ਜੀ.ਕੇ. ਦਾ ਸੰਘਰਸ਼ ਰੰਗ ਲਿਆਇਆ, ਬਿਨਾ ਪੱਗ ਦੀ ਤਲਾਸ਼ੀ ਦਿੱਤੇ ਇਟਲੀ ਤੋਂ ਨਿਕਲੇ

ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਨਾਲ ਗਏ ਵਫਦ ਵਲੋਂ ਇਟਲੀ ਦੇ ਰੋਮ ਹਵਾਈ ਅੱਡੇ ਤੇ ਬਿਤੇ ਦਿਨੀ ਪੱਗ ਲਾਹੁਣ ਦੇ ਸੁਰਖਿਆ ਅਧਿਕਾਰੀਆਂ ਵਲੋਂ ਦਿੱਤੇ ਗਏ ਹੁਕਮਾ ਨੂੰ ਨਾ ਮਨੰਦੇ ਹੋਏ ਆਪਣੀ ਦਸਤਾਰ ਦੇ ਸਤਿਕਾਰ ਨੂੰ ਬਚਾਉਂਣ ਵਾਸਤੇ ਲਗਭਗ 30 ਘੰਟੇ ਤਕ ਹਵਾਈ ਅੱਡੇ ਤੇ ਲਾਏ ਮੋਰਚੇ ਕਾਰਣ ਇਟਲੀ ਦੇ ਸੁਰੱਖਿਆ ਅਧਿਕਾਰੀਆਂ ਨੂੰ ਆਖਰ ਵਿਚ ਮਨਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਬਿਨਾ ਸੁਰਖਿਆ ਜਾਂਚ ਦੇ ਵੀ.ਆਈ.ਪੀ. ਲਾਉਂਜ਼ ਤੋਂ ਕਢਣ ਲਈ ਮਜਬੂਰ ਹੋਣਾ ਪਇਆ। ਕਲ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਇਟਲੀ ਦੂਤਘਰ ਤੇ ਕੀਤੇ ਗਏ ਰੋਸ਼ ਮੁਜਾਹਿਰੇ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਮਸਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਇਟਲੀ ਵਿਖੇ ਭਾਰਤੀ ਸਫਾਰਤਖਾਨੇ ਨੂੰ ਸਿੱਖਾਂ ਦੀ ਭਾਵਨਵਾਂ ਨੂੰ ਮੁੱਖ ਰਖਕੇ ਬਿਨਾ ਦਸਤਾਰ ਦੀ ਤਲਾਸ਼ੀ ਲਏ ਵਫਦ ਨੂੰ ਵਾਪਿਸ ਭਾਰਤ ਭੇਜਣ ਦੇ ਆਦੇਸ਼ ਦਿੱਤੇ ਜਿਸ ਤੋਂ ਬਾਅਦ ਭਾਰਤੀ ਅਤੇ ਇਟਲੀ ਦੇ ਅਧਿਕਾਰੀਆਂ ਨੇ ਮਿਲ ਕੇ ਇਸ ਮਸਲੇ ਦਾ ਦੇਰ ਰਾਤ ਹਲ ਕੱਢ ਲਿਆ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਇਟਲੀ ਦੇ ਅਧਿਕਾਰੀਆਂ, ਭਾਰਤੀਏ ਵਿਦੇਸ਼ ਮੰਤਰਾਲੇ ਅਤੇ ਸੰਸਾਰ ਭਰ ਵਿਚ ਵਸਦੇ ਸਿੱਖਾਂ ਵਲੌਂ ਦਸਤਾਰ ਦੇ ਇਸ ਮਸਲੇ ਤੇ ਇਕਜੁਟੱਤਾ ਵਿਖਾਉਣ ਵਾਸਤੇ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਦਸਤਾਰ ਗੁਰੂ ਸਾਹਿਬ ਵਲੋਂ ਸਾਨੂੰ ਬਖਸ਼ੀ ਗਈ ਅਮੁੱਲੀ ਦਾਤ ਹੈ, ਜਿਸ ਨੂੰ ਸ਼ਰੀਰ ਤੋਂ ਵਖ ਨਹੀਂ ਕੀਤਾ ਜਾ ਸਕਦਾ ਹੈ। ਇਟਲੀ ਵਿਖੇ ਪਹਿਲੇ ਵੀ ਦਸਤਾਰ ਉਤਾਰ ਕੇ ਤਲਾਸ਼ੀ ਲੈਣ ਦੀਆਂ ਕਈ ਘਟਨਾਵਾਂ ਸਾਹਮਣੇ ਚੁਕਿਆਂ ਹਨ ਜਿਸ ਦਾ ਸ਼ਿਕਾਰ 2011 ਤੋਂ ਲੈ ਕੇ ਹੁਣ ਤਕ ਕਈ ਸਿੱਖ ਹੋ ਚੁੱਕੇ ਹਨ ਤੇ ਸਾਡੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਇਨ੍ਹਾਂ ਹਰਕਤਾਂ ਤੋਂ ਭਲੀ ਪ੍ਰਕਾਰ ਜਾਣੂ ਸੀ ਤੇ ਉਨ੍ਹਾਂ ਨੇ ਸਿੱਖਾਂ ਦੇ ਚੁਣੇ ਹੋਏ ਨੁਮਾਇੰਦੇ ਹੋਣ ਦੇ ਨਾਤੇ ਸਿੱਖਾਂ ਨਾਲ ਕੀਤੇ ਜਾ ਰਹੇ ਇਸ ਗੈਰਮਾਨੁੱਖੀ, ਗੈਰਜ਼ਰੁਰੀ ਅਤੇ ਧਾਰਮਕ ਭਾਵਨਾ ਨੂੰ ਠੇਸ ਪਹੁੰਚਾਣ ਵਾਲੇ ਵਰਤਾਰੇ ਦਾ ਡੱਟ ਕੇ ਮੁਕਾਬਲਾ ਕਰਨ ਦਾ ਸੰਕਲਪ ਲਿਆ। ਸੰਸਾਰ ਭਰ ਦੀਆਂ ਸੰਗਤਾ ਦੇ ਸਹਿਯੋਗ ਅਤੇ ਅਰਦਾਸਾ ਸਦਕਾ ਇਟਲੀ ਦੇ ਸੁਰਖਿਆਂ ਅਧਿਕਾਰੀਆਂ ਨੂੰ ਆਖਿਰ ਵਿਚ ਸਿੱਖਾਂ ਵਾਸਤੇ ਪੱਗ ਦੀ ਏਹਮੀਅਤ ਬਾਰੇ ਜਾਣੂ ਹੋਣ ਲਈ ਮਜਬੂਰ ਹੋਣਾ ਪਇਆ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>