ਸ਼ਾਨਦਾਰ ਤੇ ਪ੍ਰਤੀਨਿਧ ਹਾਜਰੀ ਵਿਚ ਨਾਮਵਰ ਤੇ ਸਿੱਖ ਵਿਦਵਾਨ ਗੁਰਦੀਪ ਸਿੰਘ ਦੀਆਂ 3 ਪੁਸਤਕਾਂ ਲੋਕ ਅਰਪਣ

ਸਰੀ,(ਜਗਜੀਤ ਸਿੰਘ ਤੱਖਰ):ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਵੱਲੋਂ ਪੰਜਾਬੀ ਅਦਬੀ ਸੰਗਤ ਲਿਟਰੇਟੀ ਸੁਸਾਇਟੀ ਦੇ ਸਹਿਯੋਗ ਨਾਲ ਨਿਊਟਨ ਪਬਲਿਕ ਲਾਇਬਰੇਰੀ ਸਰੀ ਵਿਖੇ ਇਕ ਸ਼ਾਨਦਾਰ ਤੇ ਭਰਵੇਂ ਸਮਾਗਮ ਵਿਚ ਨਾਮਵਰ ਵਿਦਵਾਨ ਤੇ ਚਿੰਤਕ ਸ. ਗੁਰਦੀਪ ਸਿੰਘ ਲੈਫ ਕਰਨਲ (ਸੇਵਾ ਮੁਕਤ) ਦੀਆਂ ਪੁਸਤਕਾਂ ਦਾ ਸੰਗਤ ਅਰਪਣ ਸਮਾਗਮ 6 ਅਕਤੂਬਰ ਨੂੰ ਆਯੋਜਿਤ ਕੀਤਾ ਗਿਆ।ਸਮਾਗਮ ਵਿਚ ਭਾਈਚਾਰੇ ਦੀਆਂ ਉੱਘੀਆਂ ਹਸਤੀਆਂ ਤੋਂ ਇਲਾਵਾ ਨਾਮਵਰ ਅਦੀਬ, ਲੇਖਕ,ਕਹਾਣੀਕਾਰ, ਕਵੀ, ਗੀਤਕਾਰ, ਮੀਡੀਆ ਕਰਮੀ ਪੰਥ ਦਰਦੀ ਤੇ ਪੰਜਾਬੀ ਮਾਂ ਬੋਲੀ ਦੇ ਸੁਘੜ ਪਾਠਕਾਂ ਦੀ ਪ੍ਰਤੀਨਿਧ ਹਾਜਰੀ ਵਿਚ ਸੰਸਥਾ ਦੇ ਰੂਹੇ ਰਵਾਂ ਜੈਤੇਗ ਸਿੰਘ ਅਨੰਤ, ਪੁਸਤਕਾਂ ਦੇ ਲੇਖਕ ਕਰਨਲ ਗੁਰਦੀਪ ਸਿੰਘ, ਆਸਟਰੇਲੀਆ ਤੋਂ ਪੁੱਜੇ ਨਾਮਵਰ ਅਦੀਬ ਅਜੀਤ ਸਿੰਘ ਰਾਹੀ ਤੇ ਸੰਸਥਾ ਦੇ ਡਾਇਰੈਕਟਰ ਜਗਜੀਤ ਸਿੰਘ ਤੱਖਰ ਨੂੰ ਪ੍ਰਧਾਨਗੀ ਮੰਡਲ ਵਿਚ ਬਿਠਾਇਆ ਗਿਆ।
ਸਮਾਗਮ ਦੇ ਆਰੰਭ ਵਿਚ ਦੋਹਾਂ ਸੰਸਥਾਵਾਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਰਹਿ ਚੁੱਕੇ ਡਾਇਰੈਕਟਰ ਤੇ ਉੱਘੇ ਵਿਦਵਾਨ ਰਾਜਿੰਦਰ ਸਿੰਘ ਭਸੀਨ ਦੇ ਸ਼ੋਕਮਾਈ ਪ੍ਰਲੋਕ ਸਿਧਾਰ ਜਾਣ ਤੇ ਡੂੰਘਾ ਦੁੱਖ ਪ੍ਰਗਟ ਕੀਤਾ।ਭਸੀਨ ਸਾਹਿਬ ਦੀ ਪੰਜਾਬੀ ਸਾਹਿਤ ਵਿਚ ਦੇਣ ਤੇ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਯਾਦ ਕਰਦੇ ਹੋਏ ਇਕ ਮਿੰਟ ਦਾ ਮੋਨ ਰੱਖ ਕੇ ਖੜ੍ਹੇ ਹੋ ਕੇ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ।
ਸਮਾਗਮ ਵਿਚ ਸਭ ਤੋਂ ਪਹਿਲਾਂ ਜੈਤੇਗ ਸਿੰਘ ਅਨੰਤ ਨੇ ਦੂੁਰੋਂ ਨੇੜਿਓਂ ਆਏ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਸਮਾਗਮ ਦੀ ਰੂਪ ਰੇਖਾ, ਪੁਸਤਕਾਂ ਦੇ ਲੇਖਕ ਕਰਨਲ ਗੁਰਦੀਪ ਸਿੰਘ ਦੀ ਬੜੇ ਸੁਹਣੇ ਸ਼ਬਦਾਂ ਵਿਚ ਜਾਣ ਪਹਿਚਾਣ ਕਰਵਾਈ।ਉਹਨਾਂ ਕਿਹਾ ਕਿ ਕਰਨਲ ਸਾਹਿਬ ਗੁਰਮਤਿ ਸਿਧਾਂਤ ਤੇ ਫਲਸਫੇ ਦੀ ਇਕ ਬੁਲੰਦ ਆਵਾਜ ਹਨ।ਅਜੋਕੇ ਸਮੇਂ ਦੌਰਾਨ ਸਿੱਖ ਧਰਮ ਵਿੱਚ ਆ ਰਹੀ ਗਿਰਾਵਟ, ਮਨਮਤਿ ਤੇ ਹੋਰ ਅਨੇਕਾਂ ਮਸਲਿਆਂ ਨੂੰ ਤਰਕ ਦੇ ਆਧਾਰ ਤੇ ਪਾਠਕਾਂ ਦੇ ਸਨਮੁਖ ਰੱਖਣ ਦਾ ਯਤਨ ਕੀਤਾ ਹੈ।ਉਹਨਾਂ ਆਸਟਰੇਲੀਆ ਤੋਂ ਪੁੱਜੇ ਅਜੀਤ ਸਿੰਘ ਰਾਹੀ ਦੀ ਸਾਹਿਤ ਦੇ ਪਿੜ ਵਿਚ ਪਿਛਲੀ ਅੱਧੀ ਸਦੀ ਤੋਂ ਕੀਤੇ ਗਏ ਕੰਮਾਂ ਦਾ ਮੁਲਾਂਕਣ ਕਰਦੇ ਹੋਏ ਉਹਨਾਂ ਦੇ ਜੀਵਨ ਤੇ ਸ਼ਖਸੀਅਤ ਨੂੰ ਕੁੱਜੇ ਵਿਚ ਸਮੁੰਦਰ ਵਾਂਗ ਭਰ ਦਿੱਤਾ।
ਬੀਬੀ ਗੁਰਦੀਸ਼ ਕੌਰ ਗਰੇਵਾਲ ਨੇ ਕਰਨਲ ਸਾਹਿਬ ਦੀ ਇਕ ਪੁਸਤਕ ‘ਸਿੱਖੀ ‘ਚ ਬ੍ਰਾਹਮਣਵਾਦੀ ਖੋਟ-ਇਕ ਕੌੜਾ ਸੱਚ’ ਪੇਸ਼ ਕੀਤਾ।ਉਹਨਾਂ ਬਹੁਤ ਹੀ ਸੁੰਦਰ ਢੰਗ ਨਾਲ ਲੇਖਕ ਦੀ ਸੋਚ, ਵਿਸ਼ਾ ਵਸਤੂ, ਸਰੂਪ ਤੇ ਸਰਲ ਸ਼ਬਦਾਵਲੀ ਦੀ ਦਾਦ ਦਿੱਤੀ।ਪਟਿਆਲਾ ਦੇ ਨਾਮਵਰ ਕਾਲਮ ਨਵੀਸ ਉਜਾਗਰ ਸਿੰਘ ਦਾ ਲਿਖਿਆ ਪਰਚਾ ‘ਗੁਰ ਇਤਿਹਾਸ ‘ਚ ਬਿਪਰਵਾਦੀ ਮਿਲਾਵਟ’ ਨੂੰ ਪੰਜਾਬ ਗਾਰਡੀਅਨ ਦੇ ਮੁਖ ਸੰਪਾਦਕ ਹਰਕੀਰਤ ਸਿੰਘ ਕੁਲਾਰ ਨੇ ਰੱਖਿਆ।ਉਹਨਾਂ ਰੀਵੀਊਕਾਰ ਵਾਲੇ ਉਠਾਏ ਅਨੇਕਾਂ ਨੁਕਤਿਆਂ ਨੂੰ ਉਜਾਗਰ ਕੀਤਾ।ਇਸਦੇ ਨਾਲ ਹੀ ਉਹਨਾਂ ਆਪਣੇ ਵਲੋਂ ਕਿਹਾ ਕਿ ਸਾਨੂੰ ਲਕੀਰ ਦੇ ਫਕੀਰ ਨਹੀਂ ਬਣਨਾ ਚਾਹੀਦਾ।ਸਾਨੂੰ ਗੁਰਬਾਣੀ ਨੂੰ ਆਪਣੇ ਜੀਵਨ ਵਿਚ ਢਾਲਣ ਦਾ ਯਤਨ ਕਰਨਾ ਚਾਹੀਦਾ ਹੈ।ਇਹਨਾਂ ਪੁਸਤਕਾਂ ਦਾ ਤਾਂ ਹੀ ਲਾਭ ਹੈ ਜੇ ਕਰ ਅਸੀਂ ਇਹਨਾਂ ਤੋਂ ਸੇਧ ਲਈਏ।ਅਜਿਹੀ ਪੁਸਤਕਾਂ ਆਪ ਖਰੀਦਣ ਅਤੇ ਪੜ੍ਹਨ ਦੀ ਰਚੀ ਪੈਦਾ ਕਰੀਏ ਤੇ ਹੋਰਨਾ ਨੂੰ ਪਰੇਰੀਏ।
ਗਦਰ ਦੀ ਪਹਿਲੀ ਜਨਮ ਸ਼ਤਾਬਦੀ ਨੁੰ ਸਮਰਪਿਤ ਜਗਜੀਤ ਸਿੰਘ ਤੱਖਰ ਨੇ ‘ਦਰਦ ਸੁਨੇਹੇ ਵਿਚੋਂ’ ਗਿ. ਹੀਰਾ ਸਿੰਘ ਦਰਦ ਦੀ ਕਵਿਤਾ ‘ਦੱਸ ਕਿਹੜੀ ਥਾਂਈ ਪਹਿਲਾਂ ਚੱਲੀਏ ਪਿਆਰਿਆ ਵੇ’ ਤਰੰਨਮ ਵਿਚ ਗਾ ਕੇ ਇਕ ਨਵਾਂ ਰੰਗ ਸਿਰਜਿਆ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>