ਹਥਿਆਰ ਬੰਦ ਵਿਅਕਤੀ ਨੇ ਪੈਰਿਸ ਦੇ ਲਿਬਰੇਸ਼ਨ ਨਿਊਜ਼ ਪੇਪਰ ਦੇ ਦਫਤਰ ਵਿੱਚ ਗੋਲੀਆਂ ਚਲਾਈਆਂ

ਪੈਰਿਸ,(ਸੁਖਵੀਰ ਸਿੰਘ ਸੰਧੂ)- ਇਥੇ ਇੱਕ ਅਣਪਛਾਤੇ ਹਥਿਆਰਬੰਦ ਵਿਅਕਤੀ ਵਲੋਂ ਪਿਛਲੇ ਤਿੰਨ ਦਿੱਨਾਂ ਤੋ ਅਲੱਗ ਅਲੱਗ ਥਾਵਾਂ ਉਪਰ ਗੋਲੀਆਂ ਚਲਾਉਣ ਦੀਆਂ ਵਾਰਦਾਤਾਂ ਬੰਦ ਨਹੀ ਹੋ ਰਹੀਆਂ ਹਨ।ਸੋਮਵਾਰ  ਸਵੇਰੇ ਵੀ ਇਥੋਂ ਦੇ ਮਸ਼ਹੂਰ ਲਿਬਰੇਸ਼ਨ ਨਿਉਜ਼ ਪੇਪਰ ਅਖਬਾਰ ਦੇ ਦਫਤਰ ਵਿੱਚ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਹੈ।ਜਿਥੇ ਇੱਕ ਹਥਿਆਰਬੰਦ ਵਿਅਕਤੀ ਨੇ ਡੇਲੀ ਨਿਉਜ਼ ਪੇਪਰ ਦੇ ਦਫਤਰ ਵਿੱਚ ਵੜ੍ਹ ਕੇ ਪ੍ਰੈਸ ਫੋਟੋਗ੍ਰਾਫਰ ਨੂੰ ਸਖਤ ਫੱਟੜ ਕਰ ਦਿੱਤਾ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ।ਉਸ ਤੋਂ ਦੋ ਘੰਟੇ ਬਾਅਦ ਹੀ ਇਥੇ ਦੇ ਭਾਰੀ ਸਕਿਉਰਟੀ ਵਾਲੇ ਡੀਫੈਂਸ ਨਾ ਦੇ ਇਲਾਕੇ ਵਿੱਚ ਸੋਸਾਇਟੀ ਜਨਰਲ ਨਾਂ ਦੇ ਬੈਂਕ ਵਿੱਚ ਗੋਲੀ ਚਲਣ ਦੀ ਖਬਰ ਮਿਲੀ ਹੈ।ਸ਼ਾਮ ਨੂੰ ਇਥੇ ਦੀ ਖੁਬਸੂਰਤ ਸੜਕ ਛਾਜੇਏਲੀਜ਼ੇ ਵਿੱਚ ਵੀ ਉਸ ਵਲੋਂ ਇੱਕ ਕਾਰ ਚਾਲਕ ਨੂੰ ਅਗਵਾਹ ਕਰਨ ਦੀ ਕੋਸ਼ਿਸ ਕੀਤੀ ਗਈ।ਹਾਲੇ ਤਿੰਨ ਦਿੱਨ ਪਹਿਲਾਂ ਹੀ ਮਸ਼ਹੂਰ ਨਿਉਜ਼ ਟੀ ਵੀ ਸਟੇਸ਼ਨ ਬੀ ਐਫ ਐਮ ਟੀ ਵੀ  ਦੇ ਦਫਤਰ ਵਿੱਚ ਹਥਿਆਰਬੰਦ ਵਿਅਕਤੀ ਦਾਖਲ ਹੋ ਗਿਆ ਸੀ ਪਰ ਕੋਈ ਵੀ ਅਣਸੁਖਾਵੀ ਘਟਨਾ ਨਹੀ ਵਾਪਰੀ।ਅੱਜ ਫਰਾਂਸ ਦੇ ਹੋਮ ਮਨਸਿਟਰ, ਕਲਚਰ ਮਨਸਿਟਰ ਅਤੇ ਪੈਰਿਸ ਦੇ ਮੇਅਰ ਨੇ ਲਿਬਰੇਸ਼ਨ ਅਖਬਾਰ ਦੇ ਦਫਤਰ ਵਿੱਚ ਘਟਨਾ ਸਥਲ ਦਾ ਦੌਰਾ ਕੀਤਾ ਅਤੇ ਹਮਦਰਦੀ ਜਾਹਰ ਕੀਤੀ ਹੈ। ਪੁਲਿਸ ਉਸ ਵਿਅਕਤੀ ਦੀ  ਸਰਗਰਮੀ ਨਾਲ ਤਲਾਸ਼ ਕਰ ਰਹੀ ਹੈ।ਖਬਰ ਲਿਖੇ ਜਾਣ ਤੱਕ ਉਹ ਪੁਲਿਸ ਦੇ ਪੰਜ਼ਿਆਂ ਤੋਂ ਬਾਹਰ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>