ਦਿੱਲੀ ਕਮੇਟੀ ਨੇ ਕਰਾਈ ਸੈਂਕੜੈ ਵਿਦਿਆਰਥੀਆਂ ਦੀ ਕਾਉਂਸਲਿੰਗ

ਨਵੀਂ ਦਿੱਲੀ : ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆ ਸਾਰੀਆਂ 11ਬ੍ਰਾਂਚਾ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵੰਜਾਰਾ ਹਾਲ ਵਿਖੇ 10ਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਮਾਂਪਿਆਂ ਦੀ ਵਿਸ਼ਾਲ ਕਾਉਂਸਲਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਲਗਭਗ 800 ਵਿਦਿਆਰਥੀਆਂ ਸਣੇ 2500 ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਵਿਸ਼ਾਲ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਸਕੂਲਾ ਦੇ ਮਿਆਰ ਨੂੰ ਉੱਚਾ ਚੁਕਣ ਲਈ ਸ਼ੁਰੂ ਕੀਤੇ ਗਏ “ਮਿਸ਼ਨ ਐਕਸੀਲੈਂਸ” ਦਾ ਖਾਕਾ ਦਸਦੇ ਹੋਏ ਸਟਾਫ ਨੂੰ ਟ੍ਰੇਨਿੰਗ, ਵਿਦਿਆਰਥੀਆਂ ਨੂੰ ਉਚੇਰੀ ਸਲਾਹ ਦੇਣ ਦੇ ਨਾਲ ਹੀ ਵਿਦਿਅਕ ਮਿਆਰ ਨੂੰ ਉੱਚਾ ਚੁਕੱਣ ਲਈ ਵਿਦਿਅਕ ਮਾਹਿਰਾਂ ਵਲੋਂ ਉਲੀਕੇ ਜਾ ਰਹੇ ਕਾਰਜਾਂ ਤੋਂ ਜਾਨੂੰ ਕਰਵਾਇਆ।

ਉੱਘੇ ਮੋਟੀਵੇਟਰ ਰਾਜੇਸ਼ ਅਗ੍ਰਵਾਲ, ਡਾ. ਗੁਰਪ੍ਰੀਤ ਸਿੰਘ, ਡਾ. ਗੁਲਸ਼ਨ ਸਾਹਨੀ (ਡੀਨ ਸਟੁਡੈਂਟ ਵੈਲਫੇਅਰ ਦਿੱਲੀ ਯੁਨਿਵਰਸੀਟੀ), ਸ੍ਰੀਮਤੀ ਹਰਿੰਦਰ ਭਟਨਾਗਰ (ਨਵਭਾਰਤ ਟਾਈਮਸ ਦੀ ਕੈਰਿਅਰ ਐਕਸਪਰਟ), ਡਾ. ਜਤਿੰਦਰ ਨਾਗਪਾਲ (ਫੀਜ਼ਿਕੋਲੋਜੀਸਟ) ਅਤੇ ਜਸਨੀਤ ਸਿੰਘ (ਓਕਸਫੋਰਡ ਯੁਨਿਵਰਸੀਟੀ ਯੂ.ਕੇ.) ਨੇ ਆਪਣੇ ਵਿਚਾਰ ਇਕੱਠ ਦੇ ਸਾਹਮਣੇ ਰਖਣ ਤੋਂ ਬਾਅਦ ਵਿਦਿਆਰਥੀਆਂ ਅਤੇ ਮਾਂਪਿਆਂ ਵਲੋਂ ਕੈਰਿਅਰ ਸੰਬਧੀ ਪੁੱਛੇ ਗਏ ਸਵਾਲਾ ਦਾ ਜਵਾਬ ਵੀ ਦਿੱਤਾ। ਸਾਰੇ ਸਕੂਲਾ ਵਲੋਂ ਸਾਇੰਸ ਸਟਾਲਸ ਵੀ ਇਸ ਮੌਕੇ ਲਗਾਏ ਗਏ ਜਿਸ ਵਿਚੋਂ ਬੇਹਤਰੀਨ 3 ਸਕੂਲਾ ਦੇ ਸਟਾਲਾ ਨੂੰ ਨਗਦ ਰਾਸ਼ੀ ਦੇ ਕੇ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਿੱਲੀ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਅਤੇ ਪ੍ਰਿੰਸੀਪਲ ਸਾਹਿਬਾਨ ਦੇ ਇਲਾਵਾ ਦਿੱਲੀ ਕਮੇਟੀ ਦੀ ਡਿਪਟੀ ਡਾਇਰੇਕਟਰ ਐਜੂਕੇਸ਼ਨ ਡਾ. ਆਰ ਕੋਹਲੀ, ਆਨਰੇਰੀ ਡਾਇਰੇਕਟਰ ਫੋਰ ਨਿਉ ਇੰਸੀਟਿਯੁਸ਼ਨ ਡਾ. ਐ.ਐਸ. ਕੋਹਲੀ, ਆਨਰੇਰੀ ਡਾਇਰੇਕਟਰ ਫੋਰ ਸਕੂਲਸ ਪੀ.ਐਸ. ਭਾਮੀ, ਆਨਰੇਰੀ ਡਾਇਰੇਕਟਰ ਫੋਰ ਹਾਇਅਰ ਐਜੁਕੇਸ਼ਨ ਐਸ.ਐਸ. ਖੁਰਾਨਾ ਅਤੇ ਚਰਨਜੀਤ ਸਿੰਘ ਬੜੂ ਸਾਹਿਬ ਮੈਂਬਰ ਐਜੁਕੇਸ਼ਨ ਸੈਲ ਵੀ ਮੌਜੁਦ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>