ਭਾਈ ਦਿਲਾਵਰ ਸਿੰਘ ਦੀ ਬਰਸੀ ਤੇ ਅਕਾਲ ਤਖਤ ਸਾਹਿਬ ਪੁਜੋ : ਭਾਈ ਹਵਾਰਾ ਅਤੇ ਭਿਉਰਾ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ 31 ਅਗੱਸਤ 1995 ਨੂੰ ਚੰਡੀਗੜ੍ਹ ਸੈਕਟਰੀਏਟ ਵਿੱਚ ਬੰਬ ਧਮਾਕੇ ਨਾਲ ਉਡਾਉਣ ਦੇ ਕੇਸ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਨੇ ਪ੍ਰੈਸ ਦੇ ਨਾਮ ਸਾਝਾ ਬਿਆਨ ਜਾਰੀ ਕਰਦਿਆ ਸਿੱਖ ਕੌਮ ਨੂੰ ਅਪੀਲ ਕਰਦਿਆ ਕਿਹਾ ਕਿ ਸਮੂਹ ਖਾਲਸਾ ਪੰਥ ਨੂੰ ਬੰਦੀ ਸਿੰਘਾ ਵਲੋਂ ਸਨਿਮਰ ਬੇਨਤੀ ਹੈ ਕਿ ਸਿੱਖ ਕੌਮ ਦੇ ਕੋਹਿਨੂਰ ਹੀਰੇ ਭਾਈ ਸਾਹਿਬ ਦਿਲਾਵਰ ਸਿੰਘ ਬੱਬਰ ਜੈਸਿੰਘਵਾਲਾ ਦਾ ਸ਼ਹੀਦੀ ਦਿਹਾੜਾ ਜੋ ੩੧ ਅਗਸਤ ਨੂੰ ਆ ਰਿਹਾ ਹੈ, ਸਮੁੱਚਾ ਖਾਲਸਾ ਪੰਥ ਕੌਮੀ ਵੀਰਤਾ ਦਿਵਸ ਵਜੋਂ ਮਨਾ ਕੇ ਪੰਥਕ ਏਕਤਾ ਦਾ ਸਬੂਤ ਪੇਸ਼ ਕਰੇ । ਸਿੱਖ ਸੰਗਤਾਂ ਨੂੰ ਅਪੀਲ ਕੀਤੀ ਜਾਦੀਂ ਹੈ ਕਿ ਉਹ ੩੧ ਅਗਸਤ ਨੂੰ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭਾਰੀ ਗਿਣਤੀ ਵਿਚ ਪੁੱਜ ਕੇ ਅਰਦਾਸ ਵਿਚ ਸ਼ਾਮਲ ਹੋਣ ਤਾਂ ਜੋ ਸਮੁੱਚੀ ਕੌਮ ਵਿਚ ਸਿੱਖ ਸੰਘਰਸ਼ ਪ੍ਰਤੀ ਜਾਗਰੂਕਤਾ ਤੇ ਇਕਮੁਠਤਾ ਦਾ ਪ੍ਰਗਟਾਵਾ ਕੀਤਾ ਜਾ ਸਕੇ।
ਅਸੀਂ ਪੰਜਾ ਤਖਤ ਸਾਹਿਬਾਨਾ ਦੇ ਜਥੇਦਾਰਾਂ, ਸਮੂਹ ਸਿੱਖ ਜੱਥੇਬੰਦੀਆਂ, ਨਿੰਹਗ ਜੱਥੇਬੰਦੀਆਂ, ਦਮਦਮੀ ਟਕਸਾਲ ਦੀ ਸਮੂਹ ਧਿਰਾਂ, ਸੰਤ ਸਮਾਜ ਅਤੇ ਸਿੱਖ ਸੰਪਰਦਾਵਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੇ ਸ਼ਹੀਦੀ ਦਿਹਾੜੇ ਤੇ ਅਕਾਲ ਤਖਤ ਤੇ ਪਹੁੰਚਿਆ ਜਾਏ ਤੇ ਜੋ ਨਾ ਪੁੱਜ ਸਕਣ ਉਹ ਵੱਡੇ ਸਮਾਗਮ ਰਚ ਕੇ ਸ਼ਹੀਦ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣ ਤਾਂ ਕਿ ਐਸੇ ਮਹਾਨ ਸ਼ਹੀਦ ਤੋਂ ਸਿੱਖ ਨੋਜਵਾਨ ਪ੍ਰੇਰਨਾ ਲੈ ਕੇ ਕੌਮੀ ਸੰਘਰਸ਼ ਵਿੱਚ ਅਪਣਾ ਅਸਰਦਾਰ ਯੋਗਦਾਨ ਪਾ ਸਕਣ । ਅਸੀਂ ਵਿਦੇਸ਼ੀ ਵਸਦੇ ਗੁਰਸਿੱਖ ਵੀਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿਸ ਵੀ ਮੁਲਕ ਵਿੱਚ ਤੁਸੀਂ ਬੈਠੇ ਹੋ ਹਰ ਥਾਂ ਤੇ ਇਸ ਕੌਮੀ ਹੀਰੇ ਨੂੰ ਸ਼ਰਧਾਂਜਲੀਆਂ ਭੇਟ ਕਰੋ । ਸਿੱਖ ਕੌਮ ਦੀ ਅਣਖ ਗੈਰਤ ਲਈ ਆਪਾ ਕੁਰਬਾਨ ਕਰ ਗਏ ਸ਼ਹੀਦਾਂ ਦੇ ਦਿਹਾੜੇ ਮਨਾ ਕੇ ਹੀ ਅਸੀਂ ਆਪਣੀਆਂ ਅਉਣ ਵਾਲੀਆਂ ਨਸਲਾਂ ਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਾ ਸਕਦੇ ਹਾਂ ਅੱਜ ਦੇ ਆਧੁਨਿਕ ਯੁੱਗ ਵਿੱਚ ਇੰਟਰਨੈੱਟ ਅਤੇ ਹੋਰ ਉਪਕਰਨਾ ਦਾ ਇਸਤੇਮਾਲ ਕਰਕੇ ਹਰ ਪੰਥ ਦੀ ਚੜਦੀ ਕਲਾ ਦਾ ਚਾਹਵਾਨ ਗੁਰਸਿੱਖ ਆਪਣੇ ਸੱਜਣ ਮਿੱਤਰਾਂ ਨੂੰ ਭਾਈ ਦਿਲਾਵਰ ਸਿੰਘ ਬੱਬਰ ਦੀ ਕੁਰਬਾਨੀ ਤੋਂ ਮਹਿਸੂਸ ਹੁੰਦੇ ਪੰਥਕ ਜਜਬੇ ਦਾ ਇਕ ਦੂਜੇ ਨੂੰ ਇੰਟਰਨੈਟ- ਅਤੇ ਈ ਮੇਲਾਂ ਕਰਕੇ ਸੁਨੇਹਾ ਪੁਜਦਾ ਕਰਨ ਅਤੇ ਪੰਥਕ ਅਖਬਾਰਾਂ ਵਿਚ ਵੱਧ ਤੋਂ ਵੱਧ ਇਸ਼ਤੇਹਾਰ ਦੇਣ ਤਾਂ ਕਿ ਸਾਰੀ ਦੁਨੀਆਂ ਨੂੰ ਪਤਾ ਲੱਗ ਜਾਵੇ ਕਿ ਅਸੀਂ ਭਾਈ ਦਿਲਾਵਰ ਸਿੰਘ ਨੂੰ ਕਿਤਨਾ ਪਿਆਰ  ਕਰਦੇ ਹਾਂ । ਯਾਦ ਰੱਖਿਓ ਜਿਹੜੀਆਂ ਕੌਮਾ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ ਉਹਨਾਂ ਦਾ ਭਵਿੱਖ ਕੋਈ ਬਹੁਤਾ ਰੌਸ਼ਨ ਨਹੀ ਹੁੰਦਾ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>