ਆਸਾਰਾਮ ਦੀ ਸੱਭ ਤੋਂ ਵੱਡੀ ਰਾਜ਼ਦਾਰ ਸ਼ਿਲਪੀ ਨੇ ਕੀਤਾ ਆਤਮਸਮਰਪਣ

ਜੋਧਪੁਰ- ਨਾਬਾਲਿਗ ਲੜਕੀ ਨਾਲ ਬਲਾਤਕਾਰ ਦੇ ਆਰੋਪ ਵਿੱਚ ਜੇਲ੍ਹ ਵਿੱਚ ਬੰਦ ਆਸਾਰਾਮ ਸ਼ਿਕੰਜੇ ਵਿੱਚ ਫਸਦਾ ਜਾ ਰਿਹਾ ਹੈ। ਪਿੱਛਲੇ ਕਾਫੀ ਸਮੇਂ ਤੋਂ ਫਰਾਰ ਆਸਾਰਾਮ ਦੀ ਸਾਥੀ ਅਤੇ ਉਸ ਦੇ ਛਿੰਦਵਾੜਾ ਆਸ਼ਰਮ ਦੀ ਵਾਰਡਨ ਸ਼ਿਲਪੀ ਨੇ ਆਪਣੇ ਆਪ ਨੂੰ ਜੋਧਪੁਰ ਕੋਰਟ ਵਿੱਚ ਸਰੰਡਰ ਕਰ ਦਿੱਤਾ ਹੈ।

ਸ਼ਿਲਪੀ ਦੀ ਅਗਾਊਂ ਜਮਾਨਤ ਦੀ ਅਰਜ਼ੀ ਰੱਦ ਹੋਣ ਤੋਂ ਬਾਅਦ ਹੀ ਉਸ ਨੇ ਆਤਮ ਸਮਰਪਣ ਕੀਤਾ। ਆਸਾਰਾਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਸ਼ਿਲਪੀ ਦੀ ਭਾਲ ਵਿੱਚ ਸੀ । ਜੋਧਪੁਰ ਪੁਲਿਸ ਨੇ ਸ਼ਿਲਪੀ ਦੀ ਤਲਾਸ਼ ਵਿੱਚ ਛਿੰਦਵਾੜਾ ਅਤੇ ਆਸਾਰਾਮ ਦੇ ਹੋਰ ਆਸ਼ਰਮਾਂ ਤੇ ਵੀ ਛਾਪੇ ਮਾਰੇ ਸਨ। ਪਰ ਉਹ ਪੁਲਿਸ ਦੇ ਹੱਥ ਨਹੀਂ ਸੀ ਲਗੀ। ਵਾਰਡਨ ਸ਼ਿਲਪੀ ਉਪਰ ਉਸ ਨਾਬਾਲਿਗ ਲੜਕੀ ਨੂੰ ਆਸਾਰਾਮ ਨਾਲ ਮਿਲਾਉਣ ਦਾ ਆਰੋਪ ਹੈ। ਸ਼ਿਲਪੀ ਨੂੰ ਆਸਾਰਾਮ ਦੀ ਸੱਭ ਤੋਂ ਵੱਡੀ ਰਾਜ਼ਦਾਰ ਮੰਨਿਆ ਜਾ ਰਿਹਾ ਹੈ। ਬਾਪੂ ਆਸਾਰਾਮ ਲਈ ਲੜਕੀਆਂ ਤਿਆਰ ਕਰਨ ਦਾ ਕੰਮ ਸ਼ਿਲਪੀ ਹੀ ਵੇਖਦੀ ਸੀ। ਸ਼ਿਲਪੀ  ਦੇ ਆਤਮਸਮਰਪਣ ਕਰਨ ਨਾਲ ਆਸ਼ਰਮ ਦੇ ਹੋਰ ਵੀ ਰਾਜ਼ ਸਾਹਮਣੇ ਆ ਸਕਦੇ ਹਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>