ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਯੁਵਕ ਮੇਲਾ ਸਭਿਆਚਾਰਕ ਰੰਗ ਵਿਖੇਰਦਾ ਮੁਕੰਮਲ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਰੰਗਾਰੰਗ ਯੁਵਕ ਮੇਲਾ ਅੱਜ ਮੁਕੰਮਲ ਹੋਇਆ । ਇਸ ਯੁਵਕ ਮੇਲੇ ਵਿੱਚ ਯੂਨੀਵਰਸਿਟੀ ਦੇ ਸਾਰੇ ਕਾਲਜਾਂ ਨੇ ਵੱਧ ਚੜ੍ਹ ਕੇ ਭਾਗ ਲਿਆ ਇਸ ਯੁਵਕ ਮੇਲੇ ਦੇ ਸਮਾਪਤੀ ਸਮਾਰੋਹ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਪਰਮਜੀਤ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਇਸ ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ । ਇਸ ਮੌਕੇ ਵਿਸ਼ੇਸ਼ ਤੌਰ ਤੇ ਗੁਰ ਅੰਗਦ ਦੇਵ ਵੈਟਨਰੀ ਦੇ ਵਾਈਸ ਚਾਂਸਲਰ ਡਾ. ਵੀ.ਕੇ. ਤਨੇਜਾ ਵੀ ਹਾਜ਼ਰ ਸਨ ।

ਇਸ ਮੌਕੇ ਏ.ਆਈ.ਜੀ. ਇੰਟੈਲੀਜੈਸ ਸ. ਗੁਰਪ੍ਰੀਤ ਸਿੰਘ ਤੂਰ, ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟਰ ਯੋਜਨਾ ਅਤੇ ਵਿਕਾਸ ਪ੍ਰੋ: ਗੁਰਭਜਨ ਗਿੱਲ ਅਤੇ ਯੂਨੀਵਰਸਿਟੀ ਦੇ ਸਮੂਹ ਅਧਿਕਾਰੀਆਂ ਤੋਂ ਇਲਾਵਾ ਭਾਰੀ ਗਿਣਤੀ ਵਿ¤ਚ ਵਿਦਿਆਰਥੀਆਂ, ਕਰਮਚਾਰੀਆਂ ਅਤੇ ਸਾਇੰਸਦਾਨਾਂ ਨੇ ਭਾਗ ਲਿਆ। ਇਸ ਸਮਾਗਮ ਦੌਰਾਨ ਲੋਕ ਨਾਚਾਂ ਦੇ ਮੁਕਾਬਲੇ ਵੀ ਕਰਵਾਏ ਗਏ । ਇਸ ਮੌਕੇ ਸ. ਗਿੱਲ ਨੇ ਬੋਲਦਿਆਂ ਕਿਹਾ ਕਿ ਅਜਿਹੇ ਯੁਵਕ ਮੇਲਿਆਂ ਦੇ ਨਾਲ ਪੁਰਾਣੇ ਸੱਭਿਆਚਾਰ ਨੂੰ ਬੜੇ ਬਾਖੂਬੀ ਢੰਗ ਨਾਲ ਦਰਸਾਇਆ ਜਾ ਸਕਦਾ ਹੈ । ਜੋ ਵੀ ਵਿਦਿਆਰਥੀ ਅਨੁਸਾਸ਼ਨ ਵਿਚ ਰਹਿ ਕੇ ਵਿਦਿਅਕ ਅਤੇ ਸੱਭਿਆਚਾਰਕ ਸਰਗਰਮੀਆਂ ਵਿੱਚ ਭਾਗ ਲੈਂਦਾ ਹੈ ਉਸ ਵਿੱਚ ਸਿਖਰਾਂ ਨੂੰ ਛੂਹਣ ਦੀ ਕਾਬਲੀਅਤ ਆ ਜਾਂਦੀ ਹੈ । ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਕੌਮ ਦਾ ਸਰਮਾਇਆ ਹਨ ਅਤੇ ਇਹਨਾਂ ਵਿਦਿਆਰਥੀਆਂ ਨੇ ਹੀ ਦੇਸ਼ ਦਾ ਨਿਰਮਾਣ ਕਰਨਾ ਹੈ । ਸ. ਗਿੱਲ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਦੇਸ਼ ਦਾ ਭਵਿੱਖ ਸੁਨਹਿਰਾ ਬਨਾਉਣ ਲਈ ਅਧਿਆਪਕਾਂ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਅਤੇ ਹਰ ਇਕ ਸਿਖਿਆਰਥੀ ਨੂੰ ਆਪਣੇ ਅਧਿਆਪਕ ਦਾ ਧੰਨਵਾਦੀ ਹੋਣਾ ਚਾਹੀਦਾ ਹੈ ।

ਖਚਾਖਚ ਭਰੇ ਓਪਨ ਏਅਰ ਥੀਏਟਰ ਵਿੱਚ ਸਕਿਟਾਂ, ਮੋਨੋ ਐਕਟਿੰਗ ਅਤੇ ਲੋਕ ਨਾਚਾਂ ਦੇ ਮੁਕਾਬਲੇ ਕਰਵਾਏ ਗਏ । ਸਕਿੱਟ ਦੇ ਮੁਕਾਬਲੇ ਵਿਚ ਪਹਿਲਾਂ ਸਥਾਨ ਕਾਲਜ ਆਫ਼ ਐਗਰੀਕਲਚਰਲ ਇੰਜਨੀਅਰਿੰਗ ਨੇ ਪ੍ਰਾਪਤ ਕੀਤਾ ਜਦਕਿ ਦੂਸਰੇ ਸਥਾਨ ਤੇ ਕਾਲਜ ਆਫ਼ ਬੇਸਿਕ ਸਾਇੰਸ ਦੀ ਟੀਮ ਰਹੀ ਅਤੇ ਤੀਜਾ ਸਥਾਨ ਕਾਲਜ ਆਫ ਐਗਰੀਕਲਚਰਲ ਨੇ ਪ੍ਰਾਪਤ ਕੀਤਾ ।
ਮੋਨੋ ਐਕਟਿੰਗ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਕਾਲਜ ਆਫ਼ ਐਗਰੀਕਲਚਰਲ ਦੇ ਵਿਦਿਆਰਥੀ ਸੁਖਜੀਤ ਸਿੰਘ ਨੇ ਪ੍ਰਾਪਤ ਕੀਤਾ ਜਦਕਿ ਦੂਜਾ ਸਥਾਨ ਐਗਰੀਕਲਚਰਲ ਕਾਲਜ ਦੇ ਵਿਦਿਆਰਥੀ ਨਵੀਨ ਭੰਡਾਰੀ ਨੇ ਪ੍ਰਾਪਤ ਕੀਤਾ ਅਤੇ ਤੀਜੇ ਸਥਾਨ ਤੇ ਕਾਲਜ ਆਫ਼ ਹੋਮ ਸਾਇੰਸ ਦੀ ਵਿਦਿਆਰਥਣ ਈਸ਼ਾ ਰਹੀ ।

ਲੋਕ ਨਾਚ ਲੜਕੀਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਕਾਲਜ ਆਫ਼ ਹੋਮ ਸਾਇੰਸ ਨੇ ਪ੍ਰਾਪਤ ਕੀਤਾ ਤੇ ਦੂਜੇ ਸਥਾਨ ਕਾਲਜ ਆਫ਼ ਐਗਰੀਕਲਚਰਲ ਦੀ ਟੀਮ ਰਹੀ  ਅਤੇ ਤੀਜੇ ਸਥਾਨ ਤੇ ਕਾਲਜ ਆਫ਼ ਹੋਮ ਸਾਇੰਸ ਦੀ ਟੀਮ ਰਹੀ ਜਿਸ ਨੇ ਗੁਜਰਾਤੀ ਨਾਚ ਪੇਸ਼ ਕੀਤਾ । ਇਸ ਮੁਕਾਬਲੇ ਵਿੱਚ ਹੋਮ ਸਾਇੰਸ ਕਾਲਜ ਦੀਆਂ ਵਿਦਿਆਰਥਣਾਂ ਮਨਵੀਰ ਕੌਰ ਸੰਧੂ ਅਤੇ ਕੁਨਿਕਾ ਬੈਸਟ ਡਾਂਸਰ ਚੁਣੀਆਂ ਗਈਆਂ ।

ਇਸ ਤੋਂ ਬਾਅਦ ਲੋਕ ਨਾਚ ਲੜਕਿਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਕਾਲਜ ਆਫ਼ ਐਗਰੀਕਲਚਰਲ ਦੀ ਟੀਮ ਨੇ ਹਾਸਲ ਕੀਤਾ ਜਦਕਿ ਦੂਜੇ ਸਥਾਨ ਤੇ ਕਾਲਜ ਆਫ਼ ਇੰਜਨੀਅਰਿੰਗ ਦੀ ਟੀਮ ਰਹੀ  ਅਤੇ ਤੀਜਾ ਸਥਾਨ ਕਾਲਜ ਆਫ਼ ਬੇਸਿਕ ਸਾਇੰਸ ਦੀ ਟੀਮ ਨੇ ਹਾਸਲ ਕੀਤਾ । ਇਸ ਮੁਕਾਬਲੇ ਵਿੱਚ ਕਾਲਜ ਆਫ਼ ਐਗਰੀਕਲਚਰਲ ਇੰਜਨੀਅਰਿੰਗ ਦੇ ਵਿਦਿਆਰਥੀ ਮਹਿਕਪ੍ਰੀਤ ਨੂੰ ਬੈਸਟ ਡਾਂਸਰ ਚੁਣਿਆ ਗਿਆ ।

ਇਸ ਯੁਵਕ ਮੇਲੇ ਵਿੱਚ ਕਾਲਜ ਆਫ਼ ਹੋਮ ਸਾਇੰਸ ਦੀ ਵਿਦਿਆਰਥਣ ਸੁਮੀਤਾ ਭੱਲਾ ਨੂੰ ਬੈਸਟ ਸਿੰਗਰ, ਬੇਸਿਕ ਸਾਇੰਸਜ਼ ਦੀ ਵਿਦਿਆਰਥਣ ਸਿਲਿਕਾ ਗੁਪਤਾ ਨੂੰ ਬੈਸਟ ਸਪੀਕਰ, ਕਾਲਜ ਆਫ਼ ਹੋਮ ਸਾਇੰਸ ਦੀ ਵਿਦਿਆਰਥਣ ਆਤਮਾ ਸਿੰਘ ਨੂੰ ਬੈਸਟ ਆਰਟਿਸਟ ਅਤੇ ਬੇਸਿਕ ਸਾਇੰਸ ਕਾਲਜ ਦੇ ਵਿਦਿਆਰਥੀ ਸਰਬਜੀਤ ਸਿੰਘ ਨੂੰ ਬੈਸਟ ਪੋਇਟ ਚੁਣਿਆ ਗਿਆ ।

ਇਸ ਯੁਵਕ ਮੇਲੇ ਦੀ ਓਵਰਆਲ ਟਰਾਫੀ ਕਾਲਜ ਆਫ਼ ਹੋਮ ਸਾਇੰਸ ਨੇ ਪ੍ਰਾਪਤ ਕੀਤੀ। ਇਸ ਮੌਕੇ  ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਇਨਾਮ ਵੀ ਵੰਡੇ ਗਏ । ਇਸ ਮੌਕੇ ਵਿਸ਼ੇਸ਼ ਤੌਰ ਤੇ ਗਿੱਪੀ ਗਰੇਵਾਲ, ਜਸਵੰਤ ਸਿੰਘ, ਪੰਮੀ ਬਾਈ ਆਦਿ ਨੇ ਵੀ ਸਰੋਤਿਆਂ ਨੂੰ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ। ਅੰਤ ਵਿਚ ਧੰਨਵਾਦ ਦੇ ਸ਼ਬਦ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਪੀ.ਕੇ. ਖੰਨਾ ਨੇ ਕਹੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>