ਦਿੱਲੀ ਵਿਚ ਸਿੱਖ ਹਿੰਦੂ ਦੰਗੇ ਭੜਕੇ 22 ਤੋ ਜਿਆਦਾ ਫਟੜ

ਨਵੀਂ ਦਿੱਲੀ – (ਮਨਪ੍ਰੀਤ ਸਿੰਘ ਖਾਲਸਾ): 15 ਅਗਸਤ ਹਿੰਦੁਸਤਾਨ ਦੀ ਅਜ਼ਾਦੀ ਦਾ ਦਿਨ ਦਿੱਲੀ ਵਿਚ ਅੱਜ ਮਨਾਇਆ ਜਾ ਰਿਹਾ ਸੀ, ਪਰ ਅੱਜ ਇਕ ਨਿਕੀ ਜਿਹੀ ਗੱਲ ਨੇ ਦਿੱਲੀ ਵਿਚ ਪਹਿਲਾਂ ਹੀ 1984 ਵਿਚ ਮਾਰ ਖਾ ਚੁੱਕੇ ਸਿੱਖਾਂ ਨੂੰ ਫਿਰ ਤੋਂ ਦੱਸ ਦਿੱਤਾ ਕਿ ਸਿੱਖਾਂ ਅਤੇ ਘੱਟਗਿਣਤੀਆਂ ਲਈ ਇਸ ਦੇਸ਼ ਵਿਚ ਕੋਈ ਜਗ੍ਹਾ ਨਹੀਂ ਹੈ। ਇਸ ਮਾਮਲੇ ਵਿਚ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਨਵੰਬਰ 1984 ਵਿਚ ਸਿੱਖ ਨਸਲਕੁਸ਼ੀ ਉਪੰਰਤ 1986 ਵਿਚ ਵੀ ਇਸੇ ਤਰ੍ਹਾਂ ਹੀ ਇਸੇ ਕਲੋਨੀ ਵਿਚ ਦੰਗਾਂ ਹੋਇਆ ਸੀ ਤੇ ਸਿੱਖਾਂ ਨੂੰ ਘਰਾਂ ਵਿਚ ਵੜ ਕੇ ਮਾਰਿਆ ਗਿਆ ਸੀ ।

1984 ਵਿਚ ਮਾਰੇ ਗਏ ਸਿੱਖ ਪਰਿਵਾਰਾਂ ਦੀਆਂ ਵਿਧਵਾਵਾਂ ਦੀ ਕਲੋਨੀ ਵਿਚ ਅਜ ਕੁਝ ਬਾਲਮੀਕੀ ਅਤੇ ਸਿੱਖ ਭਾਈਚਾਰੇ ਦੇ ਬੱਚਿਆਂ ਵਿਚ ਆਪਸ ਵਿਚ ਦੁਪਹਿਰ ਤਕਰੀਬਨ 3.30 ਵਜੇ ਦੇ ਆਸਪਾਸ ਕਿਸੇ ਗਲ ਕਰਕੇ ਲੜਾਈ ਹੋਈ । ਬੱਚਿਆ ਦੀ ਲੜਾਈ ਦੀ ਘਟਨਾ ਪੁਲਿਸ ਚੋਂਕੀ ਤੋਂ ਹੁੰਦੀ ਹੋਈ ਇੰਨੀ ਜਿਆਦਾ ਵੱਧ ਗਈ ਕਿ ਲੜਾਈ ਸਿੱਖ ਹਿੰਦੂ ਝਗੜੇ ਦਾ ਰੂਪ ਧਾਰ ਗਈ ।ਇੱਕ ਪਾਸੇ ਸਿੱਖ ਅਤੇ ਦੁਜੇ ਪਾਸੇ ਬਾਲਮੀਕੀ ਅਤੇ ਹਿੰਦੂ ਭਾਈਚਾਰੇ ਦੇ ਗੁੱਟ ਬਣ ਗਏ ਅਤੇ ਲੜਾਈ ਨੇ ਭਿਆਨਕ ਰੂਪ ਧਾਰ ਲਿਆ । ਦਿੱਲੀ ਦੀ ਪੁਲਿਸ ਨੇ ਬਹੁਗਿਣਤੀ ਲੋਕਾਂ ਦਾ ਸਾਥ ਦਿੱਤਾ ਤੇ ਬਾਲਮੀਕਿ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨਾਲ ਮਿਲਕੇ ਪੁਲਿਸ ਨੇ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸ਼ਰੇਆਮ ਸਿੱਖਾਂ ਤੇ ਪਥਰਾਅ , ਬੋਤਲਾਂ ਅਤੇ ਗੋਲੀਆ ਚਲਾਈਆਂ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਅਤੇ ਫਿਰਕੂ ਲੋਕ ਸ਼ਰੇਆਮ ਸਿੱਖਾਂ ਤੇ ਗੋਲੀਆਂ ਚਲਾ ਰਹੇ ਸਨ ਜਿਸ ਨਾਲ ਦੋਨਾਂ ਗੁਟਾਂ ਦੇ 22 ਬੰਦੇ ਫਟੜ ਹੋਏ ਹਨ ਤੇ ਪੁਲਿਸ ਦੀ 8-10 ਗਡੀਆਂ ਦੀ ਭੰਨਤੋੜ ਕਰ ਦਿੱਤੀ ਗਈ ਤੇ ਸਿੱਖਾਂ ਦੇ ਕਈ ਵਾਹਨ ਜਲਾ ਦਿੱਤੇ ਗਏ । ਮਿਲੀ ਜਾਣਕਾਰੀ ਅਨੁਸਾਰ ਪੁਲਿਸ ਥਾਣੇ ਸਾਹਮਣੇ ਦੰਗਾਕਾਰੀਆਂ ਨੇ ਪੁਲਿਸ ਦੀ ਮੌਜੁਦਗੀ ਵਿਚ ਹੀ ਸਿੱਖਾਂ ਦੀਆਂ ਗੱਡੀਆਂ ਨੂੰ ਅਗਾਂ ਲਾਈਆਂ । ਪੁਲਿਸ ਵਾਲੇ ਤਮਾਸ਼ਬੀਨ ਬਣ ਕੇ ਇਹ ਸਭ ਦੇਖਦੇ ਰਹੇ । ਇਸ ਤੋਂ ਭੜਕੇ ਸਿਖਾਂ ਵਲੋ ਜਦ ਜੁਆਬ ਦੇਣਾਂ ਸ਼ੁਰੂ ਹੋਇਆ ਤਦ ਪੁਲਿਸ ਵਲੋਂ ਇਕ ਪਾਸੜ ਕਾਰਵਾਈ ਕਰਦੇ ਹੋਏ ਬਹੁਗਿਣਤੀ ਦਾ ਸਾਥ ਦੇਦੇਂ ਹੋਏ ਅਥਰੂ ਗੈਸ ਦੇ ਗੋਲੇ ਸਿੱਖਾਂ ਵਲ ਛੱਡੇ । ਪੁਲਿਸ ਵਲੋਂ ਚਲਾਏ ਗਏ ਕੂਝ ਅਥਰੂ ਗੈਸ ਦੇ ਗੋਲੇ ਸਿੱਖਾਂ ਦੇ ਘਰ ਅੰਦਰ ਜਾ ਕੇ ਡਿਗਦੇ ਹੋਏ ਇਸ ਪਤਰਕਾਰ ਵਲੋਂ ਆਪ ਦੇਖੇ ਗਏ ਹਨ । ਪੁਲਿਸ ਵਲੋਂ ਬਿਨਾਂ ਵਾਰਨਿੰਗ ਦਿੱਤੇ ਸਿੱਖਾਂ ਨੂੰ ਨਿਸ਼ਾਨਾਂ ਬਣਾਉਦੇ ਹੋਏ ਕੂਝ ਰੌਂਦ ਗੋਲੀਆਂ ਵੀ ਛਡੀਆਂ ਗਈਆਂ ਜਿਸ ਨਾਲ 8 ਸਿੱਖ ਫੱਟੜ ਹੋ ਗਏ ਹਨ ਤੇ ਉਹ ਦੀਨ ਦਇਆਲ ਹਸਪਤਾਲ ਵਿਚ ਇਲਾਜ਼ੇ ਜੇਰੇ ਹਨ । ਸਿੱਖਾਂ ਤੇ ਹੋਏ ਇਸ ਕਹਿਰ ਦੀ ਘਟਨਾ ਨੂੰ ਕਿਸੇ ਵੀ ਬਿਜਲਈ ਮੀਡਿਆ ਵਲੋਂ ਨਸ਼ਰ ਨਹੀ ਕੀਤਾ ਗਿਆ । ਦਿੱਲੀ ਗੁਰਦੁਆਰਾ ਕਮੇਟੀ ਵਲੋਂ ਉਂਕਾਰ ਸਿੰਘ ਥਾਪਰ, ਅਵਤਾਰ ਸਿੰਘ ਹਿਤ, ਵਿਕੀ ਮਾਨ, ਪਰਮਜੀਤ ਸਿੰਘ ਰਾਣਾ ਅਤੇ ਚਮਨ ਸਿੰਘ ਸ਼ਾਹਪੁਰਾ ਅਤੇ ਕੋਸਲੰਰ ਡਿੰਪਲ ਚੱਡਾ ਨੇ ਤਿਲਕ ਵਿਹਾਰ ਪੁਜ ਕੇ ਹਾਲਾਤ ਨੂੰ ਸੰਭਾਲਣ ਦੀ ਕੋਸ਼ੀਸ਼ ਕੀਤੀ । ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਤਿਲਕ ਵਿਹਾਰ ਪੁਜ ਕੇ ਪੁਲਿਸ ਦੇ ਅਧਿਕਾਰੀਆਂ ਨਾਲ ਵਾਪਰੇ ਹੋਏ ਮਾਮਲੇ ਬਾਰੇ ਗਲ ਕਰਕੇ ਕਲੋਨੀ ਦੇ ਸਿੱਖਾਂ ਵਲੋਂ ਕੂਝ ਮੰਗਾ ਦਸੀਆਂ ਜਿਸਨੂੰ ਪੁਲਿਸ ਦੇ ਅਫਸਰਾਂ ਵਲੋਂ ਪ੍ਰਵਾਨ ਕੀਤੀਆ ਗਈਆ ਹਨ ਅਤੇ ਕਿਹਾ ਕਿ ਮਾਮਲੇ ਦੀ ਛਾਣਬੀਣ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਈ ਜਾਵੇਗੀ ।

ਇਕ ਗਲ ਬਹੁਤ ਹੀ ਜਿਆਦਾ ਦੇਣ ਵਾਲੀ ਇਹ ਹੈ ਕਿ ਸਿੱਖ ਕੌਮ ਕੋਲ ਅਜ ਕੋਈ ਅਜਿਹਾ ਵਾਹਿਦ ਨੇਤਾ ਨਹੀ ਹੈ ਜੋ ਕੌਮ ਨੂੰ ਯੋਗ ਅਗਵਾਈ ਦੇ ਕੇ ਕੌਮ ਨੂੰ ਪੈ ਰਹੀ ਚੌਤਰਫਾ ਮਾਰ ਵਿਚੋ ਕੱਢ ਸਕੇ । ਅਜ ਇੱਥੇ ਜਿਤਨੇ ਵੀ ਲੀਡਰ ਆਏ ਸਨ ਸਭ ਆਪਣੀ ਆਪਣੀ ਡੱਫਲੀ ਵਜਾ ਕੇ ਚਲਦੇ ਬਣੇ ਕਿਸੇ ਵੀ ਲੀਡਰ ਨੇ ਇਹ ਨਹੀਂ ਕਿਹਾ ਕਿ ਤੁਸੀ ਘਬਰਾਉ ਨਹੀ ਜਦ ਤਕ ਦੋਸ਼ੀਆਂ ਨੂੰ ਫੜਿਆ ਨਹੀ ਜਾਂਦਾ ਤੇ ਵਿਗੜਿਆ ਮਾਹੌਲ ਸ਼ਾਂਤ ਨਹੀ ਹੋ ਜਾਂਦਾ ਤਦ ਤਕ ਅਸੀ ਤੁਹਾਡੇ ਨਾਲ ਇਥੇ ਹੀ ਹਾਂ ।

ਪੂਰੇ ਇਲਾਕੇ ਵਿਚ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਦਿੱਲੀ ਦੇ ਜਾਇੰਟ ਕਮਿਸ਼ਨਰ ਨੇ ਹਾਲਾਤ ਦਾ ਜਾਇਜਾ ਲਿਆ ਹੈ ਤੇ ਉਥੇ ਵਸਦੇ ਸਿਖਾਂ ਨੂੰ ਹਰ ਤਰੀਕੇ ਦੀ ਮਦਦ ਕਰਨ ਦਾ ਭਰੋਸਾ ਦਿਤਾ ਹੈ । ਤਿਲਕ ਵਿਹਾਰ ਦੀ ਸਿੱਖ ਵਸੋ ਅੰਦਰ ਸਹਿਮ ਫੈਲਿਆ ਹੋਇਆ ਹੈ ਕਿਉਕਿ ਉਨ੍ਹਾਂ ਮੁਤਾਬਿਕ ਰਾਤ ਨੂੰ ਉਨ੍ਹਾਂ ਦੇ ਘਰਾਂ ਤੇ ਮੁੜ ਹਮਲਾ ਕੀਤਾ ਜਾ ਸਕਦਾ ਹੈ । ਇਸ ਵਕਤ ਸਥਿਤੀ ਕਾਬੂ ਹੇਠ ਹੈ ਪਰ ਪੁਰੇ ਇਲਾਕੇ ਵਿਚ ਤਣਾਅ ਫੈਲਿਆ ਹੋਇਆ ਹੈ ।

ਅਜ ਸਵੇਰੇ ਵੀ ਇਸ ਪਤਰਕਾਰ ਵਲੋਂ ਵਰਦੇ ਮੀਹ ਵਿਚ ਕੀਤੇ ਦੋਰੇ ਦੌਰਾਨ ਦੇਖਣ ਨੂੰ ਮਿਲਿਆ ਕਿ ਮਾਹੌਲ ਅਜੇ ਵੀ ਜਿਉਂ ਦਾ ਤਿਉਂ ਹੀ ਬਣਿਆ ਹੋਇਆ ਹੈ । ਕਿਸੇ ਵੀ ਅਣਸੁਖਾਵੀ ਘਟਨਾ ਨੂੰ ਵਾਪਰਨ ਤੋ ਰੋਕਣ ਲਈ ਬਹੁਤ ਹੀ ਜਿਆਦਾ ਗਿਣਤੀ ਵਿਚ ਦਿੱਲੀ ਪੁਲਿਸ ਵਲੋਂ ਸੁਰਖਿਆ ਬਲ ਤੈਨਾਤ ਕੀਤਾ ਹੋਇਆ ਹੈ ।

ਇਸ ਮਾਮਲੇ ਵਿਚ ਕੁਝ ਸਵਾਲ ਉਠ ਰਹੇ ਹਨ ਕਿ ਇਕ ਬਹੁਤ ਹੀ ਨਿੱਕਾ ਜਿਹਾ ਮਸਲਾ ਪੁਲਿਸ ਵਲੋਂ ਸੁਲਝਾਇਆ ਨਹੀਂ ਜਾ ਸਕਿਆ ਜਾਂ ਉਹ ਸੁਲਝਾਉਣਾ ਨਹੀ ਚਾਹੁੰਦੀ ਸੀ ।ਬੱਚਿਆਂ ਦੀ ਲੜਾਈ ਇਕਦਮ ਇਤਨੀ ਜਿਆਦਾ ਕਿਦਾਂ ਵੱਧ ਗਈ ਜਿਸ ਵਿਚ ਫਿਰਕੂਆਂ ਵਲੋਂ ਸਰੇਆਮ ਗੋਲੀਆਂ ਚਲਾਈਆਂ ਗਈਆਂ ।

ਫਿਰਕੂ ਲੋਕਾਂ ਕੋਲ ਇੱਕਦਮ ਹਥਿਆਰ (ਦੇਸੀ ਕੱਟੇ, ਗੰਡਾਸੇ, ਬੋਤਲਾਂ)ਕਿਥੋਂ ਆ ਗਏ ਜਦਕਿ ਸਿੱਖ ਨਿੱਹਥੇ ਹੀ ਸਨ ।
ਪੁਲਿਸ ਵਾਲਿਆਂ ਵਲੋ ਨਿਹੱਥੇ ਸਿੱਖਾਂ ਉਪਰ ਅਥਰੂ ਗੈਸ ਦੇ ਗੋਲੇ ਅਤੇ ਗੋਲੀਆਂ ਕਿਹੜੇ ਵੱਡੇ ਅਫਸਰ ਤੋ ਪੁੱਛ ਕੇ ਚਲਾਈਆਂ ਗਈਆਂ ਜਦਕਿ ਦੂਜੀ ਧਿਰ ਦਾ ਵਾਲ ਵੀ ਬਾਕਾਂ ਨਹੀ ਹੋਇਆ ।

ਪੁਲਿਸ ਵਲੋਂ ਸਿੱਖਾਂ ਦੇ ਘਰਾਂ ਵਿਚ ਅਥਰੂ ਗੈਸ ਦੇ ਗੋਲੇ ਕਿਉ ਸੁੱਟੇ ਗਏ, ਕਿਥੇ ਇਹ ਕੋਈ ਵੱਡਾ ਕਤਲੇਆਮ ਦੀ ਸਾਜਿਸ਼ ਤੇ ਨਹੀਂ ਸੀ ।

ਕਿਤੇ ਇਹ ਜਾਣਬੁੱਝ ਕੇ ਕਿਸੇ ਪਾਰਟੀ ਵਲੋਂ ਅਪਣਾ ਵੋਟ ਬੈਂਕ ਪੱਕਾ ਕਰਨ ਲਈ ਸੋਚੀ ਸਮਝੀ ਸਾਜਿਸ਼ ਤਹਿਤ ਮੁੜ ਸਿੱਖ ਨਸ਼ਲਕੁਸ਼ੀ ਕਰਵਾਉਣ ਦੀ ਚਾਲ ਤੇ ਨਹੀਂ ਸੀ ।

ਸਿਰਫ ਇਕ ਦਿਨ ਪਹਿਲਾਂ ਭੁੱਲਰ ਸਾਹਿਬ ਦੀ ਪਟੀਸ਼ਨ ਖਾਰਿਜ਼ ਕਰਨੀ ਤੇ ਅਗਲੇ ਹੀ ਦਿਨ ਦੰਗੇ ਹੋ ਜਾਣੇ ਤੇ ਨਿਸ਼ਾਨਾ ਵੀ ਸਿੱਖਾਂ ਨੂੰ ਬਣਾਇਆ ਜਾਣਾ ਬਹੁਤ ਸ਼ੰਕਾਂ ਪ੍ਰਗਟ ਕਰ ਰਿਹਾ ਹੈ ।

ਅਜ ਜੋ ਕੁਝ ਵਾਪਰਿਆ ਹੈ ਇਸ ਦੇ ਨਤੀਜੇ ਕਿ ਨਿਕਲਣਗੇ ਇਹ ਤੇ ਸਮਾਂ ਹੀ ਦਸੇਗਾ ਪਰ ਇਕ ਵਾਰੀ ਇਹ ਫਿਰ ਸਾਹਮਣੇ ਆ ਗਿਆ ਹੈ ਕਿ ਇਸ ਦੇਸ਼ ਵਿਚ ਘੱਟ ਗਿਣਤੀਆਂ ਦਾ ਰੱਬ ਹੀ ਰਾਖਾ ਹੇ ਉਨ੍ਹਾਂ ਨੂੰ ਅਪਣੀ ਤੇ ਅਪਣੇ ਪਰਿਵਾਰ ਦੀ ਸੁੱਰਖਿਆ ਬਾਰੇ ਆਪ ਹੀ ਸੋਚਣਾ ਪਵੇਗਾ ਨਹੀਂ ਤੇ ਉਹ ਦਿਨ ਦੂਰ ਨਹੀ ਜਦੋ ਇਕ ਹੋਰ ਵੱਡਾ ਨਵੰਬਰ 1984 ਜਾਂ ਗੋਧਰਾ ਕਾਂਡ ਵਾਪਰ ਜਾਏਗਾ ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>