ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਅਤੇ 54ਵਾਂ ਵਾਰਸ਼ਿਕ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ

ਖੰਨਾ – ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅੱਜ ਸ਼੍ਰੀ ਵਿਸ਼ਵਕਰਮਾ ਐਜੂਕੇਸ਼ਨਲ ਐਂਡ ਵੈਲਫੇਅਰ ਸਭਾ (ਰਜਿ.) ਖੰਨਾ ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਅਤੇ 54ਵਾਂ ਵਾਰਸ਼ਿਕ ਉਤਸਵ ਸਥਾਨਕ ਰੇਲਵੇ ਸ਼ਟੇਸ਼ਨ ਦੇ ਨਜਦੀਕ ਸਥਿਤ ਸ਼੍ਰੀ ਵਿਸ਼ਵਕਰਮਾ ਮੰਦਰ ਵਿਖੇ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਭੱਟੀਆ ਖੰਨਾ, ਟਿੰਬਰ ਟ੍ਰੇਡਰਜ਼ ਐਸੋਸ਼ੀਏਸ਼ਨ ਖੰਨਾ ਅਤੇ ਠੇਕੇਦਾਰ ਮਜ਼ਦੂਰ ਐਸੋਸੀਏਸ਼ਨ ਖੰਨਾ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਅੱਜ ਸਵੇਰੇ ਤੜਕੇ 4 ਵਜੇ ਮੂਰਤੀ ਇਸ਼ਨਾਨ, 7 ਵਜੇ ਹਵਨ ਯੱਗ ਕਰਵਾਇਆ ਗਿਆ ਪੂਰਨ ਅਹੂਤੀ ਪਾਉਣ ਦੀ ਰਸਮ ਸ਼੍ਰੀ ਗੁਰਪ੍ਰੀਤ ਦੇਵਗਨ ਜੀ ਨੇ ਆਪਣੇ ਪਰਿਵਾਰ ਸਮੇਤ ਅਦਾ ਕੀਤੀ ਅਤੇ ਉਪਰੰਤ ਝੰਡੇ ਦੀ ਰਸਮ ਸ਼੍ਰੀ ਧਰਮੰਦਰ ਸਿੰਘ ਰੂਪਰਾਏ (ਸੋਹਣਾ ਐਗਰੋ ਇੰਡਸਟਰੀਜ਼, ਫੋਕਲ ਪੁਆਇੰਟ) ਖੰਨ ਨੇ ਆਪਣੇ ਕਰ ਕਮਲਾ ਨਾਲ ਅਦਾ ਕੀਤੀ ਗਈ ਜਿਹਨਾਂ ਮੰਦਰ ਕਮੇਟੀ ਨੂੰ 51 ਹਜ਼ਾਰ ਰੁਪਏ ਦਾਨ ਵੱਜੋਂ ਵੀ ਦੇਣ ਦਾ ਐਲਾਨ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਦੇ ਤੌਰ ’ਤੇ ਸ੍ਰ. ਰਣਜੀਤ ਸਿੰਘ ਤਲਵੰਡੀ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਨੇ ਸ਼ਿਰਕਤ ਕੀਤੀ। ਇਸੇ ਤਰ੍ਹਾਂ ਡਾ. ਸੰਦੀਪ ਕੁਮਾਰ, ਡਾ. ਸੰਦੀਪ ਵਰਮਾ ਦੀ ਅਗਵਾਈ ’ਚ ਲੱਗਣ ਵਾਲੇ ਮੈਡੀਕਲ ਕੈਂਪ ਅਤੇ ਹਿਊਮਨ ਵੈਲਫੇਅਰ ਐਂਡ ਬਲੱਡ ਡੌਨਰਜ਼ ਐਸੋਸੀਏਸ਼ਨ ਖੰਨਾ ਵੱਲੋਂ ਲਗਾਏ ਖੂਨਦਾਨ ਕੈਂਪ ਦਾ ਕ੍ਰਮਵਾਰ  ਉਦਘਾਟਨ ਨਗਰ ਕੌਂਸਲ ਖੰਨਾ ਦੇ ਕਾਰਜ ਸਾਧਕ ਅਫਸਰ ਸ਼੍ਰੀ ਚਰਨਜੀਤ ਸਿੰਘ ਉਭੀ ਅਤੇ ਸ਼੍ਰੀ ਪੁਸ਼ਕਰਰਾਜ ਸਿੰਘ ਰੂਪਰਾਏ (ਰਾਜ ਐਗਰੋ ਇੰਡ. ਲਲਹੇੜੀ) ਨੇ ਕੀਤਾ। ਇਸ ਮੌਕੇ ’ਤੇ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਦੀ ਇੰਚਾਰਜ ਡਾ. ਅਨੁਰਾਧਾ ਦੀ ਅਗਵਾਈ ਹੇਠਾਂ ਟੀਮ ਨੇ ਸਮੂਲੀਅਤ ਕੀਤੀ ਇਸ ਕੈਂਪ ਵਿੱਚ 70 ਤੋਂ ਵੱਧ ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ’ਤੇ ਹਰਬਾ ਲਾਈਫ ਕੰਪਨੀ ਵੱਲੋਂ ਵੀ ਵਜ਼ਨ ਘਟਾਉਣ ਅਤੇ ਵਧਾਉਣ ਲਈ ਰਵਨੀਤ ਕੌਰ ਖੰਨਾ ਦੀ ਅਗਵਾਈ ਹੇਠਾਂ ਕੈਪ ਲਗਾਇਆ ਗਿਆ।

ਇਸ ਮੌਕੇ ’ਤੇ  ਸ਼੍ਰੀ ਤਲਵੰਡੀ ਨੇ ਕਿਹਾ ਰਾਮਗੜ੍ਹੀਆ ਭਾਈਚਾਰੇ ਵੱਲੋਂ ਬੜੀ ਸ਼ਰਧਾ ਤੇ ਭਾਈਚਾਰਕ ਸਾਂਝ ਨਾਲ ਇਸ ਸਮਾਗਮ ਕਰਵਾਇਆ ਹੈ ਅਤੇ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਸਮੂਹ ਭਾਈਚਾਰੇ ਨੂੰ ਵਧਾਈ ਦਿੰਦਿਆਂ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਅੱਜ ਬਾਬਾ ਵਿਸ਼ਵਕਰਮਾ ਜੀ ਦੀ ਕ੍ਰਿਪਾ ਸਦਕਾ ਹੀ ਦੁਨੀਆ ਭਰ ਵਿੱਚ ਅਨੇਕਾਂ ਅਵਿਸ਼ਕਾਰ ਹੋਏ ਹਨ, ਉਹਨਾਂ ਕਿਹਾ ਅੱਜ ਸੂਈ ਤੋਂ ਲੈ ਕੇ ਹਵਾਈ ਜ਼ਹਾਜ ਦਾ ਨਿਰਮਾਣ ਬਾਬਾ ਵਿਸ਼ਵਕਰਮਾ ਜੀ ਦੀ ਹੀ ਦੇਣ ਹੈ। ਉਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਅਨਿਨ ਸੇਵਕ ਭਾਈ ਲਾਲੋ ਜੀ ਵੀ ਕੌਮ ਦੇ ਮਹਾਨ ਕਿਰਤੀ ਇਨਸਾਨ ਸਨ, ਇਸੇ ਤਰ੍ਹਾਂ ਕੌਮ ਦੇ ਮਹਾਨ ਨਾਇਕ ਜੱਥੇਦਾਰ ਜੱਸਾ ਸਿੰਘ ਰਾਮਗੜ੍ਹੀਆਂ ਨੇ ਦਿਲੀ ਦੇ ਲਾਲ ਕਿੱਲੇ ਨੂੰ ਸਰ ਕੀਤਾ ਅਤੇ ਸ਼੍ਰੀ ਹਰਿਮੰਦਰ ਸਾਹਿਰ ਜੀ ਦੀ ਪ੍ਰਕਰਮਾ ਵਿੱਚ ਰਾਮਗੜ੍ਹੀਆਂ ਬੁੰਗੇ ਕੌਮ ਦਾ ਨਾਂਅ ਰੌਸ਼ਨ ਕਰ ਰਹੇ ਹਨ। ਉਹਨਾਂ ਮੰਦਰ ਦੇ ਨਿਰਮਾਣ ਕਾਰਜਾਂ ਵਿੱਚ ਹਿੱਸਾ ਪਾਉਂਦਿਆਂ ਇੱਕ ਲੱਖ ਰੁਪਿਆ ਦੇਣ ਦਾ ਐਲਾਨ ਵੀ ਕੀਤਾ। ਬਾਬੂ ਪਿਆਰੇ ਲਾਲ ਦੇਵਗਨ ਜੀ ਵੱਲੋਂ ਆਪਣੀ ਪਤਨੀ ਦੀ ਯਾਦ ਵਿੱਚ ਬਾਬਾ ਜੀ ਦੇ ਦਰਬਾਰ ਲਈ ਏ. ਸੀ. ਦੇਣ ਲਈ ਅਤੇ ਮੰਦਰ ਨਿਰਮਾਣ ਕਾਰਜ ’ਚ ਹੋਰ ਯੋਗਦਾਨ ਲਈ ਉਹਨਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।

ਸਮਾਗਮ ਦੌਰਾਨ ਕੌਮ ਦੇ ਮਹਾਨ ਵਿਦਵਾਨ ਜੱਥੇਦਾਰ ਨਿਰੰਜਣ ਸਿੰਘ ਨਾਮਧਾਰੀ ਟਮਕੌਦੀ ਵਾਲਿਆਂ, ਸ਼੍ਰੀ ਵਿਸ਼ਵਜੀਤ ਸ਼ਰਮਾ ਕਥਾ ਵਾਚਕ (ਸੰਗਰੂਰ ਵਾਲੇ) ਅਤੇ ਕਵੀਸ਼ਰੀ ਜੱਥੇ. ਭਾਈ ਮਹਿੰਦਰ ਸਿੰਘ ਜੋਸ਼ੀਲਾ ਕੋਟਲਾ ਬਡਲਾ ਦੇ ਜੱਥਿਆਂ ਨੇ ਬਾਬਾ ਜੀ ਦਾ ਗੁਣਗਾਨ ਕੀਤਾ। ਸਮਾਗਮ ਵਿੱਚ ਇਲਾਕੇ ਭਰ ਦੀਆਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਬਾਬਾ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਅਤੇ ਮੰਦਰ ਦੀ ਬਿਲਡਿੰਗ ਦੀ ਉਸਾਰੀ ਦੇ ਚੱਲ ਰਹੇ ਕੰਮ ਵਿੱਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਮੰਦਰ ਕਮੇਟੀ ਦੇ ਚੇਅਰਮੈਨ ਸੁਖਦੇਵ ਸਿੰਘ ਕਲਸੀ, ਉਪ ਚੇਅਰਮੈਨ ਹਰਜੀਤ ਸਿੰਘ ਸੋਹਲ, ਪ੍ਰਧਾਨ ਹਰਮੇਸ਼ ਲੋਟੇ, ਸੈਕਟਰੀ ਨਰਿੰਦਰ ਸਿੰਘ ਲੋਟੇ, ਖਜਾਨਚੀ ਸੁਭਾਸ਼ ਲੋਟੇ, ਹਰਦੀਪ ਸਿੰਘ ਲੋਟੇ ਜਨਰਲ ਸਕੱਤਰ, ਦਵਿੰਦਰ ਸਿੰਘ ਸੋਹਲ, ਉਮੇਸ਼ ਦੇਵਗਨ, ਹਰਕੇਵਲ ਸਿੰਘ ਤੇ ਅਮਰਜੀਤ ਸਿੰਘ ਘਟਹੌੜਾ ਦੌਵੇਂ 1977 ਤੋਂ ਸੰਸਥਾ ਦੀ ਸੇਵਾ ਕਰ ਰਹੇ ਹਨ, ਰਵਿੰਦਰ ਸਿੰਘ ਪੱਪਾ, ਦਵਿੰਦਰ ਸਿੰਘ ਸੋਹਲ, ਜਤਿੰਦਰ ਸਿੰਘ ਸੋਹਲ, ਗੁਰਮੀਤ ਸਿੰਘ ਸੋਹੀ, ਹਰਮੀਤ ਸਿੰਘ, ਤਰਨਪ੍ਰੀਤ ਸਿੰਘ ਸੋਂਦ, ਸੁਰਿੰਦਰ ਸਿੰਘ, ਰਵਿੰਦਰ ਸਿੰਘ ਪੱਪਾ, ਠੇਕੇਦਾਰ ਪ੍ਰਕਾਸ਼ ਚੰਦ ਧੀਮਾਨ, ਪਰਮਜੀਤ ਸਿੰਘ ਭਮਰਾ, ਪ੍ਰੈਸ ਸਕੱਤਰ ਪਰਮਜੀਤ ਸਿੰਘ ਧੀਮਾਨ, ਮਾਸਟਰ ਹਰਵਿੰਦਰ ਸਿੰਘ, ਅਮਰ ਸਿੰਘ ਸਿਲਾਈ ਮਸ਼ੀਨ ਵਾਲੇ, ਜਸਵੀਰ ਸਿੰਘ, ਸਵਰਨ ਸਿੰਘ ਬਿਰਦੀ, ਆਦਰਸ਼ ਕੁਾਰ ਭੇਲੇ, ਰਾਜਾ ਰਾਮ ਜੰਡੂ, ਮਨਜੀਤ ਸਿੰਘ ਕਲਸੀ, ਪਰਮਜੀਤ ਸਿੰਘ ਘਟਹੌੜਾ, ਬਲਦੇਵ ਸਿੰਘ ਮਠਾੜੂ, ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਭੱਟੀਆ ਖੰਨਾ ਦੇ ਚੇਅਰਮੈਨ ਰਾਮ ਸਿਘ ਰਾਮਾ, ਪ੍ਰਧਾਨ ਸ਼੍ਰੀ ਪੁਸ਼ਕਰਰਾਜ ਸਿੰਘ, ਸਰਪ੍ਰਸਤ ਬਾਬਾ ਭਗਵਾਨ ਸਿੰਘ ਧੰਜਲ, ਮੀਤ ਪ੍ਰਧਾਨ ਰਛਪਾਲ ਸਿੰਘ ਧੰਜ਼ਲ ਬਿੰਲਡਿੰਗ ਇੰਚਾਰਜ, ਸੈਕਟਰੀ ਸੁਖਵਿੰਦਰ ਸਿੰਘ ਚਾਨਾ, ਟਿੰਬਰ ਟ੍ਰੇਡਰਜ਼ ਐਸੋਸ਼ੀਏਸ਼ਨ ਖੰਨਾ ਦੇ ਪ੍ਰਧਾਨ ਗੁਰਮੇਲ ਸਿੰਘ, ਠੇਕੇਦਾਰ ਮਜ਼ਦੂਰ ਐਸੋਸੀਏਸ਼ਨ ਖੰਨਾ ਦੇ ਠੇਕੇਦਾਰ ਅਵਤਾਰ ਸਿੰਘ ਭੱਟੀ, ਬੂਟਾ ਸਿੰਘ, ਇੰਦਰਜੀਤ ਸਿੰਘ, ਮੇਜਰ ਸਿੰਘ, ਮੋਹਨ ਸਿੰਘ, ਪਰਮਿੰਦਰ ਸਿੰਘ ਪੱਪੂ, ਮੁਹੰਮਦ ਸ਼ਾਹਿਦ, ਮੁਹੰਮਦ ਕਾਜ਼ਮ, ਹਰਮਿੰਦਰ ਸਿੰਘ, ਜਸਪਾਲ ਸਿੰਘ ਜੱਸੀ, ਬਲਵਿੰਦਰ ਸਿੰਘ ਮਠਾੜੂ, ਪ੍ਰਦੀਪ ਕੁਮਾਰ ਮਣਕੂ, ਰਜਿੰਦਰ ਕਾਲਾ, ਨਰਿੰਦਰ ਮਾਨ, ਪੂਰਨ ਸਿੰਘ ਲੋਟੇ, ਦਲਵੀਰ ਸਿੰਘ ਰੂਪਰਾਏ, ਰਮੇਸ਼ ਮੁੰਡੇ, ਦਲਵੀਰ ਸਿੰਘ ਲੋਟੇ, ਰਮਨ ਧੀਮਾਨ, ਬਲਜੀਤ ਸਿੰਘ ਬਿੱਲੂ, ਲੱਕੀ ਧੀਮਾਨ, ਬਲਦੇਵ ਸਿੰਘ ਧੀਮਾਨ, ਇਕਬਾਲ ਸਿੰਘ ਭਮਰਾ, ਮੱਖਣ ਸਿੰਘ ਜੰਡੂ, ਜਤਿੰਦਰ ਦੇਵਗਨ ਕੌਂਸਲਰ, ਰਾਜਿੰਦਰ ਸਿੰਘ ਜੀਤ ਕੌਂਸਲਰ, ਜਸਪਾਲ ਸਿੰਘ ਲੋਟੇ ਸਾਬਕਾ ਕੌਂਸਲਰ, ਕਿਰਪਾਲ ਸਿੰਘ ਘੁਡਾਣੀ, ਸੋਨੂੰ ਜਗਦਿਓ, ਕਰਨੇਲ ਸਿੰਘ ਲੋਟੇ, ਦਲੀਪ ਸਿੰਘ, ਲਖਵੀਰ ਸਿੰਘ ਨੌਲੜੀ, ਹਰਮਿੰਦਰ ਸਿੰਘ ਮੁੰਡੇ, ਗੁਰਮੀਤ ਸਿੰਘ ਮੁੰਡੇ, ਬਲਜਿੰਦਰ ਸਿੰਘ, ਪ੍ਰੀਤਮ ਸਿੰਘ ਰੁਪਰਾਏ, ਸਰਬਜੀਤ ਸਿੰਘ ਖਰ੍ਹੇ, ਅਮਿਤ ਕੁਮਾਰ, ਸੰਦੀਪ ਕੁਮਾਰ, ਕੇਸਰ ਸਿੰਘ ਘਟੌੜਾ, ਪਿਆਰੇ ਲਾਲ ਦੇਵਗਨ, ਹਰਜੀਤ ਸਿੰਘ ਖਰ੍ਹੇ ਪ੍ਰਧਾਨ ਹਿਊਮਨ ਵੈਲਫੇਅਰ ਐਂਡ ਬਲੱਡ ਡੌਨਰਜ਼ ਐਸੋਸੀਏਸ਼ਨ ਖੰਨਾ, ਸੈਕਟਰੀ ਜਗਪਾਲ ਸ਼ਰਮਾ, ਭੁਪਿੰਦਰ ਸਿੰਘ ਸੌਂਦ, ਰਾਮ ਸਿੰਘ ਜਰਗ, ਵਿਜੇ ਕੁਮਾਰ ਲੋਟੇ, ਇੰਦਰਜੀਤ ਸਿੰਘ ਧੀਮਾਨ, ਮਨਜੀਤ ਸਿੰਘ, ਲਖਵੀਰ ਸਿੰਘ ਹੂੰਝਣ, ਮਹਿੰਦਰ ਸਿੰਘ ਸਮਾਣਾ, ਰਜਿੰਦਰ ਸਿੰਘ ਗੁੱਡੂ ਅਤੇ ਪੁਜਾਰੀ ਪੰਡਤ ਸੁਨੀਲ ਕੁਮਾਰ ਦੂਬੇ ਸਮੇਤ ਵੱਡੀ ਗਿਣਤੀ ਵਿੱਚ ਭਾਈਚਾਰੇ ਦੇ ਲੋਕਾਂ ਨੇ ਹਾਜ਼ਰੀ ਲਵਾਈ। ਇਸ ਮੌਕੇ ’ਤੇ ਮੰਦਰ ਕਮੇਟੀ ਵੱਲੋਂ ਮੰਦਰ ਦੀ ਬਿਲਡਿੰਗ ਵਿੱਚ ਸਹਿਯੋਗ ਦੇਣ ਲਈ ਵੱਖ-ਵੱਖ ਸਖਸ਼ੀਅਤਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>