ਡਾ: ਮਨਮੋਹਨ ਸਿੰਘ ਮੇਰੇ ਰਾਜਨੀਤਕ ਗੁਰੂ ਹਨ – ਰਾਹੁਲ

ਸੰਗਰੂਰ- ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਸੰਗਰੂਰ ਵਿੱਚ ਪੀਜੀਆਈ ਦੇ ਸੈਟੇਲਾਈਟ ਸੈਂਟਰ ਦਾ ਉਦਘਾਟਨ ਕਰਦੇ ਸਮੇ ਆਯੋਜਿਤ ਸਮਾਗਮ ਦੌਰਾਨ ਪ੍ਰਧਾਨਮੰਤਰੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਡਾ: ਮਨਮੋਹਨ ਸਿੰਘ ਮੇਰੇ ਰਾਜਨੀਤਕ ਗੁਰੂ ਹਨ। ਰਾਹੁਲ ਨੇ ਕਿਹਾ ਕਿ ਮੇਰੇ ਦੋ ਰਾਜਨੀਤਕ ਗੁਰੂ ਹਨ। ਇੱਕ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਅਤੇ ਦੂਸਰੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ।ਪੰਜਾਬ ਦੀ ਧਰਤੀ ਦਾ ਗੁਣਗਾਨ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਉਹ ਪੰਜਾਬ ਦੇ ਬਹੁਤ ਅਹਿਸਾਨਮੰਦ ਹਨ, ਜਿਸ ਨੇ ਮੈਨੂੰ ਇਹ ਰਾਜਨੀਤਕ ਗੁਰੂ ਦਿੱਤਾ ਹੈ।

ਗੁਜਰਾਤ ਦੇ ਮੁੱਖਮੰਤਰੀ ਨਰੇਂਦਰ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਗਾਂਧੀ ਨੇ ਗੁਜਰਾਤ ਵਿੱਚ ਸਿੱਖ ਕਿਸਾਨਾਂ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਇਸ ਦੇਸ਼ ਵਿੱਚ ਹਰ ਵਿਅਕਤੀ ਪਹਿਲੇ ਹਿੰਦੋਸਤਾਨੀ ਹੈ, ਬਾਅਦ ਵਿੱਚ ਪੰਜਾਬੀ ਜਾਂ ਗੁਜਰਾਤੀ। ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖ ਕਿਸਾਨਾਂ ਦੀਆਂ ਜਮੀਨਾਂ ਵਾਪਿਸ ਦਿਵਾਉਣ ਲਈ ਮੋਦੀ ਸਰਕਾਰ ਨਾਲ ਗੱਲ ਕਰੇ। ਭਾਜਪਾ ਅਤੇ ਕਾਂਗਰਸ ਵਿੱਚ ਅੰਤਰ ਦੱਸਦੇ ਹੋਏ ਉਸ ਨੇ ਕਿਹਾ ਕਿ ਕਾਂਗਰਸ ਲੋਕਾਂ ਨੂੰ ਅਧਿਕਾਰ ਦਿੰਦੀ ਹੈ ਅਤੇ ਭਾਜਪਾ ਸਾਰੇ ਅਧਿਕਾਰ ਆਪਣੇ ਤੱਕ ਹੀ ਸੀਮਿਤ ਰੱਖਣਾ ਚਾਹੁੰਦੀ ਹੈ। ਬੇਸ਼ੱਕ ਉਹ ਅਧਿਕਾਰ ਰੁਜ਼ਗਾਰ ਦਾ ਹੋਵੇ ਜਾਂ ਖਾਣ ਦਾ ਜਾਂ ਫਿਰ ਸੂਚਨਾ ਦਾ ਅਧਿਕਾਰ ਹੋਵੇ।

ਪੰਜਾਬ ਵਿੱਚ ਰੈਲੀ ਦੌਰਾਨ ਨਸ਼ੇ ਦਾ ਮੁੱਦਾ ਉਠਾ ਕੇ ਰਾਹੁਲ ਨੇ ਬਾਦਲ ਸਰਕਾਰ ਦੀ ਦੁੱਖਦੀ ਰਗ ਤੇ ਹੱਥ ਰੱਖਿਆ।ਉਸ ਨੇ ਕਿਹਾ ਕਿ ਅੱਜ ਪੰਜਾਬ ਦੀ ਹਰ ਮਾਂ ਇਸ ਗੱਲ ਤੋਂ ਡਰੀ ਹੋਈ ਹੈ ਕਿ ਉਸ ਦਾ ਬੱਚਾ ਨਸਿ਼ਆਂ ਦੇ ਚਕਰਵਿਯੂ ਵਿੱਚ ਨਾਂ ਫਸ ਜਾਵੇ। ਰਾਜ ਵਿੱਚ ਬੇਰੁਜ਼ਗਾਰੀ ਦੀ ਸਮਸਿਆ ਤੇ ਬੋਲਦੇ ਹੋਏ ਰਾਹੁਲ ਨੇ ਕਿਹਾ ਕਿ ਅੱਜ ਦਾ ਨੌਜਵਾਨ ਇਸ ਗੱਲ ਤੋਂ ਡਰ ਰਿਹਾ ਹੈ ਕਿ ਜੇ ਮੈਨੂੰ ਨੌਕਰੀ ਨਾਂ ਮਿਲੀ ਤਾਂ ਘਰ ਦਾ ਗੁਜਾਰਾ ਕਿਸ ਤਰ੍ਹਾਂ ਹੋਵੇਗਾ।ਰਾਹੁਲ ਨੇ ਰਾਜਨੀਤੀ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ ਵਧਾਉਣ ਦੀ ਵੀ ਗੱਲ ਕੀਤੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>