ਸਾਲ 2013 ਦੌਰਾਨ ਧਾਰਮਿਕ ਸਰਗਰਮੀਆਂ

ਇਕੱਤੀ ਦਸੰਬਰ ਨੂੰ ਅਲਵਿਦਾ ਆਖ ਰਿਹਾ ਸਾਲ 2013 ਅਪਣੇ ਪਿਛੇ ਸਿੱਖ ਧਰਮ ਨਾਲ ਸਬੰਧਤ ਸਰਗਰਮੀਆਂ ਬਾਰੇ ਅਨੇਕਾਂ ਯਾਦਾਂ ਛੱਡ ਰਿਹਾ ਹੈ, ਜਿਨ੍ਹਾਂ ਦਾ ਸਿੱਖ ਜਗਤ ਉਤੇ ਗਹਿਰਾ ਪਰਭਾਵ ਰਿਹਾ ਹੈ। ਇਸ ਸਾਲ ਦੀ ਸਭ ਤੋਂ ਵੱਡੀ ਘਟਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਹੋਣਾ ਹੈ, ਜਦੋਂ ਅਕਾਲੀ ਦਲ (ਬਾਦਲ) ਧੜੇ ਨੇ ਕਾਬਜ਼ ਸਰਨਾ ਧੜੇ ਨੂੰ ਬੁਰੀ ਤਰ੍ਹਾਂ ਹਰਾ ਕੇ ਖੁਡੇ-ਲਾਈਨ ਲਗਾ ਦਿਤਾ, ਖੁਦ ਕਮੇਟੀ ਤੇ ਦਿੱਲੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਪਣੀ ਪੰਜਾਬੀ ਬਾਗ਼ ਵਾਲੀ ਸੀਟ ਵੀ ਨਹੀਂ ਬਚਾ ਸਕੇ।ਚੋਣਾ ਉਪਰੰਤ ਮਨਜੀਤ ਸਿੰਘ ਜੀ.ਕੇ. ਦਿਲੀ ਕਮੇਟੀ ਦੇ ਨਵੇਂ ਪ੍ਰਧਾਨ ਤੇ ਮਨਜਿੰਦਰ ਸਿੰਘ ਸਰਸਾ ਜਨਰਲ ਸਕੱਤਰ ਬਣੇ।

ਇਸ ਚੋਣ ਦੇ ਨਾਲ ਹੀ ਨਾਨਕਸ਼ਾਹੀ ਕੈਲੰਡਰ ਬਾਰੇ  ਦਿੱਲੀ ਤੇ ਪੰਜਾਬ ਵਿਚ ਰੇੜਕਾ ਖਤਮ ਹੋ ਗਿਆ, ਜੇਤੂ ਧੜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਨਜ਼ੂਰੀ ਵਾਲਾ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਲਾਗੂ ਕਰ ਦਿਤਾ। ਵੈਸੇ ਦਿੱਲੀ ਗੁਰਦੁਆਰਾ ਕਮੇਟੀ ਨੇ ਚੋਣ ਤੋਂ ਪਹਿਲਾਂ ਕਾਬਜ਼ ਸਰਨਾ ਧੜ ਨੇ ਨਾਨਕਸ਼ਾਹੀ ਕੈਲੰਡਰ ਅਨਸਾਰ 5 ਜਨਵਰੀ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਸੀ ਜਦੋਂ ਕਿ ਸ਼੍ਰੋਮਣੀ ਕਮੇਟੀ ਨੇ ਪੰਜਾਬ ਵਿਚ ਸੋਧੇ ਗਏ ਕੈਲੰਡਰ ਅਨੁਸਾਰ 18 ਜਨਵਰੀ ਨੂੰ। ਸਰਨਾ ਧੜੇ ਦੀ ਹਾਰ ਦਾ ਇਕ ਮੁਖ ਕਾਰਨ ਸੋਧੇ ਗਏ ਕੈਲੰਡਰ ਨੂੰ ਮਾਨਤਾ ਨਾ ਦੇਣਾ ਸੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਉਲੰਘਣਾ ਬਾਰੇ ਬਾਦਲ ਧੜੇ ਨੇ ਚੋਣ ਪ੍ਰਕਿਰਿਆ ਦੌਰਾਨ ਧੂਆਂਧਾਰ ਪ੍ਰਚਾਰ ਕੀਤਾ, ਜਿਸ ਦਾ ਸ਼ਰਧਾਲੂ ਸਿੱਖਾਂ ਉਤੇ ਗਹਿਰਾ ਅਸਰ ਹੋਇਆ। ਅਮਰੀਕਾ ਕੈਨੇਡਾ ਸਮੇਤ ਵਿਦੇਸ਼ ਸਿੱਖਾ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸੋਧੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਹਾਲੇ ਤਕ ਵੀ ਮਾਨਤਾਤਾ ਨਹੀਂ ਦਿਤੀ। ਇਸੇ ਕਾਰਨ ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸਮੇਂ ਚਾਰ ਜੂਨ ਨੂੰ ਜੱਥਾ ਭੇਜਣਾ ਚਾਹਿਆ ਸੀ, ਪਰ ਪਾਕਿਸਤਾਨੀ ਸਫ਼ਾਰਤਖਾਨੇ ਨੇ ਵੀਜ਼ੇ ਹੀ ਨਹੀਂ ਦਿਤੇ। ਪਾਕਿਸਤਾਨ ਕਮੇਟੀ ਵਲੋਂ ਗੁ. ਡੇਹਰਾ ਸਾਹਿਬ, ਲਹੌਰ ਵਿਖੇ 16 ਜੂਨ ਨੂੰ ਇਹ ਸ਼ਹੀਦੀ ਪੁਰਬ ਮਨਾਇਆ ਗਿਆ, ਸ਼੍ਰੋਮਣੀ ਕਮੇਟੀ ਨੂੰ ਅਖੋਂ ਪਰੋਖੇ ਕਰਕੇ ਕਈ ਹੋਰ ਸਿੱਖ ਜੱਥੇਬੰਦੀਆਂ  ਵਲੋਂ ਯਾਤਰੀਆਂ ਦੇ ਜੱਥੇ ਭੇਜੇ ਗਏ।

ਦੂਜੀ ਵੱਡੀ ਘਟਨਾ  ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਮੁਕੰਮਲ ਕਰਕੇ ਸਿੱਖ-ਪੰਥ ਨੂੰ ਸਮਰਪਿਤ ਕਰਨਾ ਹੈ।

ਦਿੱਲੀ ਗੁਰਦੁਆਰਾ ਕਮੇਟੀ ਨੇ ਗੁਰਗੁਆਰਾ ਰਕਾਬਗੰਜ ਕੰਪਲਕਸ ਵਿਚ ਨਵੰਬਰ 84 ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ, ਸ੍ਰੀ ਗੁਰੂੁ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਵਾਲੇ ਦਿਨ 12 ਜੂਨ ਨੂੰ ਨੀਂਹ-ਪੱਥਰ  ਰਖਿਆ ਗਿਆ।

ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾ ਸਤੰਬਰ 2011 ਵਿਚ ਹੋਈਆਂ ਸਨ, ਪਰ ਸਹਿਜਧਾਰੀਆਂ ਨੂੰ ਵੋਟ ਦਾ ਅਧਿਕਾਰ ਦੇਣ ਸਬੰਧੀ ਹਾਈ ਕੋਰਟ ਨੇ ਨਵੇਂ ਹਾਊਸ ਨੂੰ ਕੰਮ ਕਰਨ ਤੋਂ ਰੋਕ ਦਿਤਾ ਸੀ,ਜਦੋਂ ਕਿ ਪਹਿਲਾ ਹਾਊਸ ਭੰਗ ਹੋ ਗਿਆ ਸੀ।ਇਸ ਸਮੇਂ ਕੋਈ ਵੀ ਹਾਊਸ ਹੋਦਂ ਵਿਚ ਨਹੀਂ ਹੈ, ਕੋਰਟ ਨੇ ਪੁਰਾਨੀ ਅੰਤ੍ਰਿੰਗ ਕਮੇਟੀ ਨੂੰ ਰੋਜ਼ਮਰ੍ਹਾ ਦੇ ਕੰਮ ਕਰਨ ਦੀ ਆਗਿਆ ਦੇ ਦਿਤੀ ਸੀ।ਚਾਰ ਅਕਤੂਬਰ ਨੂੰ ਸੁਪਰੀਮ ਕੋਰਟ ਨੇ ਹਾਈ ਕੋਰਟ ਵਲੋਂ ਸਹਿਜਧਾਰੀਆਂ ਨੂੰ ਵੋਟ ਦਾ ਅਧਿਕਾਰ ਦੇਣ ਦੇ ਫੈਸਲੇ ਵਿਰੁਧ ਸ਼੍ਰੋਮਣੀ ਕਮੇਟੀ ਦੀ ਸਪੈਸ਼ਲ ਲੀਵ ਪਟੀਸ਼ਨ ਸੁਣਵਾਈ ਲਈ ਮਨਜ਼ੂਰ ਕਰ ਲਈ,ਤੇ ਸ਼੍ਰੋਮਣੀ ਕਮੇਟੀ ਦੀ ਪੁਰਾਨੀ ਕਾਰਜਕਾਰਨੀ ਕਮੇਟੀ ਨੂੰ ਕੰਮ ਕਰਨ ਦੀ ਆਗਿਆ ਜਾਰੀ ਰਖੀ।

ਪੰਥਕ ਸੇਵਾਵਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਨਾਮਵਰ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਨੂੰ ਭਾਈ ਸਾਹਿਬ ਤੇ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੂੰ ਸ਼੍ਰੋਮਣੀ ਰਾਗੀ ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ।

ਪੰਜ ਸਿੰਘ ਸਾਹਿਬਾਨ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਫਿਲਮਾਂ ਦੀ ਸ਼ੂਟਿੰਗ ਉਤੇ ਪਾਬੰਦੀ ਲਗਾਈ ਗਈ।

ਲੰਦਨ ਵਿਚ ‘ਸਿਖ ਡਾਇਰੈਕਟਰੀ’ ਨਾਮੀ ਸੰਸਥਾ ਵਲੋਂ ਜਾਰੀ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ 100 ਸਿੱਖਾਂ ਦੀ ਸੂਚੀ ‘ਦਿ ਸਿੱਖ-100’ ਸੂਚੀ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਭ ਤੋਂ ਵੱਧ ਪ੍ਰਭਾਵਸ਼ਾਲੀ ਸਿੱਖ ਐਲਾਨੇ ਗਏ ਹਨ। ਡਾ. ਮਨਮੋਹਨ ਸਿੰਘ ਇਕ ਚਿੰਤਕ ਤੇ ਅਰਥ-ਸ਼ਾਸ਼ਤਰੀ ਦੇ ਤੌਰ ‘ਤੇ ਸਭ ਤੋਂ ਵੱਧ ਪ੍ਰਤਿਸ਼ਟਾਵਾਨ ਹਨ, ਜਦੋਂ ਕਿ  ਯੋਜਨਾ ਬੋਰਡ ਦੇ ਉਪ-ਚੇਅਰਮੈਨ ਡਾ. ਮੌਨਟੇਕ ਸਿੰਘ ਆਹਲੂਵਾਲੀਆਂ ਦੂਜੇ ਨੰਬਰ ਤੇ ਆਏ ਹਨ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਤੀਜੇ ਨੰਬਰ ਅਤੇ ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੌਥ ਤੇ ਸੰਤ ਬਾਬਾ ਇਕਬਾਲ ਸਿੰਘ ਪੰਜਵੇਂੇ ਸਥਾਨ ਤੇ ਆਏ ਹਨ।ਪ੍ਰਧਾਨ ਮੰਰੀ ਦੀ ਪਤਨੀ ਬੀਬੀ ਗੁਰਸ਼੍ਰਨ ਕੌਰ ਨੂੰ ਤਰ੍ਹਵਾਂ ਅਤੇ ਪ੍ਰਸਿੱਧ ਕਾਲਮਨਵੀਸ ਖੁਸ਼ਵੰਤ ਸਿੰਘ ਨੂੰ 22ਵ ਥਾਂ ਤੇ ਕ੍ਰਿਕੇਟਰ ਹਰਿਭਜਨ ਸਿੰਘ ਨੂੰ 28ਵਾ ਅਤੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 29ਵੀ ਨੰਬਰ  ਮਿਲਿਆ ਹੈ।

ਪੰਜਾਬ ਤੇ ਹਰਿਆਨਾ ਹਾਈ ਕੋਰਟ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਬੀਰ ਸਿੰਘ ਆਹਲੂਵਾਲੀਆ ਦੀ ਪਟੀਸ਼ਨ ਖਾਰਜ, ਅਸਤੀਫਾ ਦੇਣ ਲਈ ਸਹਿਮਤ ਹੋਏ। ਪ੍ਰੋ. ਗੁਰਮੋਹਨ ਸਿੰਘ ਵਾਲੀਆ ਪਹਿਲਾਂ ਹੀ ਕਾਰਜਕਾਰੀ ਉਪ-ਕੁਲਪਤੀ ਨਿਯੁਕਤ ਕੀਤੇ ਗਏ ਸਨ।

ਸਿਖਸ ਫਾਰ ਜਸਟਿਸ ਵਲੋਂ ਸਯੁੰਕਤ ਰਾਸ਼ਟਰ ਵਿਚ 10 ਲਖ ਦਸਤਖਤਾ ਵਾਲੀ ਸਿੱਖ ਨਸਲਕੁਸ਼ੀ ਬਾਰੇ ਪਟੀਸ਼ਨ ਦਾਇਰ।

ਬਰਤਾਨੀਆ ਦੇ ਪ੍ਰਧਾਨ ਮੰਤਰੀ ਕੈਮਰੂਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਥਾ ਟੇਕਿਆ। ਇਕ ਦਿਨ ਪਹਿਲਾਂ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਦੇ ਦਰਸ਼ਨ ਕੀਤੇ।

ਪਾਕਿਸਤਾਨੀ ਪੰਜਾਬ ਦੇ ਮੁਖ ਮੰਤਰੀ ਮੀਆਂ ਮੁਹੰਮਦ ਸ਼ਾਹਬਾਜ਼ ਸ਼ਰੀਫ ਨੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ।

ਪਾਕਿਸਤਾਨ ਵਿਚ ਇਕ ਸਿੱਖ ਵਪਾਰੀ ਰਘਬੀਰ ਸਿੰਘ ਦਾ ਅਗਵਾ,ਸ਼੍ਰੋਮਣੀ ਕਮੇਟੀ ਵਲੋਂ ਚਿੰਤਾ ਦਾ ਪ੍ਰਗਟਾਵਾ।ਪਾਕਿਸਤਾਨ ਵਿਚ ਹੀ ਦਹਿਸ਼ਤਗਰਦਾਂ ਵਲੋਂ ਮੁਹਿੰਦਰ ਸਿੰਘ ਨਾਮੀ ਸਿੱਖ ਨੂਂ ਅਗਵਾ ਕਰਨ ਉਪਰੰਤ ਸਿਰ ਕਲਮ ਕੀਤਾ,ਸਿੱਖ ਜੱਥੇਬੰਦੀਆਂ ਵਲੋਂ ਨਿੰਦਾ।

ਪਾਕਿਸਤਾਨ ਸੁਪਰੀਮ ਕੋਰਟ ਵਲੋਂ ਪਾਕਿ ਗੁਰਦੁਆਰਿਆ ਦੀਆਂ ਜ਼ਮੀਨਾਂ ਦੇ ਹੱਕ ਵਿਚ ਫੈਸਲਾ।

ਪਾਕਿ ਸਰਕਰ ਨੇ ਪਜਾ ਸਾਹਿਬ ਨੂੰ ਪਵਿਤਰ ਸ਼ਹਿਰ ਦਾ ਦਰਜਾ ਦਿਤਾ।

ਵਿਕਟੋਰੀਆ ਪੁਲਿਸ ਵਿਚ ਕੇਸਕੀ ਸਜਾ ਕੇ ਨੌਕਰੀ ਕਰੇਗੀ ਸਿਮਰਪਾਲ ਕੌਰ।

ਹੁਣ ਸਿੱਖ ਯੂਰਪੀਨ ਸੰਸਦ ਬਰਸੱਲਜ਼ ਵਿਚ ਪੰਜ ਕਕਾਰਾ ਸਮੇਤ ਜਾ ਸਕਣਗੇ।

ਕੈਨੇਡਾ ਡਾਕ ਵਿਭਾਗ ਵਲੋਂ ਕਾਮਾਗਾਟਾ ਮਾਰੂ ਦੁਖਾਂਤ ਦੇ 100 ਵਰ੍ਹੇ ਸਬੰਧੀ  ਡਾਕ ਟਿਕਟ ਜਾਰੀ ਕੀਤੀ ਜਾਏਗੀ।

ਅਲਬਰਟ (ਕੈਨੇਡਾ) ਦੀਆਂ ਅਦਾਲਤਾਂ ਵਿਚ ਸਿਖਾ ਨੂੰ ਕ੍ਰਿਪਾਨ ਪਹਿਣਨ ਦੀ ਆਗਿਆ ਮਿਲੀ।
ਵੈਨਕੂਵਰ (ਕੈਨੇਡਾ) ਦੀ ਵਿਸਾਖੀ ਸਬੰਧੀ ਨਗਰ ਕੀਰਤਨ  ਨੂੰ ‘ਸਿਵਿਕ ਪਰੇਡ’ ਦਾ ਦਰਜਾ ਮਿਲਿਆ।

ਵਿਕਟੋਰੀਆ ਪੁਲਿਸ ਵਿਚ ਕੇਸਕੀ ਸਜਾ ਕੇ ਨੌਕਰੀ ਕਰੇਗੀ ਸਿਮਰਪਾਲ ਕੌਰ।

ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ਤੇ ਇਕ ਟੀ.ਵੀ. ਚੈਨਲ ਦੇ ‘ਗੁਰਬਾਣੀ’ ਨਾਮਕ  ਸੀਰੀਅਲ ‘ਤੇ ਰੋਕ ਲਗੀ, ਨਾਂਅ ਬਦਲ ਕੇ ਸੀਰੀਅਲ ਸ਼ੁਰੂ ਕੀਤਾ।

ਸ੍ਰੀ ਗੁਰੂੁ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਦੇ 10 ਦੁਰਲੱਭ ਸਰੂਪ ਆਂਧਰਾ ਤੇ ਮਹਾਂਰਾਸ਼ਟਰ ਚੋਂ  ਮਿਲੇ।

ਨਵੰਬਰ 84 ਦੇ ਇਕ ਕੇਸ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਬਰੀ, 3 ਦੋਸ਼ੀਆਂ ਨੂੰ ਉਮਰ ਕੈਦ, ਦੋ ਨੂੰ 3-3 ਸਾਲ ਦੀ ਕੈਦ, ਸੱਜਣ ਕੁਮਾਰ ਨੂੰ ਬਰੀ ਕਰਨ ਵਿਰੱਧ ਸਿੱਖਾ ਵਲੋਂ ਥਾ ਥਾ ਰੋਸ ਮੁਜ਼ਾਹਰੇ, ਸੀ.ਬੀ.ਆਈ. ਵਲੋਂ ਇਸ ਫੈਸਲੇ ਵਿਰੁਧ ਦਿਲੀ ਹਾਈ ਕੋਰਟ ਵਿਚ ਅਪੀਲ। ਇਕ ਹਰੋ ਕੇਸ ਵਿਚ ਸੁਪਰੀਮ ਕੋਰਟ ਵਲੋਂ ਸੱਜਣ ਕੁਮਾਰ ਦੀ ਨਵੰਬਰ 84 ਦੌਰਾਨ ਸੁਲਤਾਨਪਰਿੀ ਕਤਲੇਅਮ ਕੇਸ ਵਿਚ ਦੋਸ਼ ਰੱਦ ਕਰਨ ਦੀ ਪਟੀਸ਼ਨ ਖਾਰਜ।

ਜੂਨ 1984 ਦੌਰਾਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਤੇ ਫੌਜੀ ਹਮਲੇ ਦੀ ਅਗਵਾਈ ਕਰਨ ਵਾਲੇ ਸੇਵਾ-ਮੁਕਤ ਲੈ. ਝਨਰਲ ਕੁਲਦੀਪ ਸਿੰਘ ਬਰਾੜ ਉਤੇ 30 ਸਤੰਬਰ 2012 ਨੂੰ ਲੰਦਨ ਵਿਚ ਹਮਲਾ ਕਰਕੇ ਜ਼ਖ਼ਮੀ ਕਰਨ ਦੇ ਕੇਸ ਵਿਚ ਲੰਦਨ ਦੀ ਇਕ ਅਦਾਲਤ ਨੇ  ਇਕ ਔਰਤ ਸਮੇਤ ਚਾਰ ਦੋਸ਼ੀਆਂ ਨੂੰ 10 ਤੋਂ 14 ਸਾਲ ਤਕ ਦੀ ਸਜ਼ਾ ਸੁਣਾਈ ਹੈ।

ਬੰਦੀ ਛੋੜ ਦਿਵਸ ਵਾਲੇ ਦਿਨ ਗੁ. ਬਾਬਾ ਅਟੱਲ ਰਾਏ ਦਾ ਬਾਹਰ ਜ਼ਹਿਰੀਲਾ ਲੰਗਰ ਛੱਕਣ ਨਾਲ ਇਕ ਦੀ ਮੌਤ,ਤਿੰਨ ਗਭੀਰ।

ਇੰਗਲੈਂਡ ਵਿਚ ਸਿੱਖ ਰਾਜ ਨਾਲ ਸਬੰਧਤ ਦਸਤਾਂਵੇਜ਼ਾ ਦੀ ਹੋਈ ਨਿਲਾਮੀ। ਇਸ  ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ 1805 ਵਿਚ ਮਹਾਰਾਜਾ ਪਟਿਆਲਾ ਨੂੰ ਲਿਖਿਆ ਗਿਅ ਇਕ ਪਤਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਅੰਗਰੇਜ਼ਾਂ ਨਾਲ ਹੋਏ ਮੁਹਾਦੇ ਸਬੰਧੀ ਵਿਸਤਾਰ ਪੂਰਬਕ ਦਸਤਾਵੇਜ਼ ਸ਼ਾਮਿਲ ।

ਪਟਿਆਲਾ ਸਥਿਤ ਪੁਰਾਤਤੱਵ ਵਿਭਾਗ ਨੂੰ ਆਪਣਾ ਦਫਤਰੀ ਰਿਕਾਰਡ ਡਿਜ਼ਿਟਲ ਕਰਨ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ‘ਖਾਲਸਾ ਰਾਜ’ ਸਬੰਧੀ 1811 ਤੋਂ 1839 ਤਕ ਦੇ ਪ੍ਰਸਾਸ਼ਨ ਬਾਰੇ ਰਿਕਾਰਡ,ਜੋ ਫਾਰਸੀ ਲਿੱਪੀ ਵਿਚ ਹੈ,ਬਾਰੇ ਪਤਾ ਲਗਾ। ਇਤਿਹਾਸਕਾਰਾਂ ਤੇ ਵਿਦਵਾਨਾਂ ਲਈ ਖੋਜ ਕਰਨ ਵਾਸਤੇ ਇਹ ਇਕ ਬਹੁਮੁਲਾ ਦਸਤਾਵੇਜ਼ੀ ਖਜ਼ਾਨਾ ਹੈ।

ਕੈਨੇਡਾ ਦੇ ਕਿਊਬਕ ਪ੍ਰਾਂਤ  ਵਿਚ ਧਾਰਮਿਕ ਚਿਨ੍ਹਾਂ ਉਤੇ ਪਾਬੰਦੀ ਲਗਾਉਣ ਵਾਲਾ ਬਿਲ ਵਿਧਾਨ ਸਭਾ ਵਿਚ ਪੇਸ਼,ਸਿਖਾਂ ਸਮੇਤ ਅਨੇਕ  ਹੋਰ ਧਾਰਮਿਕ ਸੰਸਥਾਵਾਂ ਵਲੋਂ ਕਰੜਾ ਵਿਰੋਧ।

ਅੰਮ੍ਰਿਤਸਰ ਤੋਂ ਮੈਲਬੋੌਰਨ (ਆਸਟ੍ਰੇਲੀਆ) ਲਈ ਏਅਰ ਇੰਡੀਆ ਦੀ ਸਿਧੀ ਹਵਾਈ ਸੇਵਾ ਸ਼ੁਰੂ।

ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਲਈ ਇਕ ਹੋਰ ਗਡੀ, ਤਖਤ ਸ੍ਰੀ ਕੇਸ਼ਗੜ੍ਹ, ਸ੍ਰੀ ਅਂਾਨੰਦਪੁਰ ਸਾਹਿਬ ਤੋਂ ਵੀ ਹਜ਼ੂਰ ਸਾਹਿਬ ਲਈ ਨੰਗਲ ਡੈਮ ਤੋਂ ਗਡੀ, ਜੋ ਪਿਛੋਂ ਊਨਾ ਤਕ ਵਧਾ ਦਿਤੀ ਗਈ।

ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਸਹੂਲਤ ਲਈ ਇਕ ਹੋਰ ਲਾਂਘਾ ਦੇਣ ਦਾ ਫੈਸਲਾ।

ਅੰਬਾਲਾ ਦੀ ਸੀ.ਬੀ.ਆਈ. ਅਦਾਲਤ ਨੇ ਬਾਬਾ ਪਿਆਰਾ ਸਿੰਘ ਭਨਿਆਰਾ ਤੇ 7 ਹੋਰਨਾਂ ਨੂੰ ਸ੍ਰੀ  ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਵਿਚ 3-3 ਸਾਲ ਦੀ ਸਜ਼ਾ।

ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਭਾਰਤੀ ਕੌਂਸਲੇਟ ਸਾਨਫਰਾਂਸਿਸਕੋ ਦੇ ਦਫਤਰ ਵਿਚ ਲਗਾਈ ਗਈ।

ਕੈਨੇਡਾ ਵਿਚ ਸਿਖ ਬਚਿਆਂ ਨੂੰ ਪਟਕਾ ਬਨ੍ਹ ਕੇ ਫੁਟਬਾਲ ਖੇਡਣ ਦੀ ਆਗਿਆ ਮਿਲੀ।

ਇਸ ਸਾਲ ਮੌਨਸੂਨ ਸਮੇਂ ਤੋਂ 15 ਦਿਨ ਪਹਿਲਾਂ ਆਉਣ ਨਾਲ ਭਾਰੀ ਬਾਰਿਸ਼ ਕਾਰਨ ਹੇਮਕੁੰਟ ਸਾਹਿਬ ਦੇ ਦਰਸ਼ਨ ਨੂੰ ਗਏ ਹਜ਼ਾਰਾ ਹੀ ਸ਼ਰਧਾਲੂਂ ਰਸਤੇ ਵਿਚ ਪਹਾੜੀ ਢਿਗਾਂ ਡਿਗਣ ਤੇ ਨਦੀਆਂ ਵਿਚ ਹੜ੍ਹ ਆਉਣ ਕਾਰਨ ਫਸ ਗਏ। ਪੰਜਾਬ ਸਰਕਾਰ ਨੇ ਸ਼ਰਧਾਲੂਆਂ ਨੂੰ ਕਢਣ ਲਈ ਹੈਲੀਕਾਪਟਰ ਭੇਜਿਆ, ਪੰਜਾਬ ਰੋਡਵੇਜ਼ ਦੀਆਂ ਬਸਾਂ ਭੇਜੀਆਂ, ਸ਼੍ਰੋਮਣੀ ਕਮੇਟੀ ਤੇ ਦਿਲੀ ਗੁਰਦੁਆਰਾ ਕਮੇਟੀ ਨੇ ਲੰਗਰ ਭੇਜਿਆ, ਦਿੱਲੀ ਗੁਰਦੁਆਰਾ ਕਮੇਟੀ ਵਲੋਂ ਵੀ ਹੈਲੀਕਾਪਟਰ ਭੇਜਿਆ ਗਿਆ। ਕਈ ਯਾਤਰੀ ਗੁੰਮ, ਕਈਆਂ ਦੇ ਮਾਰੇ ਜਾਣ ਦਾ ਖਦਸ਼ਾ। ਪੰਜਾਬ ਸਰਕਾਰ ਵਲੋਂ ਅਫਸਰਾਂ ਦੀ ਭੇਜੀ ਗਈ ਟੀਮ ਦੇ ਮੁਖੀ ਕਾਹਨ ਸਿੰਘ ਪੰਨੂੰ ਦੀ ਗੋਬਿਦ ਘਾਟ ਵਿਖੇ ਕੁਝ ਯਾਤਾਰੀਆਂ ਵਲੋਂ ਖਿਚ ਧੁਹ, ਸਰਕਾਰ ਵਲੋਂ ਗੰਭੀਰ ਨੋਟਿਸ, ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ।ਹੇਮਕੁੰਟ ਸਾਹਿਬ ਯਾਤਰਾ 21 ਸਤੰਬਰ ਤੋਂ ਇਕ ਪੰਦਰਵਾੜੇ ਲਈ ਫਿਰ ਸ਼ੁਰੂ।

ਬੀਬੀ ਪਰਵਿੰਦਰ ਕੌਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੱਥ ਨਾਲ ਲਿਖਣ ਵਾਲੀ ਪਹਿਲੀ  ਔਰਤ ਬਣੀ।

ਪੰਜਾਬ ਸਰਕਾਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਸਿੰਘ ਸਾਹਿਬਾਨ ਦੀਆਂ ਗੱਡੀਆਂ ‘ਤੇ ਲਾਲ ਬੱਤੀ ਲਗਾਉਣ ਦੀ ਆਗਿਆ ਵਾਪਸ ਲਈ।

.   ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਸੁਰਗਵਾਸ, ਗਿਆਨੀ ਮਲ ਸਿੰਘ ਨਵੇਂ ਜਥੇਦਾਰ ਨਿਯੁਕਤ। ਗਿਅਨੀ ਜਗਤਾਰ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ, ਜਦੋਂ ਕਿ ਗਿ. ਜਗਤਾਰ ਸਿੰਘ ਲੁਧਿਆਣਾ ਪਦਉਨਤੀ ਕਰਕੇ ਵਧੀਕ ਹੈਡ ਗ੍ਰੰਥੀ ਬਣਾਏ ਗਏ।

ਅਮਰੀਕੀ ਰਾਸ਼ਟ੍ਰਪਤੀ ਬਰਾਕ ਓਬਾਮਾ ਵਲੋਂ ਸਿੱਖ ਜਗਤ ਨੂੰ  ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼  ਗੁਰਪੁਰਬ ਦੀ ਵਧਾਈ।ਵ੍ਹਾਈਟ ਹਾਊਸ ਵਿਚ ਇਹ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ।

ਵਿਸਕਾਨਸਿਨ ਦੇ ਗੁਰਦੁਆਰਾ ਦੇ ਗੋਲੀ ਕਾਂਢ ਦੇ ਮ੍ਰਿਤਕਾਂ ਦੀ ਯਾਦ ਵਿਚ ਪਹਿਲੀ ਬਰਸੀ ਸਮੇ ਵਿਸੇਸ਼ ਸਮਾਗਮ, ਅਮਰੀਕੀ ਸੈਨੇਟ ਵਲੋਂ ਮਤਾ ਪਾਸ, ਸਰਕਾਰ ਨੇ ਮ੍ਰਿਤਕ ਪਰਿਵਾਰ ਨੂੰ ਇਕ ਇਕ ਲਖ ਡਾਲਰ ਦਾ ਮੁਆਵਜ਼ਾ ਦੇਣ ਦਾ ਫੈਸਲਾ।

ਰੋਮ ਦੇ ਹਵਾਈ ਅੱਡੇ ਉਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਦਸਤਾਰ ਕਾਰਨ ਖੱਜਲ ਖੁਆਰੀ, ਅਕਾਲੀ ਦਲ ਤੇ ਸਿਖ ਜੱਥੇਬੰਦੀੈਆਂ ਵਲੋਂ ਰੋਸ, ਭਾਰਤ ਸਰਕਾਰ ਨੇ ਇੱਟਲੀ ਦੇ ਰਾਜਦੂਤ ਨੂੰ ਬੁਲਾ ਕੇ ਪ੍ਰੋਟੈਸਟ ਕੀਤਾ।ਰੋਮ ਦੇ ਹੀ ਹਵਾਈ ਅੱਡੇ ‘ਤੇ ਇਟਲੀ ਦੀ ਇਕ ਕੰੋਣੀ ਵਿਚ ਕੰਮ ਕਰਦੇ ਮੇਜਰ ਸਿੰਘ ਨਾਮੀ ਸਿੱਖ ਦੀ ਦਸਤਾਰ ਦੀ ਫਿਰ ਬੇਅੱਦਬੀ ਕੀਤੀ ਗਈ।

ਇੰਗਲੈਂਡ ਦੇ ਇਕ ਗੁਰਦੁਆਰੇ ਵਿਚ ਨਾਮਧਾਰੀ ਸੰਪਰਦਾ ਦੇ ਮੁਖੀ  ਠਾਕਰ ਉਦੈ ਸਿੰਘ ਉਤੇ ਉਸ ਸਮੇਂ ਹਮਲਾ ਕੀਤਾ ਗਿਆ,ਜਦੋਂ ਉਹ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸਨ, ਹਮਲਾਵਰ ਗ੍ਰਿਫਤਾਰ।

ਸ਼੍ਰੋਮਣੀ ਕਮੇਟੀ ਵਲੋਂ ਨਵੰਬਰ 84 ਦੌਰਾਨ ਹੋਂਦ ਚਿਲੜ ਘਟਨਾ ਦੇ ਸ਼ਹੀਦਾਂ ਦੀ ਯਾਦਗਾਰ ਉਸਾਰਨ ਦਾ ਫੈਸਲਾ।

ਬਰਤਾਨੀਆ ਵਿਚ ਜ.ਸਿੰਘ ਸੋਹਲ ਵਲੋਂ ਪਹਿਲੇ ਤੇ ਦੂਜੇ ਵਿਸ਼ਵ ਯੁਧਾਂ ਦੌਰਾਨ ਸਿਖ ਫੌਜੀਆਂ ਦੀ ਬਹਾਦਰੀ ਨੂੰ ਦਰਸਾਉਣ ਵਾਲੀ ਵਾਲੀ ਦਸਤਾਵੇਜ਼ੀ ਫਿਲਮ “ਸਿੱਖ ਐਟ ਵਾਰ” ਤਿਆਰ ਕੀਤੀ ਗਈ ਹੈ।

ਅਮਰੀਕਾ ਵਿਚ ਦਸਤਾਰਧਾਰੀ ਸਿਖ ਗੁਰਬੀਰ ਸਿੰਘ ਗਰੇਵਾਲ ਜ਼ਿਲਾ ਅਟਾਰਨੀ ਨਿਯੁਕਤ।

ਦੇਸ਼ ਦੀਆਂ ਜੇਲ੍ਹਾਂ ਵਿਚ ਆਪਣੀ ਸਜ਼ਾ ਪੂਰੀ ਕਰ ਚੁਕੇ ਸਿੱਖ ਕੈਦੀਆਂ ਦੀ ਰਿਹਾਈ ਲਰੀ ਭਾਈ ਗੁਰਬਖ਼ਸ਼ ਸਿੰਘ ਖਾਲਸਾ ਗੁਰਦੁਆਰਾ ਅੰਬ ਸਾਹਿਬ, ਮੁਹਾਲੀ ਵਿਖੇ ਮੱਧ ਨਵੰਬਰ ਤੋਂ ਭੁਖ ਹੜਤਾਲ ‘ਤੇ ਬੈਠੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਨੇਕਾਂ ਸਿੱਖ ਜੱਥੇਬੰਦੀਆਂ ਵਲੋਂ ਹਿਮਾਇਤ ਦਿਤੀ ਜਾ ਰਹੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>