ਗੁਰੂ ਕਾਸ਼ੀ ਯੂਨੀਵਰਸਿਟੀ : ਸੰਕਲਪ ਤੇ ਸਿਰਜਣਾ

ਇਹ ਹੈ ਪ੍ਰਗਟ ਹਮਾਰੀ ਕਾਸ਼ੀ, ਪੜ੍ਹ ਹੈ ਇਹਾਂ ਢੋਰ ਮਤਿ ਰਾਸੀ।
ਲੇਖਕ ਗਨੀ ਕਵਿੰਦ ਗਿਆਨੀ, ਬੁਧਿ ਸਿਧੂੰ ਹ੍ਵੌ ਹੈ ਇਤ ਆਨੀ।

 It is our evident seat of learning, where numerous will study to become ocean

of wisdom and will rise up as great authors, learned poets and scholars.

 ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਜਦੋਂ ਇਹ ਬਚਨ ਉਚਾਰੇ ਹੋਣਗੇ ਤਾਂ ਇਸ ਧਰਤੀ ਨੂੰ ਚਿਤ ਚੇਤਾ ਵੀ ਨਹੀਂ ਹੋਣਾ ਕਿ ਉਸ ਦੇ ਭਾਗ ਜਾਗਣ ਵਾਲੇ ਹਨ। ਗਿਆਨ ਦੀ ਅਸੀਸ ਹਾਸਿਲ ਇਸ ਧਰਤੀ ਵਿੱਚ ਕਦੇ ਸਚਮੁੱਚ ਗਿਆਨ ਗੰਗਾ ਵਹੇਗੀ, ਇਸ ਨੂੰ ਅੱਜ ਸੱਚ ਹੋਇਆ ਵੇਖ ਕੇ ਵੀ ਕਈ ਵਿਅਕਤੀਆਂ ਦਾ ਮਨ ਨਹੀਂ ਮੰਨਦਾ। ਗਿਆਨ ਦੇ ਵੱਖ ਵੱਖ ਸੋਮਿਆਂ ਦੇ ਅਧਿਐਨ ਲਈ ਤਲਵੰਡੀ ਸਾਬੋ ਜਿਸ ਨੂੰ ਇਤਿਹਾਸ ਵਿੱਚ ਦਮਦਮਾ ਸਾਹਿਬ ਦੇ ਨਾਮ ਨਾਲ ਸਤਿਕਾਰ ਪ੍ਰਾਪਤ ਹੈ, ਉਸ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਸਥਾਪਿਤ ਹੋਣਾ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਦਾ ਹੀ ਪ੍ਰਤਾਪ ਕਿਹਾ ਜਾ ਸਕਦਾ ਹੈ। ਇਸ ਯੂਨੀਵਰਸਿਟੀ ਦੇ ਹੋਂਦ ਵਿੱਚ ਆਉਣ ਬਾਰੇ ਇਸ ਦੇ ਸੰਸਥਾਪਕ ਡਾ: ਜੇ ਐਸ ਧਾਲੀਵਾਲ ਅਤੇ ਚੇਅਰਮੈਨ ਸ: ਗੁਰਲਾਭ ਸਿੰਘ ਸਿੱਧੂ ਦੱਸਦੇ ਹਨ ਕਿ ਇਹ ਸਭ ਕਾਰਜ ਗੁਰੂ ਮਹਾਰਾਜ ਨੇ ਆਪ ਹੀ ਸੰਪੂਰਨ ਕਰਾਏ ਹਨ। ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਐਕਟ ਪਾਸ ਕਰਕੇ ਇਸ ਯੂਨੀਵਰਸਿਟੀ ਨੂੰ 2011 ਵਿੱਚ ਸਥਾਪਤ ਕਰਨ ਦੀ ਪ੍ਰਵਾਨਗੀ ਦਿੱਤੀ। ਗੁਰੂ ਕਾਸ਼ੀ ਯੂਨੀਵਰਸਿਟੀ ਐਕਟ (ਪੰਜਾਬ ਐਕਟ ਨੰ:37 : 2011) ਰਾਹੀਂ ਇਸ ਯੂਨੀਵਰਸਿਟੀ ਨੂੰ ਹਰ ਤਰ੍ਹਾਂ ਦੀ ਪੇਸ਼ਾਵਾਰਾਨਾ ਮੁਹਾਰਤ ਵਾਲੇ ਕੋਰਸਾਂ ਤੋਂ ਇਲਾਵਾ ਮੈਡੀਕਲ, ਟੈਕਨੀਕਲ ਅਤੇ ਆਮ ਸਿੱਖਿਆ ਦੇ ਉਚੇਰੇ ਸਿੱਖਿਆ ਪ੍ਰਬੰਧ  ਦੀ ਪ੍ਰਵਾਨਗੀ ਹਾਸਿਲ ਹੋਈ। ਇਸ ਵਿੱਚ ਸ: ਪਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ, ਪੰਜਾਬ, ਸ: ਸੁਖਬੀਰ ਸਿੰਘ ਬਾਦਲ, ਉਪ-ਮੁੱਖ ਮੰਤਰੀ, ਪੰਜਾਬ ਅਤੇ ਪੰਜਾਬ ਦੇ ਪੇਂਡੂ ਖੇਤਰ ਨੂੰ ਵਿਕਾਸ ਦੀਆਂ ਲੀਹਾਂ ਤੇ ਤੇਜ਼ ਰਫਤਾਰੀ ਨਾਲ ਤੋਰਨ ਦਾ ਸੁਪਨਾ ਲੈਣ ਵਾਲੀ ਸਾਡੀ ਸਦਾਜੀਵੀ ਬੀਬੀ ਸਰਦਾਰਨੀ ਸੁਰਿੰਦਰ ਕੌਰ ਬਾਦਲ ਦੇ ਯੋਗਦਾਨ ਨੂੰ ਇਤਿਹਾਸ ਚੇਤੇ ਰੱਖੇਗਾ।

ਇੱਥੇ ਇਹ ਦੱਸਣਾ ਵੀ ਜਰੂਰੀ ਹੈ ਕਿ 1997 ਵਿੱਚ ਜਦ ਡਾ: ਜੇਐਸ ਧਾਲੀਵਾਲ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕਰਨ ਲਈ ਪਹੁੰਚੇ ਤਾਂ ਉਦੋਂ ਦੇ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਨੇ ਪਹਿਲੀ ਵਾਰ ਇਸ ਨਗਰ ਵਿੱਚ ਉਹਨਾਂ ਨੂੰ ਉਚੇਰੀ ਸਿੱਖਿਆ ਦੇ ਅਦਾਰੇ ਸਥਾਪਤ ਕਰਨ ਲਈ ਪ੍ਰੇਰਨਾ ਦਿੱਤੀ। ਇਸੇ ਪ੍ਰੇਰਨਾ ਸਦਕਾ ਹੀ ਬਾਲਾ ਜੀ ਐਜੂਕੇਸ਼ਨ ਟਰੱਸਟ (ਰਜਿ:) ਦੀ ਸਥਾਪਨਾ ਕਰਕੇ ਪਹਿਲਾਂ ਪਾਲੀਟੈਕਨੀਕ, ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਇੰਜਨੀਅਰਿੰਗ ਕਾਲਜ ਅਤੇ ਇਸ ਤੋਂ ਅੱਗੇ ਪੰਜ ਹੋਰ ਕਾਲਜ ਸਥਾਪਤ ਕੀਤੇ।

ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫੁਰਮਾਨ ਨੂੰ ਹਕੀਕਤ ਵਿੱਚ ਤਬਦੀਲ ਕਰਨ ਲਈ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਜੀ ਤੋਂ ਤਖ਼ਤ ਸਾਹਿਬ ਵਿਖੇ ਅਰਦਾਸ ਕਰਵਾਈ ਗਈ। ਅਰਦਾਸ ਦੀ ਸ਼ਕਤੀ ਦਾ ਹੀ ਪ੍ਰਤਾਪ ਹੈ ਕਿ ਅੱਜ ਅਸੀਂ ਗੁਰੂ ਕਾਸ਼ੀ ਯੂਨੀਵਰਸਿਟੀ ਵਿ¤ਚ ਸਥਾਪਨਾ ਦਿਵਸ ਮਨਾ ਰਹੇ ਹਾਂ। ਇਥੇ ਇਹ ਦੱਸਣਾ ਵੀ ਵਾਜਬ ਹੋਵੇਗਾ ਕਿ ਡਾ: ਜੇਐਸ ਧਾਲੀਵਾਲ ਅਤੇ ਸ ਗੁਰਲਾਭ ਸਿੰਘ ਜੀ ਦਾ ਇਹ ਸੁਪਨਾ ਸੀ ਕਿ ਯੂਨੀਵਰਸਿਟੀ ਦੀ ਸਥਾਪਨਾ ਉਪਰੰਤ ਉਦਘਾਟਨ ਵੀ ਸ ਪਰਕਾਸ਼ ਸਿੰਘ ਬਾਦਲ ਹੀ ਕਰਨ ਅਤੇ ਬੀਬੀ ਸੁਰਿੰਦਰ ਕੌਰ ਬਾਦਲ ਵੀ ਉਸ ਮੌਕੇ ਸੰਗ ਸਾਥ ਹੋਣ। ਬੀਬੀ ਸੁਰਿੰਦਰ ਕੌਰ ਬਾਦਲ ਜੀ ਵੱਲੋਂ ਦਿੱਤੀ ਹੱਲਾਸ਼ੇਰੀ ਅਤੇ ਆਸ਼ੀਰਵਾਦ ਦਾ ਹੀ ਪ੍ਰਤਾਪ ਹੈ ਕਿ ਅੱਜ ਅਸੀਂ ਇਸ ਯੂਨੀਵਰਸਿਟੀ ਦਾ ਸਥਾਪਨਾ ਦਿਵਸ ਮਨਾ ਰਹੇ ਹਾਂ। ਭਾਵੇਂ ਬੀਬੀ ਜੀ ਇਸ ਸਮਾਗਮ ਵਿੱਚ ਸਰੀਰਕ ਤੌਰ ਤੇ ਹਾਜਰ ਨਹੀਂ ਹਨ ਪਰ ਉਹਨਾਂ ਦੀ ਹੋਂਦ ਸਾਡੇ ਆਸ-ਪਾਸ ਹੈ। ਮਾਨਯੋਗ ਮੁੱਖ ਮੰਤਰੀ ਪੰਜਾਬ ਸ ਪ੍ਰਕਾਸ਼ ਸਿੰਘ ਬਾਦਲ ਦੀ ਇਸ ਯੂਨੀਵਰਸਿਟੀ ਵਿੱਚ ਆਪਣੀ ਪਹਿਲੀ ਫੇਰੀ ਨੂੰ ਸਦੀਵਤਾ ਦੇਣ ਲਈ ਯੂਨੀਵਰਸਟੀ ਸਮਾਰਕ ਦਾ ਉਦਘਾਟਨ ਕਰ ਰਹੇ ਹਨ।

ਇਹ ਸਮਾਰਕ ਸਤਿਕਾਰਯੋਗ ਬੀਬੀ ਸੁਰਿੰਦਰ ਕੌਰ ਬਾਦਲ ਜੀ ਦੀ ਸਦਾਜੀਵੀ ਯਾਦ ਨੂੰ ਹੀ ਸਮਰਪਿਤ ਕੀਤਾ ਗਿਆ ਹੈ। ਡਾ: ਧਾਲੀਵਾਲ ਜੀ ਦੱਸਦੇ ਹਨ ਕਿ ਮੁੱਖ ਮੰਤਰੀ ਨਿਵਾਸ ਦੇ ਪਿਛਲੇ ਵਿਹੜੇ ਬੈਠਿਆਂ ਸਾਨੂੰ ਬੀਬੀ ਸੁਰਿੰਦਰ ਕੌਰ ਬਾਦਲ ਜੀ ਨੇ ਤਕੜੇ ਹੋ ਕੇ ਯੂਨੀਵਰਸਿਟੀ ਉਸਾਰਨ ਦੀ ਪ੍ਰੇਰਨਾ ਦਿੱਤੀ। ਇਸ ਤੋਂ ਕੁਝ ਦਿਨਾ ਬਾਅਦ ਹੀ ਉਹ ਬਿਮਾਰ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਵਿ¤ਚ ਦਾਖਲ ਹੋ ਗਏ। ਜਦ ਉਹ ਪੀਜੀਆਈ ਵਿੱਚ ਦਾਖਲ ਸਨ ਤਾਂ ਖਬਰਸਾਰ ਲੈਣ ਗਏ ਡਾ: ਧਾਲੀਵਾਲ ਨੂੰ ਮਾਣਯੋਗ ਮੁੱਖ ਮੰਤਰੀ ਜੀ ਨੇ ਵੇਖਦਿਆਂ ਸਾਰ ਕੋਲ ਬੁਲਾ ਕੇ ਯੂਨੀਵਰਸਿਟੀ ਸਥਾਪਤ ਕਰਨ ਦੀ ਪ੍ਰਵਾਨਗੀ ਸੂਚਨਾ ਦਿੱਤੀ। ਮੈਂ ਇਸ ਘਟਨਾ ਨੂੰ ਰੂਹਾਨੀਅਤ ਨਾਲ ਜੋੜ ਕੇ ਵੇਖਦਾ ਹਾਂ ਕਿਉਂਕਿ ਇਹ ਯੂਨੀਵਰਸਿਟੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਹੈ ਉਥੇ ਬੀਬੀ ਜੀ ਵੱਲੋਂ ਸਾਡੇ ਰਾਹੀਂ ਮਾਲਵਾ ਖੇਤਰ ਨੂੰ ਇਹ ਅਨਮੋਲ ਭੇਂਟ ਹੈ। ਡਾ: ਧਾਲੀਵਾਲ ਨੇ ਦੱਸਿਆ ਕਿ ਇਸੇ ਸ਼ਾਮ ਅਸੀਂ ਗੁਰਦੁਆਰਾ ਨਾਢਾ ਸਾਹਿਬ ਵਿਖੇ ਮੱਥਾ ਟੇਕਿਆ। ਸ ਪਰਕਾਸ਼ ਸਿੰਘ ਬਾਦਲ ਜੀ ਨੂੰ ਜਦ ਧੰਨਵਾਦ ਕਰਨ ਲਈ ਅਸੀਂ ਮਿਲੇ ਤਾਂ ਮੇਰੀਆਂ ਅੱਖਾਂ ਵਿੱਚ ਦੋ ਕਿਸਮ ਦੇ ਅੱਥਰੂ ਸਨ। ਇੱਕ ਤਾਂ ਅਣਕਿਆਸੇ ਸੁਪਨੇ ਦੀ ਪ੍ਰਾਪਤੀ ਅਤੇ ਉਸ ਲਈ ਬੀਬੀ ਜੀ ਰਾਹੀਂ ਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਅਹਿਸਾਸ ਸੀ। ਦੂਸਰਾ ਅੱਥਰੂ ਬੀਬੀ ਜੀ ਦੇ ਰੋਗ ਕਾਰਨ ਬੁਝ ਰਹੀ ਜੀਵਨ ਜੋਤ ਦਾ ਵੀ ਅਹਿਸਾਸ ਸੀ। ਫਿਰ ਵੀ ਮਨ ਵਿੱਚ ਬਾਰ-ਬਾਰ ਇਹੀ ਅਰਦਾਸ ਕਰ ਰਹੇ ਸਾਂ ਕਿ ਬੀਬੀ ਜੀ ਜਲਦੀ ਤੰਦਰੁਸਤ ਹੋਣ ਅਤੇ ਯੂਨੀਵਰਸਿਟੀ ਦਾ ਉਦਘਾਟਨ ਸਮੇ ਸਾਨੂੰ ਆਸ਼ੀਰਵਾਦ ਦੇਣ। ਇੱਕ ਜੀਵਨ ਜੋਤ ਬੁਝ ਰਹੀ ਸੀ ਪਰ ਦੂਸਰੇ ਪਾਸੇ ਗਿਆਨ ਦੀ ਅਣਬੁੱਝ ਜੋਤ ਤਲਵੰਡੀ ਸਾਬੋ ਦੀ ਧਰਤੀ ਉਪਰ ਜਗਣ ਦੀ ਤਿਆਰੀ ਸੀ। ਸ ਬਾਦਲ ਦੇ ਸਨਮੁਖ ਬੈਠਿਆਂ ਭਾਵਨਾ ਗ੍ਰਸਤ ਮੇਰੇ ਸ਼ਬਦ ਹਾਰ ਰਹੇ ਸਨ। ਸ਼ੁਕਰਾਨਾ ਲਫ਼ਜ਼ ਨਿੱਕਾ ਲੱਗ ਰਿਹਾ ਸੀ। ਸ ਧਾਲੀਵਾਲ ਨੇ ਦੱਸਿਆ।ਹੁਣ ਅਸੀਂ ਜਿੱਥੇ ਸਰਦਾਰਨੀ ਸੁਰਿੰਦਰ ਕੌਰ ਬਾਦਲ ਜੀ ਦੇ ਸੁਪਨੇ ਨੂੰ ਹਕੀਕਤ ਵਿ¤ਚ ਤਬਦੀਲ ਕਰਨ ਵਿੱਚ ਯਤਨਸ਼ੀਲ ਹਾਂ ਉਥੇ ਸਰਦਾਰਨੀ ਹਰਸਿਮਰਤ ਕੌਰ ਬਾਦਲ ਵ¤ਲੋਂ ਸਮਾਜਿਕ ਕੁਰੀਤੀਆਂ ਦੇ ਖਿਲਾਫ ਪਿਛਲੇ ਦਸ ਸਾਲਾਂ ਤੋਂ ਨੰਨ੍ਹੀ ਛਾਂ ਪ੍ਰੋਜੈਕਟ ਅਧੀਨ ਆਰੰਭ ਕੀਤੇ ਕਾਰਜਾਂ ਨੂੰ ਅ¤ਗੇ ਵਧਾਉਣ ਲਈ ਵੀ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪ੍ਰਬੰਧਕ ਅਤੇ ਵਰਤਮਾਨ ਅਧਿਕਾਰੀ ਸਮਰਪਿਤ ਹਨ। ਅੱਜ ਦੇ ਇਸ ਸਮਾਗਮ ਵਿੱਚ ਹੀ ਅਸੀਂ ਨਸ਼ਾ ਮੁਕਤੀ ਲਈ ਲੋਕ ਚੇਤਨਾ ਸਾਹਿਤ ਦਾ ਪਹਿਲਾ ਸੈਟ ਜਾਰੀ ਕਰ ਰਹੇ ਹਾਂ। ਕੈਲਗਿਰੀ (ਕੈਨੇਡਾ) ਦੀ ਸੰਸਥਾ ਡਰੱਗ ਅਵੇਅਰਨੈਸ ਫਾਊਂਡੇਸ਼ਨ ਵੱਲੋਂ ਲੰਬੀ ਮਿਹਨਤ ਬਾਅਦ ਤਿਆਰ ਕੀਤੇ ਇਸ ਸਾਹਿਤ ਨੂੰ ਅਸੀਂ ਪਿੰਡ ਪਿੰਡ ਪਹੁੰਚਾਵਾਂਗੇ। ਕੈਂਸਰ ਰੋਗ ਤੋਂ ਮੁਕਤੀ ਅਤੇ ਇਲਾਜ ਪ੍ਰਬੰਧ ਜੁਗਤੀ ਬਾਰੇ ਵੀ ਕੁਝ ਕਿਤਾਬਚੇ ਤਿਆਰ ਕਰਵਾਕੇ ਲੋਕਾਂ ਤੀਕ ਪਹੁੰਚਾਵਾਂਗੇ। ਇੰਗਲੈਂਡ ਦੀ ਸੰਸਥਾ ਰੋਕੋ ਕੈਂਸਰ ਨਾਲ ਵੀ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਅਹਿਦਨਾਮਾ ਹੋ ਚੁੱਕਾ ਹੈ ਅਤੇ ਜਲਦੀ ਹੀ ਇਹ ਸੰਸਥਾ ਵੱਲੋਂ ਮੈਮੋਗ੍ਰਾਫੀ ਮਸ਼ੀਨ ਅਤੇ ਹੋਰ ਢਾਂਚਾ ਇਸ ਯੂਨੀਵਰਸਿਟੀ ਵਿਖੇ ਸਥਾਪਤ ਕੀਤਾ ਜਾਵੇਗਾ ਜਿਸ ਤੋਂ ਇਲਾਕਾ ਨਿਵਾਸੀ ਲਾਭ ਉਠਾ ਸਕਣਗੇ। ਭਰੂਣ ਹੱਤਿਆ ਅਤੇ ਵਾਤਾਵਰਣ ਵਿਗਾੜ ਨੂੰ ਰੋਕਣ ਲਈ ਵੀ ਸਾਡੇ ਐਨਐਸਐਸ ਵਲੰਟੀਅਰ ਸਾਥ ਦੇਣਗੇ।

ਗੁਰੂ ਕਾਸ਼ੀ ਯੂਨੀਵਰਸਿਟੀ ਦੀ ਸਥਾਪਨਾ ਦਾ ਮਨੋਰਥ ਗਿਆਨ ਵਿਗਿਆਨ ਦੇ ਪਸਾਰ ਰਾਹੀਂ ਪੰਜਾਬ ਦੇ ਮਾਲਵਾ ਖੇਤਰ ਦੇ ਨੌਜਵਾਨਾਂ ਨੂੰ ਸਮਾਜ ਦੇ ਵਿਕਾਸ ਲਈ ਸੁਯੋਗ ਵਿਅਕਤੀ ਵਜੋਂ ਵਿਕਸਤ ਕਰਨਾ ਸੀ। ਇਸ ਕਾਰਜ ਲਈ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਸਰਵੋਤਮ ਵਿਦਿਅਕ ਢਾਂਚਾ ਸਹੂਲਤਾਂ, ਉਚ ਯੋਗਤਾ ਪ੍ਰਾਪਤ ਵਿਗਿਆਨ, ਇੰਜੀਨੀਅਰ, ਪ੍ਰਬੰਧਕ ਅਤੇ ਤਜ਼ਰਬੇਕਾਰ ਅਧਿਆਪਕ ਸਾਹਿਬਾਨ ਦੀਆਂ ਸੇਵਾਵਾਂ ਹਾਸਿਲ ਕੀਤੀਆਂ ਹੋਈਆਂ ਹਨ। ਗੁਰੂ ਕਾਸ਼ੀ ਯੂਨੀਵਰਸਿਟੀ 50 ਏਕੜ ਰਕਬੇ ਵਿੱਚ ਹਰਿਆਵਲਾ ਕੈਂਪਸ ਹੈ ਜਿਸ ਵਿੱਚ ਗਿਆਨ ਪ੍ਰਾਪਤੀ ਲਈ ਵੱਖ ਵੱਖ ਸਿੱਖਿਆ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਉਦਯੋਗ, ਖੇਤੀਬਾੜੀ ਅਤੇ ਇਲਾਕੇ ਦੀਆਂ ਤਤਕਾਲੀ ਅਤੇ ਦੂਰਵਰਤੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖਿਆ ਪ੍ਰੋਗਰਾਮ ਉਲੀਕੇ ਗਏ ਹਨ।

ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਇੰਜੀਨੀਅਰਿੰਗ ਪ੍ਰੋਗਰਾਮ ਵਿੱਚ ਡਿਪਲੋਮਾ ਪ¤ਧਰ ਦੀ ਪੜ੍ਹਾਈ ਤੋਂ ਲੈ ਕੇ ਬੀ ਟੈਕ, ਐਮ ਟੈਕ ਅਤੇ ਪੀ ਐਚ ਡੀ ਪੱਧਰ ਦੀ ਸਿੱਖਿਆ ਦਾ ਸੁਯੋਗ ਪ੍ਰਬੰਧ ਹੈ। ਵਣਜ ਪ੍ਰਬੰਧ ਅਤੇ ਕੰਪਿਊਟਰ ਸਿੱਖਿਆ ਵਿੱਚ ਬੀ ਬੀ ਏ, ਬੀ ਕਾਮ, ਬੀ ਸੀ ਏ, ਐਮ ਸੀ ਏ, ਐਮ ਬੀ ਏ, ਐਮ ਫਿਲ ਅਤੇ ਪੀ ਐਚ ਡੀ ਪੱਧਰ ਦਾ ਸਿੱਖਿਆ ਢਾਂਚਾ ਉਸਾਰਿਆ ਗਿਆ ਹੈ। ਇਸੇ ਤਰ੍ਹਾਂ ਬੀ ਏ, ਐਮ ਏ, ਐਮ ਫਿਲ ਅਤੇ ਪੀ ਐਚ ਡੀ ਪੱਧਰ ਦੀ ਪੜ੍ਹਾਈ ਲਈ ਸਿੱਖਿਆ, ਅੰਗਰੇਜ਼ੀ, ਪੰਜਾਬੀ, ਇਤਿਹਾਸ, ਅਰਥ ਸਾਸ਼ਤਰ ਅਤੇ ਰਾਜਨੀਤੀ ਸਾਸ਼ਤਰ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਐਮ ਏ ਪੰਜਾਬੀ, ਇਤਿਹਾਸ ਅਤੇ ਰਾਜਨੀਤੀ ਸਾਸ਼ਤਰ ਵਿੱਚ ਸਿਖਰਲੇ ਪੱਧਰ ਤੀਕ ਦੀ ਸਿੱਖਿਆ ਲਈ ਆਧਾਰ ਢਾਂਚਾ ਮੌਜੂਦ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਲੰਮਾ ਸਮਾਂ ਪਲਾਂਟ ਬ੍ਰੀਡਿੰਗ ਵਿਭਾਗ ਦੇ ਮੁੱਖੀ ਅਤੇ ਬਾਅਦ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਰਹੇ ਕੌਮਾਂਤਰੀ ਪ੍ਰਸਿਧੀ ਪ੍ਰਾਪਤ ਵਿਗਿਆਨੀ ਡਾ: ਨਛੱਤਰ ਸਿੰਘ ਮੱਲ੍ਹੀ ਜੀ ਨੇ ਵਾਈਸ ਚਾਂਸਲਰ ਵਜੋਂ 15 ਜੁਲਾਈ 2013 ਨੂੰ ਅਹੁਦਾ ਸੰਭਾਲ ਕੇ ਖੇਤੀਬਾੜੀ ਦੀ ਪੜ੍ਹਾਈ ਨੂੰ ਮਾਲਵੇ ਦੇ ਇਸ ਖਿੱਤੇ ਦੇ ਸਰਵੋਤਮ ਕੇਂਦਰ ਵਜੋਂ ਉਸਾਰਨ ਦਾ ਯਤਨ ਆਰੰਭਿਆ ਹੈ। ਖੇਤੀਬਾੜੀ ਦੀ ਪੜ੍ਹਾਈ ਲਈ ਸਾਡੇ ਕੋਲ ਬੀ ਐਸ ਸੀ ਚਾਰ ਸਾਲਾ ਪ੍ਰੋਗਰਾਮ ਅਤੇ ਇੰਟੈਗਰੇਟਿਡ ਬੀ ਐ¤ਸ ਸੀ ਐਗਰੀਕਲਚਰ (ਛੇ ਸਾਲਾ ਪ੍ਰੋਗਰਾਮ), ਬੀ ਐਸ ਸੀ ਐਗਰੀਕਲਚਰ (ਆਨਰਜ) ਅਤੇ ਐਗਰੋਨੌਮੀ ਤੋਂ ਇਲਾਵਾ ਬਾਗਬਾਨੀ ਵਿੱਚ ਐਮ ਐਸ ਸੀ ਪੱਧਰ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਆਏ ਵਿਗਿਆਨੀ ਡਾ: ਸ਼ਾਮ ਸਿੰਘ ਢਿੱਲੋਂ, ਸੇਵਾ ਮੁਕਤ ਡਾਇਰੈਕਟਰ ਖੇਤਰੀ ਖੋਜ ਕੇਂਦਰ, ਬਠਿੰਡਾ, ਡਾ: ਬਿੱਕਰ ਸਿੰਘ ਸਿੱਧੂ ਸਾਬਕਾ ਪ੍ਰੋਫੈਸਰ ਭੂਮੀ ਵਿਗਿਆਨ, ਪੀ ਏ ਯੂ, ਡਾ: ਦਲਜੀਤ ਸਿੰਘ ਸਾਬਕਾ ਪ੍ਰੋਫੈਸਰ ਸਬਜ਼ੀਆਂ ਵਿਭਾਗ, ਪੀ ਏ ਯੂ, ਡਾ: ਜਗਦੇਵ ਸਿੰਘ ਬਰਾੜ ਸਾਬਕਾ ਪ੍ਰੋਫੈਸਰ ਅਤੇ ਡਾਇਰੈਕਟਰ ਖੇਤਰੀ ਕੇਂਦਰ ਫਰੀਦਕੋਟ ਨੇ ਵੀ ਇਸ ਯੂਨੀਵਰਸਿਟੀ ਨੂੰ ਆਪਣੀਆਂ ਸੇਵਾਵਾਂ ਅਰਪਿਤ ਕਰ ਦਿੱਤੀਆਂ ਹਨ। ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਦੇ ਪ੍ਰਧਾਨ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿ¤ਚ ਸੀਨੀਅਰ ਸੰਪਾਦਕ ਵਜੋਂ ਲੰਮਾ ਸਮਾਂ ਕਾਰਜਸ਼ੀਲ ਰਹੇ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਵੀ ਇਸ ਯੂਨੀਵਰਸਿਟੀ ਦੇ ਡਾਇਰੈਕਟਰ ਯੋਜਨਾ ਅਤੇ ਵਿਕਾਸ ਵਜੋਂ 15 ਜੁਲਾਈ ਨੂੰ ਅਹੁਦਾ ਸੰਭਾਲ ਲਿਆ ਸੀ।
ਇਸ ਯੂਨੀਵਰਸਿਟੀ ਦਾ ਮੂਲ ਮਨੋਰਥ ਮਾਲਵਾ ਖੇਤਰ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਗਿਆਨ ਉਨ੍ਹਾਂ ਦੇ ਪਿੰਡਾਂ ਵਿੱਚ ਆ ਕੇ ਪ੍ਰਦਾਨ ਕਰਨਾ ਹੀ ਹੈ। ਮਿਆਰੀ ਸਿੱਖਿਆ ਲਈ ਸੁਯੋਗ ਨੀਤੀਆਂ ਅਤੇ ਸਪਸ਼ਟ ਨੀਯਤ ਨਾਲ ਗਿਆਨ, ਯੋਗਤਾ ਅਤੇ ਮੁਕਾਬਲੇ ਦੀ ਭਾਵਨਾ ਪ੍ਰਚੰਡ  ਕਰਨ  ਲਈ  ਇਸ ਯੂਨੀਵਰਸਿਟੀ ਦੇ ਵਿਗਿਆਨੀ ਅਤੇ ਮਾਹਿਰ ਅਧਿਆਪਕ ਦਿਨ ਰਾਤ ਲੱਗੇ ਹੋਏ ਹਨ ਤਾਂ ਜੋ ਇਸ ਖੇਤਰ ਦੇ ਆਰਥਿਕ, ਸਮਾਜਿਕ ਅਤੇ ਵਿਦਿਅਕ ਵਿਕਾਸ ਨਾਲ ਪੰਜਾਬ ਨੂੰ ਸ: ਪਰਕਾਸ਼ ਸਿੰਘ ਬਾਦਲ ਜੀ ਦੇ ਸੁਪਨਿਆਂ ਅਨੁਕੂਲ ਅੱਗੇ ਤੋਰਿਆ ਜਾ ਸਕੇ। ਸਰਵਪੱਖੀ ਵਿਕਾਸ ਲਈ ਜਿਥੇ ਇਸ ਯੂਨੀਵਰਸਿਟੀ ਕੋਲ ਵਧੀਆ ਸਹੂਲਤਾਂ ਵਾਲੇ ਕਲਾਸ ਰੂਮ ਹਨ ਉਥੇ ਲੜਕੇ ਅਤੇ ਲੜਕੀਆਂ ਦੇ ਰਹਿਣ ਲਈ ਸਾਫ ਸੁਥਰੇ, ਆਧੁਨਿਕ ਸਹੂਲਤਾਂ ਵਾਲੇ ਹੋਸਟਲ ਅਤੇ ਆਧੁਨਿਕ ਤਕਨੀਕਾਂ ਨਾਲ ਭਰਪੂਰ ਖੇਡ ਢਾਂਚਾ ਹੈ। ਮੈਡੀਕਲ ਸਹੂਲਤਾਂ ਲਈ ਕੈਂਪਸ ਵਿੱਚ ਹੀ ਐਂਬੂਲੈਂਸ ਅਤੇ ਡਾਕਟਰੀ ਸੇਵਾਵਾਂ ਹਾਜ਼ਰ ਹਨ। ਲਗਪਗ 40 ਬ¤ਸਾਂ ਦੀ ਸਹੂਲਤਾਂ ਨਾਲ ਤਲਵੰਡੀ ਸਾਬੋ ਤੋਂ 70 ਮੀਲ ਘੇਰੇ ਦੇ ਵਿਦਿਆਰਥੀ ਇਥੇ ਸਿੱਖਿਆ ਗ੍ਰਹਿਣ ਕਰਨ ਆਉਂਦੇ ਹਨ।

ਗੁਰੂ ਕਾਸ਼ੀ ਯੂਨੀਵਰਸਿਟੀ ਨੂੰ ਇਹ ਸਨਮਾਨ ਪ੍ਰਾਪਤ ਹੈ ਕਿ ਆਪਣੇ ਤੀਸਰੇ ਸਾਲ ਵਿੱਚ ਪੈਰ ਧਰਦਿਆਂ ਹੀ ਇਥੇ ਸਿਰਫ ਗੁਆਂਢੀ ਰਾਜ ਹਰਿਆਣਾ ਅਤੇ ਰਾਜਸਥਾਨ ਦੇ ਵਿਦਿਆਰਥੀ ਹੀ ਪੜ੍ਹਨ ਲਈ ਨਹੀਂ ਆ ਰਹੇ ਸਗੋਂ ਪੂਰਬੀ ਰਾਜਾਂ ਅਤੇ ਦ¤ਖਣੀ ਰਾਜਾਂ ਦੇ ਵਿਦਿਆਰਥੀ ਵੀ ਉਚੇਰੀ ਸਿੱਖਿਆ ਹਾਸਿਲ ਕਰਨ ਲਈ ਵੱਡੀ ਗਿਣਤੀ ਵਿੱਚ ਪਹੁੰਚ ਚੁੱਕੇ ਹਨ। ਵਿਦਿਆਰਥੀਆਂ ਲਈ ਇਸ ਯੂਨੀਵਰਸਿਟੀ ਦਾ ਇੰਜੀਨੀਅਰਿੰਗ ਸਿੱਖਿਆ ਢਾਂਚਾ ਸਨਮਾਨਯੋਗ ਹੈ।
ਯੂਨੀਵਰਸਿਠੀ ਦਾ ਸਪਸ਼ਟ ਮਨੋਰਥ ਹੈ ਕਿ ਵ¤ਡੇ ਉਦਯੋਗਾਂ ਦੀ ਬਠਿੰਡਾ ਇਲਾਕੇ ਵਿੱਚ ਸਥਾਪਨਾ ਨੂੰ ਧਿਆਨ ਵਿੱਚ ਰ¤ਖਦਿਆਂ ਅਜਿਹੇ ਡਿਪਲੋਮਾ ਡਿਗਰੀ ਕੋਰਸ ਸ਼ੁਰੂ ਕੀਤੇ ਜਾਣ ਜਿਸ ਨਾਲ ਇਸ ਇਲਾਕੇ ਦੇ ਜਵਾਨ ਲੜਕੇ ਲੜਕੀਆਂ ਨੂੰ ਰੋਜਗਾਰ ਮਿਲੇ ਸ: ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਬਠਿੰਡਾ ਖੇਤਰ ਵਿ¤ਚ ਲਿਆਂਦੀ ਗਈ ਰਿਫਾਈਨਰੀ ਅਤੇ ਥਰਮਲ ਪਾਵਰ ਸਟੇਸ਼ਨ ਇਸ ਇਲਾਕੇ ਦੇ ਨੌਜਵਾਨਾਂ ਲਈ ਰੁਜਗਾਰ ਦਾ ਵਿਸ਼ੇਸ਼ ਕੇਂਦਰ ਬਣ ਸਕਦੇ ਹਨ। ਇਨ੍ਹਾਂ ਲੋੜਾਂ ਨੂੰ ਧਿਆਨ ਵਿ¤ਚ ਰੱਖਦੇ ਹੋਏ ਭਾਵੇਂ ਪਹਿਲਾਂ ਵੀ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਡਿਪਲੋਮਾ ਪੱਧਰ ਦੇ ਕੁਝ ਕੋਰਸ ਸ਼ੁਰੂ ਕੀਤੇ ਗਏ ਹਨ ਅਤੇ ਨੇੜ ਭਵਿੱਖ ਵਿੱਚ ਇਨ੍ਹਾਂ ਨੂੰ ਡਿਗਰੀ ਪ੍ਰੋਗਰਾਮ ਵਿ¤ਚ ਤਬਦੀਲ ਕਰਨ ਦੀ ਯੋਜਨਾ ਹੈ। ਹੁਣ ਇਸ ਤੋਂ ਅੱਗੇ ਤੁਰਨਾ ਹੈ। ਇਸ ਇਲਾਕੇ ਵਿੱਚ ਬਾਗਬਾਨੀ ਅਧੀਨ ਰਕਬਾ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਬਾਗ-ਬਗੀਚਿਆਂ ਨੂੰ ਵਿਗਿਆਨਿਕ ਢੰਗ ਨਾਲ ਸੰਭਾਲਣ ਲਈ ਬਾਗਬਾਨੀ ਸੁਪਰਵਾਈਜ਼ਰ ਕੋਰਸ ਵੀ ਯੂਨੀਵਰਸਿਟੀ ਵੱਲੋਂ ਕੌਮੀ ਬਾਗਬਾਨੀ ਮਿਸ਼ਨ ਨਾਲ ਸੰਪਰਕ ਕਰਕੇ ਸ਼ੁਰੂ ਕੀਤਾ ਜਾ ਰਿਹਾ ਹੈ। ਬੀਐਸਸੀ ਖੇਤੀਬਾੜੀ ਦੇ ਵਿਦਿਆਰਥੀਆਂ ਦੇ ਆਖਰੀ ਸਾਲ ਦੀ ਪੜ੍ਹਾਈ ਵੇਲੇ ਵਿਹਾਰਿਕ ਸਿਖਲਾਈ ਦੇਣ ਲਈ ਕੌਮੀ ਬੀਜ ਫਾਰਮਾਂ ਨਾਲ ਅਹਿਦਨਾਮੇ ਕੀਤਾ ਜਾ ਰਹੇ ਹਨ। ਇਸ ਨਾਲ ਪੰਜਾਬ ਬੀਜ ਉਦਯੋਗ ਵਿੱਚ ਸਿਖਿਅਤ ਤਕਨਾਲੋਜਿਸਟ ਪੈਦਾ ਕਰ ਕੇ ਰੋਜ਼ਗਾਰ ਦੇ ਨਵੇਂ ਰਾਹ ਵਿਖਾ ਸਕੇਗਾ।

ਯੂਨੀਵਰਸਿਟੀ ਵਿੱਚ ਵਿਸ਼ੇਸ਼ ਮੁਹਾਰਤ ਵਾਲੇ ਕੋਰਸ ਆਰੰਭ ਕਰਨ ਦਾ ਮਨੋਰਥ ਇਹੀ ਹੈ ਕਿ ਇਸ ਇਲਾਕੇ ਦਾ ਸਮਾਜਿਕ ਆਰਥਿਕ ਅਤੇ ਸੱਭਿਆਚਾਰਕ ਵਿਕਾਸ ਯਕੀਨੀ ਬਣਾਇਆ ਜਾਵੇ। ਗਿਆਨ ਦੀ ਜੋਤ ਨਾਲ ਹੀ ਰੋਜਗਾਰ ਯੋਗਤਾ ਵਧੇਗੀ ਅਤੇ ਇਸ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਯੂਨੀਵਰਸਿਟੀ ਦਾ ਪ੍ਰਬੰਧਕੀ ਢਾਂਚਾ ਕੋਈ ਕਸਰ ਬਾਕੀ ਨਹੀਂ ਛੱਡੇਗਾ। ਸਾਡਾ ਮਨੋਰਥ ਕੋਈ ਲੁਕਵਾਂ ਛਿਪਵਾਂ ਨਹੀਂ ਹੈ ਸਗੋਂ ਪਾਰਦਰਸ਼ੀ ਹੈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰੂ ਕੀ ਕਾਸ਼ੀ ਦੇ ਨਾਲ ਨਾਲ ਵਰੋਸਾਈ ਧਰਤੀ ਤਲਵੰਡੀ ਸਾਬੋ ਵਿੱਚ ਹੋਰ ਵੀ ਅਨੇਕਾਂ ਸੰਸਥਾਵਾਂ ਕਾਰਜ਼ਸ਼ੀਲ ਹਨ। ਹੋਰ ਵੀ ਉਚੇਰੀਆਂ ਸੰਸਥਾਵਾਂ ਉਸਰਨਗੀਆਂ ਪਰ ਗੁਰੂ ਕਾਸ਼ੀ ਯੂਨੀਵਰਸਿਟੀ ਬਣਨ ਦਾ ਮਾਣ ਗੁਰੂ ਮਹਾਰਾਜ ਨੇ ਆਪਣੇ ਇਨ੍ਹਾਂ ਨਿਮਾਣੇ ਅਧੀਨ ਸਿੱਖਾਂ ਨੂੰ ਹੀ ਬਖਸ਼ਿਆ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>