ ਕੰਪਿਊਟਰ ਉਪਰੇਟਰ, ਸ.ਜਤਿੰਦਰ ਸਿੰਘ ਫੋਟੋ ਗ੍ਰਾਫਰ ਹਾਜਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>