ਅਕਾਲੀ ਦਲ ਦੇ ਸੈਂਕੜੇ ਕਾਰਕੁੰਨਾਂ ਨੇ ਸ਼ੀਲਾ ਦੇ ਘਰ ਦੇ ਅੱਗੇ ਪ੍ਰਦਰਸ਼ਨ ਕਰਕੇ ਦਿੱਤੀ ਗਿਰਫਤਾਰੀ

ਨਵੀਂ ਦਿੱਲੀ :-ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਬਣਨ ਵਾਲੀ ਨਵੰਬਰ 1984 ਸਿੱਖ ਕਤਲੇਆਮ ਯਾਦਗਾਰ ਦੇ ਕਾਰਜ ਨੂੰ ਰੋਕਣ ਦੇ ਮਕਸਦ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਦਿੱਲੀ ਹਾਈ ਕੋਰਟ ਵਿਖੇ 11 ਜੂਨ 2013 ਵਿਚ ਪਾਏ ਗਏ ਮੁਕੱਦਮੇ ਨੂੰ ਸਿੱਖਾਂ ਦੀ ਸਰਬਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਵਾਪਿਸ ਲੈਣ ਤੋਂ ਬਾਅਦ ਫਿਰ ਤੋਂ ਸਰਨਾ  ਨੇ ਪੰਥ ਦ੍ਰੋਹ ਕਰਦੇ ਹੋਏ ਆਪਣੇ ਦਲ ਦੇ ਕਾਰਕੁੰਨ ਜਤਿੰਦਰ ਸਿੰਘ ਸਿਆਲੀ ਨੂੰ ਦਿੱਲੀ ਦੀ ਕਾਂਗ੍ਰੇਸ ਸਰਕਾਰ ਦੀ ਸ਼ਹਿ ਤੇ ਅੱਗੇ ਕਰਦੇ ਹੋਏ ਦਿੱਲੀ ਹਾਈ ਕੋਰਟ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਖਿਲਾਫ ਆਪਰਾਧਿਕ ਸਾਜਿਸ਼ ਰਚਣ ਦਾ ਦੋਸ਼ ਲਾਉਂਦੇ ਹਏ, ਇਸ ਸਾਜਿਸ਼ ਦੇ ਲਈ ਸੁਖਬੀਰ ਸਿੰਘ ਬਾਦਲ ਉਪ ਮੁੱਖਮੰਤਰੀ ਪੰਜਾਬ, ਜੱਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ  ਦੋਸ਼ੀ ਕਰਾਰ ਦਿੰਦੇ ਹੋਏ 6 ਮਹੀਨੇ ਦੀ ਸਜਾ ਦੇਣ ਦੀ ਮੰਗ ਕਰਨ ਵਾਲੀ ਯਾਚਿਕਾ ਦਿੱਲੀ ਸਰਕਾਰ ਦੀ ‘ਸਟੇਂਡਿੰਗ ਕਾਉਂਸੀਲ ਕ੍ਰਿਮੀਨਲ’ ਤੋਂ ਮੰਜੂਰੀ ਦਿਲਾਉਣ ਤੋਂ ਬਾਅਦ ਕੋਰਟ ਵਿਚ ਦਾਖਿਲ ਕਰ ਦਿੱਤੀ ਸੀ।

ਇਸ ਨੂੰ ਸਿੱਖਾ ਦੇ ਧਾਰਮਿਕ ਮਸਲਿਆਂ ਵਿਚ ਦਿੱਲੀ ਸਰਕਾਰ ਦੀ ਗੈਰਜ਼ਰੂਰੀ ਦਖਲ ਅੰਦਾਜ਼ੀ ਦੇ ਰੂਪ ਵਿਚ ਵੇਖਦੇ ਹੋਏ ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਕੇ ਸੈਂਕੜੋ ਕਾਰਕੂੰਨਾ ਨੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਵਿਰੋਧ ਪ੍ਰਦਰਸ਼ਨ ਕਰਕੇ ਸ਼ੀਲਾ ਦੀਕਸ਼ੀਤ ਦੇ ਨਿਵਾਸ ਵਲ ਨੂੰ ਜਾਂਦੇ ਰਸਤਿਆਂ ਤੇ ਦਿੱਲੀ ਪੁਲਿਸ ਵਲੋਂ ਲਾਏ ਗਏ ਅੜਿਕਿਆਂ ਨੂੰ ਤੋੜਦੇ ਹੋਏ ਜ਼ੋਰਦਾਰ ਪ੍ਰਦਰਸ਼ਨ ਕੀਤਾ। ਦਿੱਲੀ ਪੁਲਿਸ ਵਲੋਂ ਉਕਤ ਇਲਾਕੇ ਵਿਚ ਧਾਰਾ 144 ਲਗਾਈ ਹੋਣ ਕਰਕੇ ਸੈਂਕੜੇ ਪ੍ਰਦਰਸ਼ਨਕਾਰੀਆ ਨੂੰ ਹਿਰਾਸਤ ਵਿਚ ਲੈ ਕੇ ਤੁਗਲਕ ਰੋੜ  ਥਾਣੇ ਭੇਜ ਦਿੱਤਾ ਗਿਆ।

ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਇਹ ਸਿਖ ਇਤਿਹਾਸ ਵਿਚ ਪਹਲੀ ਵਾਰ ਹੈ ਕਿ ਕਿਸੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਚੁਨੋਤੀ  ਦਿੰਦੇ ਹੋਏ ਅਪਰਾਧਿਕ ਸਾਜਿਸ਼ ਦਾ ਮੁਕੱਦਮਾ ਕਾਂਗ੍ਰੇਸ ਸਰਕਾਰ ਦੀ ਸ਼ਹਿ ਤੇ ਪਾਇਆ ਹੈ, ਤਾਕਿ 1984 ਸਿੱਖ ਕਤਲੇਆਮ ਦੇ ਸ਼ਹੀਦਾ ਦੀ ਯਾਦ ਵਿਚ ਬਨਣ ਵਾਲੇ ਸਮਾਰਕ ਦੇ ਕਾਰਜ ਨੂੰ ਰੋਕ ਕੇ ਕਾਤਿਲਾਂ ਨੂੰ ਪੁਸ਼ਤ-ਪਨਾਹ ਦਿੱਤੀ ਜਾ ਸਕੇ। ਕਾਂਗ੍ਰੇਸ ਸਰਕਾਰ ਨੂੰ ਲੰਬੇ ਹੱਥੀ ਲੈਣ ਦੇ ਨਾਲ ਹੀ ਸਿੱਖਾ ਨਾਲ ਕੀਤੇ ਗਏ ਦ੍ਰੋਹ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ  ਬੀਤੇ 29 ਸਾਲਾਂ ਤੋਂ ਸਾਨੂੰ ਇੰਸਾਫ ਨਹੀਂ ਮਿਲਿਆ ਹੈ, ਪਰ ਹੁਣ ਤਾਂ ਸਮਾਰਕ ਨੂੰ ਬਨਣ ਤੋਂ ਰੋਕਣ ਲਈ ਦਿੱਲੀ ਸਰਕਾਰ ਦੀ ਭੁਮਿਕਾ ਵੀ ਸਵਾਲਾ ਦੇ ਘੇਰੇ ਵਿਚ ਆ ਗਈ ਹੈ। ਪਹਿਲੇ ਦਿੱਲੀ ਸਰਕਾਰ ਨੇ 5 ਨਵੰਬਰ 2012 ਨੂੰ ਪੰਜਾਬੀ ਬਾਗ ਵਿਖੇ ਬਨਣ ਵਾਲੇ ਸ਼ਹੀਦੀ ਪਾਰਕ ਦੇ ਨਾਮਕਰਣ ਦੇ ਕਾਰਜ ਨੂੰ ਪੁਲਿਸ ਦੀ ਸ਼ਹਿ ਤੇ ਰੁਕਵਾਇਆ ਫਿਰ ਐਨ.ਡੀ.ਐਮ.ਸੀ. ਨੂੰ ਰਕਾਬਗੰਜ ਸਮਾਰਕ ਮਾਮਲੇ ਵਿਚ ਪਾਰਟੀ ਬਨਾਉਣ ਤੋਂ ਬਾਅਦ ਹੁਣ ਆਪਣੀ ਬੀ.ਟੀਮ ਦੇ ਮੁੱਖੀ ਸਰਨਾ ਨੂੰ ਕਾਨੂੰਨੀ ਅੜਚਨਾ ਪਾਉਣ ਲਈ ਅੱਗੇ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੜਕ ਤੋਂ ਲੈ ਕੇ ਸੰਸਦ ਤਕ ਅਕਾਲੀ ਦਲ ਯਾਦਗਾਰ ਨੂੰ ਬਨਾਉਣ ਲਈ ਆਪਣੀ ਲੜਾਈ  ਜਾਰੀ ਰਖੇਗਾ।

ਇਸ ਮੌਕੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ, ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਦਿੱਲੀ ਕਮੇਟੀ ਮੈਂਬਰ ਅਮਰਜੀਤ ਸਿੰਘ ਪੱਪੂ, ਗੁਰਵਿੰਦਰ ਪਾਲ ਸਿੰਘ, ਪਰਮਜੀਤ ਸਿੰਘ ਚੰਢੋਕ, ਚਮਨ ਸਿੰਘ ਸ਼ਾਹਪੁਰਾ, ਕੁਲਮੋਹਨ ਸਿੰਘ, ਪਰਮਜੀਤ ਸਿੰਘ ਰਾਣਾ, ਸਮਰਦੀਪ ਸਿੰਘ ਸੱਨੀ, ਜਸਬੀਰ ਸਿੰਘ ਜੱਸੀ, ਰਵਿੰਦਰ ਸਿੰਘ ਲਵਲੀ, ਬੀਬੀ ਦਲਜੀਤ ਕੌਰ, ਹਰਵਿੰਦਰ ਸਿੰਘ ਕੇ.ਪੀ, ਨਿਗਮ ਪਾਰਸ਼ਦ ਜਤਿੰਦਰ ਸਿੰਘ ਸ਼ੰਟੀ, ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ ਨੌਜਵਾਨ ਆਗੂ ਜਸਪ੍ਰੀਤ ਸਿੰਘ ਵਿੱਕੀਮਾਨ, ਜਤਿੰਦਰ ਸਿੰਘ ਸਾਹਨੀ, ਵਿਕ੍ਰਮ ਸਿੰਘ, ਗੁਰਦੀਪ ਸਿੰਘ ਬਿੱਟੂ, ਹਰਜੀਤ ਸਿੰਘ ਬਾਉਂਸ, ਸਤਬੀਰ ਸਿੰਘ ਵਿਰਦੀ, ਹਰਜੀਤ ਸਿੰਘ ਖੇੜਾ, ਅਜੀਤ ਸਿੰਘ ਫਤਿਹ ਸਣੇ ਸੈਂਕੜੇ ਕਾਰਕੂੰਨ ਮੌਜੂਦ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>