ਸਿੰਗਲਾ ਨੇ ਲਹਿਰਾਗਾਗਾ, ਖਨੌਰੀ ਤੇ ਮੂਨਕ ਵਿਚ ਸੀਵਰੇਜ ਟਰੀਟਮੇਂਟ ਪਲਾਂਟ ਲਗਵਾਉਣ ਲਈ ਕੇਂਦਰ ਤੋਂ 48.94 ਕਰੋੜ ਦੀ ਰਾਸ਼ੀ ਮਨਜੂਰ ਕਰਵਾਈ

ਲਹਿਰਾਗਾਗਾ -  ਸੰਗਰੂਰ ਤੋਂ ਐਮ. ਪੀ. ਵਿਜੈ ਇੰਦਰ ਸਿੰਗਲਾ ਨੇ  ਬੀਬੀ ਰਾਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਨਾਲ ਅੱਜ ਐਲਾਨ ਕੀਤਾ ਕਿ ਕੇਂਦਰ ਨੇ ਸੰਗਰੂਰ ਹਲਕੇ ਵਿਚ ਸੀਵਰੇਜ ਟਰੀਟਮੈਂਟ (ਸ਼ੁੱਧੀਕਰਣ)ਪਲਾਂਟ ਲਗਾਉਣ ਲਈ 48.94 ਕੋਰੜ ਰੁਪਏ ਦੀ ਰਾਸ਼ੀ ਮਨਜੂਰ ਕੀਤੀ ਹੈ ਤਾਂ ਜੋ ਘੱਗਰ ਦਰਿਆ ਨੂੰ ਪ੍ਰਦੂਸ਼ਣ ਰਹਿਤ ਕੀਤਾ ਜਾ ਸਕੇ। ਇੱਥੇ ਇਕ ਪ੍ਰੈੱਸ ਕਾਨਫਰੈਂਸ ਵਿਚ ਸ਼੍ਰੀ ਸਿੰਗਲਾ ਨੇ ਕਿਹਾ ਕਿ ਉਹਨਾਂ ਨੇ ਘੱਗਰ ਦਰਿਆ ਦੇ ਪਾਣੀ ਵਿਚਲੇ ਪ੍ਰਦੂਸ਼ਣ ਦੀ ਜਲਦੀ ਜਾਂਚ ਕਰਵਾਉਣ ਲਈ  ਅਣਥੱਕ ਮਿਹਨਤ ਕਰਕੇ ਫੰਡ ਪਾਸ ਕਰਵਾਇਆ ।ਉਹਨ੍ਹਾਂ ਕਿਹਾ ਕਿ ਉਹਨਾਂ ਦੇ ਯਤਨਾਂ ਸਦਕਾ ਹੀ ਅਖੀਰ ਕੇਂਦਰ ਨੇ ‘ਰਾਸ਼ਟਰੀ  ਨਦੀ  ਕਾਰਜ ਯੋਜਨਾ’ ਦੇ ਤਹਿਤ ਲਹਿਰਾਗਾਗਾ, ਮੂਨਕ ਤੇ ਖਨੌਰੀ ਵਿਖੇ ਸੀਵਰੇਜ ਸੀਸਟਮ ਪਾਉਣ ਲਈ ਤੇ ਸੀਵਰੇਜ ਟਰੀਟਮੈਂਟ (ਸ਼ੁੱਧੀਕਰਣ) ਪਲਾਂਟ ਲਗਾਉਣ ਲਈ 48.94 ਕਰੌੜ ਰੁਪਏ ਦੀ ਰਾਸ਼ੀ ਮਨਜੂਰ ਕਰ ਦਿੱਤੀ

ਸ੍ਰੀ ਸਿੰਗਲਾ ਨੇ ਕਿਹਾ ਕਿ ਸਾਰੇ ਸੀਵਰੇਜ ਸੀਸਟਮ ਤੇ ਸੀਵਰੇਜ ਟਰੀਟਮੈਂਟ (ਸ਼ੁੱਧੀਕਰਣ) ਪਲਾਂਟ 2015 ਤੱਕ ਮੁੰਕਮਲ ਹੋ ਜਾਣਗੇ , ਇਸ ਤੋਂ ਇਲਾਵਾ ਅਗਲੇ ਪੰਜ ਸਾਲਾਂ ਵਿਚ ਇਹਨਾਂ ਦੀ ਮੁਰਮੰਤ ਤੇ ਇਹਨ੍ਹਾ ਨੁੰ ਚਲਾਉਣ ਉੱਤੇ ਹੋਣ ਵਾਲਾ ਖਰਚ ਨੂੰ ਵੀ ਪ੍ਰੋਜੈਕਟ ਤੇ ਖਰਚ ਹੋਣ ਵਾਲੀ ਰਾਸ਼ੀ ਵਿਚ ਸ਼ਾਮਿਲ ਕੀਤਾ ਗਿਆ ਹੈ। ਸ਼ੀ ਸਿੰਗਲਾ ਨੇ ਕਿਹਾ ਕਿ ਪੰਜਾਬ ਵਿਚ ਇਕੱਠੇ ਹੋਣ ਵਾਲੇ ਘਰੈਲੂ ਕਚਰੇ ਤੇ ਉਸਦੇ ਟਰੀਟਮੈਂਟ (ਸਾਫ) ਹੋਣ ਵਾਲੀ ਮਾਤਰਾ ਵਿਚਾਲੇ ਬਹੁਤ ਭਾਰੀ ਅੰਤਰ ਹੈ ਜਿਸਦਾ ਕਾਰਣ ਸਿਰਫ ਸਟੇਟ ਦੀ ਸੀਵਰੇਜ ਸ਼ੁੱਧੀਕਰਣ ਕਰਨ ਦੀ ਕਪੈਸਿਟੀ ਦਾ ਘੱਟ ਹੋਣਾ ਹੀ ਨਹੀਂ ਹੈ, ਬਲਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਤੋਂ ਚਲ ਰਹੇ ਸੀਵਰੇਜ ਪਲਾਂਟਾਂ ਨੂੰ ਸਹੀ ਢੰਗ ਨਾਲ ਨਾ ਚਲਾਇਆ ਜਾਣਾ ਤੇ ਇਹਨ੍ਹਾਂ ਦੀ ਮੁਰੰਮਤ ਨਾ ਹੋਣਾ ਵੀ ਹੈ।

ਉਹਨਾਂ ਦੱਸਿਆ ਕਿ 2011 ਵਿਚ ਕੇਂਦਰ ਦੇ ਪ੍ਰਦੂਸ਼ਣ ਬੋਰਡ ਵਲੋਂ ਕੀਤੇ ਗਏ ਸਰਵੇ ਦੀ ਰਿਪੋਰਟ ਵਿਚ ਦੱਸਿਆ ਗਿਆ ਕਿ ਦੇਸ਼ ਦੇ ਤਕਰੀਬਨ 8000 ਸ਼ਹਿਰਾਂ ਵਿਚੋਂ ਸਿਰਫ 160 ਸ਼ਹਿਰਾ ਵਿਚ ਹੀ ਦੋਵੇਂ ਸੀਵਰੇਜ ਸੀਸਟਮ ਤੇ ਸੀਵਰੇਜ ਟਰੀਟਮੈਂਟ ਪਲਾਂਟ  ਲੱਗੇ ਹੋਏ ਹਨ।ਉਹਨਾਂ ਦੱਸਿਆ ਕਿ ਸੰਗਰੂਰ ਜਿਲ੍ਹੇ ਦੇ ਇਹਨ੍ਹਾਂ ਤਿੰਨ ਸ਼ਹਿਰਾ ਵਿਚ ਸਿਵਰੇਜ ਸਿਸਟਸ ਤੇ ਸੀਵਰੇਜ ਟਰੀਟਮੈਂਟ ਪਲ਼ਾਂਟ ਬਣਨ ਨਾਲ ਇੱਥੋਂ ਦੇ ਸ਼ਹਿਰਵਾਸੀ ਇਕ ਵਧਿਆ ਜੀਵਨ ਦਾ ਆਨੰਦ ਮਾਣ ਸਕਣਗੇ।

ਪੰਜਾਬ ਵਿਚ ਘੱਗਰ ਦਰਿਆ ਜੋ ਕਿ 180 ਕਿਮੀ. ਵਿਚ ਫੈਲਿਆ ਹੋਇਆ ਹੈ, ਇਸਦਾ ਪ੍ਰਦੂਸ਼ਿਤ ਹੋਣਾ ਇੱਥੋਂ ਦੇ ਲੋਕਾਂ ਦੀ ਸਿਹਤ ਦੇ ਖਰਾਬ ਹੋਣ ਦਾ ਇਕ ਮੁੱਖ ਕਾਰਣ ਹੈ।ਬੀ.ਓ.ਡੀ. (ਬਾਓ ਕੈਮੀਕਲ ਆਕਸੀਜਨ ਡਿਮਾਂਡ),ਪਾਣੀ ਦੀ ਜੈਵਿਕ ਗੂਣਵੱਤਾ ਨੂੰ ਦਰਸ਼ਾਉਂਦਾ ਹੈ, ਇਹ ਪੂਰੇ ਘੱਗਰ ਵਿਚ 30 ਮਿਲੀਗ੍ਰਾਮ/ ਲੀਟਰ ਤੋਂ ਵੀ ਵੱਧ ਹੈ, ਜਦਕਿ ਇਹ 3 ਮਿਲੀਗ੍ਰਾਮ/ ਲੀਟਰ ਤੋਂ ਘੱਟ ਹੋਣੀ ਚਾਹੀਦੀ ਹੈ।ਹੁਣੇ ਆਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ( ਪੀ.ਪੀ.ਸੀ.ਬੀ.) ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਘੱਗਰ ਦੇ ਪਾਣੀ ਦੀ ਗੁਣਵਤਾ,ਈ. ਲੈਵਲ ਤੱਕ ਡਿੱਗ ਚੁੱਕੀ ਹੈ,ਜੋ ਕਿ ਨਹਾਉਣ ਦੇ ਯੋਗ ਵੀ ਨਹੀਂ ਹੈ।ਪ੍ਰਦੂਸ਼ਿਤ ਹੋ ਚੁੱਕੀ ਘੱਗਰ ਨੇ ਆਲੇ ਦੁਆਲੇ ਦੇ ਪਿੰਡਾਂ ਦੇ ਪਾਣੀ ਨੂੰ ਦੁਸ਼ਿਤ ਕਰ ਦਿੱਤਾ ਹੈ ਜਿਸ ਕਰਕੇ ਇੱਥੋਂ ਦੇ ਵਸਨੀਕਾਂ ਨੂੰ ਪੀਣ ਯੋਗ ਪਾਣੀ ਲਈ ਡੂੰਘੇ ਬੋਰ ਲਾਉਣੇ ਪੈ ਰਹੇ ਹਨ।

ਸ੍ਰੀ ਸਿੰਗਲਾ ਨੇ ਕਿਹਾ ਹੈ ਕਿ ਖੇਤਾਂ ਵਿਚਲਾ ਪਾਣੀ ਜੋ ਕਿ ਘੱਗਰ ਵਿਚ ਚਲਿਆ ਜਾਂਦਾ ਹੈ,ਖਾਦ ਅਤੇ ਕੀਟਨਾਸ਼ਕ ਮਿਲੇ ਹੋਣ ਕਰਕੇ ਇੱਕ ਹੋਰ ਮੁੱਖ ਜਲ ਪ੍ਰਦੂਸ਼ਕ ਹੈ।ਉਹਨ੍ਹਾ ਕਿਹਾ ਕਿ ਇਸ ਤਰ੍ਹਾ ਦਾ ਪਾਣੀ ਜਿਸ ਨੂੰ ਸਾਫ ਨਹੀਂ ਕੀਤਾ ਜਾਂਦਾ ਅਖੀਰ ਘਰੇਲ਼ੁ ਕੰਮ
ਕਾਜ ਵਿਚ ਵਰਤਿਆ ਜਾਦਾ ਹੈ,ਇਹ ਪਾਣੀ ਬਹੁਤ ਹੀ ਜਿਆਦਾ ਦੁਸ਼ਿਤ ਹੂੰਦਾ ਹੈ ਤੇ ਇਸ ਵਿਚ ਬੀਮਾਰੀਆਂ ਪੈਦਾ ਕਰਨ ਵਾਲੇ ਕੀਟਾਣੂ ਤੇ ਕੈਂਸਰ ਪੈਦਾ ਕਰਨ ਵਾਲੀਆਂ ਧਾਤਾਂ ਭਾਰੀ ਮਾਤਰਾ ਵਿਚ ਹੁੰਦੀਆਂ ਹਨ।ਪਿੰਡਾਂ ਤੋਂ ਆਈ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਮੰਦ ਬੁੱਧੀ ਤੇ ਸਰੀਰਕ ਤੌਰ ਤੇ ਕਮਜੋਰ ਪੈਦਾ ਹੋਣ ਵਾਲੇ ਬੱਚਿਆਂ ਦੀ ਗਿਣਤੀ ਵਿਚ ਬਹੁਤ ਵਾਧਾ ਹੋਇਆ ਹੈ,ਇਸ ਸਭ ਦਾ ਕਾਰਣ ਦੂਸ਼ਿਤ ਪਾਣੀ ਹੀ ਹੈ।

ਸਿੰਗਲਾ ਜੀ ਨੇ ਕਿਹਾ ਕਿ ਯੂ.ਪੀ ਏ. ਸਰਕਾਰ  ਨਾਂ ਸਿਰਫ ਮਾਲਵਾ ਖੇਤਰ ਦੇ ਲੋਕਾਂ ਦੀ ਸਿਹਤ ਸੰਬੰਧੀ ਗੰਭੀਰ ਹੈ ਬਲਕਿ ਉਹ ਇਸ ਖੇਤਰ ਦੇ ਸਪੂੰਰਣ ਵਿਕਾਸ ਲਈ ਵੀ ਵਚਨਬੱਧ ਹੈ ,ਉਹ ਖੁਦ ਵੀ ( ਵਿਜੈ ਇੰਦਰ ਸਿੰਗਲਾ )ਇਸ ਪ੍ਰੋਜੈਕਟ ਤੇ ਨਿੱਜੀ ਤੌਰ ਤੇ ਧਿਆਨ ਰੱਖਣਗੇ ਤਾਂ ਜੋ ਇਸਨੁੰ ਸਹੀ ਢੰਗ ਨਾਲ ਲਾਗੂ ਕਰਵਾਇਆ ਜਾ ਸਕੇ ।ਨਾਲ ਹੀ ੳਹਨ੍ਹਾਂ ਪੰਜਾਬ ਸਰਕਾਰ ਨੁੰ ਸਟੇਟ ਦਾ 30 ਪ੍ਰਤੀਸ਼ਤ ਹਿੱਸਾ ਪਾਉਣ ਦੀ ਵੀ ਬੇਨਤੀ ਕੀਤੀ ਤਾਂ ਜੋ ਇਸ ਪ੍ਰੋਜੈਕਟ ਦਾ ਸਮੇਂ ਸਿਰ ਪੂਰਾ ਹੋਣਾ ਯਕੀਨੀ ਬਣਾਇਆ ਜਾ ਸਕੇ।ਉਹਨ੍ਹਾਂ ਇਸ ਗੱਲ ਤੇ ਵੀ ਜੋਰ ਦਿੱਤਾ ਕਿ ਸਿਹਤ ਸੰਬੰਧੀ ਮੁੱਦਿਆਂ ਨੂੰ ਉਹਨਾਂ ਹਮੇਸ਼ਾ ਪਹਿਲ ਦਿੱਤੀ ਹੈ ਅਤੇ ਸੰਗਰੂਰ(ਘਾਬਦਾਂ) ਵਿਖੇ 1000 ਕਰੋੜ ਦੀ ਲਾਗਤ ਨਾਲ ਬਨਣ ਵਾਲਾ ਪੀ. ਜੀ ਆਈ ਸੈਟੇਲਾਈਟ ਸੈਂਟਰ, ਜੋ ਕਿ ਟਾਟਾ ਮੈਮੋਰੀਅਲ ਹਸਪਤਾਲ ਮੂੰਬਈ  ਕੈਂਸਰ ਹਸਪਤਾਲ , ਦੁਆਰਾ ਸ਼ਾਂਝੇ ਤੌਰ ਲਗਾਇਆ ਜਾ ਰਿਹਾ ਹੈ , ਇਹ ਉਹਨ੍ਹਾਂ ਦੀ ਪਹਿਲ ਦਾ ਹੀ ਨਤੀਜਾ ਹੈ ,ਉਹਨ੍ਹਾਂ ਐਮ.ਪੀ. ਬਣਦਿਆਂ ਹੀ ਯੋਜਨਾ ਕਮੀਸ਼ਨ ਤੋਂ ਹਸਪਤਾਲ ਪਾਸ ਕਰਵਾਉਣ ਲਈ,ਜੱਦੋ ਜਹਿਦ ਸ਼ੁਰੂ ਕਰ ਦਿੱਤੀ ਸੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>