ਦਿੱਲੀ ਵਿਚ ਬਿਜਲੀ ਦਰਾਂ ਵਿਚ ਵਾਧਾ ਮਿਡਲ ਕਲਾਸ ਲੋਕਾਂ ਦੀ ਜੇਬ ਤੇ ਡਾਕਾ:- ਅਕਾਲੀ ਦਲ

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਕੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਪਾਰਟੀ ਦੇ ੳੱਚਪਦੱਰੀ ਆਗੂਆਂ ਦੀ ਹੋਈ ਬੈਠਕ ਵਿਚ ਦਿੱਲੀ ਦੀ ਕਾਂਗ੍ਰੇਸ ਸਰਕਾਰ ਵਲੋਂ ਬਿਜਲੀ ਦੀ ਦਰਾਂ ਵਿਚ ਕੀਤੇ ਗਏ ਵਾਧੇ ਨੁੰ ਗੈਰਜਰੂਰੀ ਅਤੇ ਮਿਡਲ ਕਲਾਸ ਦੀ ਜੇਬ ਵਿਚ ਡਾਕਾ ਪਾਉਣ ਵਾਲਾ ਕਾਰਜ ਦਸਦੇ ਹੋਏ ਘੋਰ ਨਿਖੇਦੀ ਕੀਤੀ। ਇਸ ਮੀਟਿੰਗ ਵਿਚ ਕੌਮੀ ਜਨਰਲ ਸਕੱਤਰ ਅਵਤਾਰ ਸਿੰਘ ਹਿੱਤ, ਕੌਮੀ ਮੀਤ ਪ੍ਰਧਾਨ ਉਂਕਾਰ ਸਿੰਘ ਥਾਪਰ, ਕੌਮੀ ਜੱਥੇਬੰਦਕ ਸਕੱਤਰ ਕੁਲਦੀਪ ਸਿੰਘ ਭੌਗਲ ਅਤੇ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਯੂਥ ਅਕਾਲੀ ਦਲ ਦਿੱਲੀ ਪ੍ਰਦੇਸ਼ ਮੌਜੂਦ ਸਨ। ਉਕਤ ਅਗੂਆ ਨੇ ਦਿੱਲੀ ਵਿਖੇ ਲਗਾਤਾਰ ਬਿਜਲੀ ਚੋਰੀ ਰੁਕਣ ਦੇ ਬਾਅਦ ਵੀ ਨਿਜੀ ਬਿਜਲੀ ਵਿਤਰਣ ਕੰਪਨੀਆਂ ਵਲੋਂ ਲਗਾਤਾਰ ਬਿਜਲੀ ਦੀਆਂ ਕੀਮਤਾ ਵਿਚ ਕੀਤੇ ਜਾ ਰਹੇ ਵਾਧੇ ਨੂੰ ਭ੍ਰਿਸ਼ਟਾਚਾਰ ਦਾ ਕਾਰਣ ਦਸਦੇ ਹੋਏ ਇਨ੍ਹਾ ਕੰਪਨੀਆਂ ਦੇ ਖਾਤਿਆਂ ਦੀ ਜਾਂਚ ਕੈਗ ਤੋਂ ਕਰਵਾਉਣ ਅਤੇ ਕੀਮਤਾ ਵਿਚ ਕੀਤੇ ਗਏ ਵਾਧੇ ਨੂੰ ਤੁਰੰਤ ਵਾਪਿਸ ਲੈਣ ਦੀ ਮੰਗ ਵੀ ਕੀਤੀ। ਉਨ੍ਹਾਂ ਨੇ ਘਰੇਲੂ ਅਤੇ ਕਮਰਸ਼ੀਅਲ ਬਿਲਾ ਦੇ ਸਲੈਬ ਨੂੰ ਵੀ ਗਲਤ ਦਸਦੇ ਹੋਏ ਦਾਵਾ ਕੀਤਾ ਕਿ ਘਰੇਲੂ ਖਪਤਕਾਰ ਜਦੋ ਮਹੀਨੇ ਦੇ ਵਿਚ 600 ਤੋਂ ਵੱਧ ਯੁਨੀਟ ਬਿਜਲੀ ਦੀ ਖਪਤ ਕਰਦਾ ਹੈ ਤੇ ਉਸ ਨੂੰ ਹੋਰ ਮਦਾ ਮਿਲਾ ਕੇ ਜੋ ਬਿਲ ਭੇਜਿਆ ਜਾਂਦਾ ਹੈ ਉਹ ਲਗਭਗ ਕਮਰਸ਼ੀਅਲ ਖਪਤਕਾਰ ਤੋਂ ਵਸੁਲੀ ਜਾਣ ਵਾਲੀ ਦਰ ਦੇ ਬਰਾਬਰ ਚਲਾ ਜਾਂਦਾ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਹਰ ਰੋਜ਼ 20 ਯੁਨਿਟ ਦੀ ਖਪਤ ਕਰਨ ਵਾਲਾ ਖਪਤਕਾਰ ਹੀ ਆਪਣੇ ਘਰ ਵਿਚ ਕੋਈ ਕਮਰਸ਼ੀਅਲ ਕੰਮ ਕਰ ਰਿਹਾ ਹੈ? ਉਨ੍ਹਾਂ ਨੇ ਬਿਜਲੀ ਕੰਪਨੀਆਂ ਦੇ ਡਿਜ਼ੀਟਲ ਮੀਟਰਾਂ ਦੇ ਬਾਕੀ ਆਮ ਮੀਟਰਾਂ ਨਾਲੋਂ ਤੇਜ ਚਲਣ ਦੇ ਵੀ ਦੋਸ਼ ਸਾਬਿਤ ਹੋਣ ਦੇ ਬਾਵਜੂਦ ਵੀ ਕਾਂਗ੍ਰੇਸ ਸਰਕਾਰ ਵਲੋਂ ਇਨ੍ਹਾਂ ਕੰਪਨੀਆਂ ਨੂੰ ਖਪਤਕਾਰਾਂ ਨੂੰ ਲੁਟਣ ਦੀ ਛੂਟ ਦੇਣ ਤੇ ਵੀ ਹੈਰਾਨੀ ਪ੍ਰਗਟ ਕੀਤੀ। ਉਕਤ ਆਗੂਆਂ ਨੇ ਪ੍ਰਦੂਸ਼ਨ ਦੂਰ ਕਰਨ ਦੇ ਨਾਮ ਤੇ ਲਿਆਈ ਗਈ ਸੀ.ਐਨ.ਜੀ. ਦੇ ਦਾਮਾਂ ਵਿਚ ਕੀਤੀ ਜਾ ਰਹੀ ਬੇਤਿਹਾਸ਼ਾ ਵਾਧੇ ਦੀ ਵੀ ਸਖਤ ਸ਼ਬਦਾ ਵਿਚ ਨਿਖੇਦੀ ਕੀਤੀ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>