ਆਸਾਰਾਮ ਦੀ ਪ੍ਰਵਕਤਾ ਦੇ ਖਿਲਾਫ ਨੋਏਡਾ ਵਿਖੇ ਸਿੱਖਾਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ

ਨਵੀਂ ਦਿੱਲੀ :-ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਸਾਰਾਮ ਬਾਪੂ ਦੀ ਪ੍ਰਵਕਤਾ ਨੀਲਮ ਦੂਬੇ ਦੇ ਖਿਲਾਫ ਉਸਦੇ ਘਰ ਮੁਰ੍ਹੇ ਨੋਏਡਾ ਵਿਖੇ ਸੈਂਕੜੋ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ ਅਤੇ ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਹੇਠ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਥੇ ਇਹ ਜ਼ਿਕਰਯੋਗ ਹੈ ਕਿ 23 ਅਗਸਤ ਨੂੰ ਨੀਲਮ ਦੂਬੇ ਨੇ ਕੌਮੀ ਚੈਨਲ ਤੇ ਆਸਾਰਾਮ ਤੇ ਨਬਾਲਿਕ ਬੱਚੀ ਦੇ ਨਾਲ ਲਗ ਰਹੇ ਯੋਨ ਸ਼ੋਸ਼ਨ ਤੇ ਆਰੋਪਾ ਦਾ ਬਚਾਵ ਕਰਦੇ ਹੋਏ ਉਸ ਦੀ ਤੁਲਨਾ ਗੁਰੂਨਾਨਕ ਦੇਵ ਜੀ ਨਾਲ ਕੀਤੀ ਸੀ ਤੇ ਆਪਣੀ ਛੋਟੀ ਸੋਚ ਦੇ ਦਾਅਰੇ ‘ਚ ਸਿਮਟੀ ਮਾਨਸਿਕ ਰੂਪ ਤੋਂ ਬਿਮਾਰ ਇਸ ਬੀਬੀ ਨੇ ਗੁਰੂ ਸਾਹਿਬ ਦੇ ਪੁੱਤਰਾ ਨੂੰ ਕੜਾਹੇ ਵਿਚ ਪਾ ਕੇ ਜਲਾਣ ਦੀ ਮਨਘੰੜਤ ਕਾਹਣੀ ਨੂੰ ਸਾਮਣੇ ਰਖ ਕੇ ਗੁਰੂ ਸਾਹਿਬ ਦੇ ਆਦਰਸ਼ਾ ਤੇ ਪਹਿਰਾ ਦੇਣ ਵਾਲੇ ਕਰੋੜਾਂ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ। ਜਿਸ ਤੋਂ ਬਾਅਦ ਦਿੱਲੀ ਕਮੇਟੀ ਨੇ ਖੁਦ ਪਹਿਲਕਦਮੀ ਕਰਦੇ ਹੋਏ ਬੀਤੀ 25 ਅਗਸਤ ਨੂੰ ਦਿੱਲੀ ਦੇ ਸੰਸਦ ਮਾਰਗ ਥਾਣੇ ਵਿਖੇ ਐਫ.ਆਈ. ਆਰ. ਨ. 151/2013 ਧਾਰਾ 153ਅ, 295ਅ ਅਤੇ 298 ਦੇ ਤਹਤ ਧਾਰਮਿਕ ਭਾਵਨਾ ਭੜਕਾਉਣ ਦਾ ਮਾਮਲਾ ਦਰਜ ਕਰਵਾਇਆ ਸੀ

ਅੱਜ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਨੀਲਮ ਦੂਬੇ ਦੀ ਗਿਰਫਤਾਰੀ ਦੀ ਮੰਗ ਕਰਦੇ ਹੋਏ ਉਨ੍ਹਾਂ ਦੀ ਸੋਸਇਟੀ ਦੇ ਮੇਨ ਗੇਟ ਦੇ ਮੁਰ੍ਹੇ ਜ਼ੋਰਦਾਰ ਨਾਰੇਬਾਜ਼ੀ ਕੀਤੀ।ਰਵਿੰਦਰ ਸਿੰਘ ਖੂਰਾਨਾ ਨੇ ਕਿਹਾ ਕਿ ਗੁਰੂਨਾਨਕ ਦੇਵ ਜੀ ਨੇ ਸਮੁੱਚੀ ਮਾਨਵਤਾ ਨੂੰ ਸਾਂਝੀ ਵਾਲਤਾ ਦਾ ਜਾਤ ਧਰਮ ਦੇ ਭੇਦ ਤੋਂ ਉਪਰ ਉਠ ਕੇ ਉਪਦੇਸ਼ ਦਿੱਤਾ ਸੀ ਤੇ ਆਪਣਾ ਸਾਰਾ ਜੀਵਨ ਉੱਚ ਆਦਰਸ਼ਾ ਨੂੰ ਮੁੱਖ ਰਖਕੇ ਮਨੁੱਖਤਾ ਨੂੰ ਸਮਰਪਿਤ ਕਰ ਦਿੱਤਾ ਸੀ ਪਰ ਅੱਜ ਕੁਛ ਨਾਸਮਝ ਲੋਗ ਆਪਣੇ ਕੁਕਰਮਾ ਨੂੰ ਛੁਪਾਉਣ ਲਈ ਗੁਰੂ ਸਾਹਿਬ ਦੇ ਸਿਧਾਂਤਾ ਨੂੰ ਤੋੜ ਮੋੜ ਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਨੇ ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਨੀਲਮ ਦੁਬੇ ਜਿਹੇ ਬੇਵਕੂਫ ਲੋਗ ਸਿੱਖਾ ਦੇ ਸਬਰ ਦੀ ਪ੍ਰਿਖਿਆਂ ਲੈਣੀ ਛਡ ਦੇਣ, ਜੇ ਅਸੀ ਇਸ ਦੇਸ਼ ਦੀ ਰਖਿਆ ਲਈ ਆਪਣਾ ਸਭ ਕੁਛ ਕੁਰਬਾਨ ਕਰ ਸਕਦੇ ਹਾਂ ਤੇ ਐਸੇ ਵਿਕਾਉ ਨਾਸਮਝ ਲੋਕਾਂ ਨੂੰ ਗੁਰੂ ਸਾਹਿਬ ਦੇ ਸਿਧਾਂਤਾ ਤੋਂ ਜਾਣੂ ਕਰਵਾਉਣ ਲਈ ਕਿਸੇ ਵੀ ਹਦ ਤਕ ਜਾ ਸਕਦੇ ਹਾਂ। ਇਸ ਮੌਕੇ ਤੇ ਕਮੇਟੀ ਮੈਂਬਰ ਇੰਦਰਜੀਤ ਸਿੰਘ ਮੌਂਟੀ, ਚਮਨ ਸਿੰਘ ਸ਼ਾਹ ਪੁਰਾ, ਕੁਲਵੰਤ ਸਿੰਘ ਬਾਠ, ਮਨਮੋਹਨ ਸਿੰਘ, ਰਵਿੰਦਰ ਸਿੰਘ ਲਵਲੀ, ਦਰਸ਼ਨ ਸਿੰਘ, ਗੁਰਬਚਨ ਸਿੰਘ ਚੀਮਾ ਸਹਿਤ ਅਕਾਲੀ ਦਲ ਕੇ ਸਾਰੇ ਅਹੁਦੇਦਾਰ ਤੇ ਮੈਂਬਰ ਸਾਹਿਬਾਨ ਮੌਜੂਦ ਸਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>