ਬਾਬਾ ਬਕਾਲਾ ਦੀ ਕਾਂਗਰਸ ਦੀ ਵਿਸ਼ਾਲ ਕਾਨਫਰੰਸ ਦੀ ਕਾਮਯਾਬੀ ਲਈ ਬਾਜਵਾ ਨੇ ਵੱਖ ਵੱਖ ਪਿੰਡਾਂ ਦਾ ਕੀਤਾ ਦੌਰਾ

ਗੁਰਦਾਸਪੁਰ – ਰੱਖੜ ਪੁੰਨਿਆ ਮੌਕੇ 21 ਅਗਸਤ ਨੂੰ ਬਾਬਾ ਬਕਾਲਾ ਵਿਖੇ ਕਾਂਗਰਸ ਵੱਲੋਂ ਕਰਵਾਈ ਜਾ ਰਹੀ ਵਿਸ਼ਾਲ ਸਿਆਸੀ ਕਾਨਫਰੰਸ ਦੀ ਤਿਆਰੀ ਸੰਬੰਧੀ ਸ੍ਰੀ ਹਰਗੋਬਿੰਦਪੁਰ ਹਲਕਾ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਪਿੰਡ ਔਲਖ ਕਲਾਂ ਵਿਖੇ ਵਰਕਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਬਾਦਲਾਂ ਦਾ ਰਾਜ ਪੰਜਾਬੀਆਂ ਲਈ ਕਿਸੇ ਵੀ ਕੁਦਰਤੀ ਆਫ਼ਤ ਤੋਂ ਘੱਟ ਨਹੀਂ ਹੈ।

ਉਹਨਾਂ ਸੁਖਬੀਰ ਸਿੰਘ ਬਾਦਲ ਵੱਲੋਂ ਸਰਕਾਰ ਬਣਦਿਆਂ ਹੀ ਪੰਜਾਬ ਦੀਆਂ ਕਮੀਆਂ ਦੀ ਲਿਸਟ ਤਿਆਰ ਕਰਨ ਤੇ ਫਿਰ ਇੱਕ ਇੱਕ ਕਰ ਕੇ ਦੂਰ ਕਰਨ ਬਾਰੇ ਦਿੱਤੇ ਗਏ ਬਿਆਨ ’ਤੇ ਚੋਟ ਕਰਦਿਆਂ ਕਿਹਾ ਕਿ ਬਾਦਲਾਂ ਨੇ ਲਿਸਟ ਤਾਂ ਜ਼ਰੂਰ ਤਿਆਰ ਕੀਤੀ ਪਰ ਉਹ ਲਿਸਟ ਪੰਜਾਬ ਦੀਆਂ ਕਮੀਆਂ ਪੇਸ਼ੀਆਂ ਦੀ ਨਾ ਹੋ ਕੇ ਰਾਜ ਦੇ ਸਰਕਾਰੀ ਤੇ ਗੈਰ ਸਰਕਾਰੀ ਤੇ ਆਮ ਲੋਕਾਂ ਦੇ ਵਿੱਤੀ ਵਸੀਲਿਆਂ ਸੰਬੰਧੀ ਸੀ। ਜਿਨ੍ਹਾਂ ਵਿੱਚੋਂ ਰੇਤ ਬਜਰੀ, ਸ਼ਰਾਬ ਦੇ ਠੇਕੇ, ਕੇਬਲ  ਨੈ¤ਟਵਰਕ , ਟਰਾਂਸਪੋਰਟ, ਰੀਅਲ ਅਸਟੇਟ ਅਤੇ ਢਾਬਿਆਂ ਤਕ ਦੇ ਕਾਰੋਬਾਰਾਂ ’ਤੇ ਇੱਕ ਇੱਕ ਕਰ ਕੇ ਕਬਜ਼ਾ ਜਮਾਉਂਦਿਆਂ ਆਪਣੇ ਅਧੀਨ ਕਰ ਲਿਆ। ਹੁਣ ਰਾਜ ਦੀ ਸਰਕਾਰੀ ਜਾਇਦਾਦਾਂ ਨੂੰ ਕੌਡੀਆਂ ਦੇ ਭਾਅ ਆਪਣੇ ਚਹੇਤਿਆਂ ਨੂੰ ਵੇਚਣ ਦੀ ਤਿਆਰੀ ’ਚ ਹੈ। ਰਾਜ ਦੇ ਲੋਕਾਂ ’ਤੇ ਲਗਾਏ ਗਏ ਅਥਾਹ ਟੈਕਸਾਂ ਅਤੇ ਪੰਜਾਬ ਦੇ ਉਦਯੋਗਾਂ ਪ੍ਰਤੀ ਨਾ ਪੱਖੀ ਸੋਚ ਦੇਖ ਕੇ ਤਾਂ ਲਗਦਾ ਹੀ ਨਹੀਂ ਕਿ ਇਨ੍ਹਾਂ ਦਾ ਪੰਜਾਬ ਅਤੇ ਪੰਜਾਬੀਆਂ ਨਾਲ ਕੋਈ ਸਰੋਕਾਰ ਵੀ ਹੈ।

ਫ਼ਤਿਹ ਬਾਜਵਾ ਨੇ ਸੰਗਤ ਦਰਸ਼ਨ ਸੰਬੰਧੀ ਗਲ ਕਰਦਿਆਂ ਕਿਹਾ ਕਿ ਸਭ ਨੂੰ ਪਤਾ ਹੈ ਕਿ ਸ: ਪ੍ਰਕਾਸ਼ ਸਿੰਘ ਬਾਦਲ ’ਸੰਗਤ ਦਰਸ਼ਨ’ ਵਰਗੇ ਪਵਿੱਤਰ ਲਬਜ ਦੀ ਆੜ ਹੇਠ ਸੌੜੀ ਰਾਜਨੀਤੀ ਖੇਡ ਰਿਹਾ ਹੈ ਅਤੇ ਆਪਣੇ ਚਹੇਤਿਆਂ ਨੂੰ ਲੋਕਾਂ ਦਾ ਪੈਸਾ ਲੁਟਾ ਰਿਹਾ ਹੈ। ਜਿਸ ਦਾ ਸਰਕਾਰ ਕੋਲ ਕੋਈ ਲੇਖਾ ਹੀ ਨਹੀਂ ਹੈ। ਉਹਨਾਂ ਕਿਹਾ ਕਿ ਸ: ਬਾਦਲ ਸੱਚੇ ਹਨ ਤਾਂ ਸਰਕਾਰ ਦੇ ਕੁਲ ਆਰਥਿਕ ਵਸੀਲਿਆਂ ਨੂੰ ਕੈਗ ਅਧੀਨ ਲਿਆਉਣ ਅਤੇ ਸੰਗਤ ਦਰਸ਼ਨ ਦੀ ਆੜ ਹੇਠ ਖਰਚੇ ਗਏ ਪੈਸਿਆਂ ਅਤੇ ਇਹਨਾਂ ਫੰਡਾਂ ਨਾਲ ਕੀਤੇ ਗਏ ਵਿਕਾਸ ਕੰਮਾਂ ਬਾਰੇ ਵਾਈਟ ਪੇਪਰ ਜਾਰੀ ਕਰਨ ਦਾ ਹੌਸਲਾ ਦਿਖਾਉਣ।

ਉਹਨਾਂ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਸੂਬਾ ਕਾਂਗਰਸ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਪ੍ਰਤੀ ਟਿੱਪਣੀਆਂ ’ਤੇ ਵਿਅੰਗ ਕਸਦਿਆਂ ਕਿਹਾ ਕਿ ਲੋਕਾਂ ਵਲੋਂ ਮਿਲ ਰਹੀਆਂ ਬਦਦੁਆਵਾਂ ਕਾਰਨ ‘ਸ਼ੁਰ੍ਹਲੀ’  ਮਾਨਸਿਕ ਸੰਤੁਲਨ ਗੁਆ ਬੈਠਾ ਹੈ ਤੇ ਉਸ ਨੂੰ ਇਲਾਜ ਲਈ ਮਾਨਸਿਕ ਇਲਾਜ ਕੇਂਦਰ ’ਚ ਛੇਤੀ ਭੇਜ ਦੇਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਅੱਜ ਪੰਜਾਬ ਦਾ ਸਿਹਤ ਸਹੂਲਤਾਂ ਪੱਖੋਂ 19ਵੇ ਸਥਾਨ ’ਤੇ ਪਹੁੰਚ ਜਾਣ ਦਾ ਰਾਜ ਸਭਾ ਵਿੱਚ ਖੁਲਾਸਾ ਹੋਣਾ ਰਾਜ ਸਰਕਾਰ ਲਈ ਸ਼ਰਮ ਦੀ ਗਲ ਹੈ। ਇਸ ਪੱਖੋਂ ਰਾਜਸਥਾਨ, ਝਾੜਖੰਡ, ਬਿਹਾਰ ਤੇ ਉੱਤਰਾਖੰਡ ਪੰਜਾਬ ਨਾਲੋਂ ਬਿਹਤਰ ਹਨ। ਸਿੱਖਿਆ ਪੱਖੋਂ ਪੰਜਾਬ 16ਵੇ ਸਥਾਨ ’ਤੇ ਹੈ। ਮੈਡੀਕਲ ਕਾਲਜਾਂ ਦੀਆਂ ਫੀਸਾਂ ਵਿੱਚ ਭਾਰੀ ਵਾਧਾ ਕਰ ਕੇ ਸਰਕਾਰ ਨੇ ਗਰੀਬ ਵਿਦਿਆਰਥੀਆਂ ਦੇ ਡਾਕਟਰ ਬਣਨ ਦੇ ਸੁਪਨੇ ਚਕਨਾਚੂਰ ਕਰਦਿਤੇ ਹਨ। ਰੋਡਵੇਜ਼, ਸਕੂਲ ਬੱਸਾਂ ਨੂੰ 5000 ਤੇ ਕਾਲਜ ਬੱਸਾਂ ਨੂੰ 15 ਹਜ਼ਾਰ ਸਾਲਾਨਾ ਟੈਕਸਾਂ ਵਿੱਚ ਭਾਰੀ ਵਾਧਾ ਕਰਨਾ ਬਾਦਲ ਸਰਕਾਰ ਦੀ ਸਿੱਖਿਆ ਤੇ ਆਮ ਆਦਮੀ ਪ੍ਰਤੀ ਆਪਣੀ ਗੈਰ ਜਿਮੇਵਾਰਾਨਾ ਰਵਈਆ ਅਪਣਾਉਣ ਦਾ ਪ੍ਰਤੱਖ ਸਬੂਤ ਹਨ।

ਉਹਨਾਂ ਕਿਹਾ ਕਿ ਬਾਦਲਾਂ ਨੇ ਰਾਜ ਦੀ ਵਿੱਤੀ ਵਿਵਸਥਾ ਹੀ ਨਹੀਂ ਵਿਗਾੜ ਦਿੱਤੀ ਸਗੋਂ ਪੰਜਾਬੀਆਂ ਦੀ ਆਰਥਿਕਤਾ ਵੀ ਤਬਾਹ ਕਰ ਦਿੱਤੀ ਹੈ। ਰਾਜ ਦਾ ਨੌਜਵਾਨ ਨਿਰਾਸ਼ਾ ਦੀ ਆਲਮ ਵਿੱਚ ਡੁੱਬਿਆ ਪਿਆ ਹੈ । ਰੋਟੀ, ਕੱਪੜਾ ਔਰ ਮਕਾਨ ਆਦਿ ਬੁਨਿਆਦੀ ਸਹੂਲਤਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਰਾਜ ਦਾ ਹਰ ਬਾਸ਼ਿੰਦਾ ਬੇਚੈਨ ਹੈ ਤੇ ਆਪਣੇ ਆਪ ਨੂੰ ਸੰਕਟ ਗ੍ਰਿਸਤ ਅਤੇ ਅਸੁਰਖਿਅਤ ਮਹਿਸੂਸ ਕਰ ਰਿਹਾ ਹੈ। ਉਹਨਾਂ ਕਿਹਾ ਕਿ ਬਾਦਲਾਂ ਦੇ ਲੋਕਾਂ ਪ੍ਰਤੀ ਗੈਰ ਜਿਮੇਵਾਰਾਨਾ ਪਹੁੰਚ ਕਾਰਨ ਪੰਜਾਬ ਦੇ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਬਾਦਲਾਂ ਦਾ ਵਿਰੋਧ ਹੋ ਰਿਹਾ ਹੈ। ਅਮਰੀਕਾ ’ਚ ਸ: ਬਾਦਲ ਖ਼ਿਲਾਫ਼ ਕਾਨੂੰਨੀ ਚਾਰਾਜੋਈ ਉਪਰੰਤ ਹੁਣ ਕੈਨੇਡਾ ਵਿੱਚ ਵੀ ਸੁਖਬੀਰ ਬਾਦਲ ਨੂੰ ਕਾਨੂੰਨੀ ਤੌਰ ’ਤੇ ਘੇਰਨ ਲਈ ਵਿਦੇਸ਼ੀ ਸਿੱਖ ਸੰਸਥਾਵਾਂ ਤਿਆਰੀ ਕਰੀ ਬੈਠੀਆਂ ਹਨ।

ਇਸ ਮੌਕੇ ਉਹਨਾਂ ਨਾਲ ਉੱਜਲ ਦੀਦਾਰ ਸਿੰਘ ਔਲਖ, ਭੁਪਿੰਦਰਪਾਲ ਸਿੰਘ ਵਿੱਟਂੀ ਭਗਤੂਪੁਰ, ਬਲਵਿੰਦਰ ਸਿੰਘ ਲਾਡੀ, ਸਾਹਿਬ ਸਿੰਘ ਮੰਡ, ਸਰਬਜੀਤ ਕੌਰ ਔਲਖ ਸਰਪੰਚ, ਯਕੀਨ ਸਿੰਘ ਮੈਂਬਰ ਬਲਾਕ ਸੰਮਤੀ, ਜਤਿੰਦਰ ਸਿੰਘ ਸਾਬਕਾ ਸਰਪੰਚ, ਸਰਪੰਚ ਸਤਪਾਲ ਸਿੰਘ, ਸੋਹਣ ਸਿੰਘ , ਕੁਲਵੰਤ ਸਿੰਘ, ਰੇਸ਼ਮ ਸਿੰਘ ਆੜ੍ਹਤੀਆ, ਅਵਤਾਰ ਸਿੰਘ ਫੌਜੀ, ਸ਼ਹਿ ਬਾਜ ਸਿੰਘ, ਮੰਗਲ ਸਿੰਘ ਸੇਠ, ਅਵਤਾਰ ਸਿੰਘ ਬੋਹਜਾ, ਬਚਨ ਸਿੰਘ ਭਾਮੜੀ ਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>