ਨਵੀਂ ਦਿੱਲੀ :- ਯੂਥ ਅਕਾਲੀ ਦਲ ਵਿਚ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਜੋੜਨ ਲਈ ਪ੍ਰਧਾਨ ਬਿਕ੍ਰਮਜੀਤ ਸਿੰਘ ਮਜੀਠਿਆ ਵਲੋਂ ਸ਼ੁਰੂ ਕੀਤੀ ਗਈ ਮੁਹਿਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਦਿੱਲੀ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਿੱਖਾਂ ਦੇ ਬਹੁ ਵਸੋਂ ਵਾਲੇ ਇਲਾਕੇ ਵੇਸਟ ਦਿੱਲੀ ਦਾ ਪ੍ਰਧਾਨ ਸਤਬੀਰ ਸਿੰਘ ਗਗਨ ਨੂੰ ਥਾਪਿਆ। ਸਤਬੀਰ ਸਿੰਘ ਗਗਨ ਨੇ ਸ਼੍ਰੋਮਣੀ ਅਕਾਲੀ ਦਲ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਦਿਲ ਦੀ ਡੂੰਘਾਈਆਂ ਤੋਂ ਧਨੰਵਾਦ ਕਰਦੇ ਹੋਏ ਦਾਅਵਾ ਕੀਤਾ ਕਿ ਦਲ ਦੀਆਂ ਨੀਤੀਆਂ ਨੂੰ ਨੌਜਵਾਨਾਂ ਤਕ ਪਹੁੰਚਾਉਣ ਲਈ ਅਤੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਲਈ ਉਹ ਕੋਈ ਕਸਰ ਨਹੀਂ ਛਡਣਗੇ। ਇਸ ਮੋਕੇ ਮਨਜਿੰਦਰ ਸਿੰਘ ਸਿਰਸਾ ਅਤੇ ਯੂਥ ਵਿੰਗ ਦੇ ਸਕੱਤਰ ਜਨਰਲ ਜਸਪ੍ਰੀਤ ਸਿੰਘ ਵਿੱਕੀ ਮਾਨ ਵਲੋਂ ਸਤਬੀਰ ਸਿੰਘ ਨੂੰ ਸੈਂਕੜੇ ਨੌਜਵਾਨਾਂ ਦੀ ਮੌਜੁਦਗੀ ਵਿਚ ਸ਼ਾਲ ਪਾ ਕੇ ਸਨਮਾਨਿਤ ਕੀਤਾ ਗਿਆ।
ਸਤਬੀਰ ਸਿੰਘ ਬਣੇ ਯੂਥ ਅਕਾਲੀ ਦਲ ਵੇਸਟ ਦਿੱਲੀ ਦੇ ਪ੍ਰਧਾਨ
This entry was posted in ਭਾਰਤ.