ਖਨਨ ਸੰਬੰਧੀ ਰਿਪੋਰਟਿੰਗ ਕਰਨ ਵਾਲੇ ਤਮਾਮ ਪਤਰਕਾਰਾਂ ਨੂੰ ਸੁਰਖਿਆ ਮੁਹਇਆ ਕਰੇ ਸਰਕਾਰ

ਜਲੰਧਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਹਿੰਦੁਸਤਾਨ ਟਾਈਮਜ਼ ਦੇ ਚੀਫ਼ ਰਿਪੋਰਟਰ ਸ: ਜਸਦੀਪ ਸਿੰਘ ਮਲਹੋਤਰਾ ਦੀ ਇੱਕ ਸੜਕ ਹਾਦਸੇ ਦੌਰਾਨ ਹੋਈ ਬੇਵਕਤੀ ਮੌਤ ਪਿੱਛੇ ਰੇਤ ਮਾਫੀਆ ਦਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਲਿਹਾਜ਼ਾ ਉਹਨਾਂ ਉਕਤ ਹਾਦਸੇ ਨਾਲ ਸੰਬੰਧਿਤ ਸਭ ਕੜੀਆਂ ਦੀ ਸੀ ਬੀ ਆਈ ਤੋਂ ਬਰੀਕੀ ਨਾਲ ਜਾਂਚ ਕਰਾਉਣ ਦੀ ਮੰਗ ਕੀਤੀ ਹੈ।

ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਅੱਜ ਇੱਥੇ ਸ: ਜਸਦੀਪ ਸਿੰਘ ਮਲਹੋਤਰਾ ਦੀ ਅੰਤਿਮ ਸੰਸਕਾਰ ਸਮੇਂ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਦੀ ਤਰਫ਼ੋਂ ਮਲਹੋਤਰਾ ਦੀ ਮ੍ਰਿਤਕ ਦੇਹ ’ਤੇ ਫੁੱਲਮਾਲਾ ਅਤੇ ਚਾਦਰ ਚੜ੍ਹਾ ਕੇ ਸ਼ਰਧਾਂਜਲੀ ਦਿੱਤੀ । ਇਸ ਮੌਕੇ ਉਹਨਾਂ ਸ: ਮਲਹੋਤਰਾ ਦੀ ਬੇਵਕਤੀ ਮੌਤ ’ਤੇ  ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਕੁਲਵਿੰਦਰ ਕੌਰ ਉਰਫ਼ ਬਿੰਦਰ ਤੇ ਸਮੂਹ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ।

ਇਸੇ ਦੌਰਾਨ ਫ਼ਤਿਹ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਲਹੋਤਰਾ ਪਿਛਲੇ ਕਾਫ਼ੀ ਸਮੇਂ ਤੋਂ ਰਾਜ ਵਿੱਚ ਰੇਤ ਦੀ ਚਲ ਰਹੀ ਗੈਰ ਕਾਨੂੰਨੀ ਖਨਨ ਸੰਬੰਧੀ ਜ਼ਿੰਮੇਵਾਰ ਤੱਤਾਂ ਬਾਰੇ ਡੂੰਘੀ ਪੜਤਾਲ ਕਰਦਿਆਂ ਤੱਥਾਂ ਅਤੇ ਦਲੀਲਾਂ ਸਹਿਤ ਮੀਡੀਆ ਵਿੱਚ ਰਿਪੋਰਟਿੰਗ ਕਰਨ ’ਚ ਲਗਾ ਹੋਇਆ ਸੀ। ਬੀਤੇ ਦਿਨ ਉਹਨਾਂ ਰੇਤ ਮਾਫੀਆ ਦੀਆਂ ਸਰਗਰਮੀਆਂ ਅਤੇ ਹੁਕਮਰਾਨ ਧਿਰਾਂ ਦੀ ਮਿਲੀ ਭੁਗਤ ਨਾਲ ਸੂਬੇ ਵਿੱਚ ਹੋ ਰਹੀ ਰੇਤ ਦੀ ਗੈਰ ਕਾਨੂੰਨੀ ਖਨਨ ਅਤੇ ਲੱਖਾਂ ਰੁਪੈ ਗੁੰਡਾ ਟੈਕਸ ਵਸੂਲਣ ਦਾ ਪ੍ਰਦਾਫਾਸ਼ ਕੀਤਾ।  ਇਸ ਲਈ ਉਹਨਾਂ ਨਾਲ ਵਾਪਰੇ ਦੁਖਾਂਤ ਨੂੰ ਸਿਰਫ਼ ਇੱਕ ਹਾਦਸਾ ਨਹੀਂ ਕਿਹਾ ਜਾ ਸਕਦਾ। ਉਹਨਾਂ ਮਲਹੋਤਰਾ ਦੀਆਂ ਪਿਛਲੇ ਹਫ਼ਤੇ ਦੌਰਾਨ ਕੀਤੀਆਂ ਗਈਆਂ ਫੋਨ ਕਾਲਾਂ ਦੀ ਰਿਕਾਰਡਿੰਗ ਜਨਤਕ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਐੱਸ ਐੱਸ ਪੀ ਸੁਰਿੰਦਰ ਕੁਮਾਰ ਕਾਲੀਆ ਦੀ ਜਾਨ ਨੂੰ ਵੀ ਖਤਰਾ ਹੈ ਤੇ ਉਹਨਾਂ ਨੂੰ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਹਸਪਤਾਲ ਵਿਖੇ ਦਾਖਲ ਕਰਾਉਣ ਦੀ ਮੰਗ ਕੀਤੀ।  ਉਹਨਾਂ ਖਨਨ ਸੰਬੰਧੀ ਰਿਪੋਰਟਿੰਗ ਕਰਨ ਵਾਲੇ ਤਮਾਮ ਪਤਰਕਾਰਾਂ ਨੂੰ ਸੁਰਖਿਆ ਮੁਹਇਆ ਕਰਨ ਦੀ ਵੀ ਸਰਕਾਰ ਤੋਂ ਮੰਗ ਕੀਤੀ।

ਉਹਨਾਂ ਕਿਹਾ ਕਿ ਮਲਹੋਤਰਾ ਦੀ ਬੇਵਕਤੀ ਮੌਤ ਨਾਲ ਮੀਡੀਆ ਖੇਤਰ ਵਿੱਚ ਹੀ ਨਹੀਂ ਸਗੋਂ ਪੂਰੇ ਸਮਾਜ ਨੂੰ ਹੀ ਗਹਿਰਾ ਸਦਮਾ ਪਹੁੰਚਿਆ ਹੈ।  ਉਹਨਾਂ ਕਿਹਾ ਕਿ ਸ: ਮਲਹੋਤਰਾ ਨਾ ਕੇਵਲ ਨੇਕ ਇਨਸਾਨ ਅਤੇ ਇਨਸਾਫ਼ ਪਸੰਦ ਸ਼ਖਸ ਸਨ ਸਗੋਂ ਨਿਰਭੈ ਤੇ ਬੇਝਿਜਕ ਹੋਕੇ ਸਮਾਜ ਵਿਰੋਧੀ ਅਨਸਰਾਂ ਬਾਰੇ ਪਰਦਾਫਾਸ਼ ਕਰਨ ਵਾਲੇ ਦੂਰਅੰਦੇਸ਼ੀ ਤੇ ਹੌਸਲੇ ਵਾਲੇ ਸਨ , ਜਿਸ ਨੇ ਪੱਤਰਕਾਰੀ ਦੀਆਂ ਉੱਚ ਮਿਆਰੀ ਕਦਰਾਂ ਕੀਮਤਾਂ ਸਥਾਪਿਤ ਕਰਦਿਆਂ ਨਵੀਆਂ ਪੈੜਾਂ ਪਾਈਆਂ ਸਨ।
ਇਸ ਮੌਕੇ ਸ: ਮਲਹੋਤਰਾ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਅਨਿਲ ਦੱਤੀ, ਸਤਨਾਮ ਸਿੰਘ ਬਿੱਟਾ, ਰਜਿੰਦਰ ਬੇਰੀ, ਸੁਰਿੰਦਰ ਮਹੇਂ, ਵਰਿੰਦਰ ਸ਼ਰਮਾ , ਅਮਰਜੀਤ ਸਿੰਘ ਸਮਰਾ, ਜਗਬੀਰ ਸਿੰਘ ਬਰਾੜ ਤੇ ਪ੍ਰੋ: ਸਰਚਾਂਦ ਸਿੰਘ ਆਦਿ ਕਾਂਗਰਸੀ ਆਗੂ ਸ਼ਾਮਿਲ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>