ਬਾਦਲ ਸਾਹਿਬ ਪਾਕਿ ਨੇ ਨਾ ਅਫ਼ਗਾਨ ਨੇ ਨਸ਼ਿਆਂ ਦਾ ਦਰਿਆ ਤਾਂ ਵਗਾਇਆ ਬਿਕਰਮ ਨੇ : ਫ਼ਤਿਹ ਬਾਜਵਾ

ਗੁਰਦਾਸਪੁਰ , ਬਟਾਲਾ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਪੰਜਾਬ ਦੀਆਂ ਮਾਂਵਾਂ ਦੇ ਪੁੱਤਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਲੇ ਮਾਲ ਤੇ ਲੋਕ-ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸਲਾਖ਼ਾਂ ਪਿੱਛੇ ਕਰਨ ਦੀ  ਮੰਗ ਕੀਤੀ ਹੈ।  ਫ਼ਤਿਹ ਬਾਜਵਾ ਨੇ ਕਿਹਾ ਕਿ ਬਹੂ ਚਰਚਿਤ ਅੰਤਰਰਾਸ਼ਟਰੀ ਡਰੱਗ ਸਮਗਲਰ ਜਗਦੀਸ਼ ਸਿੰਘ ਭੋਲਾ ਵੱਲੋਂ  ਮਜੀਠੀਆ ਦਾ ਡਰੱਗ ਦੇ ਗੋਰਖਧੰਦੇ ਵਿੱਚ ਨਾ ਕੇਵਲ ਸ਼ਮੂਲੀਅਤ ਹੋਣ ਸਗੋਂ ਡਰੱਗਜ਼ ਰੈਕਟ ਦਾ ਮਾਸਟਰ ਮਾਈਡ ਹੋਣ ਸੰਬੰਧੀ ਕੀਤੇ ਗਏ ਇੰਕਸ਼ਾਫ਼ ਉਪਰੰਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ  ਹੁਣ ਕੋਈ ਗੁੰਜਾਇਸ਼ ਨਹੀਂ ਰਹੀ ਕਿ ਉਹ  ਮਜੀਠੀਆ ਖ਼ਿਲਾਫ਼ ਕਾਰਵਾਈ ਨਾ ਕਰੇ। ਉਹਨਾਂ ਕਿਹਾ ਮਜੀਠੀਆ ਨੂੰ ਮੰਤਰੀ ਮੰਡਲ ਤੋਂ ਤੁਰੰਤ ਹਟਾਉਣ, ਗ੍ਰਿਫ਼ਤਾਰ ਕਰੇ ਤੇ ਕੇਸ ਦੀ ਸੀਬੀਆਈ ਹਵਾਲੇ ਕਰੋ।

ਜਾਰੀ ਬਿਆਨ ਵਿੱਚ ਫ਼ਤਿਹ ਬਾਜਵਾ ਨੇ ਮਜੀਠੀਆ ਵਰਗੇ ਦੋਸ਼ੀਆਂ ਨੂੰ ਸਲਾਖ਼ਾਂ ਪਿੱਛੇ ਪਹੁੰਚਾਉਣ ਲਈ ਪੰਜਾਬ ਕਾਂਗਰਸ ਵੱਲੋਂ ਜ਼ਬਰਦਸਤ ਸੰਘਰਸ਼ ਅਰੰਭਣ ਦੀ ਵੀ ਚਿਤਾਵਨੀ ਦਿੱਤੀ। ਉਹਨਾਂ ਕਿਹਾ ਕਿ ਉਕਤ ਕੇਸ ਸੰਬੰਧੀ 25 ਕਰੋੜ ਤੋਂ ਵੱਧ ਰਿਸ਼ਵਤ ਲੈ ਕੇ ਸੱਚ ਦਬਾਉਣ ਵਿੱਚ ਲੱਗੇ ਉੱਚ ਪੁਲੀਸ ਅਧਿਕਾਰੀਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

ਉਹਨਾਂ ਮੁੱਖ ਮੰਤਰੀ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਬਾਦਲ ਸਾਹਿਬ ਹੁਣ ਤਾਂ ਤੁਹਾਨੂੰ ਪਤਾ ਲਗ ਗਿਆ ਹੋਣਾ ਕਿ ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੀ ਦਰਿਆ ਲਈ ਪਾਕਿਸਤਾਨ ਜਾਂ ਅਫ਼ਗਾਨਿਸਤਾਨ ਨਾਲੋਂ ਵੱਧ ਜ਼ਿੰਮੇਵਾਰ ਤੁਹਾਡੀ  ਬੁੱਕਲ ਵਿੱਚ ਬੈਠ ਕੇ ਅਤੇ ਮੰਤਰੀ ਪੁਣੇ ਦੀ ਆੜ ਹੇਠ ਆਸਾਨੀ ਨਾਲ ਡਰੱਗ ਦਾ ਵਿਆਪਕ ਰੈਕਟ ਚਲਾਉਣ ਵਾਲੇ ਮਜੀਠੀਆ ਵਰਗੇ ਹਨ।

ਉਹਨਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੂੰ ਭ੍ਰਿਸ਼ਟ ਲੋਕਾਂ ਦਾ ਟੋਲਾ ਚਲਾ ਰਿਹਾ ਹੈ। ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਮਜੀਠੀਆ ਨੂੰ ਕਲੀਨ ਚਿੱਟ ਦੇਣ ਨੂੰ ਸਿਆਸਤ ਤੋਂ ਪ੍ਰੇਰਿਤ ਠਹਿਰਾਉਂਦਿਆਂ ਉਕਤ ਨੂੰ ਪੂਰੀ ਤਰਾਂ ਰੱਦ ਕੀਤਾ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਬਾਦਲ ਵੱਲੋਂ ਸਰਹੱਦੀ ਵਿਕਾਸ ਫੰਡ ਡਕਾਰਨ ਵਾਲੇ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਅਤੇ ਪੁਸਤਕ ਘੁਟਾਲਿਆਂ ਵਿੱਚ ਸ਼ਾਮਿਲ ਮੰਤਰੀ ਸਿਕੰਦਰ ਸਿੰਘ ਮਲੂਕਾ ਵਰਗਿਆਂ ਨੂੰ ਵੀ ਕਲੀਨ ਚਿਟ ਦੇ ਚੁੱਕੇ ਹਨ।

ਉਹਨਾਂ ਕਿਹਾ ਕਿ ਚੰਦ ਪੈਸਿਆਂ ਖ਼ਾਤਰ ਭੈੜੇ ਨਸ਼ਿਆਂ ਰਾਹੀਂ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਹੋਣਾ ਰਾਜ ਦੇ ਲੋਕਾਂ ਲਈ ਬਹੁਤ ਵੱਡੀ ਤੇ ਗੰਭੀਰ ਚੁਨੌਤੀ ਬਣ ਗਈ ਹੈ। ਜਿਸ ਨਾਲ ਰਾਜ ਦੇ ਅਮਨ ਕਾਨੂੰਨ ਅਤੇ ਸਮਾਜਿਕ ਸੰਤੁਲਨ ਵਿਗੜਨ ਦਾ ਖਤਰਾ ਬਣ ਗਿਆ ਹੈ।

ਉਹਨਾਂ ਕਿਹਾ ਕਿ ਭੋਲਾ ਵੱਲੋਂ ਦਿੱਤੇ ਗਏ ਇਕਬਾਲੀਆ ਬਿਆਨ ਵਿੱਚ ਮਜੀਠੀਆ ਨੂੰ ਮਾਸਟਰ ਮਾਈਡ ਤਸਲੀਮ ਕਰਨ ਨਾਲ ਨਸ਼ਾ ਮੁਕਤ ਸਮਾਜ ਸਿਰਜਣ ਦੇ ਝੂਠੇ ਦਾਅਵੇ ਕਰਨ ਵਾਲੇ ਮਜੀਠੀਆ ਦਾ ਅਸਲ ਘਿਣਾਉਣਾ ਚਿਹਰਾ ਵੀ ਲੋਕਾਂ ਸਾਹਮਣੇ ਆਗਿਆ ਹੈ। ਜੋ ਕਿ ਸ਼ਰਮਨਾਕ ਹੈ ਤੇ ਜਿਸ ਨੂੰ ਮਿਹਨਤਕਸ਼ ਪੰਜਾਬੀ ਕਦੀ ਮੁਆਫ਼ ਨਹੀਂ ਕਰਨਗੇ

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>