ਮੋਦੀ ਪੰਜਾਬੀਅਤ ਤੇ ਸਿੱਖਾਂ ਦਾ ਦੁਸ਼ਮਣ : ਫਤਿਹ ਬਾਜਵਾ

ਗੁਰਦਾਸਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਲਈ ਉਮੀਦਵਾਰ ਨਰਿੰਦਰ ਮੋਦੀ ’ਤੇ ਜ਼ੋਰਦਾਰ ਹਮਲਾ ਬੋਲਦਿਆਂ ਉਹਨਾਂ ਨੂੰ ਪੰਜਾਬੀਅਤ ਅਤੇ ਸਿੱਖਾਂ ਦਾ ਦੁਸ਼ਮਣ ਕਰਾਰ ਦਿੱਤਾ ਹੈ। ਉਹਨਾਂ ਗੁਜਰਾਤ ਵਿੱਚ ਸਿੱਖ ਕਿਸਾਨਾਂ ਦਾ ਉਜਾੜਾ ਕਰਨ ਵਾਲੇ ਮੋਦੀ ਦਾ ਸਾਥ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਵੀ ਸਖ਼ਤ ਅਲੋਚਨਾ ਕੀਤੀ ।

ਗੁਜਰਾਤੀ ਸਿੱਖ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਕਾਂਗਰਸ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿੱਚ ਦਿਲੀ ਵਿਖੇ ਮੋਦੀ ਵਿਰੁੱਧ ਗੁਜਰਾਤ ਭਵਨ ਦਾ ਘਿਰਾਓ ਕਰਨ ਜਾ ਰਹੇ ਸੈਂਕੜਿਆਂ ਦੀ ਗਿਣਤੀ ਵਿੱਚ ਬੱਸਾਂ ਤੇ ਕਾਰਾਂ ਦੇ ਇੱਕ ਵੱਡੇ ਕਾਫਲੇ ਦੀ ਅਗਵਾਈ ਕਰ ਰਹੇ ਫ਼ਤਿਹ ਜੰਗ ਸਿੰਘ ਬਾਜਵਾ ਨੇ ਮੋਦੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਗੁਜਰਾਤ ਹਾਈ ਕੋਰਟ ਵਿਚ ਸਿੱਖ ਕਿਸਾਨਾਂ ਦੇ ਹੱਕ ਵਿਚ ਫੈਸਲਾ ਆਉਣ ਦੇ ਬਾਵਜੂਦ ਸੁਪਰੀਮ ਕੋਰਟ ਵਿਚ ਕੇਸ ਪਾ ਕੇ ਆਹਲਾ ਪਧਰ ਦੇ ਵਕੀਲਾਂ ਨੂੰ ਸਿੱਖ ਕਿਸਾਨਾਂ ਵਿਰੁਧ ਕੇਸ ਦੀ ਪਿਹਰਵਾਈ ਦੀ ਜਿਮਾ ਦੇ ਕੈ ਮੋਦੀ ਨੇ ਪੰਜਾਬੀਅਤ ਅਤੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿਤਾ ਹੈ।

ਫਤਿਹ ਬਾਜਵਾ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਉਸ ਮੋਦੀ ਦਾ ਸਾਥ ਦੇ ਕੇ ਪੰਜਾਬੀਆਂ ਅਤੇ ਸਿੱਖਾਂ ਨਾਲ ਧ੍ਰੋਹ ਕਮਾ ਰਿਹਾ ਹੈ,  ਜਿਸ ਨੂੰ ਪੰਜਾਬ ਦਾ ਖਾਣਾ ਅਤੇ ਪਾਣੀ ਵੀ ਪਸੰਦ ਨਹੀਂ। ਉਹਨਾਂ ਗੁਜਰਾਤੀ ਸਿੱਖ ਕਿਸਾਨਾਂ ਦੇ ਹੱਕ ’ਚ ਗਲ ਕਰਦਿਆਂ ਕਿਹਾ ਕਿ ਬਾਦਲਾਂ ਨੂੰ ਚਾਹੀਦਾ ਹੈ ਕਿ ਉਹ ਮੋਦੀ ਤੋਂ ਸੁਪਰੀਮ ਕੋਰਟ ’ਚ ਸਿੱਖ ਕਿਸਾਨਾਂ ਵਿਰੁੱਧ ਪਾਈ ਗਈ ਪਟੀਸ਼ਨ ਵਾਪਸ ਕਰਾਉਣ ਨਾ ਕਿ ਕਿਸਾਨਾਂ ਨੂੰ ਕੇਸ ਅਦਾਲਤ ਵਿੱਚ ਹੋਣ ਦਾ ਬਹਾਨਾ ਬਣਾ ਕੇ ਲੌਪੀ ਪੋਪ ਦੇ ਕੇ ਗੁਮਰਾਹ ਕਰਨ। ਉਹਨਾਂ ਕਿਹਾ ਕਿ ਮਸਲੇ ਨੂੰ ਹਲ ਕਰਨ ਦੀ ਦ੍ਰਿੜ੍ਹ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ ਜਿਵੇਂ ਹਰਿਆਣੇ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਸਿੱਖ ਕਿਸਾਨਾਂ ਲਈ ਕੀਤਾ ਉਹ ਇੱਕ ਮਿਸਾਲ ਹੈ।

ਜ਼ਿਕਰਯੋਗ ਹੈ ਕਿ ਗੁਜਰਾਤੀ ਸਿੱਖਾਂ ਦੇ ਉਜਾੜੇ ਨੂੰ ਰੋਕਣ ਲਈ ਪੰਜਾਬ ਕਾਂਗਰਸ ਵੱਲੋਂ ਵਿੱਢੀ ਗਈ ਮੁਹਿੰਮ ਪ੍ਰਤੀ ਕਾਂਗਰਸੀ ਵਰਕਰਾਂ ਅਤੇ ਪੰਜਾਬੀਆਂ ਵਿੱਚ ਇਨ੍ਹਾਂ ਉਤਸ਼ਾਹ ਸੀ ਕਿ ਉਹਨਾਂ ਤੇਜ ਧੁੱਪ ਉਪਰੰਤ ਆਈ  ਭਾਰੀ ਬਾਰਸ਼ ਦੀ ਵੀ ਪਰਵਾਹ ਨਹੀਂ ਕੀਤੀ। ਪੰਜਾਬ ਦੇ ਹਰੇਕ ਹਲਕੇ ਵਿੱਚ ਭਾਰੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਅਤੇ ਕਾਂਗਰਸ ਦੇ ਕਾਂਗਰਸ ਦੇ ਵਿਧਾਇਕਾਂ ਹਲਕਾ ਇੰਚਾਰਜਾਂ ਤੇ ਪਾਰਟੀ ਅਹੁਦੇਦਾਰਾਂ ਅਤੇ ਸੀਨੀਅਰ ਆਗੂਆਂ ਦੀ ਅਜਿਹੀ ਸ਼ਮੂਲੀਅਤ ਪਹਿਲੀ ਬਾਰ ਦੇਖਣ ਨੂੰ ਮਿਲੀ ਜਿਸ ਨੇ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਦੀ ਨਿਰਵਿਵਾਦ ਲੀਡਰਸ਼ਿਪ ’ਤੇ ਮੋਹਰ ਲਗਾ ਦਿੱਤੀ ਹੈ। ਜਿਸ ਨਾਲ ਉਹਨਾਂ ਦਾ ਸਿਆਸੀ ਕੱਦ ਰਾਸ਼ਟਰੀ ਪੱਧਰ ’ਤੇ ਉੱਚਾ ਅਤੇ ਮਜ਼ਬੂਤ ਹੋਇਆ ਹੈ। ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਪੰਜਾਬੀਆਂ ਅਤੇ ਸਿੱਖਾਂ ਨੂੰ ਉਜਾੜਨ ਵਾਲੇ ਕਿਸੇ ਵੀ ਕਦਮ ਨੂੰ ਬਰਦਾਸ਼ਤ ਨਹੀਂ ਕਰੇਗੀ।  ਫ਼ਤਿਹ ਬਾਜਵਾ ਨੇ ਮੋਦੀ ਦੇ ਘਿਰਾਓ ਨੂੰ ਸਫਲ ਬਣਾਉਣ ਲਈ ਸਮੂਹ ਪੰਜਾਬੀਆਂ ਅਤੇ ਕਾਂਗਰਸੀ ਕਾਰਕੁਨਾਂ ਤੇ ਆਗੂਆਂ ਦਾ ਧੰਨਵਾਦ ਕੀਤਾ ਹੈ ।

ਫਤਿਹ ਬਾਜਵਾ ਨੇ ਇਹ ਵੀ ਕਿਹਾ ਕਿ ਮੋਦੀ ਆਰ ਐੱਸ ਐੱਸ ਦੀ ਫਿਰਕੂ ਏਜੰਡੇ ਨੂੰ ਲਾਗੂ ਕਰਨ ਲਈ ਤਰਲੋਮੱਛੀ ਹੋ ਰਿਹਾ ਹੈ , ਉਹਨਾਂ ਦੋਸ਼ ਲਾਇਆ ਕਿ ਮੋਦੀ ਦੇਸ਼ ਵਿੱਚੋਂ ਘੱਟਗਿਣਤੀ ਕੌਮਾਂ ਨੂੰ ਦਬਾਅ ਕੇ ਉਹਨਾਂ ਦੇ ਨਾਗਰਿਕ ਅਧਿਕਾਰਾਂ ਨੂੰ ਮਲਿਆ ਮੇਟ ਕਰ ਦੇਣਾ ਚਾਹੁੰਦਾ ਹੈ ।  ਉਹਨਾਂ ਕਿਹਾ ਕਿ ਮੋਦੀ ਸਮਾਜਿਕ ਭਾਈਚਾਰਕ ਸਾਂਝ ਨੂੰ ਖਤਮ ਕਰਕੇ ਭਰਾ ਮਾਰੂ ਜੰਗ ਵਿੱਚ ਝੋਕਣ ਦੀ ਸਿਆਸਤ ’ਤੇ ਅਮਲ ਕਰ ਤੋਂ ਬਾਜ ਆਵੇ।  ਉਹਨਾਂ ਕਿਹਾ ਕਿ ਫਿਰਕਾਪ੍ਰਸਤੀ ਨੂੰ ਬਰਾਵਾ ਦੇਣਾ ਦੇਸ਼ ਲਈ ਅਤੇ ਦੇਸ਼ ਦੀ ਧਰਮ-ਨਿਰਪੇਖ ਸਭਿਆਚਾਰ ਤੇ ਲੋਕਤੰਤਰੀ ਕਦਰਾਂ ਕੀਮਤਾਂ ਲਈ ਭਾਰੀ ਖਤਰਾ ਹੈ।

This entry was posted in ਪੰਜਾਬ.

One Response to ਮੋਦੀ ਪੰਜਾਬੀਅਤ ਤੇ ਸਿੱਖਾਂ ਦਾ ਦੁਸ਼ਮਣ : ਫਤਿਹ ਬਾਜਵਾ

  1. iqbal gajjan says:

    MODI DA SUBHA INDRA GANDHI JIHA HAI…ES TU LOKA NOO TE DESH NOO KHATRA HAI….AAO DESH ATE LOKA NOO BACHAIYE……………….

Leave a Reply to iqbal gajjan Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>