ਮੈਨੂੰ ਭੁੱਖੇ ਰਹਿ ਕੇ ਪਿਆਰ ਦਾ ਪ੍ਰਮਾਣ ਦੇਣ ਦੀ ਲੋੜ ਨਹੀਂ : ਕਰੀਨਾ

ਮੁੰਬਈ- ਦੇਸ਼ ਵਿੱਚ ਹਿੰਦੂ ਔਰਤਾਂ ਵੱਲੋਂ ਕਰਵਾ ਚੌਥ ਦਾ ਵਰਤ ਮੁਹੱਬਤ ਅਤੇ ਪਤੀ ਦੀ ਲੰਬੀ ਉਮਰ ਦਾ ਪ੍ਰਤੀਕ ਮੰਨ ਕੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਦੀ ਪ੍ਰਸਿੱਧ ਹੀਰੋਇਨ ਕਰੀਨਾ ਕਪੂਰ ਦਾ ਵੀ ਵਿਆਹ ਤੋਂ ਬਾਅਦ ਇਹ ਪਹਿਲਾ ਵਰਤ ਹੈ ਪਰ ਉਸ ਨੇ ਸਪੱਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਮੈਨੂੰ ਭੁੱਖੇ ਰਹਿ ਕੇ ਆਪਣੇ ਪਿਆਰ ਦਾ ਪ੍ਰਦਰਸ਼ਨ ਕਰਨ ਦੀ ਜਰੂਰਤ ਨਹੀਂ ਹੈ।

ਕਰੀਨਾ ਨੇ ਕਿਹਾ, ‘ਮੈਨੂੰ ਭੁੱਖੇ ਰਹਿ ਕੇ ਪਿਆਰ ਦਾ ਪ੍ਰਮਾਣ ਦੇਣ ਦੀ ਕੋਈ ਜਰੂਰਤ ਨਹੀਂ ਹੈ। ਮੈਂ ਕਰਵਾ ਚੌਥ ਦਾ ਫਾਸਟ ਕਰਨ ਵਾਲੀ ਨਹੀਂ ਹਾਂ। ਮੈਂ ਕਪੂਰ ਹਾਂ….ਮੈਂ ਬਿਨਾਂ ਭੋਜਨ ਦੇ ਨਹੀਂ ਰਹਿ ਸਕਦੀ। ਮੈਂ ਇਸ ਮੌਕੇ ਤੇ ਜਮ ਕੇ ਭੋਜਨ ਕਰੂੰਗੀ ਅਤੇ ਆਪਣੀਆਂ ਫਿਲਮਾਂ ਨੂੰ ਪ੍ਰਮੋਟ ਕਰਕੇ ਸੈਲੀਬਰੇਟ ਕਰਾਂਗੀ।’

ਕਰੀਨਾ ਨੇ ਪਿੱਛਲੇ ਸਾਲ ਸੈਫ਼ ਅਲੀ ਖਾਨ ਪਟੌਦੀ ਨਾਲ ਵਿਆਹ ਕਰਨ ਤੋਂ ਬਾਅਦ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਰੋਜ਼ੇ ਰੱਖਣ ਸਬੰਧੀ ਵੀ ਦੋ ਟੁੱਕ ਜਵਾਬ ਦੇ ਦਿੱਤਾ ਸੀ ਕਿ ਉਹ ਰੋਜ਼ੇ ਨਹੀਂ ਰੱਖੇਗੀ ਅਤੇ ਨਾਂ ਹੀ ਉਸ ਤੇ ਰੋਜ਼ੇ ਰੱਖਣ ਬਾਰੇ ਘਰ ਵਿੱਚ ਕਿਸੇ ਤਰ੍ਹਾਂ ਦਾ ਦਬਾਅ ਹੈ।

ਕਰੀਨਾ ਨੇ ਇੱਕ ਆਨ ਲਾਈਨ ਸਟੋਰ ਲਾਂਚਿੰਗ ਲਈ ਰੱਖੇ ਗਏ ਸਮਾਗਮ ਦੌਰਾਨ ਕਰਵਾ ਚੌਥ ਸਬੰਧੀ ਬੇਧੜਕ ਹੋ ਕੇ ਆਪਣੇ ਵਿਚਾਰ ਰੱਖੇ। ਕਰੀਨਾ ਨੇ ਕਿਹਾ ਕਿ ਅੱਜ ਦੀ ਭੱਜ-ਦੌੜ ਭਰੀ ਜਿੰਦਗੀ ਵਿੱਚ ਸ਼ਾਪਿੰਗ ਲਈ ਵੱਖਰਾ ਸਮਾਂ ਕੱਢਣਾ ਬੇਹੱਦ ਮੁਸ਼ਕਿਲ ਹੈ, ਇਸ ਲਈ ਆਨ ਲਾਈਨ ਸ਼ਾਪਿੰਗ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ।ਬੇਗਮ ਪਟੌਦੀ ਨੂੰ ਡਾਇਮੰਡ ਅਤੇ ਗੋਲਡ ਜਿਊਲਰੀ ਪਸੰਦ ਹੈ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>