ਖਡੂਰ ਸਾਹਿਬ ਕਾਲਜ ਵਿਖੇ ਕੈਰੀਅਰ ਗਾਈਡੈਂਸ ਤੇ ਪਲੇਸਮੈਂਟ ਸਬੰਧੀ ਸੈਮੀਨਾਰ ਆਯੋਜਿਤ

ਖਡੂਰ ਸਾਹਿਬ – ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਵਿਖੇ ਕੈਰੀਅਰ ਗਾਈਡੈਂਸ ਅਤੇ ਆਈ.ਟੀ. ਕੰਪਨੀਆਂ ਵਿਚ ਨੌਕਰੀਆਂ ਪ੍ਰਾਪਤ ਕਰਨ (ਪਲੇਸਮੈਂਟ) ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਵਿਚ ਐਚ.ਐਮ.ਵੀ. ਕਾਲਜ ਜਲੰਧਰ ਦੇ ਪਲੇਸਮੈਂਟ ਕੋਆਰਡੀਨੇਟਰ ਪ੍ਰੋਫੈਸਰ ਗੁਲਗਾਉਂ ਸਿੰਘ ਨੇ ਕਾਲਜ ਦੇ ਵਿੱਦਿਆਰਥੀਆਂ ਨੂੰ ਉਪਰੋਕਤ ਵਿਸ਼ੇ ਸਬੰਧੀ ਅਤਿ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ। ਸੈਮੀਨਾਰ ਦੇ ਅਰੰਭ ਵਿਚ ਪਿ੍ੰਸੀਪਲ ਡਾ. ਸੁਰਿੰਦਰ ਬੰਗੜ ਨੇ ਸੁਆਗਤੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਕਾਲਜ ਦਾ ਮੰਤਵ ਵਿੱਦਿਆਰਥੀਆਂ ਨੂੰ ਉਚੇਰੀ ਵਿੱਦਿਆ ਪ੍ਰਦਾਨ ਕਰਨ ਦੇ ਨਾਲ-ਨਾਲ ਚੰਗੀਆਂ ਨੌਕਰੀਆਂ ਪ੍ਰਦਾਨ ਕਰਵਾਉਣਾ ਵੀ ਹੈ। ਇਸੇ ਮੰਤਵ ਤਹਿਤ ਇਹ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪ੍ਰੋ. ਗੁਲਗਾਂਉਂ ਸਿੰਘ ਨੇ ਨਾਂ ਸਿਰਫ ਵਿੱਦਿਆਰਥੀਆਂ ਨੂੰ ਉਹਨਾਂ ਦੀ ਵਿੱਦਿਅਕ ਯੋਗਤਾ ਮੁਤਾਬਕ ਰੁਜ਼ਗਾਰ ਦੇ ਬਹੁ-ਪੱਖੀ ਮੌਕਿਆਂ ਸਬੰਧੀ ਚਾਨਣਾ ਪਾਇਆ, ਸਗੋਂ ਰੁਜ਼ਗਾਰ ਪ੍ਰਾਪਤ ਕਰਨ ਲਈ ਵਿਧੀਵਤ ਢੰਗ ਨਾਲ ਤਿਆਰੀ ਕਰਨ ਦੀਆਂ ਤਕਨੀਕਾਂ ਤੋਂ ਵੀ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿੱਦਿਆਰਥੀ ਬਹੁਤ ਜ਼ਿਆਦਾ ਹੋਣਹਾਰ ਹਨ, ਲੋੜ ਸਿਰਫ ਉਹਨਾਂ ਨੂੰ ਉਚਿਤ ਗਾਈਡੈਂਸ ਪ੍ਰਦਾਨ ਕਰਨ ਦੀ ਹੈ। ਉਹਨਾਂ ਕਿਹਾ ਕਿ ਇਸ ਦਿਸ਼ਾ ਵਿਚ ਬਾਬਾ ਸੇਵਾ ਸਿੰਘ ਵੱਲੋਂ ਕੀਤੇ ਜਾ ਰਹੇ ਕਾਰਜ ਬੇਮਿਸਾਲ ਹਨ। ਉਹਨਾਂ ਦੱਸਿਆ ਕਿ ਵਰਤਮਾਨ ਸਮੇਂ ਸਰਕਾਰੀ ਤੇ ਗੈਰ-ਸਰਕਾਰੀ ਦੋਹਾਂ ਖੇਤਰਾਂ ਵਿਚ ਰੁਜ਼ਗਾਰ ਦੇ ਮੌਕੇ ਹਨ, ਖਾਸ ਕਰਕੇ ਗੈਰ-ਸਰਕਾਰੀ ਖੇਤਰ ਵਿਚ ਤਾਂ ਬਹੁਤ ਉਚ ਪਾਏ ਦੀਆਂ ਨੌਕਰੀਆਂ ਦੀ ਸੰਭਾਵਨਾ ਹੈ। ਲੋੜ ਹੈ ਸਿਰਫ ਕੰਪਨੀਆਂ ਦੀ ਜਰੂਰਤ ਮੁਤਾਬਕ ਆਪਣੇ ਅੰਦਰ ਯੋਗਤਾ ਪੈਦਾ ਕਰਨ ਦੀ। ਪ੍ਰੋ. ਗੁਲਗਾਂਉਂ ਸਿੰਘ ਦੇ ਨਾਲ ਉਹਨਾਂ ਦੇ ਮਾਤਾ ਜੀ ਡਾ. ਜਗਦੀਸ਼ ਕੌਰ ਵਾਡੀਆ ਜੋ ਕਿ ਪੰਜਾਬੀ ਸਾਹਿਤ ਦੀ ਨਾਮਵਰ ਹਸਤੀ ਹਨ, ਵੀ ਕਾਲਜ ਕੈਂਪਸ ਵਿਚ ਪਧਾਰੇ। ਡਾ. ਵਾਡੀਆ ਨੇ ਵਿੱਦਿਆਰਥੀਆਂ ਨਾਲ ਉਚੇਰੀਆਂ ਕਦਰਾਂ-ਕੀਮਤਾਂ ਅਤੇ ਸੁਚੱਜੀ ਜੀਵਨ-ਜਾਚ ਸਬੰਧੀ ਬਹੁਮੱਲੇ ਵਿਚਾਰ ਵਿੱਦਿਆਰਥੀਆਂ ਨਾਲ ਸਾਂਝੇ ਕੀਤੇ। ਇਸ ਮੌਕੇ ਮੰਚ-ਸੰਚਾਲਨ ਦੀ ਭੂਮਿਕਾ ਪ੍ਰੋ. ਸੁਖਜਿੰਦਰ ਸਿੰਘ ਚੀਮਾ ਨੇ ਨਿਭਾਈ। ਸੈਮੀਨਾਰ ਦੌਰਾਨ ਪ੍ਰੋ. ਹਰਮਨਦੀਪ ਸਿੰਘ, ਡਾ. ਮਨਜਿੰਦਰ ਸਿੰਘ, ਪ੍ਰੋ. ਕੰਵਲਜੀਤ ਸਿੰਘ, ਪ੍ਰੋ. ਰਣਧੀਰ ਸਿੰਘ, ਪ੍ਰੋ. ਅਸ਼ੋਕ ਭਗਤ, ਪ੍ਰੋ. ਮੇਜਰ ਸਿੰਘ, ਪ੍ਰੋ. ਦਿਲਰਾਜ ਬਹਾਦਰ ਸਿੰਘ, ਪ੍ਰੋ. ਨੈਮੀ ਗਿੱਲ, ਪ੍ਰੋ. ਰਮਨਪ੍ਰੀਤ ਕੌਰ, ਪ੍ਰੋ. ਜਗਜੀਤ ਕੌਰ ਅਤੇ ਪ੍ਰੋ. ਪ੍ਰਭਜੋਤ ਕੌਰ ਆਦਿ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>