ਸਿੱਖ ਸੰਗਤਾਂ ਤੇ ਸੰਸਥਾਵਾਂ ‘ਚ ਈਸਾਈਆਂ ਵੱਲੋਂ ਗੁੰਮਰਾਹਕੁੰਨ ਤਰੀਕੇ ਨਾਲ ਕੀਤੇ ਜਾ ਰਹੇ ਧਰਮ ਪਰਿਵਰਤਣ ਵਿਰੁਧ ਸਖਤ ਰੋਸ ਲਹਿਰ

ਲੁਧਿਆਣਾ – ਲੁਧਿਆਣਾ ਜ਼ਿਲੇ ਦੀਆਂ ਸਿੱਖ ਸੰਗਤਾਂ ਤੇ ਸੰਸਥਾਵਾਂ ਵਿੱਚ ਈਸਾਈਆਂ ਵੱਲੋਂ ਗੁਮਰਾਹਕੁੰਨ ਤਰੀਕੇ ਨਾਲ ਕੀਤੇ ਜਾ ਰਹੇ ਧਰਮ ਪਰਿਵਰਤ ਵਿਰੁਧ ਸਖਤ ਰੋਸ ਲਹਿਰ ਫੈਲ ਰਹੀ ਹੈ। ਅੱਜ ਇਥੇ ਇੱਕ ਇਕਤਰਤਾ ਵਿੱਚ ਗੁਰਦਾਸਪੁਰ ਦੇ ਇੱਕ ਸਿੱਖ ਸਕੂਲ ਪ੍ਰਿੰਸੀਪਲ ਤੇ ਕੈਪਟਨ ਯਸ਼ਪਾਲ ਸਿੰਘ ਵਿਰੁੱਧ 295ਅ ਪਰਚਾ ਦਰਜ ਕਰਨ ਦੇ ਖਿਲਾਫ ਭਾਰੀ ਰੋਹ ਪੈਦਾ ਹੋ ਗਿਆ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੈਪਟਨ ਯਸ਼ਪਾਲ ਸਿੰਘ ਦੀ ਪੁਸਤਕ ‘ਇਸਾਈ ਪ੍ਰਚਾਰਕ ਨਾਲ ਸੁਆਲ-ਜੁਆਬ’ ਵਿੱਚ ਕੁਝ ਵੀ ਇਤਰਾਜਯੋਗ ਨਹੀਂ ਹੈ। ਓਲਟਾ ਪੰਜਾਬ ਦੇ ਪਿੰਡ-ਪਿੰਡ ਵਿੱਚ ਈਸਾਈ ਮਿਸ਼ਨਰੀ ਪੈਸੇ ਦਾ ਲਾਲਚ ਦੇ ਕੇ ਅਤੇ ਗੁਰਬਾਣੀ ਦੇ ਗਲਤ ਅਰਥ ਕਰਕੇ ਭੋਲੇ-ਭਾਲੇ ਸਿੱਖਾਂ ਤੇ ਹਿੰਦੂਆਂ ਨੂੰ ਈਸਾਈ ਧਰਮ ਵਿੱਚ ਪਰਿਵਰਤਨ ਕਰ ਰਹੇ ਹਨ। ਪੰਜਾਬ ਦੇ ਹਿੰਦੂਆਂ- ਸਿੱਖਾਂ ਨੂੰ ਪੈਸੇ ਦਾ ਲਾਲਚ ਦੇ ਕੇ ਈਸਾਈ ਬਣਾਉਣ ਜਾਂ ਗੁਰਬਾਣੀ ਦੇ ਗਲਤ ਅਰਥ ਕਰਕੇ ਗੁਮਰਾਹਕੁੰਨ ਧਰਮ ਪਰਿਵਰਤਨ ਕਰਨ ਦੀ ਤਾਂ ਕਾਨੂੰਨ ਵੀ ਆਗਿਆ ਨਹੀਂ ਦਿੰਦਾ।

ਕੈਪਟਨ ਯਸ਼ਪਾਲ ਸਿੰਘ ਜੀ ਨੇ ਜਥੇਦਾਰ ਸ੍ਰੀ ਅਕਾਲ ਤਖਤ ਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖੇ ਪੱਤਰ ਵਿੱਚ ਪੁਸਤਿਕ ਦਾ ਮਨੋਰਥ ਭੋਲੇ-ਭਾਲੇ ਲੋਕਾਂ ਨੂੰ ਈਸਾਈ ਮਿਸ਼ਨਰੀਆਂ ਦੀਆਂ ਦਲੀਲਾਂ ਤੋਂ ਸੁਚੇਤ ਕਰਨਾ ਦਸਿਆ। ਸਾਡਾ ਨਿਸ਼ਾਨਾ ਆਪਣੇ ਭਰਾਵਾਂ, ਭੈਣਾਂ ਨੂੰ ਈਸਾਈ ਬਣਨ ਤੋਂ ਬਚਾਉਣ ਦਾ ਹੈ। ਕਿਸੇ ਦੇ ਧਰਮ ਤੇ ਚਿਕੜ ਸੁਟਣਾ ਜਾਂ ਕਿਸੇ ਦਾ ਦਿਲ ਦੁਖਾਉਣਾ ਬਿਲਕੁਲ ਨਹੀਂ। ਉਹਨਾਂ ਪੱਤਰ ਵਿੱਚ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਗੁਰਦਾਸਪੁਰ ਦੇ ਇਲਾਕੇ ਤੋਂ ਪਾਸਟਰ ਰੋਹਿਤ, ਪਾਸਟਰ ਜੌਨ, ਅਲਬਰਟ ਗਿਲ ਆਦਿ ਦੇ ਧਮਕੀ ਭਰੇ ਫੋਨ ਆ ਰਹੇ ਹਨ। ਹੋਰ ਤਾਂ ਹੋਰ ਕਈ ਫੋਨ ਕਰਨ ਵਾਲਿਆਂ ਨੇ ਦਾਅਵਾ ਕੀਤਾ ਹੈ ਕਿ ‘ਸਭ ਤੇ ਵਡਾ ਸਤਿਗੁਰੁ ਨਾਨਕੁ’ ਫੁਰਮਾਨ ਵਿੱਚ ‘ਸਤਿਗੁਰੁ’ ਸਬਦ ਯੀਸੂ ਮਸੀਹ ਲਈ ਵਰਤਿਆ ਹੈ। ਇਹਨਾਂ ਗੁਰੂ ਨਾਨਕ ਦੇਵ ਜੀ ਬਾਰੇ ਮਨਘੜਨ ਦੋਹਰਾ ਬਣਾਇਆ ਹੈ ਕਿ ਈਸਾ ਜੋ ਭਗਵੰਤ ਹੈ ਜੈਸੇ ਪਤੀ ਨਾਰਾਇਣ। ਨਾਨਕ ਤਾ ਕੋ ਸਿਮਰੀਏ ਜੋ ਜਿੰਦਾ ਗਿਆ ਅਸਮਾਨ।

ਏਨਾ ਹੀ ਨਹੀਂ ਪਾਸਟਰ ਯੂਨਸ ਨੇ ਯਸ਼ਪਾਲ ਸਿੰਘ ਨੂੰ ਫੋਨ ਤੇ ਕਿਹਾ ਕਿ ਮੈਂ ਅੰਮ੍ਰਿਤਸਰ ਦੇ 100 ਸਿੱਖਾਂ ਨੂੰ ਈਸਾਈ ਪਾਸਟਰ ਬਣਾ ਚੁੱਕਾ ਹਾਂ। ਇਹ ਵੀ ਪ੍ਰਚਾਰ ਕਰ ਰਹੇ ਕਿ ਧੁਰ ਕੀ ਬਾਣੀ ਵਿੱਚ ਧੁਰ ਦਾ ਮਤਲਬ ਹੈ ਯੀਸੂ ਮਸੀਹ। ਉਹਨਾਂ ਨੇ ਕਿਹਾ ਕਿ ਇਸ ਸਭ ਦੇ ਸਬੂਤ ਮੇਰੇ ਕੋਲ ਹਨ।

ਕੈਪਟਨ ਯਸ਼ਪਾਲ ਸਿੰਘ ਨੇ ਕਿਹਾ ਕਿ ਮੇਰੇ ਤੇ ਨਿੱਤ ਦਬਾਅ ਪਾਇਆ ਜਾ ਰਿਹਾ ਹੈ ਕਿ ਮੈਂ ਕਿਤਾਬ ਬਾਰੇ ਮਾਫ਼ੀ ਮੰਗਾ। ਜੇਕਰ ਇਸ ਪੁਸਤਕ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਵੱਜੀ ਹੈ ਤਾਂ ਮੈਂ ਮਾਫੀ ਮੰਗਣ ਲਈ ਤਿਆਰ ਹਾਂ। ਸਾਡਾ ਧਰਮ ਕਿਸੇ ਨੂੰ ਵੀ ਵੈਰੀ ਜਾਂ ਬਿਗਾਨਾ ਨਹੀਂ ਮੰਨਦਾ। ਪਰ ਮੈਨੂੰ ਇਹ ਦੱਸਣ ਤਾਂ ਸਹੀ ਕਿ ਇਸ ਵਿੱਚ ਕਿਹੜੀ ਗੱਲ ਗਲਤ ਹੈ। ਸਗੋਂ ਈਸਾਈ ਪ੍ਰਚਾਰਕ ਗੁਰਬਾਣੀ ਨੂੰ ਤੋੜ-ਮਰੋੜ ਕੇ ਘੋਰ ਬੇਅਦਬੀ ਕਰ ਰਹੇ ਹਨ।

]ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰਨਾਂ ਸੰਸਥਾਵਾਂ ਨੂੰ ਵੀ ਪੁਸਤਕ ਪੜ੍ਹਨ ਅਤੇ ਆਪਣੇ ਵਿਚਾਰ ਦੱਸਣ ਲਈ ਕਿਹਾ ਹੈ। ਅੱਜ ਹੋਈ ਇਕਤਰਤਾ ਵਿੱਚ ਸ਼ਾਮਿਲ ਹੋਏ : ਤ੍ਰਿਲੋਚਨ ਸਿੰਘ, ਹਰਭਜਨ ਸਿੰਘ, ਹਰਵਿੰਦਰ ਸਿੰਘ, ਸਿੱਖ ਮਿਸ਼ਨਰੀ ਕਾਲਜ, ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਡਾ. ਪੁਸ਼ਪਿੰਦਰ ਸਿੰਘ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸਤਿੰਦਰਜੀਤ ਕੌਰ, ਸੁਕ੍ਰਿਤ ਟਰੱਸਟ, ਗੁਰੂ ਅੰਗਦ ਦੇਵ ਵਿਦਿਅਕ ਕੋਂਸਿਲ, ਸੁਖਦੇਵ ਸਿੰਘ ਲਾਜ, ਗੁਰਦੁਆਰਾ ਸਰਾਭਾ ਨਗਰ, ਪ੍ਰੋਫੈਸਰ ਜਸਵਿੰਦਰ ਸਿੰਘ, ਪ੍ਰੋਫੈਸਰ ਇਕਵਿੰਦਰਪ੍ਰੀਤ ਸਿੰਘ, ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਸੁਖਵਿੰਦਰ ਸਿੰਘ ਜੋੜਾ, ਸਿੱਖ ਸੋਚ ਮੈਗਜ਼ੀਨ, ਰਜਿੰਦਰ ਸਿੰਘ ਡੰਗ, ਗੁਰਦੁਆਰਾ ਸਿੰਘ ਸਭਾ, ਮਾਡਲ ਟਾਊਨ ਐਕਟੈਨਸ਼ਨ, ਅਮਰ ਸਿੰਘ, ਗੁਰਮਤਿ ਚੇਤਨਾ ਫਰੰਟ, ਤਰਨਜੀਤ ਸਿੰਘ ਨਿਮਾਣਾ, ਭਾਈ ਘਨ੍ਹਈਆ ਮਿਸ਼ਨ ਸੁਸਾਇਟੀ, ਡਾ. ਗੁਰਪ੍ਰੀਤ ਸਿੰਘ, ਗੁਰਸਿੱਖ ਫੈਮਲੀ ਕਲੱਬ, ਹਰਪ੍ਰੀਤ ਸਿੰਘ, ਕੁਲਤਾਰਨ ਸਿੰਘ, ਸੁਖਜੀਤ ਸਿੰਘ, ਜੀ.ਐਨ.ਈ. ਕਾਲਜ, ਐਡਵੋਕੇਟ ਡੀ. ਐਸ. ਗਿੱਲ, ਹਰਭਜਨ ਸਿੰਘ, ਹਰੀ ਸਿੰਘ ਆਦਿ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>