ਅੰਬ ਦੇ ਨਿਸਾਨ ਵਾਲਿਆਂ ਦੀ ਹਾਰਟੀਕਲਚਰ ਬਿਲਡਿੰਗ ਸਾਹਮਣੇ ਰਿਕਾਰਡ ਤੋੜ ਚੋਣ ਰੈਲੀ

ਲੁਧਿਆਣਾ – ਅੱਜ ਪੀ ਏ ਯੂ ਇੰਪਲਾਈਜ ਯੂਨੀਅਨ ਦੀਆਂ ਚੋਣਾ ਵਿੱਚ  ਪੀ ਏ ਯੂ ਇੰਪਲਾਈਜ ਫੋਰਮ ਅਤੇ ਸਬੰਧਤ ਧੜਿਆਂ ਦੀ ਹਾਰਟੀਕਲਚਰ ਬਿਲਡਿੰਗ ਸਾਹਮਣੇ ਰਿਕਾਰਡ ਤੋੜ ਚੋਣ ਰੈਲੀ ਹੋਈ। ਇਸ ਰੈਲੀ ਵਿੱਚ ਔਰਤਾਂ ਸਮੇਤ ਭਾਰੀ ਗਿਣਤੀ ਵਿੱਚ ਮੁਲਾਜਮ ਨਾਹਰੇ ਮਾਰਦੇ ਹੋਏ ਜੱਥੇ ਬਣਾ ਕੇ ਪਹੁੰਚੇ। ਅੱਜ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਫੋਰਮ ਦੇ ਚੇਅਰਮੈਨ   ਪਰਮਜੀਤ ਸਿੰਘ ਗਿੱਲ ਨੇ ਆਖਿਆ ਕਿ ਪਿਛਲੇ ਦੋ ਸਾਲਾਂ ਵਿੱਚ ਅਸੀਂ ਅਗਵਾਈ ਦੇ ਕੇ ਪਹਿਲਾਂ ਤਾਂ ਮੁੰਡੀ  ਦੀ ਟੀਮ ਵਲੋਂ ਦਿੱਤੇ ਪੁਠੇ ਗੇੜੇ ਨੂੰ ਸਿੱਧਾ ਕੀਤਾ  ਤੇ ਫੇਰ ਪੀ ਏ ਯੂ ਦੀ ਗਰਾਂਟ ਵਿੱਚ ਵਾਧਾ ਕਰਨ ਵਰਗੀਆਂ ਮਿਸਾਲੀ ਪ੍ਰਾਪਤੀਆਂ ਕੀਤੀਆਂ। ਯੂਨੀਅਨ ਦੇ ਜਨਰਲ ਸਕੱਤਰ ਡਾ ਗੁਲਜਾਰ ਸਿੰਘ ਪੰਧੇਰ ਨੇ ਕਿਹਾ ਕਿ ਇਹ ਪੀ ਏ ਯੂ ਇੰਪਲਾਈਜ ਫੋਰਮ ਅੰਬ ਦੇ ਚੋਣ  ਨਿਸਾਨ ਵਾਲੀ ਟੀਮ ਹੀ ਹੈ ਜੋ ਸਰਕਾਰਾਂ ਵਲੋਂ ਪ੍ਰਾਪਤੀਆਂ ਨੂੰ ਖੋਹਣ ਦੇ ਦੌਰ ਵਿੱਚ ਮੁਲਾਜਮ ਹੱਕਾਂ ਦੀ ਰਾਖੀ ਕਰ ਸਕਦੀ ਹੈ। ਸਾਬਕਾ ਜਨਰਲ ਸਕੱਤਰ ਅੰਮ੍ਰਿਤਪਾਲ ਨੇ ¦ਮੇਂ ਸਮੇਂ ਤੋਂ ਫੋਰਮ ਅਤੇ ਸਬੰਧਤ ਗਰੁਪਾਂ ਦੀਆਂ ਪ੍ਰਾਪਤੀਆਂ ਬਾਰੇ ਵਿਸਤਾਰ ਸਹਿਤ ਦੱਸਿਆ। ਪ੍ਰਧਾਨਗੀ ਪਦ ਦੇ ਕੈਂਡੀਡੇਟ ਬਲਦੇਵ ਸਿੰਘ ਵਾਲੀਆ ਅਤੇ ਜਨਰਲ ਸਕੱਤਰ ਦੇ ਕੈਂਡੀਡੇਟ ਮਨਮੋਹਣ ਸਿੰਘ ਨੇ ਆਪੋ ਆਪਣੇ ਸੰਬੋਧਨ ਵਿਚ ਪ੍ਯਿਛਲੇ ਸਮੇਂ ਦੀਆਂ ਪ੍ਰਾਪਤੀਆਂ ਗਿਣਾੳਂਦਿਆਂ ਕਿਹਾ ਕਿ ਅਜਿਹੀ ਸੰਘਰਸਾਂ ਵਿਚੋਂ ¦ਘੀ ਤਜਰਬੇਕਾਰ ਟੀਮ ਹੀ ਮੁਲਾਜਮ ਮੰਗਾਂ ਦੀ ਪ੍ਰਾਪਤੀ ਦੀ ਗਰੰਟੀ ਹੋ ਸਕਦੀ ਹੈ। ਇਹਨਾ ਤੋਂ ਇਲਾਵਾ ਲਾਲ ਬਹਾਦਰ ਯਾਦਵ, ਗੁਰਪ੍ਰੀਤ ਸਿੰਘ ਢਿਲੋਂ, ਹਰਦੇਵ ਸਿੰਘ ਘਲੋਟੀ, ਪ੍ਰਵੀਨ ਗਰਗ, ਨਰਿੰਦਰ ਸੇਖੋਂ, ਕੁਲਦੀਪ ਸਿੰਘ ਤੁੰਗ, ਹਰਮਿਦਰ ਸਿੰਘ, ਸਤਨਾਮ ਸਿੰਘ, ਹਰਬੰਸ ਲਾਲ ਭਾਟੀਆ, ਇਕਬਾਲ ਸਿੰਘ ਲਾਲੀ, ਗੁਰਮੇਲ ਸਿੰਘ ਤੁੰਗ ਆਦਿ ਨੇ ਸੰਬੋਧਨ ਕੀਤਾ।

ਪੰਜਾਬ ਖੇਤੀਬਾੜੀ ਇੰਪਲਾਈਜ਼ ਯੂਨੀਅਨ ਦੀਆਂ ਚੋਣਾਂ ਸੈਸ਼ਨ 2014-16 ਲਈ ਚੋਣਾ 10 ਜਨਵਰੀ ਨੂੰ ਹੋਣੀਆਂ ਤਹਿ ਹੋਈਆਂ ਹਨ। ਇਲੈਕਸ਼ਨ ਕਮੇਟੀ ਦੇ ਚੇਅਰਮੈਨ ਸ. ਗੁਰਜੀਤ ਸਿੰਘ ਦੀ ਅਗਵਾਈ ਵਿਚ ਕੰਮ ਕਰਦੀ ਚੋਣ ਕਮੇਟੀ ਨੇ ਬਾਕਾਇਦਾ ਕਾਗਜ਼ਾਂ ਦੀ ਪੜਤਾਲ ਕਰਕੇ ਚਾਰ ਗੁਰੱਪਾਂ ਨੂੰ ਚੋਣ ਨਿਸ਼ਾਨ ਐਲਾਨ ਕਰ ਦਿੱਤੇ ਹਨ। ਪੀ.ਏ.ਯੂ. ਇੰਪਲਾਈਜ਼ ਫੋਰਮ ਨੂੰ ਅੰਬ ਦਾ ਪੁਰਾਣਾ ਨਿਸ਼ਾਨ ਅਤੇ ਪੀ.ਏ.ਯੂ. ਯੂਨਾਈਟੇਡ ਫਾਰਮ ਨੂੰ ਸਾਈਕਲ ਦਾ ਨਿਸ਼ਾਨ ਮਿਲਿਆ। ਇਸੇ ਤਰ੍ਹਾਂ ਪੀ.ਏ.ਯੂ. ਡੈਮੋਕ੍ਰੇਟਿਕ ਨੂੰ ਪੌੜੀ ਅਤੇ ਪੀ.ਏ.ਯੂ. ਵੈਲਫੇਅਰ ਫਰੰਟ ਨੂੰ ਲੈਟਰ ਬਾਕਸ ਦਾ ਨਿਸ਼ਾਨ ਮਿਲਿਆ।

ਚੋਣ ਕਮੇਟੀ ਵਲੋਂ ਵੱਖ-ਵੱਖ ਚੋਣਾਂ ਲੜ ਰਹੇ ਗਰੁੱਪਾਂ ਨੂੰ ਆਪਣੀਆਂ ਚੋਣ ਰੈਲੀਆਂ ਕਰਨ ਲਈ ਸਥਾਨ ਵੀ ਅਲਾਟ ਕੀਤੇ ਗਏ। ਸ. ਬਲਦੇਵ ਸਿੰਘ ਵਾਲੀਆਂ ਦੇ ਅੰਬ ਵਾਲੇ ਧੜੇ ਨੂੰ 2 ਜਨਵਰੀ ਨੂੰ ਸੇਮੇ ਦੀ ਕੰਟੀਨ ਦੇ ਨੇੜੇ ਅਤੇ 8 ਜਨਵਰੀ ਨੂੰ ਇੰਜੀਨੀਅਰਿੰਗ ਕਾਲਜ ਦੇ ਨੇੜੇ ਰੈਲੀ ਕਰਨ ਲਈ ਸਥਾਨ ਅਲਾਟ ਹੋਇਆ। – ਸਭ ਤੋਂ ਪ੍ਰਮੁੱਖ ਰੈਲੀ ਥਾਪਰ ਹਾਲ ਦੇ ਸਾਹਮਣੇ 3 ਜਨਵਰੀ ਨੂੰ ਹੋਵੇਗੀ।

ਅੱਜ ਦੀ ਚੋਣ ਮੁਹਿੰਮ ਸਮੇਂ 250 ਮੁਲਾਜ਼ਮਾਂ ਨੇ ਇਕੱਠੇ ਹੋ ਕੇ ਥਾਪਰ ਹਾਲ ਕੋਮਿਊਨੀਕੇਸ਼ਨ ਬਿਲਡਿੰਗ, ਇਕਨਾਮਿਕਸ, ਹੋਮ ਸਾਇੰਸ, ਡਾਇਰੈਕਟਰ ਐਕਸਟੈਨਸ਼ਨ, ਹਸਪਤਾਲ, ਲਾਇਬਰੇਰੀ, ਡਾਇਰੈਕਟਰ ਸਟੂਡੈਂਟਸ ਵੈਲਫੇਅਰ ਬਿਲਡਿੰਗ ਵਿਚ ਮੁਲਾਜ਼ਮਾਂ ਨਾਲ ਸੰਪਰਕ ਕਰਕੇ ਦੁਪਹਿਰ ਦੀ ਰੈਲੀ ਦੀ ਤਿਆਰੀ ਕਰਦਿਆਂ ਤੁਫਾਨੀ ਦੌਰਾ ਕੀਤਾ। ਇਸ ਮੁਹਿੰਮ ਵਿਚ ਹੋਰਨਾਂ ਤੋਂ ਇਲਾਵਾ ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੇ ਮੌਜੂਦਾ ਪ੍ਰਧਾਨ ਪਰਮਜੀਤ ਸਿੰਘ ਗਿੱਲ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸਾਬਕਾ ਜਨਰਲ ਸਕੱਤਰ ਅੰਮ੍ਰਿਤਪਾਲ ਨੇਵਿਸੇਸ ਤੌਰ ਤੇ ਸ਼ਮੂਲੀਅਲ ਕੀਤੀ। ਪ੍ਰਧਾਨਗੀ ਦੇ ਉਮੀਦਵਾਰ ਸ੍ਰੀ ਬਲਦੇਵ ਸਿੰਘ ਵਾਲੀਆ, ਜਨਰਲ ਸਕੱਤਰ ਦੇ ਉਮੀਦਵਾਰ ਮਨਮੋਹਨ ਸਿੰਘ ਅਤੇ ਉਪਰੋਕਤ ਆਗੂਆਂ ਨੇ ਸਮੁੱਚੇ ਮੁਲਾਜ਼ਮਾਂ ਨੂੰ ਆਪਣੀਆਂ ਪ੍ਰਾਪਤੀਆਂ ਤੇ ਟੀਚਿਆਂ ਬਾਰੇ ਵਿਸਥਾਰ ਵਿਚ ਦੱਸਿਆ। ਉਨ੍ਹਾਂ ਆਖਿਆ ਕਿ ਇਹੀ ਸਿਆਣੀ, ਸੂਝਵਾਨ ਅਤੇ ਸੰਘਰਸ਼ਾਂ ਨੂੰ ਪ੍ਰਣਾਈ ਹੋਈ ਟੀਮ ਹੀ ਪੀ.ਏ.ਯੂ. ਦੇ ਮੁਲਾਜ਼ਮਾਂ ਨੂੰ ਹੋਰ ਵਧੇਰੇ ਪ੍ਰਾਪਤੀਆਂ ਕਰਕੇ ਦੇ ਸਕੇਗੀ। ਆਉਣ ਵਾਲੇ ਸਮੇਂ ਵਿਚ ਸਰਕਾਰਾਂ ਅਤੇ ਪ੍ਰਸ਼ਾਸਨ ਵਲੋਂ ਕੀਤੀਆਂ ਪ੍ਰਾਪਤੀਆਂ ਨੂੰ ਖੋਹਣ ਦਾ ਦੌਰ ਚੱਲ ਰਿਹਾ ਹੈ। ਅਜਿਹੇ ਸਮੇਂ ਪ੍ਰਾਪਤੀਆਂ ਦੀ ਰਾਖੀ ਕਰਨ ਅਤੇ ਸੰਘਰਸ਼ ਰਾਹੀਂ ਹੋਰ ਪ੍ਰਾਪਤੀਆਂ ਕਰਨ ਦੀ ਲੋੜ ਹੈ।

ਅੰਬ ਦੇ ਨਿਸ਼ਾਨ ਵਾਲੇ ਗਰੁੱਪ ਨੂੰ ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੇ ਫਾਊਂਡਰ ਅਤੇ ਉ¤ਘੇ ਦਾਨੀ ਸ. ਰੂਪ ਸਿੰਘ ਰੂਪਾ, ਪੀ.ਏ.ਯੂ. ਮੁਲਾਜ਼ਮਾਂ ਦੇ 12 ਸਾਲ ਪ੍ਰਧਾਨ ਰਹੇ ਸ੍ਰੀ ਡੀ.ਪੀ. ਮੌੜ ਆਦਿ ਪ੍ਰਮੁੱਖ ਆਗੂ ਸ. ਬਲਦੇਵ ਸਿੰਘ ਵਾਲੀਆ ਦੀ ਟੀਮ ਦੀ ਹਮਾਇਤ ਕਰ ਰਹੇ ਹਨ। ਸਮੁੱਚੇ ਦੌਰੇ ਸਮੇਂ ਅੰਬ ਗਰੁੱਪ ਦੇ ਹੱਕ ਵਿਚ ਭਾਰੀ ਹੁਲਾਰਾ ਦੇਖਣ ਨੂੰ ਮਿਲਿਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>