ਸਿੰਘ ਸਭਾ ਸੰਤਗੜ੍ ਦਾ ਨਵਾਂ ਲੰਗਰ ਹਾਲ ਸੰਗਤਾਂ ਨੂੰ ਸਮਰਪਿਤ

ਨਵੀਂ ਦਿੱਲੀ : ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਸੰਤ ਗੜ੍ਹ ਵਿਖੇ ਬਣੇ ਨਵੇਂ ਲੰਗਰ ਹਾਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ ਅਤੇ ਇਲਾਕੇ ਤੋਂ ਦਿੱਲੀ ਕਮੇਟੀ ਮੈਂਬਰ ਚਮਨ ਸਿੰਘ ਸਾਹਿਬ ਪੁਰਾ ਨੇ ਰਸਮੀ ਤੌਰ ਤੇ ਸਮਰਪਿਤ ਕਰਨ ਤੋਂ ਬਾਅਦ ਸਿੰਘ ਸਭਾ ਸੰਤਗੜ੍ਹ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੂੰ 51,000 ਰੁਪਏ ਤੇ ਸਿੰਘ ਸਭਾ ਸਹਿਬ ਪੁਰਾ ਦੇ ਪ੍ਰਧਾਨ ਅਵਤਾਰ ਸਿੰਘ ਨੂੰ 25,000 ਰੁਪਏ ਦਾ ਚੇਕ ਸਹਾਇਤਾ ਰਾਸ਼ੀ ਵਜੋਂ ਭੇਟ ਕੀਤਾ। ਇਸ ਮੌਕੇ ਇਲਾਕੇ ਦੀ ਸਮੁਹ ਸਿੰਘ ਸਭਾਵਾਂ ਸਾਹਿਬ ਪੁਰਾ, ਪ੍ਰਿਥਵੀ ਪਾਰਕ, ਗੁਰੁ ਨਾਨਕ ਨਗਰ ਦੇ ਪ੍ਰਧਾਨ ਅਵਤਾਰ ਸਿੰਘ, ਸੂਰਤ ਸਿੰਘ, ਇੰਦਰਜੀਤ ਸਿੰਘ, ਗਿਆਨ ਸਿੰਘ ਨੇ ਦਿੱਲੀ ਕਮੇਟੀ ਵਲੌਂ ਸੰਗਤਾ ਦੀ ਸੁਵਿਧਾਵਾਂ ਵਿਚ ਵਾਧਾ ਕਰਨ ਵਾਸਤੇ ਕੀਤੇ ਜਾ ਰਹੇ ਉਸਾਰੁ ਕੰਮਾ ਨੂੰ ਮੁੱਖ ਰਖਦੇ ਹੋਏ, ਆਏ ਹੋਏ ਸਾਰੇ ਪੱਤਵੰਤੇ ਸਜਨਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>