ਸ. ਮਾਨ ਦੀ ਅਗਵਾਈ ‘ਚ 21 ਮੈਂਬਰੀ ਵਫਦ ਮੁਜੱਫਰਨਗਰ (ਯੂ.ਪੀ) ਵਿਖੇ ਦੰਗਾ ਪੀੜਤਾਂ ਦੀ ਸਾਰ ਲੈਣ ਲਈ ਰਵਾਨਾ

ਫਤਿਹਗੜ੍ਹ ਸਾਹਿਬ -‘‘ ਬੀਤੇ ਕੁਝ ਸਮੇਂ ਪਹਿਲੇ ਯੂ.ਪੀ ਸੂਬੇ ਦੇ ਮੁਜੱਫਰਨਗਰ ਸ਼ਹਿਰ ਵਿਚ ਸਾਜਿਸ਼ੀ ਢੰਗਾਂ ਨਾਲ ਹੋਏ ਜਬਰ-ਜ਼ੁਲਮ ਨਾਲ ਇਕ ਗੱਲ ਪ੍ਰਤੱਖ ਹੋ ਗਈ ਹੈ ਕਿ ਹਿੰਦੂਤਵ ਹੁਕਮਰਾਨ ਹਿੰਦ ਦੇ ਕਿਸੇ ਵੀ ਸੂਬੇ ਜਾਂ ਦਿੱਲੀ ਦੀ ਸੈਂਟਰ ਹਕੂਮਤ ਵਿਚ ਹੋਣ, ਉਨ੍ਹਾਂ ਸਭਨਾਂ ਦੀ ਇਹ ਮੰਦਭਾਵਨਾਂ ਭਰੀ ਸੋਚ ਹੁੰਦੀ ਹੈ ਕਿ ਹਿੰਦ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਮੁਸਲਿਮ, ਸਿੱਖ, ਇਸਾਈ ਕੌਮਾਂ ਨੂੰ ਆਪਦੀ ਸਿਆਸੀ ਤਾਕਤ ਦੀ ਅਤੇ ਸਾਧਨਾਂ ਦੀ ਦੁਰਵਰਤੋਂ ਕਰ ਕੇ ਇਨ੍ਹਾਂ ਕੌਮਾਂ ਵਿਚ ਦਹਿਸ਼ਤ ਵੀ ਪਾਈ ਜਾਵੇ ਅਤੇ ਇਨ੍ਹਾਂ ਨੂੰ ਦੂਜੇ ਦਰਜੇ ਦੇ ਸ਼ਹਿਰੀਆਂ ਦੀ ਤਰ੍ਹਾਂ ਗੈਰਵਿਧਾਨਿਕ ਢੰਗਾਂ ਰਾਹੀਂ ਵਿਵਹਾਰ ਕੀਤਾ ਜਾਵੇ। ਤਾਂ ਜੋ ਇਨ੍ਹਾਂ ਕੌਮਾਂ ਵੱਲੋਂ ਆਪਣੇ ਵਿਧਾਨਿਕ, ਸਮਾਜਿਕ, ਧਾਰਮਿਕ ਜਾਂ ਇਖਲਾਕੀ ਹੱਕ -ਹਕੂਕਾਂ ਨੂੰ ਪ੍ਰਾਪਤ ਕਰਨ ਲਈ ਇਕੱਤਰ ਹੋ ਕੇ ਹਿੰਦੂਤਵ ਵਿਰੁੱਧ ਜਮਹੂਰੀਅਤ ਤਰੀਕੇ ਸੰਘਰਸ਼ ਨਾਂ ਕਰ ਸਕਣ ਅਤੇ ਹਿੰਦੂਤਵ ਹੁਕਮਰਾਨਾਂ ਅਤੇ ਹਿੰਦੂਤਵ ਸੋਚ ਨੂੰ ਚੁਨੌਤੀ ਨਾਂ ਦੇ ਸਕਣ। ਇਸ ਸੋਚ ਦੇ ਅਧੀਨ ਹੀ 1984 ਵਿਚ ਸਿੱਖ ਕੌਮ ਦਾ ਕਤਲੇਆਮ ਕੀਤਾ ਗਿਆ। ਦਸੰਬਰ 1992 ਵਿਚ ਕਾਂਗਰਸ ਤੇ ਬੀ.ਜੇ.ਪੀ ਨੇ ਰਲ ਕੇ ਸ਼੍ਰੀ ਬਾਬਰੀ ਮਸਜਿਦ ਨੂੰ ਢਹਿ ਢੇਰੀ ਕੀਤਾ। 2000 ਵਿਚ ਚਿੱਠੀ ਸਿੰਘਪੁਰਾ (ਜੰਮੂ ਕਸ਼ਮੀਰ) ਵਿਖੇ 43 ਨਿਰਦੋਸ਼ ਸਿੱਖਾਂ ਨੂੰ ਫੌਜ ਵੱਲੋਂ ਕਤਲ ਕੀਤਾ ਗਿਆ । 2002 ਵਿਚ ਮੋਦੀ ਵੱਲੋਂ ਗੁਜਰਾਤ ਵਿਚ ਸੋਚੀ ਸਮਝੀ ਸਾਜਿਸ਼ ਅਧੀਨ ਕਤਲੇਆਮ ਕੀਤਾ ਗਿਆ। ਦੱਖਣੀ ਸੂਬਿਆਂ, ਕਰਨਾਟਕਾ, ਉੜੀਸਾ, ਕੇਰਲਾ ਆਦਿ ਵਿਚ ਇਸਾਈਆਂ, ਨੰਨਜਾਂ ਅਤੇ ਗਿਰਜੇਘਰਾਂ ਉੱਤੇ 2008 ਵਿਚ ਹਮਲੇ ਕੀਤੇ ਗਏ ਅਤੇ ਹੁਣ ਕੁਝ ਸਮਾਂ ਪਹਿਲਾਂ ਮੁਜੱਫਰਨਗਰ ਵਿਖੇ ਮੁਸਲਿਮ ਕੌਮ ਉੱਤੇ ਜਬਰ ਢਾਹਿਆ ਗਿਆ ਅਤੇ ਮੋਦੀ ਵੱਲੋਂ ਗੁਜਰਾਤ ਵਿਚ 60,000 ਸਿੱਖਾਂ ਨੂੰ ਉਜਾੜਿਆ ਜਾ ਰਿਹਾ ਹੈ। ਮੁਸਲਿਮ, ਸਿੱਖ, ਇਸਾਈ ਅਤੇ ਰੰਘਰੇਟਿਆਂ ਉੱਤੇ ਹੋਣ ਵਾਲੀ ਸਰਕਾਰੀ ਤਸ਼ੱਦਦ ਦਾ ਸਾਹਮਣਾ ਕਰਨ, ਇਨਸਾਫ ਲੈਣ ਅਤੇ ਇਨ੍ਹਾਂ ਕੌਮਾ ਨੂੰ ਸ਼ਾਤਿਰ ਦੁਸ਼ਮਣ ਵਿਰੁੱਧ ਇਕਜੁਟ ਹੋ ਕੇ ਜਮਹੂਰੀਅਤ ਤਰੀਕੇ ਸੰਘਰਸ਼ ਕਰਨ ਹਿਤ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜੰਮੂ ਕਸ਼ਮੀਰ ਅਤੇ ਮਲੇਰਕੋਟਲੇ ਲੇ ਮੁਸਲਿਮ ਆਗੂਆਂ ਨੂੰ ਨਾਲ ਲੈ ਕੇ ਅੱਜ ਕਿਲ੍ਹਾ ਸ. ਹਰਨਾਮ ਸਿੰਘ ਤੋਂ ਇਕ 21 ਮੈਂਬਰੀ ਵਫਦ ਮੁਜੱਫਰਨਗਰ ਦੇ ਹੋਏ ਕਾਂਡ ਦੀ ਤਹਿਕੀਕਾਤ ਕਰਨ ਅਤੇ ਪੀੜਿਤ ਮੁਸਲਿਮ ਪਰਿਵਾਰਾਂ ਦੀ ਸਾਰ ਲੈਣ ਲਈ ਰਵਾਨਾਂ ਹੋ ਚੁੱਕਾ ਹੈ।‘‘
ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਅਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮੁਜੱਫਰਨਗਰ ਨੂੰ ਚਾਲੇ ਪਾਏ ਜਾਣ ਵਾਲੇ ਵਫਦ ਨੂੰ ਤੋਰ ਕੇ ਪ੍ਰੈਸ ਨੂੰ ਇਤਲਾਹ ਕਰਦੇ ਹੋਏ ਇਕ ਪ੍ਰੈਸ ਨੋਟ ਵਿਚ ਦਿੱਤੀ । ਉਨ੍ਹਾਂ ਕਿਹਾ ਕਿ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਵਫਦ ਵਿਚ ਕਸ਼ਮੀਰ ਤੋਂ ਇੰ: ਐਸ.ਏ. ਰਸੀਦ ਐਮ.ਐਲ.ਏ, ਚੇਅਰਮੈਨ ਆਵਾਮੀ ਇਤਿਹਾਤ ਪਾਰਟੀ,  ਸ਼੍ਰੀ ਰਿਆਜ਼ ਅਹਿਮਦ ਸ਼ੋਸ਼ਲ ਵਰਕਰ ਕਸ਼ਮੀਰ, ਸ਼੍ਰੀ ਬੁਸ਼ੀਰ ਅਹਿਮਦ ਸਰਪੰਚ ਲਾਂਗਟ, ਮਾ. ਕਰਨੈਲ ਸਿੰਘ ਨਾਰੀਕੇ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ: ਮਹਿੰਦਰਪਾਲ ਸਿੰਘ (ਤਿੰਨੋ ਜਰਨਲ ਸਕੱਤਰ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਗੁਰਜੰਟ ਸਿੰਘ ਕੱਟੂ ਆਫੀਸ਼ੀਅਲ ਪੀ.ਏ ਮਾਨ, ਲਲਿਤ ਮੋਹਨ ਸਿੰਘ ਬਿਜੇਲੀ ਨਿੱਜੀ ਪੀ.ਏ ਸ. ਸਿਮਰਨਜੀਤ ਸਿੰਘ ਮਾਨ , ਸ. ਅਮਨਦੀਪ ਸਿੰਘ ਜਰਨਲ ਸੈਕਟਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੰਮੂ ਕਸ਼ਮੀਰ, ਸ਼੍ਰੀ ਵੀ.ਐਲ ਮੁਹੰਮਦ ਸਕੀਰ ਰਾਣਾ, ਮੁਹੰਮਦ ਫਾਰੁਕ ਪ੍ਰਧਾਨ ਮਲੇਰਕੋਟਲਾ, ਮੁਹੰਮਦ ਨਦੀਮ ਸੈਫ, ਬਾਜ ਸਿੰਘ ਰੱਤਾਖੇੜਾ, ਰੋਬਿਨਦੀਪ ਸਿੰਘ , ਪ੍ਰਗਟ ਸਿੰਘ ਮੱਖੂ, ਨਿਸ਼ਾਨ ਸਿੰਘ ਸੁਖਦੇਵ ਸਿੰਘ ਸੁਹੇਲਸਰ ਪ੍ਰਧਾਨ ਅਮਰਗੜ੍ਹ, ਜਸਵੀਰ ਸਿੰਘ ਜੱਸੀ ਬਹਾਦਰਗੜ੍ਹ ਆਦਿ ਆਗੂਆਂ ਨਾਲ ਇਹ ਵਫਦ ਅੱਜ ਜੈਕਾਰਿਆਂ ਦੀ ਗੂੰਜ ਵਿਚ ਆਪਣੇ ਮਿਸ਼ਨ ਲਈ ਸਵੇਰੇ 11 ਵਜੇ ਆਪਣੀ ਮੰਜਿਲ ਵੱਲ ਰਵਾਨਾ ਹੋਇਆ। ਇਹ ਵਫਦ 9 ਜਨਵਰੀ ਅਤੇ 10 ਜਨਵਰੀ ਦੋ ਦਿਨਾਂ ਲਈ ਮੁਜੱਫਰਨਗਰ ਵਿਚ ਵੱਖ ਵੱਖ ਸਮਾਜਿਕ, ਰਾਜਨੀਤਿਕ, ਧਾਰਮਿਕ ਸੰਗਠਨਾਂ ਆਗੂਆਂ ਨੂੰ ਮਿਲਣ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ, ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ ਅਤੇ ਵੱਖ ਵੱਖ ਫਿਰਕਿਆਂ ਅਤੇ ਕੌਮਾਂ ਦੇ ਧਾਰਮਿਕ ਆਗੂਆਂ ਨਾਲ ਮੁਲਾਕਾਤ ਕਰਦੇ ਹੋਏ ਸੰਬੰਧਤ ਪੀੜਿਤ ਪਰਿਵਾਰਾਂ ਦੇ ਦਰਸ਼ਨ ਵੀ ਕਰੇਗਾ ਅਤੇ ਉਨ੍ਹਾਂ ਨਾਲ ਹੋਏ ਜਬਰ ਜੁਲਮ ਦੀ ਤੱਥਾਂ ਸਹਿਤ ਜਾਣਕਾਰੀ ਪ੍ਰਾਪਤ ਕਰੇਗਾ। ਉਪਰੰਤ ਮੁਜੱਫਰਨਗਰ ਦੀ ਪ੍ਰੈਸ, ਮੀਡੀਏ, ਬਿਜਲਈ ਮੀਡੀਏ ਨੂੰ ਆਪਣੇ ਵਿਚਾਰਾਂ ਅਤੇ ਅਗਲੇ ਪ੍ਰੋਗਰਾਮ ਬਾਰੇ ਜਾਣਕਾਰੀ ਦੇਣ ਉਪਰੰਤ 11 ਜਨਵਰੀ ਨੂੰ ਵਾਪਿਸ ਲਾਪਣੇ ਮੁੱਖ ਦਫਤਰ ਕਿਲ੍ਹਾਂ ਹਰਨਾਮ ਸਿੰਘ ਵਿਖੇ ਪਹੁੰਚੇਗਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>