ਫਤਿਹ ਬਾਜਵਾ ਵਲੋਂ ਬੌਬੀ ਸਿੱਧੂ ਕਬੱਡੀ (ਸਰਕਲ ਸਟਾਈਲ) ਫੈਡਰੇਸ਼ਨ ਦੀ ਓਵਰਸੀਜ਼ ਵਿੰਗ ਲਈ ਕਨਵੀਨਰ ਨਿਯੁਕਤ

ਚੰਡੀਗੜ – ਕਬੱਡੀ (ਸਰਕਲ ਸਟਾਈਲ) ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ: ਫਤਿਹ ਜੰਗ ਸਿੰਘ ਬਾਜਵਾ ਨੇ ਕਬਡੀ ਨੂੰ ਵਿਦੇਸ਼ਾਂ ਵਿਚ ਵੀ ਹਰਮਨ ਪਿਆਰੀ ਅਤੇ ਉਤਸ਼ਾਹਤ ਕਰਨ ਲਈ ਹੰਭਲਾ ਮਾਰਨਾ ਸ਼ੁਰੂ ਕਰਦਿਤਾ ਹੈ। ਇਸ ਤਹਿਤ ਉਹਨਾਂ ਅਜ ਵਿਦੇਸ਼ਾਂ ਵਿਖੇ ਕਬਡੀ ਨੂੰ ਪ੍ਰਫੁਲਤ ਕਰਨ ਹਿੱਤ ਟੋਰੰਟੋ ਵਾਸੀ ਤੇ ਕਬਡੀ ਪ੍ਰਮੋਟਰ  ਸਰਦਾਰ ਗੁਰਸ਼ਰਨ ਸਿੰਘ ਬੌਬੀ ਸਿੱਧੂ ਨੂੰ ਕਬੱਡੀ (ਸਰਕਲ ਸਟਾਈਲ) ਫੈਡਰੇਸ਼ਨ ਆਫ਼ ਇੰਡੀਆ ਦੀ ਓਵਰਸੀਜ਼ ਵਿੰਗ ਲਈ ਕਨਵੀਨਰ ਨਿਯੁਕਤ ਕਰਦਿਆਂ ਉਹਨਾਂ ਨੂੰ ਵਿਦੇਸ਼ਾਂ ਵਿਚ ਕਬਡੀ ਫੈਡਰੇਸ਼ਨਾਂ ਸਥਾਪਿਤ ਕਰਨ ਦੀ ਜਿਮੇਵਾਰੀ ਸੌਪੀ ਗਈ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਦਫਤਰ ਕਮ ਪ੍ਰੈਸ ਸਕਤਰ ਪ੍ਰੋ: ਸਰਚਾਂਦ ਸਿੰਘ ਨੇ ਦਸਿਆ ਕਿ ਫੈਡਰੇਸ਼ਨ ਪ੍ਰਧਾਨ ਵਲੋਂ ਇਹ ਨਿਯੁਕਤੀ ਸ: ਬੌਬੀ ਸਿੱਧੂ ਦੀ ਖੇਡਾਂ ਪ੍ਰਤੀ ਲਗਨ, ਮਿਹਨਤ  ਅਤੇ ਕਬੱਡੀ (ਸਰਕਲ ਸਟਾਈਲ) ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਵਲੋਂ ਪਾਏ ਗਏ ਯੋਗਦਾਨ ਨੂੰ ਮੱਦੇ ਨਜ਼ਰ ਰੱਖ ਕੇ ਕੀਤੀ ਗਈ ਹੈ। ਫਤਿਹ ਬਾਜਵਾ ਨੇ ਬੌਬੀ ਸਿੱਧੂ ਨੂੰ ਫੈਡਰੇਸ਼ਨ ਨਾਲ ਸਲਾਹ ਮਸ਼ਵਰਾ ਕਰਦਿਆ ਅਮਰੀਕਾ ਕੈਨੇਡਾ ਸਮੇਤ ਵਿਸ਼ਵ ਦੀਆਂ ਹੋਰਨਾਂ ਕਬੱਡੀ ਕਲੱਬਾਂ, ਅਕੈਡਮੀਆਂ ਅਤੇ ਖੇਡ ਸੰਸਥਾਵਾਂ ਨੂੰ ਨਾਲ ਲੈ ਕੇ ਰਾਸ਼ਟਰ ਪੱਧਰੀ ਕਬੱਡੀ (ਸਰਕਲ ਸਟਾਈਲ) ਫੈਡਰੇਸ਼ਨਾਂ ਵਖ ਵਖ ਦੇਸ਼ਾਂ ਵਿਚ ਸਥਾਪਨਾ ਜਲਦ ਤੋਂ ਜਲਦ ਕਰਦਿਆਂ ਉਸ ਦੀਆਂ ਇਕਾਈਆਂ ਗਠਨ ਕਰਨ ਦੀ ਹਦਾਇਤ ਕੀਤੀ ਹੈ।   ਉਹਨਾਂ  ਯਕੀਨ ਨਾਲ ਕਿਹਾ ਕਿ ਬੌਬੀ ਸਿੱਧੂ ਪੰਜਾਬੀਆਂ ਦੀ ਇਸ ਮਾਂ ਖੇਡ ਕਬੱਡੀ ਨੂੰ ਵਿਦੇਸ਼ਾਂ ਵਿੱਚ ਹੋਰ ਪ੍ਰਚਲਿਤ ਤੇ ਹਰਮਨ ਪਿਆਰੀ ਬਣਾਉਣ ਲਈ ਹਰ ਸੰਭਵ ਯਤਨ ਕਰਦਿਆਂ ਇਸ ਨੂੰ ਹੋਰ ਬੁਲੰਦੀਆਂ ਤਕ ਲੈ ਜਾਣ ਵਿਚ ਸਫਲਤਾ ਹਾਸਲ ਕਰਨਗੇ। ਇਸ ਮੌਕੇ ਸ: ਜਸਬੀਰਚ ਸ: ਜਸਬੀਰ ਸਿੰਘ ਗਿੱਲ ਡਿੰਪਾ, ਸ: ਪਰਮਜੀਤ ਸਿੰਘ ਰੰਧਾਵਾ, ਸ: ਤੇਜ ਪ੍ਰਤਾਪ ਸਿੰਘ ਬਾਠ, ਸ: ਕੰਵਲਜੀਤ ਸਿੰਘ ਲਾਲੀ , ਸ: ਹਰਿੰਦਰਪਾਲ ਸਿੰਘ ਹੈਰੀ ਮਾਨ, ਜੋਗਰਾਜ ਸਿੰਘ, ਰਾਜਨ ਬੇਦੀ ਅਤੇ ਪ੍ਰੋ: ਸਰਚਾਂਦ ਸਿੰਘ  ਤੇ ਐਡਵੋਕੇਟ ਇੰਦਰਪਾਲ ਸਿੰਘ , ਡਾ: ਰਾਜ ਚੱਬੇਵਾਲ , ਚਰਨਜੀਤ ਸਿੰਘ ਚੰਨੀ, ਸ੍ਰੀ ਰਵਿੰਦਰ ਸ਼ਰਮਾ , ਡਾ: ਐੱਸ ਐੱਸ ਨਿੱਝਰ, ਸ: ਸਵਰਨ ਸਿੰਘ ਬਲ, ਸ: ਕਵਲਜੀਤ ਸਿੰਘ ਜੀਤਾ, ਸ੍ਰੀ ਪਰਾਕੁਲ ਵਸ਼ਿਸ਼ਟ ਚੰਡੀਗੜ, ਸ੍ਰੀ ਵਿਸ਼ਵਾਜੀਤ ਮੁਹੰਤੀ ਉੜੀਸਾ, ਸ੍ਰੀ ਹੇਮੰਤ ਕੁਮਾਰ  ਸਿੰਘ ਆਦਿ ਖੇਡ ਪ੍ਰੇਮੀਆਂ ਨੇ ਬੌਬੀ ਸਿੱਧੂ ਦੀ ਨਿਯੁਕਤੀ ਦਾ ਭਰਵਾਂ ਸਵਾਗਤ ਕਰਦਿਆ ਉਹਨਾਂ ਨੂੰ ਵਧਾਈ ਦਿਤੀ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>