ਤਿੰਨ ਸਾਲ ਬਾਅਦ ਦੋ ਸਾਲ ਦੀ ਸਜ਼ਾ ਨਾਲ ਭਾਈ ਕੁਲਬੀਰ ਸਿੰਘ ਹੀਰਾ ਰਿਹਾਅ

ਲੁਧਿਆਣਾ, (ਰਾਜ ਜੋਸ਼ੀ)- ਥਾਣਾ ਸਦਰ ਖੰਨਾ ਪੁਲਿਸ ਵਲੋਂ ਮੁਕੱਦਮਾ ਨੰਬਰ 167/2010 ਅਧੀਨ ਧਾਰਾ 25 ਅਸਲਾ ਐਕਟ, 17, 18, 20 ਯੂ.ਏ.ਪੀ ਐਕਟ ਅਧੀਨ 23 ਜੁਲਾਈ 2010 ਨੂੰ ਇਕ .315 ਦੇ ਦੇਸੀ ਪਿਸਤੌਲ ਦੀ ਬਰਾਮਦਗੀ ਦਿਖਾ ਕੇ ਬੀਜਾ ਮੋੜ ਤੋਂ ਗ੍ਰਿਫਤਾਰ ਕੀਤੇ ਭਾਈ ਕੁਲਬੀਰ ਸਿੰਘ ਹੀਰਾ ਨੂੰ ਅੱਜ ਸ੍ਰੀ ਕਮਲਜੀਤ ਲਾਂਬਾ, ਵਧੀਕ ਸੈਸ਼ਨ ਜੱਜ ਲੁਧਿਆਣਾ ਨੇ ਯੂ.ਏ.ਪੀ ਐਕਟ ਵਿਚੋਂ ਬਰੀ ਕਰਦਿਆਂ ਅਸਲਾ ਐਕਟ ਅਧੀਨ 2 ਸਾਲ ਤੇ ਦੋ ਹਜ਼ਾਰ ਜ਼ੁਰਮਾਨੇ ਦੀ ਸਜ਼ਾ ਕੀਤੀ। ਜਿਕਰਯੋਗ ਹੈ ਕਿ ਅਮਨ ਨਗਰ, ਨੇੜੇ ਜਲੰਧਰ ਬਾਈਪਾਸ ਲੁਧਿਆਣਾ ਵਾਸੀ ਤੇ ਮੈਕਸਮੀਮਮ ਸਕਿਓਰਟੀ ਜੇਲ੍ਹ ਨਾਭਾ ਵਿਚ ਨਜ਼ਰਬੰਦ ਭਾਈ ਹੀਰਾ ਪਹਿਲਾਂ ਹੀ 3 ਸਾਲ ਤੋਂ ਵੱਧ ਸਮਾਂ ਹਵਾਲਾਤ ਕੱਟ ਚੁੱਕੇ ਹਨ ਅਤੇ ਅੱਜ 2 ਸਾਲ ਦੀ ਸਜ਼ਾ ਉਪਪਰੰਤ ਉਹਨਾਂ ਨੂੰ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ।ਇਸ ਮੌਕੇ ਬਚਾਅ ਪੱਖ ਵਲੋਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>