ਇੰਡੀਆ ਗੇਟ ਸਕੂਲ ਵਿਖੇ ਕਲ ਲਗੇਗਾ ਓਵਰਨਾਈਟ ਕੈਂਪ

ਨਵੀਂ ਦਿੱਲੀ : ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਵਿਖੇ ਪਹਲੀ ਜਮਾਤ ਦੇ ਵਿਦਿਆਰਥੀਆਂ ਦੇ ਛੋਟੀ ਉਮਰ ਵਿਚ ਹੀ ਗੁਣਾ ਨੂੰ ਵਿਕਸੀਤ ਕਰਨ ਦੇ ਮਕਸਦ ਨਾਲ ਮਿਤੀ 19 ਅਕਤੂਬਰ ਤੋਂ 20 ਅਕਤੂਬਰ ਤੱਕ ‘ਓਵਰਨਾਈਟ ਕੈਂਪ’ ਦਿੱਲੀ ਕਮੇਟੀ ਵਲੋਂ ਪਹਲੀ ਵਾਰ ਲਗਾਇਆ ਜਾ ਰਿਹਾ ਹੈ। ਜਿਸ ਵਿਚ ਬੱਚੇ ਲਗਾਤਾਰ ਲਗਭਗ 28 ਘੰਟਿਆ ਤੱਕ ਆਪਣੇ ਮਾਪਿਆਂ ਤੋਂ ਦੂਰ ਸਕੂਲ ਪ੍ਰਸ਼ਾਸਨ ਦੀ ਨਿਗਾਰਨੀ ਹੇਠ ਰਹਿਣਗੇ, ਜਿਸ ਦੌਰਾਨ ਇਨ੍ਹਾ ਬੱਚਿਆ ਨੂੰ ਕਿਤਾਬੀ ਸਿਖਿਆ ਤੋਂ ਇਲਾਵਾ ਰੇਲ ਮਿਯੂਗ਼ਿਅਮ ਦੀ ਸੈਰ ਅਤੇ ਕਲਚਰਲ ਪ੍ਰੋਗਰਾਮ ਰਾਹੀਂ ਜੀਵਨ ਦੇ ਵੱਖ ਵੱਖ ਰੰਗਾ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਹੋਰ ਓਹਦੇਦਾਰ ਸਾਹਿਬਾਨ ਵਿਸ਼ੇਸ ਤੌਰ ਤੇ ਮੌਜੂਦ ਰਹਿਣਗੇ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>