ਦਸਮੇਸ਼ ਸਪੋਰਟਸ ਕਲਚਰਲ ਕੱਲਬ(ਨਾਰਵੇ) ਵੱਲੋਂ ਸ਼ਾਨਦਾਰ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ

ਓਸਲੋ,(ਰੁਪਿੰਦਰ ਢਿੱਲੋ ਮੋਗਾ)-ਨਾਰਵੇ ਦੀ ਰਾਜਧਾਨੀ ਓਸਲੋ  ਦੇ ਨੀਦਾਲਨ ਸਕੂਲ ਦੇ ਇਨਡੋਰ ਸਟੈਡੀਅਮ ਵਿਖੇ ਦਸਮੇਸ਼ ਸਪੋਰਟਸ ਕਲਚਰਲ ਕੱਲਬ(ਨਾਰਵੇ) ਵੱਲੋ ਸ਼ਾਨਦਾਰ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਨਾਰਵੇ ਚ  ਭਾਰਤੀ ਭਾਈਚਾਰੇ ਨਾਲ ਸਬੰਧਤ  ਵਾਲੀਬਾਲ ਕੱਲਬਾਂ ,ਸਵੀਡਨ ਟੀਮ ਆਦਿ ਦਰਮਿਆਨ ਆਪਸੀ ਸੂਟਿੰਗ ਅਤੇ ਸਮ਼ੇਸਿੰਗ ਦੇ ਮੈਚ ਕਰਵਾਏ ਗਏ। ਅਰਦਾਸ ਉਪਰੱਤ ਮੈਚਾਂ ਦੀ ਸ਼ੁਰੂਆਤ  ਹੋਈ ਅਤੇ ਦਰਸ਼ਕਾਂ ਨੇ ਵਾਲੀਬਾਲ ਮੈਚਾ ਦਾ ਆਨੰਦ ਮਾਣਿਆ।ਦਸਮੇਸ ਸਪੋਰਟਸ ਕੱਲਬ ਦੀ ਟੀਮ ਸੂਟਿੰਗ ਦਾ ਫਾਈਨਲ ਮੈਚ ਜਿੱਤ ਜੈਤੂ ਕੱਪ ਦੇ ਹੱਕਦਾਰ ਹੋਏ , ਜਦ ਕਿ ਸ੍ਰ ਜੋਗਿੰਦਰ ਸਿੰਘ ਬੈਂਸ ਦੀ ਰੇਖ ਹੇਠ ਵਾਲੇ  ਆਜ਼ਾਦ ਕੱਲਬ(ਨਾਰਵੇ) ਦੇ ਖਿਡਾਰੀ ਸਮੈਸਿੰਗ  ਫਾਈਨਲ ਚ ਜੇਤੂ ਰਹਿੰਦੇ ਹੋਏ ਕੱਪ ਆਪਣੀ ਝੋਲੀ ਲੈ ਗਏ।ਰੈਫਰੀ ਦੀ ਸੇਵਾ ਗੁਰਚਰਨ ਸਿੰਘ ਕੁਲਾਰ, ਸੋਨੂ ਮੋਗਾ, ਹਰਦੀਪ ਸਿੰਘ, ਮਹਿੰਦਰ ਸਿੰਘ, ਨਰਿੰਦਰ ਪਾਲ ਸਿੰਘ ਬਿੱਲੂ ਆਦਿ ਵੱਲੋਂ ਬੜੀ ਬੇਖੂਬੀ ਨਾਲ ਨਿਭਾਈ ਗਈ। ਦਸ਼ਮੇਸ਼ ਕੱਲਬ ਵੱਲੋਂ ਆਏ ਹੋਏ ਦਰਸ਼ਕਾਂ ਅਤੇ ਖਿਡਾਰੀਆਂ ਲਈ ਚਾਹ ਅਤੇ ਲੰਗਰ ਦਾ ਵੀ ਸੋਹਣਾ ਪ੍ਰਬੰਧ ਕੀਤਾ ਗਿਆ।ਕੱਲਬ ਵੱਲੋਂ ਜੇਤੂ ਟੀਮਾ ਨੂੰ ਟਰਾਫੀਆਂ ਅਤੇ ਨਕਦ ਇਨਾਮ ਦੇ ਹੌਂਸਲਾ ਅਫਜਾਈ ਕੀਤੀ ਗਈ।ਸਮਾਪਤੀ ਦੌਰਾਨ  ਕੱਲਬ ਦੇ ਪ੍ਰਧਾਨ ਮਹਿੰਦਰ ਸਿੰਘ ਸਿੱਧੂ ,ਸ੍ਰੀ ਹਰਵਿੰਦਰ ਪਰਾਸ਼ਰ ਸਕੈਟਰੀ, ਸ੍ਰ ਗੁਰਚਰਨ ਸਿੰਘ ਕੁਲਾਰ ਕੈਸੀ਼ਅਰ, ਸ੍ਰ ਗੁਰਦੇਵ ਸਿੰਘ ਕੋੜਾ, ਸ੍ਰ ਮਲਕੀਤ ਸਿੰਘ ਕੁਲਾਰ, ਸ੍ਰ ਕੰਵਲਜੀਤ ਸਿੰਘ ਕੌੜਾ, ਸ੍ਰ ਬਿੰਦਰ ਮੱਲੀ,ਅਸ਼ਵਨੀ ਕੁਮਾਰ, ਜਤਿੰਦਰ ਸਿੰਘ ਗਿੱਲ,ਨਵਦੀਪ ਕੁਮਾਰ,ਤਲਵਿੰਦਰ ਸਿੰਘ ਗਿੱਲ, ਸ੍ਰ ਗੁਰਦੀਪ ਸਿੰਘ ਕੋੜਾ, ਸ੍ਰ ਸਰਵਣ ਸਿੰਘ ਗਿੱਲ,ਸ੍ਰ ਸਿ਼ੰਦਰਪਾਲ ਸਿੰਘ, ਸ੍ਰ ਰਣਜੀਤ ਸਿੰਘ ਗਿੱਲ ਆਦਿ  ਵੱਲੋਂ  ਦਰੋਬਕ ਕੱਲਬ,ਆਜਾਦ ਕੱਲਬ ਨਾਰਵੇ, ਸ਼ਹੀਦ ਉਧਮ ਸਿੰਘ ਕੱਲਬ ਦਰਾਮਨ, ਦਸਮੇਸ਼ ਕੱਲਬ , ਸਵੀਡਨ ਟੀਮ ਆਦਿ ਕੱਲਬਾਂ  ਅਤੇ ਸਮੂਹ ਦਰਸ਼ਕਾਂ  ਦਾ ਤਹਿ ਦਿੱਲੋਂ ਧੰਨਵਾਦ ਕੀਤਾ ਗਿਆ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>