ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਬਾਦਲ ਨੂੰ ਲਿਖਿਆ ਗਿਆ ਪੱਤਰ

ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫਤਹਿ॥

ਆਪ ਜੈਸੇ ਗੁਰਮੁੱਖ ਸੱਜਣਾਂ ਦੀਆ ਸੁਭ ਇਛਾਵਾ ਅਤੇ ਗੁਰੂ ਸਾਹਿਬਾਨ ਜੀ ਦੀਆ ਅਪਾਰ ਕ੍ਰਿਪਾਲਤਾਵਾ ਅਤੇ ਬਖ਼ਸਿਸ਼ਾਂ ਸਦਕਾ ਅਸੀ ਇਸ ਸਥਾਨ ਪਰ ਪੂਰਨ ਚੜਦੀਆ ਕਲਾ ਵਿਚ ਹਾਂ । ਆਪ ਜੀ ਦੀ, ਆਪ ਜੀ ਦੇ ਪਰਿਵਾਰ ਦੇ ਮੈਬਰਾਂ ਦੀ ਅਤੇ ਆਪ ਜੀ ਦੇ ਉਚੇ-ਸੁੱਚੇ ਖਿਆਲਤਾ ਦੀ ਚੜਦੀ ਕਲਾ ਲਈ ਗੁਰੁ ਸਾਹਿਬ ਜੀ ਦੇ ਚਰਨਾ ਵਿਚ ਤਹਿ ਦਿਲੋ ਅਰਦਾਸ ਕਰਦੇ ਹਾ । ਉਮੀਦ ਹੈ ਆਪ ਜੀ ਪੂਰਨ ਚੜਦੀਆ ਕਲਾ ਵਿਚ ਵਿਚਰ ਰਹੇ ਹੋਵੋਗੇ ।

ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਅਸੀ ਆਪ ਜੀ ਨਾਲ ਸਿੱਖ ਕੌਮ ਦੇ ਬੀਤੇ ਇਤਿਹਾਸ ਬਾਰੇ ਕੁਝ ਕੌਮ ਵਿਰੋਧੀ ਹੋਈਆਂ ਗੱਲਾਂ ਸਾਂਝੀਆਂ ਕਰਨਾ ਚਾਹੁੰਦੇ ਹਾਂ ਕਿ ਮਾਸਟਰ ਤਾਰਾ ਸਿੰਘ ਨੂੰ ਉਸ ਸਮੇਂ ਦੀ ਕੱਟੜ ਜਮਾਤ ਹਿੰਦੂ ਮਹਾ ਸਭਾ ਦੀ ਪੂਰੀ ਹੱਲਾਸ਼ੇਰੀ ਸੀ । ਉਸ ਸਹਿ ਤੇ ਹੀ ਉਹਨਾਂ ਨੇ ਮੁਸਲਿਮ ਲੀਗ ਦਾ ਝੰਡਾ ਪਾੜ ਦਿੱਤਾ ਸੀ ਜੋ 1947 ਦੀ ਅਤਿ ਦੁੱਖਦਾਂਇਕ ਵੰਡ ਦਾ ਮੁੱਖ ਕਾਰਨ ਬਣੇ । ਇਸੀ ਵਜਹ ਕਾਰਨ ਸਿੱਖ-ਮੁਸਲਿਮ ਦੰਗੇ ਫਸਾਦ ਸੁਰੂ ਹੋ ਗਏ । ਪੰਜਾਬ ਦੋ ਹਿੱਸਿਆ ਵਿਚ ਵੰਡਿਆ ਗਿਆ, ਮੁਰੱਬਿਆ ਦੇ ਮਾਲਕ ਸਿੱਖ ਆਪਣੀਆਂ ਜਾਨਾਂ ਬਚਾਕੇ ਚੜ੍ਹਦੇ ਪੰਜਾਬ ਵਿਖੇ ਉਜੜਕੇ ਆਏ। ਉਸੇ ਤਰ੍ਹਾਂ ਦਾ ਸਿੱਖ ਵਿਰੋਧੀ ਮਾਹੌਲ ਆਪ ਜੀ ਨੇ ਬੀਜੇਪੀ ਦੀ ਮਾਧੋਪੁਰ ਵਿਖੇ ਹੋਈ ਰੈਲੀ ਦੌਰਾਨ “ਜੈ ਸ੍ਰੀ ਰਾਮ” ਦੇ ਨਾਅਰੇ ਲਗਾਕੇ ਤੇ ਘੱਟ ਗਿਣਤੀਆਂ ਦੇ ਕਾਤਲ ਸ੍ਰੀ ਮੋਦੀ ਨੂੰ “ਸ੍ਰੀ ਸਾਹਿਬ” ਭੇਟ ਕਰਕੇ ਉਤਪੰਨ ਕਰ ਦਿੱਤਾ ਹੈ । ਜਿਸ ਦੀ ਜਿੰਮੇਵਾਰੀ ਤੋ ਆਪ ਜੀ ਨਹੀਂ ਬਚ ਸਕਦੇ । ਅਸੀ ਆਪ ਜੀ ਨੂੰ ਪੁੱਛਣਾ ਚਾਂਹਵਾਗੇ ਕਿ ਕਦੀ ਕੁੱਕੜ ਅਤੇ ਬੱਕਰੇ ਵੀ “ਝਟਕਈਆ” ਨੂੰ ਕਿਰਪਾਨਾਂ ਭੇਟ ਕਰਦੇ ਦੇਖੇ ਹਨ ?

ਇਹ ਠੀਕ ਹੈ ਕਿ ਆਪ ਜੀ ਦਾ ਦਿਲ ਸਾਫ਼ ਹੈ । ਤੁਹਾਡੇ ਅਹਿਲਕਾਰ ਕਹਿ ਰਹੇ ਹਨ ਕਿ ਸ. ਬਾਦਲ ਦੀ ਮੋਦੀ ਨਾਲ ਟੈਲੀਫੋਨ ਉਤੇ ਗੁਜਰਾਤ ਦੇ ਸਿੱਖਾਂ ਸੰਬੰਧੀ ਗੱਲ ਹੋ ਚੁੱਕੀ ਹੈ, ਜੋ ਕਿ ਚੰਗੀ ਗੱਲ ਹੈ । ਜੇਕਰ ਆਪ ਜੀ ਦੀ ਗੱਲ ਮੋਦੀ ਨਾਲ ਹੋ ਗਈ ਹੈ, ਫਿਰ ਸੁਪਰੀਮ ਕੋਰਟ ਵਿਚ ਗੁਜਰਾਤ ਦੇ ਸਿੱਖਾਂ ਵਿਰੋਧੀ ਪਾਏ ਉਸ ਕੇਸ, ਜਿਸ ਵਿਚ ਸਿੱਖਾਂ ਨੂੰ ਉਹਨਾਂ ਦੀਆਂ ਜਮੀਨਾਂ ਦੀ ਮਲਕੀਅਤ ਖੋਹਣ ਲਈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਫਿਰ ਮੋਦੀ ਸੁਪਰੀਮ ਕੋਰਟ ਤੋ ਪਾਏ ਉਸ ਕੇਸ ਨੂੰ ਵਾਪਿਸ ਕਿਉਂ ਨਹੀਂ ਲੈ ਰਹੇ ? ਮੋਦੀ ਇਹ ਵੀ ਕਹਿੰਦਾ ਹੈ ਕਿ ਇਹ ਅਜਿਹੇ ਕਾਨੂੰਨ ਕਾਂਗਰਸ ਪਾਰਟੀ ਦੇ ਬਣਾਏ ਹੋਏ ਹਨ । ਜੇਕਰ ਮੋਦੀ ਦੇ ਇਸ ਝੂਠ ਨੂੰ ਕੁਝ ਪਲਾ ਲਈ ਮੰਨ ਵੀ ਲਿਆ ਜਾਵੇ ਤਾਂ ਫਿਰ ਸ੍ਰੀ ਮੋਦੀ ਅਜਿਹੇ ਘੱਟ ਗਿਣਤੀ ਮਾਰੂ ਕਾਨੂੰਨਾਂ ਨੂੰ ਗੁਜਰਾਤ ਦੀ ਅਸੈਬਲੀ ਵਿਚ ਰੀਪੀਲ (੍ਰੲਪੲਅਲ) ਕਰਕੇ ਰੱਦ ਕਿਉਂ ਨਹੀਂ ਕਰਵਾਉਦੇ ? ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾਂ ਅਤੇ ਸ੍ਰੀ ਬਲਰਾਮਜੀ ਦਾਸ ਟੰਡਨ ਕਹਿ ਰਹੇ ਹਨ ਕਿ ਮੋਦੀ ਨੇ ਸਿੱਖਾਂ ਵਿਰੁੱਧ ਕੁਝ ਨਹੀ ਕੀਤਾ । ਅਸੀ ਪੁੱਛਣਾ ਚਾਂਹਵਾਗੇ ਜੇ ਮੋਦੀ ਨੇ ਸਿੱਖਾਂ ਨੂੰ ਉਜਾੜਨ ਲਈ ਅਮਲੀ ਕਾਰਵਾਈ ਨਹੀਂ ਕੀਤੀ ਤਾਂ ਗੁਜਰਾਤ ਦੇ ਸਿੱਖਾਂ ਵਿਚ ਹਫੜਾਂ-ਦਫੜੀ ਅਤੇ ਬੇਚੈਨੀ ਕਿਉਂ ਹੈ ? ਹੁਣ ਸਾਰੇ ਹਿੰਦੂ ਤੜਫ ਰਹੇ ਹਨ ਕਿ ਚੀਨ ਨੇ ਅਪ੍ਰੈਲ ਤੋ ਲੈਕੇ ਅੱਜ ਤੱਕ ਲਦਾਖ ਵਿਚ ਆਪਣਾ ਫੌ਼ਜੀ ਦਖਲ ਵਧਾ ਦਿੱਤਾ ਹੈ । ਜੇਕਰ ਸਿੱਖ ਕੌਮ ਇਸ ਮੁੱਦੇ ਤੇ ਇਹ ਕਹਿ ਕਿ ਚੀਨ ਨੇ ਕੁਝ ਨਹੀ ਕੀਤਾ, ਫਿਰ ਹਿੰਦ ਹਕੂਮਤ ਤੇ ਕੱਟੜ ਹਿੰਦੂਆਂ ਨੂੰ ਕਿਹੋ ਜਿਹਾ ਲੱਗੇਗਾ ? ਇਹ ਆਪ ਜੀ ਨੂੰ ਡੂੰਘੀ ਜਾਣਕਾਰੀ ਹੈ ਕਿ 1947 ਦੀ ਵੰਡ ਸਮੇਂ ਸਿੱਖ ਆਪਣੀਆਂ ਕੀਮਤੀ ਜਮੀਨਾਂ, ਘਰ-ਬਾਰ, ਜਾਇਦਾਦਾਂ ਆਦਿ ਛੱਡਕੇ ਇਸ ਲਈ ਆਏ ਸਨ ਕਿ ਉਹ ਸੁੰਨਤ ਹੋਣ ਤੋ ਬਚ ਸਕਣ ਅਤੇ ਇਸੇ ਕਰਕੇ ਲਹਿੰਦੇ ਪੰਜਾਬ ਤੋ ਚੜ੍ਹਦੇ ਪੰਜਾਬ ਵੱਲ ਉਜੜਕੇ ਆਏ ਸਨ । ਕੀ ਹੁਣ ਆਪ ਜੀ “ਜੈ ਸ੍ਰੀ ਰਾਮ” ਦੇ ਨਾਅਰੇ ਲਗਾਕੇ, ਆਪਣੇ ਆਪ ਨੂੰ ਕੱਟੜ ਹਿੰਦੂ ਜਮਾਤਾਂ ਬੀਜੇਪੀ ਅਤੇ ਆਰ.ਐਸ.ਐਸ. ਦੇ ਗੁਲਾਮ ਬਣਾਕੇ ਅਤੇ ਘੱਟ ਗਿਣਤੀ ਕੌਮਾਂ ਦੇ ਕਾਤਲਾਂ ਸ੍ਰੀ ਮੋਦੀ ਤੇ ਸ੍ਰੀ ਅਡਵਾਨੀ ਵਰਗਿਆ ਨੂੰ “ਸ੍ਰੀ ਸਾਹਿਬ ਅਤੇ ਸਿਰਪਾਓ” ਭੇਟ ਕਰਕੇ ਸਿੱਖਾਂ ਨੂੰ “ਜਨੇਊ” ਪਹਿਨਾਉਣਾ ਚਾਹੁੰਦੇ ਹੋ ?

ਆਪ ਜੀ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਮਾਸਟਰ ਤਾਰਾ ਸਿੰਘ ਅਤੇ ਸ. ਬਲਦੇਵ ਸਿੰਘ ਨੂੰ ਨਾ ਤਾ ਸਿੱਖ ਇਤਿਹਾਸ ਨੇ ਕਦੀ ਮੁਆਫ਼ ਕੀਤਾ ਹੈ ਅਤੇ ਨਾ ਹੀ ਸਿੱਖ ਕੌਮ ਨੇ । ਸਮੁੱਚੀ ਸਿੱਖ ਕੌਮ ਕਹਿ ਰਹੀ ਹੈ ਕਿ ਤੁਸੀ ਕਾਂਗਰਸ, ਬੀਜੇਪੀ, ਆਰ.ਐਸ.ਐਸ. ਨਾਲ ਮਿਲਕੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਕੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹੀ ਢਹਿ-ਢੇਰੀ ਨਹੀ ਕਰਵਾਇਆ । ਬਲਕਿ ਸਿੱਖ ਕੌਮ ਦੇ ਹਰ ਆਤਮਾਂ ਅਤੇ ਮਨ ਤੇ ਰਾਜ ਕਰਨ ਵਾਲੇ ਮਰਦ-ਏ-ਮੁਜ਼ਾਹਿਦ, ਸੰਤ-ਸਿਪਾਹੀ, ਬਾਬਾ-ਏ-ਕੌਮ, ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਵੀ ਸ਼ਹੀਦ ਕਰਵਾਉਣ ਵਿਚ ਹਿੰਦੂਤਵ ਤਾਕਤਾਂ ਨੂੰ ਸਹਿਯੋਗ ਦੇਣ ਵਿਚ ਮੁੱਖ ਭੂਮਿਕਾ ਨਿਭਾਈ ਹੈ । ਇਸ ਸਾਜਿ਼ਸ ਨੂੰ ਸਿਰੇ ਚਾੜ੍ਹਨ ਲਈ ਹੀ ਆਪ ਜੀ ਨੇ ਮਰਹੂਮ ਇੰਦਰਾ ਗਾਂਧੀ ਦੇ ਸਮੇ ਦੇ ਗ੍ਰਹਿ ਵਜ਼ੀਰ ਸ੍ਰੀ ਨਰਸਿਮਾ ਰਾਓ ਨਾਲ ਦਿੱਲੀ ਦੇ ਆਈ.ਬੀ. ਦੇ ਸੇਫ ਹਾਊਸਾ (ੰਆੲ ੍ਹੋੁਸੲਸ) ਵਿਚ ਮੀਟਿੰਗਾਂ ਨਹੀ ਕੀਤੀਆਂ ? ਰਾਜ ਭਵਨ ਚੰਡੀਗੜ੍ਹ ਵਿਖੇ ਗਵਰਨਰ ਸ੍ਰੀ ਪਾਂਡੇ ਨਾਲ ਮੁਲਾਕਾਤਾਂ ਨਹੀਂ ਕੀਤੀਆਂ ? ਸਾਡੇ ਜਿਲ੍ਹੇ ਦੇ ਵਜ਼ੀਰ ਰਹਿ ਚੁੱਕੇ ਸ. ਰਣਧੀਰ ਸਿੰਘ ਚੀਮਾਂ ਨੇ ਉਸ ਸਮੇਂ ਅਖ਼ਬਾਰਾਂ ਵਿਚ ਆਪ ਜੀ ਦੀਆਂ ਮੁਲਾਕਾਤਾਂ ਅਤੇ ਹੋਈਆਂ ਸਾਜਿ਼ਸਾਂ ਸੰਬੰਧੀ ਇਸਤਿਹਾਰ ਵੀ ਦਿੱਤੇ ਸਨ । ਇਸ ਤੋ ਇਲਾਵਾ ਹੋਰ ਵੀ ਆਪ ਜੀ ਵੱਲੋਂ ਸਿੱਖ ਕੌਮ ਨਾਲ ਕੀਤੇ ਗਏ ਧੋਖੇ-ਫਰੇਬਾਂ ਦੇ ਸਬੂਤ ਸਾਡੇ ਕੋਲ ਮੌਜੂਦ ਹਨ । ਸਮੁੱਚੀ ਸਿੱਖ ਕੌਮ ਆਪ ਜੀ ਤੋ ਪੁੱਛਣਾ ਚਾਹੁੰਦੀ ਹੈ ਕਿ ਸਿੱਖ ਕੌਮ ਨੂੰ ਪਿੱਠ ਦੇਕੇ ਆਪ ਜੀ ਨੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਕਰਵਾਉਣ ਦੀ ਪ੍ਰਵਾਨਗੀ ਕਿਉਂ ਦਿੱਤੀ ? ਹਜ਼ਾਰਾਂ ਹੀ ਬੇਕਸੂਰ ਬੱਚੇ, ਬੱਚੀਆਂ, ਨੌਜ਼ਵਾਨ, ਬਿਰਧ ਬੀਬੀਆਂ ਅਤੇ ਬਜ਼ੁਰਗਾਂ ਨੂੰ ਬੇਰਹਿੰਮੀ ਨਾਲ ਫ਼ੌਜ ਨੇ ਕਤਲੇਆਮ ਕੀਤਾ । ਇਹ ਸਾਰਾ ਸੱਚ ਸਿੱਖ ਸੰਗਤ ਦੇ ਸਾਹਮਣੇ ਆ ਚੁੱਕਾ ਹੈ । ਜੇਕਰ ਆਪ ਜੀ ਨੇ ਇਸ ਹੋਈ ਬੱਜਰ ਗੁਸਤਾਖੀ ਉਤੇ ਫਿਰ ਕਿਸੇ ਸਾਜ਼ਸੀ ਢੰਗ ਨਾਲ ਪਰਦਾ ਪਾਉਣ ਦੀ ਕੋਸਿ਼ਸ਼ ਕੀਤੀ ਤਾਂ ਕੁਝ ਸਮੇ ਲਈ ਆਪ ਜੀ ਆਪਣੇ ਆਪ ਅਤੇ ਸਿੱਖਾਂ ਨੂੰ ਧੋਖਾ ਦੇਕੇ ਜ਼ਰੂਰ ਬਚ ਸਕੋਗੇ, ਪਰ ਸਿੱਖ ਇਤਿਹਾਸ ਅਤੇ ਉਸ ਅਕਾਲ ਪੁਰਖ ਦੀ ਦਰਗਾਹ ਦੇ ਇਨਸਾਫ਼ ਨੇ ਆਪ ਜੀ ਨੂੰ ਬਿਲਕੁਲ ਮੁਆਫ਼ ਨਹੀ ਕਰਨਾ । ਇਸ ਲਈ ਇਹ ਬਹਿਤਰ ਹੋਵੇਗਾ ਕਿ ਆਪਣੇ ਵੱਲੋਂ ਕੌਮ ਨਾਲ ਕੀਤੇ ਗਏ ਉਪਰੋਕਤ ਧੋਖੇ ਨੂੰ ਪ੍ਰਵਾਨ ਕਰਕੇ, ਆਪਣੇ ਤੋ ਹੋਈ ਵੱਡੀ ਕੌਮੀ ਗਲਤੀ ਲਈ ਪਸਚਾਤਾਪ ਕਰਦੇ ਹੋਏ, ਸਿੱਖ ਕੌਮ ਨੂੰ ਹੁਣ ਹੋਰ ਮੂਰਖ ਬਣਾਉਣ ਅਤੇ ਆਪਣੀਆਂ ਬਾਦਸ਼ਾਹੀਆਂ ਨੂੰ ਗਲਤ ਢੰਗਾਂ ਨਾਲ ਕਾਇਮ ਰੱਖਣ ਤੋ ਤੋਬਾ ਕਰੋ ਅਤੇ ਸਿੱਖ ਕੌਮ ਨਾਲ ਹੁਣ ਤੱਕ ਹੋਏ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਦਾ ਮੁਕੰਮਲ ਤੌਰ ਤੇ ਅੰਤ ਕਰਨ ਲਈ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਅਰਦਾਸ ਕਰਕੇ ਵਿੰਢੇ ਗਏ ਕੌਮ ਦੀ ਅਜ਼ਾਦੀ ਦੇ “ਖ਼ਾਲਿਸਤਾਨ” ਦੇ ਮਿਸਨ ਵਿਚ ਪੂਰੀ ਇਮਾਨਦਾਰੀ ਨਾਲ ਯੋਗਦਾਨ ਪਾ ਸਕੋ ਤਾਂ ਆਪ ਜੀ ਵੱਲੋਂ ਕੀਤੇ ਪਾਪਾ, ਧੋਖੇ, ਫਰੇਬ ਆਦਿ ਦੀਆਂ ਆਤਮਿਕ ਸਜ਼ਾਵਾਂ ਕੁਝ ਸਰਖੂਰ ਹੋ ਸਕੋਗੇ । ਪੂਰਨ ਉਮੀਦ ਕਰਦੇ ਹਾਂ ਕਿ ਆਪ ਜੀ ਸਾਡੇ ਵਿਚਾਰਾਂ ਨੂੰ ਗੌਰ ਕਰਦੇ ਹੋਏ ਅਮਲੀਜਾਮਾ ਪਹਿਨਾਉਣ ਵਿਚ ਦੇਰੀ ਨਹੀ ਕਰੋਗੇ । ਧੰਨਵਾਦੀ ਹੋਵਾਂਗੇ ।

ਪੂਰਨ ਸਤਿਕਾਰ ਤੇ ਉਮੀਦ ਸਹਿਤ,

ਗੁਰੂਘਰ ਤੇ ਪੰਥ ਦਾ ਦਾਸ,

ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ।

 

ਸ. ਪ੍ਰਕਾਸ਼ ਸਿੰਘ ਬਾਦਲ,
ਮੁੱਖ ਮੰਤਰੀ ਪੰਜਾਬ,
ਚੰਡੀਗੜ੍ਹ ।

This entry was posted in ਲੇਖ.

One Response to ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਬਾਦਲ ਨੂੰ ਲਿਖਿਆ ਗਿਆ ਪੱਤਰ

  1. iqbal gajjan says:

    Mr.BADAL DE NAJAR SIRF KURSY TE HE RAHENDY HEY..TE TUHADY KHALISTAAN DE SANGASHAN TE…..Mr. BADAL KURSY LY KUJH BHE KAR DE AAE HN KAR RAHE HN TE KARDE RAHENGE…..UNHA NE GURU SEBHAAN TU ALUG EK NAWA PANTH SARKAARY DHARM BNA LYA…TE TUSY NAVA GURU SEBHAAN TU ALUG EK NAWA KHIALY PANTH…..LAGDEY TUSY BEETE DA LEKHA JOKHA NHY KEETA..TE NAA HE APNA PADCHOL….SIKH DHARM WICH BADLA LEYN DE BHAVNA NHI…NAA HE MAARKE BAAJY….NAAHE HE SIKH DHARM WICH KATTARTAA HEY…TE NAA HE FIRQU PUNAA….SIKH DHARM BANYA HE SARBAT DE BHALE LY…..AJE BE MAAN SAHIB RUKU …SUCHU…SAMJHU

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>