ਬਾਲੀਵੁੱਡ ਫਿਲਮ ਫੈਸਟੀਵਲ ਨਾਰਵੇ ਦੀ ਸਮਾਪਤੀ ਵੇਲੇ ਪਲੇਅਬੈਕ ਸਿੰਗਰ ਹਰਸ਼ਦੀਪ ਕੌਰ ਨੇ ਦਰਸ਼ਕ ਕੀਲੇ

ਓਸਲੋ,(ਰੁਪਿੰਦਰ ਢਿੱਲੋ ਮੋਗਾ)- ਅੱਜ ਦੇ ਦੌਰ ‘ਚ ਭਾਰਤੀ ਫਿਲਮਾਂ ਦੀ ਦੀਵਾਨਗੀ ਹਰ ਮੁਲਕ ਦੀ ਹੱਦਾ ਟੱਪ ਚੁੱਕੀ ਹੈ। ਯੂਰਪ ਦੇ ਖੂਬਸੁਰਤ ਦੇਸ਼ ਨਾਰਵੇ ਚ ਇਸ ਸਾਲ ਵੀ ਬਾਲੀਵੁੱਡ ਫੈਸਟੀਵਲ ਨਸਰੂਲਾ ਕੂਰੇਸ਼ੀ ਜੀ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਹਿੰਦੀ ਫਿਲਮ ਜਗਤ ਦੇ  ਇਰਫਾਨ ਖਾਨ, ਜਿੰਮੀ ਸ਼ੇਰਗਿੱਲ,ਪੀਰਾਚੀ ਦੇਸਾਈ, ਫਿਲਮੀ ਡਾਈਰੈਕਟਰ ਆਬਾਸ ਮਸਤਾਨ  ਤੋ ਇਲਾਵਾ  ਬਾਲੀਵੁੱਡ ਦੇ ਕਈ ਨਾਮੀ ਚਿਹਰੇ ਪਹੁੰਚੇ। ਹਫਤਾ ਭਰ ਚੱਲੇ ਇਸ ਪ੍ਰੋਗਰਾਮ ਚ 35 ਕੁ ਹਿੰਦੀ ਫਿਲਮਾਂ ਓਸਲੋ ਦੇ ਵੱਖ ਵੱਖ ਸਿਨੇਮਾ ਹਾਲਾ ਚ ਵਿਖਾਈਆਂ ਗਈਆਂ ਅਤੇ ਬਾਲੀਵੁੱਡ ਧੁੰਨਾਂ ਤੇ  ਲਾਈਵ ਡਾਂਸ ਵੀ ਇਸ ਫਿਲਮ ਫੈਸਟੀਵਲ ਦੇ ਮੁੱਖ ਆਕਰਸ਼ਨ ਰਹੇ।ਬਾਲੀਵੁੱਡ ਮੇਲਾ ਦੀ ਸਮਾਪਤੀ  ਬਾਲੀਵੁੱਡ  ਪਲੇਅਬੈਕ ਸਿੰਗਰ ਹਰਸ਼ਦੀਪ ਕੋਰ ਨੇ ਲੋਰਨਸਕੂਗ ਸਿਨੇਮੇ ਚ ਦਰਸ਼ਕਾਂ ਨੂੰ ਆਪਣੀ ਸੁਰੀਲੀ ਆਵਾਜ ਨਾਲ ਕੀਲ ਕੇ ਇਸ ਪ੍ਰੋਗਰਾਮ ਦੀ ਸਮਾਪਤੀ ਨੂੰ ਚਾਰ ਚਾਂਦ ਲਾ ਦਿੱਤੇ। ਫਿਲਮ ਫੈਸਟੀਵਲ ਦੇ ਪ੍ਰਬੰਧਕਾਂ  ਵੱਲੋਂ ਸੱਭ ਦਾ ਦਿੱਲੋ ਧੰਨਵਾਦ ਕੀਤਾ ਗਿਆ।ਫਿਲਮ ਫੈਸਟੀਵਲ ਦੇ ਪ੍ਰਬੰਧਕਾਂ  ਵੱਲੋ ਨਾਰਵੇ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ  ਬਨੇਤੀ ਹੈ ਕਿ ਅਗਲੇ ਸਾਲ ਜਦ ਪ੍ਰੋਗਰਾਮ ਫਿਰ ਕਰਵਾਇਆ ਜਾਵੇਗਾ ਤਾ  ਨਾਰਵੇ ਦੇ ਪੰਜਾਬੀ ਵੀਰ ਵੱਧ ਤੋ ਵੱਧ  ਆਪਣੇ ਚਹੇਤੇ ਪੰਜਾਬੀ ਕਲਾਕਾਰਾਂ ਨੂੰ ਵੇਖਣ ਆਉਣ, ਇਸ ਸਾਲ ਪੰਜਾਬੀ ਦਰਸ਼ਕਾਂ ਦੀ ਕਮੀ  ਮਹਿਸੂਸ ਹੋਈ।ਕੁੱਲ ਮਿਲਾ ਕੇ ਇਹ ਫੈਸਟੀਵਲ ਇਸ ਸਾਲ ਵੀ  ਬਾਲੀਵੁੱਡ ਪ੍ਰੇਮੀਆਂ ਦੇ ਦਿਲਾਂ ਤੇ ਅੱਮਿਟ ਯਾਦ ਛੱਡ ਗਿਆ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>