ਮੋਦੀ ਹੁਣੇ-ਹੁਣੇ ਖੂਹ ਚੋਂ ਬਾਹਰ ਨਿਕਲਿਆ ਡੱਡੂ ਹੈ : ਸਲਮਾਨ ਖੁਰਸ਼ੀਦ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਸਬੰਧੀ ਬੇਤੁਕੀ ਬਿਆਨਬਾਜ਼ੀ ਕਰਨ ਵਾਲੇ ਫੈਂਕੂ ਮੋਦੀ ਨੂੰ ਕਾਂਗਰਸ ਵੀ ਹੁਣ ਆੜੈ ਹੱਥੀਂ ਲੈ ਰਹੀ ਹੈ। ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਨਰੇਂਦਰ ਮੋਦੀ ਤਾਂ ਖੂਹ ਵਿੱਚੋਂ ਹੁਣੇ-ਹੁਣੇ ਬਾਹਰ ਆਏ ਡੱਡੂ ਵਾਂਗ ਹੈ, ਜਿਸ ਉਪਰ ਭਾਜਪਾ ਤਾਂ ਮਾਣ ਕਰ ਸਕਦੀ ਹੈ ਪਰ ਦੇਸ਼ ਲਈ ਉਹ ਯੋਗ ਨਹੀਂ ਹੈ।

ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਨੇ ਪੱਤਰਕਾਰਾਂ ਵੱਲੋਂ ਮੋਦੀ ਸਬੰਧੀ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ, ‘ ਉਸ ਦੇ ਸਬੰਧ ਵਿੱਚ ਕੀ ਕਹਿਣਾ! ਡੱਡੂ ਹੁਣੇ-ਹੁਣੇ ਬਾਹਰ ਨਿਕਲਿਆ ਹੈ ਖੂਹ ਵਿੱਚੋਂ। ਜਦੋਂ ਡੱਡੂ ਖੂਹ ਵਿੱਚੋਂ ਬਾਹਰ ਨਿਕਲਦਾ ਹੈ ਤਾਂ ਏਧਰ ਓਧਰ ਵੇਖ ਕੇ ਕਨਫਿਊਜ਼ ਹੋ ਹੀ ਜਾਂਦਾ ਹੈ।’ ਉਨ੍ਹਾਂ ਨੇ ਕਿਹਾ ਕਿ ਮੋਦੀ ਆਪਣੇ ਲਈ ਜਗ੍ਹਾ ਖੋਜਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪਹਿਲਾਂ ਉਹ ਬੀਜੇਪੀ ਵਾਲਿਆਂ ਨਾਲ ਤਾਂ ਨਜਿਠ ਲੈਣ; ਫਿਰ ਕਾਂਗਰਸ ਬਾਰੇ ਸੋਚਣ। ਖੁਰਸ਼ੀਦ ਨੇ ਕਿਹਾ ਕਿ ਮੋਦੀ ਉਹ ਚੇਹਰਾ ਨਹੀਂ ਹੈ ਜਿਸ ਵਿੱਚੋਂ ਦੇਸ਼ ਦੀ ਭਲਾਈ ਨਜ਼ਰ ਆ ਸਕੇ।ਇਸ ਤੋਂ ਪਹਿਲਾਂ ਹਾਲ ਹੀ ਵਿੱਚ ਸਲਮਾਨ ਖੁਰਸ਼ੀਦ ਨੇ ਮੋਦੀ ਨੂੰ ਖਲਨਾਇਕ ਵੀ ਕਿਹਾ ਸੀ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>