ਬੇਕਸੂਰ ਗ੍ਰਿਫਤਾਰ ਕੀਤੇ ਗਏ ਸਿੱਖ ਬੱਚਿਆਂ ਤੇ ਉਨਾਂ ਦੀਆਂ ਮਾਤਾਵਾਂ ਨੂੰ ਹਰ ਕੀਮਤ ਤੇ ਇਨਸਾਫ ਦਿਵਾਉਣ ਦੀ ਜਿੰਮੇਵਾਰੀ ਨਿਭਾਵਾਂਗੇ : ਮਾਨ

ਚੰਡੀਗੜ੍ਹ-ਉਪਰੋਕਤ ਫੋਟੋਗ੍ਰਾਫ ਵਿਚ ਨਜਰ ਆ ਰਹੀਆਂ ਬੀਬੀਆਂ ਉਨਾਂ ਪਰਿਵਾਰਾਂ ਦੀਆਂ ਹਨ, ਜਿਨਾਂ ਦੇ ਬੱਚੇ ਹਰਗੋਬਿੰਦਪੁਰ ਦੇ ਨਜ਼ਦੀਕ ਪਿੰਡ ਮਾੜੀ ਬੱਚੂਆਂ ਅਤੇ ਮਾੜੀ ਟਾਂਡਾ ਦੇ ਨੌਜਵਾਨਾਂ ਨੂੰ ਪੁਲਿਸ ਨੇ ਇਸ ਕਰਕੇ ਚੁੱਕ ਕੇ ਤਸ਼ਦੱਦ ਕੀਤਾ ਜਾ ਰਿਹਾ ਹੈ ਕਿਊਂਕਿ ਇਹ ਬੱਚੇ ਉੱਚ ਵਿੱਦਿਆ ਪ੍ਰਾਪਤ ਡਿਗਰੀਆਂ ਵਾਲੇ ਗੁਰਸਿੱਖ ਨੌਜਵਾਨ ਹਨ। ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸੋਚ ਅਤੇ ਪ੍ਰੋਗਰਾਮਾਂ ਨੂੰ ਨੈੱਟ ਸੇਵਾ ਅਤੇ ਫੇਸਬੁੱਕ ਦੀ ਸਹੀ ਵਰਤੋਂ ਕਰਦੇ ਹੋਏ ਜਮਹੂਰੀਅਤ ਤਰੀਕੇ ਪ੍ਰਚਾਰ ਕਰਦੇ ਆ ਰਹੇ ਹਨ। ਅੱਜ ਇਨਾਂ ਬੱਚਿਆਂ ਦੀਆਂ ਮਾਤਾਵਾਂ ਸ. ਸਿਮਰਨਜੀਤ ਸਿੰਘ ਮਾਨ ਦੇ ਪਿੰਡ ਕਿਲਾ ਸ. ਹਰਨਾਮ ਸਿੰਘ ਵਿਖੇ ਇਨਾਂ ਬੱਚਿਆਂ ਦੀ ਰਿਹਾਈ ਤੇ ਇਨਸਾਫ ਲਈ ਫਤਿਹਗੜ ਸਾਹਿਬ ਦੀ ਅਦਾਲਤ ਵਿਚ ਪਹੁੰਚੀਆਂ ਹਨ ਜਿਥੇ ਪਾਰਟੀ ਦੇ ਕਾਨੂੰਨੀਂ ਸਲਾਹਕਾਰ ਸ. ਹਰਦੇਵ ਸਿੰਘ ਐਡਵੋਕੇਟ ਨੇ ਇਨਾਂ ਦੀ ਪਟੀਸ਼ਨ ਤਿਆਰ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੇਕਰ ਇਨਾਂ ਪਰਿਵਾਰਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਕਾਨੂੰਨੀ ਮੱਦਦ ਦੀ ਲੋੜ ਹੋਵੇਗੀ, ਉੱਥੇ ਪਾਰਟੀ ਦੇ ਕਾਨੂੰਨੀ ਸਲਾਹਕਾਰ ਸ਼੍ਰੀ ਰੰਜਨ ਲੱਖਨਪਾਲ ਐਡਵੋਕੇਟ ਇਹ ਸੇਵਾ ਨਿਭਾਉਣਗੇ। ਪਾਰਟੀ ਵੱਲੋਂ ਇਹ ਸੇਵਾ ਬਿਨਾਂ ਕਿਸੇ ਤਰਾਂ ਦੀ ਖਰਚ ਜਾਂ ਫੀਸ ਲੈਣ ਤੋਂ ਬਗੈਰ ਆਪਣੇ ਇਨਸਾਨੀ ਅਤੇ ਕੌਮੀ ਸੋਚ ਅਧੀਨ ਕੀਤੀ ਜਾਵੇਗੀ। ਇਨਾਂ ਬੱਚਿਆਂ ਨੂੰ ਗ੍ਰਿਫਤਾਰ ਕਰਨ ਉਪਰੰਤ ਸਾਡੇ ਕੋਲ ਇਹ ਇਤਲਾਹ ਪਹੁੰਚੀ ਹੈ ਕਿ ਕਾਲਜਾਂ ਅਤੇ ਯੂਨੀਵਰਸੀਟੀਆਂ ਵਿਚ ਪੜਨ ਵਾਲੇ ਉਹ ਗੁਰਸਿੱਖ ਵਿਦਿਆਰਥੀ ਜੋ ਨੈੱਟ ਅਤੇ ਫੇਸਬੁੱਕ ਰਾਹੀਂ ਸਿੱਖ ਕੌਮ ਨਾਲ ਸੰਬੰਧਤ ਸਵਾਲ ਜਵਾਬ ਕਰਦੇ ਹਨ, ਉੱਨਾਂ 300 ਦੇ ਕਰੀਬ ਹੋਰ ਬੱਚੇ ਇਨਾਂ ਨੇ ਫੜਨੇ ਹਨ। ਜੋ ਸਿੱਖ ਪਰਿਵਾਰਾਂ ਨਾਲ ਜੁਲਮ ਦੀ ਇੰਤਹਾ ਹੋਵੇਗੀ। ਇਥੇ ਇਹ ਵਰਣਨ ਕਰਨਾਂ ਜਰੂਰੀ ਹੈ ਕਿ ਜਿਹੜੇ ਇਹ ਗੁਰਸਿੱਖ ਬੱਚੇ ਫੇਸਬੁੱਕ ਅਤੇ ਨੈੱਟ ਨਾਲ ਜੁੜੇ ਹੋਏ ਹਨ, ਉਨਾਂ ਸੰਬੰਧੀ ਦਿੱਲੀ ਵਿਖੇ ਕੌਮੀ ਸੁਰੱਖਿਆ ਕਮੇਟੀ ਦੀ ਹੋਈ ਮੀਟਿੰਗ ਵਿਚ ਪੰਜਾਬ ਸੂਬੇ ਤੋਂ ਜੋ ਨੁਮਾਇੰਦਾ ਉਨਾਂ ਨੇ ਬੁਲਾਇਆ ਸੀ ਸ. ਬਿਕਰਮ ਸਿੰਘ ਮਜੀਠੀਆ ਨੇ ਇਸ ਮੀਟਿੰਗ ਵਿਚ ਤਕਰੀਰ ਕਰਦੇ ਹੋਏ ਕਿਹਾ ਕਿ ਜੋ ਬੱਚੇ ਫੜੇ ਗਏ ਹਨ, ਇਨਾਂ ਨੇ ਹਿੰਦੂਆਂ ਨੂੰ ਮਾਰਨਾਂ ਸੀ। ਦਿੱਲੀ ਵਿਖੇ ਹੋਈ ਇਸ ਮੀਟਿੰਗ ਵਿਚ ਸਿੱਖ ਕੌਮ ਪ੍ਰਤੀ ਗਲਤ ਪ੍ਰਭਾਵ ਦੇਣ ਵਾਲੇ ਕੋਈ ਹੋਰ ਨਹੀਂ, ਬਾਦਲ ਪਰਿਵਾਰ ਦੇ ਚਹੇਤੇ ਬਿਕਰਮ ਸਿੰਘ ਮਜੀਠੀਆ ਹੀ ਹਨ। ਜਿਸ ਤੋਂ ਸਿੱਖ ਕੌਮ ਖੁਦ ਅੰਦਾਜਾ ਲਗਾ ਸਕਦੀ ਹੈ ਕਿ ਇਸ ਸਮੇਂ ਸਿੱਖ ਕੌਮ ਵਿਚ ਕੌਣ ‘‘ਗੰਗੂਆਂ ਅਤੇ ਚੰਦੂਆਂ‘‘ ਦੀ ਗੱਦਾਰੀ ਵਾਲੀ ਭੂਮਿਕਾ ਨਿਭਾ ਰਿਹਾ ਹੈ।

ਜਦੋਂ ਕਿ ਦੂਜੇ ਪਾਸੇ ਸ. ਸਿਮਰਨਜੀਤ ਸਿੰਘ ਮਾਨ ਨੇ 28 ਸਤੰਬਰ ਨੂੰ ਨੌਸ਼ਹਿਰਾ ਪੰਨੂੰਆਂ ਵਿਖੇ ਹੋਈ ਰੈਲੀ ਵਿਚ ਤਕਰੀਰ ਕਰਦੇ ਹੋਏ ਕਿਹਾ ਕਿ ਜਦੋਂ ਹਿੰਦੂਆਂ ਨੇ ਕੋੲ ਗੈਰ ਇਨਸਾਨੀਂ ਜਾਂ ਗੈਰ ਕਾਨੂੰਨੀਂ ਕੋਈ ਜੁਰਮ ਹੀ ਨਹੀਂ ਕੀਤਾ ਤਾਂ ਫਿਰ ਸਿੱਖ ਬੱਚੇ ਜਾਂ ਸਿੱਖ ਹਿੰਦੂਆਂ ਨੂੰ ਕਿਊਂ ਮਾਰਨਗੇ?29 ਅਗਸਤ 2013 ਨੂੰ ਸ.ਬਾਦਲ ਦੇ ਖਾਸਮ ਖਾਸ ਜੋ ਆਪਣੇ ਆਪ ਨੂੰ ਬੱਬਰ ਵੀ ਅਖਵਾਉਂਦੇ ਹਨ ਸ੍ਰੀ ਵਿਰਸਾ ਸਿੰਘ ਵਲਟੋਹਾ ਜਿਸ ਨੇ ਭਿਖੀਵਿੰਡ ਵਿਚ ਇਕ ਬੇਸ਼ਕੀਮਤੀ ਜਮੀਨ ਅਤੇ ਮੰਦਰ ਉਤੇ ਕਬਜਾ ਕਰਨ ਹਿੱਤ ਮੰਦਰ ਨੂੰ ਢੁਹਾ ਦਿੱਤਾ ਅਤੇ ਉਸ ਵਿਚ ਸਥਿਤ ਮੂਰਤੀਆਂ ਨੂੰ ਛੱਪੜ ਵਿਚ ਸੁੱਟ ਦਿੱਤਾ ਸੀ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੈਂਬਰ ਭਾਈ ਧਿਆਨ ਸਿੰਘ ਮੰਡ, ਸ. ਜਸਕਰਨ ਸਿੰਘ ਕਾਹਨ ਸਿੰਘਵਾਲਾ, ਕਰਮ ਸਿੰਘ ਭੋਈਂਆਂ ਅਤੇ ਸਤਨਾਮ ਸਿੰਘ ਮਨਾਵਾਂ ਇਸੇ ਇਲਾਕੇ ਵਿਚ ਹੜਾਂ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੇ ਸਨ, ਉਨਾਂ ਨੇ ਭਿੱਖੀਵਿੰਡ ਪਹੁੰਚ ਕੇ  ਸ. ਬਾਦਲ ਦੇ ਗੁੰਡਿਆਂ ਵੱਲੋਂ ਕੀਤੇ ਜਾ ਰਹੇ ਜਬਰ ਜੁਲਮ ਵਿਰੁਧ ਆਵਾਜ ਬੁਲੰਦ ਕਰਨ ਦੇ ਨਾਲ ਨਾਲ ਉਸ ਕੀਤੇ ਜਾ ਰਹੇ ਗੈਰ ਕਾਨੂੰਨੀ ਕਬਜੇ ਨੂੰ ਰੁਕਵਾਇਆ ਅਤੇ ਛੱਪੜ ਵਿਚੋਂ ਮੂਰਤੀਆਂ ਕੱਢ ਕੇ ਹਿੰਦੂ ਮਰਿਆਦਾ ਅਨੁਸਾਰ ਉਨਾਂ ਨੂੰ ਸਾਫ ਕਰਕੇ ਮੂਰਤੀਆਂ ਫਿਰ ਮੰਦਿਰ ਵਿਚ ਸਤਿਕਾਰ ਸਹਿਤ ਸਥਾਪਿਤ ਕਰਵਾਈਆਂ। ਬਹੁਤ ਦੁੱਖ ਅਤੇ ਅਫਸੋਸ ਵਾਲੇ ਅਮਲ ਹਨ ਕਿ ਸ. ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਦੇ ਕਹਿਣ ਤੇ ਪੁਲਿਸ ਨੇ ਕਿਸੇ ਵੀ ਇਸ ਵੱਡੇ ਜੂਰਮ ਦੇ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ। ਬੀਤੇ ਸਮੇਂ ਦਾ ਸਿੱਖ ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ ਕਿ ਸਿੱਖਾਂ ਨੇ ਕਦੀ ਵੀ ਆਪਣੇ ਸਵੈਮਾਨ, ਅਣਖ ਗੈਰਤ ਦੀ ਲੜਾਈ ਲੜਦੇ ਹੋਏ, ਮੁਸਲਿਮ, ਮੁਗਲਾਂ ਅਤੇ ਇਸਾਈਆਂ ਦੀ ਤਰਾਂ ਵਿਰੋਧੀ ਧਰਮ ਦੇ ਮੰਦਰ, ਮਸਜਿਦ ਜਾਂ ਕਿਸੇ ਗਿਰਜਾਘਰ ਨੂੰ ਕਦੀ ਕੋਈ ਰਤੀ ਭਰ ਵੀ ਨੁਕਸਾਨ ਨਹੀ ਪਹੁੰਚਾਇਆ। ਜੇਕਰ ਪਾਰਟੀ ਦੇ ਉਪਰੋਕਤ ਸੀਨੀਅਰ ਮੈਂਬਰ ਸੰਬੰਧਤ ਮੰਦਿਰ ਵਾਲੇ ਅਸਥਾਨ ਤੇ ਪਹੁੰਚ ਕੇ ਉਸ ਹੋਣ ਜਾ ਰਹੇ ਵੱਡੇ ਜੁਰਮ ਨੂੰ ਰੋਕਣ ਦੀ ਜਿੰਮੇਵਾਰੀ ਨਾਂ ਨਿਭਾਉਂਦੇ ਤਾਂ ਵਿਰਸਾ ਸਿੰਘ ਵਲਟੋਹਾ ਅਤੇ ਸ. ਬਾਦਲ ਦੀ ਚੰਡਾਲ ਚੌਂਕੜੀ ਅਧੀਨ ਸਿੱਖੀ ਪਹਿਰਾਵੇ ਵਿਚ ਕੰਮ ਕਰ ਰਹੇ ਇਨਾਂ ਗੁੰਡਿਆਂ ਨੇ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਉੱਤੇ ਵੱਡੀ ਬਦਨਾਮੀਂ ਦੇ ਦੇਣੀ ਸੀ। ਇਥੇ ਇਹ ਵੀ ਵਰਣਨ ਕਰਨਾਂ ਜਰੂਰੀ ਹੈ ਕਿ ਵਿਰਸਾ ਸਿੰਘ ਵਲਟੋਹਾ ਜਿਸ ਨੇ ਉਪਰੋਕਤ ਮੰਦਿਰ ਦੀ ਬਹੁਤ ਮਹਿੰਗੀ ਜਮੀਨ ਤੇ ਕਬਜਾ ਕਰਨਾਂ ਸੀ, ਇਹ ਸ਼੍ਰੀ ਵਲਟੋਹਾ ਇਕ ਸਾਧਾਰਨ ਸਿੱਖ ਹੈ ਜੋ ਅੱਜ ਗਲਤ ਢੰਗਾਂ ਦੇ ਸਹਾਰੇ ਅਰਬਾਂਪਤੀ ਬਣਿਆ ਹੋਇਆ ਹੈ ਅਤੇ ਕਈ ਮਹਿੰਗੀਆਂ ਵੱਡੀਆਂ ਜਮੀਨਾਂ ਇਸ ਨੇ ਆਪਣੇ ਸਹੁਰੇ ਦੇ ਨਾਮ ਕਰਵਾਈਆਂ ਹੋਈਆਂ ਹਨ, ਪਰ ਅਜੇ ਤੱਕ ਨਾਂ ਤਾਂ ਵਲਟੋਹੇ ਵਰਗਿਆਂ ਦੀ ਅਤੇ ਨਾਂ ਹੀ ਬਾਦਲ ਪਰਿਵਾਰ ਦੀ ਚੰਡਾਲ ਚੌਂਕੜੀ ਦੀ ਅਜੇ ਭੁੱਖ ਪੂਰੀ ਨਹੀਂ ਹੋਈ। ਮ੍ਰਿਗ ਤ੍ਰਿਸ਼ਨਾਂ ਦੀ ਤਰਾਂ ਇਹ ਲੋਕ ਗਲਤ ਢੰਗਾਂ ਰਾਹੀਂ ਜਮੀਨਾਂ-ਜਾਇਦਾਦਾਂ ਅਤੇ ਧੰਨਦੌਲਤਾਂ ਦੇ ਭੰਡਾਰ ਇਕੱਤਰ ਕਰਨ ਤੇ ਲੱਗੇ ਹੋਏ ਹਨ। ਉਪਰੋਕਤ ਪੀੜਿਤ ਬੀਬੀਆਂ ਪਾਰਟੀ ਦੇ ਕਾਨੂੰਨੀ ਸਲਾਹਕਾਰ ਸ. ਹਰਦੇਵ ਸਿੰਘ ਰਾਇ ਐਡਵੋਕੇਟ ਅਤੇ ਸ ਸੁਖਜਿੰਦਰ ਸਿੰਘ ਕਾਜਮਪੁਰ ਮੈਂਬਰ ਕਾਰਜਕਾਰਨੀ ਦੀ ਅਗਵਾਈ ਵਿਚ ਆਪਣੇ ਬੱਚਿਆਂ ਦੀ ਸਾਰ ਲੈਣ ਲਈ ਅਤੇ ਅਗਲੇਰੀ ਕਾੂਨੂੰਨੀਂ ਚਾਰਜੋਈ ਕਰਨ ਲਈ ਨਾਭਾ ਜੇਲ ਨੂੰ ਰਵਾਨਾਂ ਹੋਏ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>