ਦਿੱਲੀ ਕਮੇਟੀ ਨੇ ਕਰਵਾਇਆ ਅੰਤਰਰਾਸ਼ਟਰੀ ਗੁਰਮਤਿ ਸੰਮੇਲਨ

ਨਵੀਂ ਦਿੱਲੀ : ਇਥੇ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਖਾਲਸਾ ਪ੍ਰਚਾਰਕ ਜੱਥਾ ਯੂ.ਕੇ. ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਹਾੜੇ ਨੂੰ ਸਮਰਪਿਤ 3 ਦਿਨੀ ਅੰਤਰਰਾਸ਼ਟਰੀ ਗੁਰਮਤਿ ਪ੍ਰਚਾਰ ਸਮਾਗਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੌਜੂਦਾ ਸਮੇਂ ਵਿਚ ਕੌਮ ਵਿਚ ਪੈਦਾ ਹੋਈ ਦੁਵਿਧਾ ਨੂੰ ਦੂਰ ਕਰਨ ਵਾਸਤੇ ਕੌਮਾਂਤਰੀ ਪੱਧਰ ਤੇ  ਕਰਵਾਇਆ ਗਿਆ। ਇਸ ਸਮਾਗਮ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਇਕਬਾਲ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਮੱਲ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਗ੍ਰੰਥੀ ਗਿਆਨੀ ਮਾਨ ਸਿੰਘ, ੳੇੁੱਘੇ ਕੱਥਾਵਾਚਕ, ਸਿੱਖ ਵਿਦਵਾਨ, ਵੱਖ ਵੱਖ ਸੰਪਰਦਾਵਾਂ/ ਟਕਸਾਲਾਂ/ ਕਾਰਸੇਵਾ ਦੇ ਮੁੱਖੀਆਂ ਨੇ ਹਾਜਰੀ ਭਰ ਕੇ ਕੌਮ ਨੂੰ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸਿਖਿਆਵਾਂ ਤੇ ਚਲਣ ਦੀ ਬੇਨਤੀ ਕੀਤੀ।ਅਮਰੀਕਾ, ਕੈਨੇਡਾ, ਆਸਟ੍ਰੀਆ, ਇਟਲੀ, ਪੋਲੈਂਡ ਅਤੇ ਕੁਵੇਤ ਦੀਆ ਸੰਗਤਾ ਨੇ ਵੀ ਇਸ ਸਮਾਗਮ ਵਿਚ ਉੱਚੇਚੇ ਤੌਰ ਤੇ ਹਾਜਰੀਆਂ ਭਰੀਆਂ।

ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਖਾਲਸਾ ਪ੍ਰਚਾਰਕ ਜੱਥੇ ਦੇ ਮੁੱਖੀ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਨੂੰ ਸਨਮਾਨਿਤ ਕਰਦੇ ਹੋਏ ਦਾਅਵਾ ਕੀਤਾ ਕਿ ਦਿੱਲੀ ਕਮੇਟੀ ਵਲੋਂ ਪਹਲੀ ਵਾਰ ਸਾਰੇ ਸੰਸਾਰ ਦੇ ਸਿੱਖਾਂ ਦੇ ਵਿਚ ਦੁਰਿਆ ਦੂਰ ਕਰਨ ਦੇ ਮੱਕਸਦ ਨਾਲ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ ਤੇ ਪੁਰੇ ਸੰਸਾਰ ਵਿਚ ਆਪਣੀ ਪਛਾਣ ਤੋਂ ਲੋਕਾਂ ਨੂੰ ਜਾਨੂ ਕਰਾਉਣ ਲਈ ਜੱਦੋਜਹਿਦ ਕਰ ਰਹੇ ਸਿੱਖ ਭਾਈਚਾਰੇ ਨੂੰ ਇਸ ਸਮਾਗਮ ਰਾਹੀਂ ਇਕ ਦੁਸਰੇ ਦੇ ਨੇੜੇ ਆਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ।

ਗਿਆਨੀ ਗੁਲਸ਼ਨ ਨੇ ਇਸ ਮੌਕੇ ਸਾਰੇ ਸਿੱਖਾਂ ਨੂੰ ਆਪਣੇ ਤੌਰ ਤੇ ਪ੍ਰਚਾਰਕ ਬਨਕੇ ਕੌਮ ਦੀ ਦਸ਼ਾ ਤੇ ਦਿਸ਼ਾ ਸੁਧਾਰਨ ਵਾਸਤੇ ਯਤਨ ਕਰਨ ਦਾ ਸੁਨੇਹਾ ਦਿੱਤਾ। ਪੰਥ ਪ੍ਰਸਿੱਧ ਰਾਗੀ ਜੱਥੇ ਭਾਈ ਮਨਪ੍ਰੀਤ ਸਿੰਘ ਕਾਨੰਪੁਰੀ, ਭਾਈ ਤਜਿੰਦਰ ਸਿੰਘ ਖੰਨੇ ਵਾਲੇ ਅਤੇ ਕੱਥਾਵਾਚਕ ਸਰਬਜੀਤ ਸਿੰਘ ਗੋਬਿੰਦਪੁਰੀ, ਗਿਆਨੀ ਗੁਲਜ਼ਾਰ ਸਿੰਘ ਜੀ ਕਨੇਡਾ, ਗਿਆਨੀ ਗੁਰਦੀਪ ਸਿੰਘ ਕੈਨੇਡਾ, ਗਿਆਨੀ ਸੁਰਿੰਦਰ ਸਿੰਘ ਨਿਯੁਜ਼ੀਲੈਂਡ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕੀਰਨਜੋਤ ਕੌਰ, ਪੰਜਾਬੀ ਯੁਨਿਵਰਸੀਟੀ ਦੇ ਵਾਈਸ ਚਾੰਸਲਰ ਡਾ. ਜਸਪਾਲ ਸਿੰਘ ਅਤੇ ਹੋਰ ਪੰਥਕ ਵਿਦਵਾਨਾ ਨੇ ਇਸ ਮੌਕੇ ਹਾਜਰੀ ਭਰ ਕੇ ਸਿੱਖ ਸਮਸਿਆਵਾਂ ਨੂੰ ਗੁਰਮਤਿ ਅਨੁਸਾਰ ਹਲ ਕਰਾਉਣ ਲਈ ਸਮੁੱਚੀ ਸਿੱਖ ਜੱਥੇਬੰਦੀਆਂ ਨੂੰ ਇਕਜੂੱਟ ਹੋਣ ਦਾ ਸੱਦਾ ਵੀ ਦਿੱਤਾ।

ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਇੰਦਰਜੀਤ ਸਿੰਘ ਮੌਂਟੀ, ਗੁਰਵਿੰਦਰ ਪਾਲ ਸਿੰਘ, ਹਰਦੇਵ ਸਿੰਘ ਧਨੋਆ, ਪਰਮਜੀਤ ਸਿੰਘ ਚੰਢੋਕ ਅਤੇ ਜੱਥੇਦਾਰ ਦਰਸ਼ਨ ਸਿੰਘ ਨੇ ਇਸ ਸਮਾਗਮ ਨੂੰ ਯਾਦਗਾਰੀ ਬਨਾਉਣ ਵਾਸਤੇ ਆਪਣਾ ਪੁਰਣ ਸਹਿਣੋਗ ਦਿੱਤਾ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>