ਮਜੀਠੀਆ ਸੱਚੇ ਸੁੱਚੇ ਹਨ ਤਾਂ ਸੀਬੀਆਈ ਜਾਂਚ ਦੀ ਮੰਗ ਤੋਂ ਬਾਦਲਾਂ ਨੂੰ ਤੜਫਣ ਦੀ ਕੀ ਲੋੜ

ਬਟਾਲਾ / ਗੁਰਦਾਸ ਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਾਂਗਰਸ ਦੇ ਮਰਹੂਮ ਲੀਡਰ ਸਾਬਕਾ ਮੰਤਰੀ ਸ: ਸਤਨਾਮ ਸਿੰਘ ਬਾਜਵਾ ਸੰਬੰਧੀ ਕੀਤੀ ਗਈ ਗਲਤ ਟਿੱਪਣੀਆਂ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਆਪਣੀ ਦਿਮਾਗੀ ਸੰਤੁਲਨ ਖੋ ਚੁਕਾ ਹੈ ਇਸ ਲਈ ਉਸ ਨੂੰ ਚੰਗੇ ਡਾਕਟਰ ਦੀ ਲੋੜ ਹੈ । ਉਥੇ ਹੀ ਜੋੜੂ ਦੀ ਗੁਲਾਮੀ ਨੇ ਉਸ ਨੂੰ ਇਸ ਕਦਰ ਅੰਨ੍ਹਿਆਂ ਕਰ ਦਿਤਾ ਹੈ ਕਿ ਉਹ ਸਾਰੇ ਸਿਆਸੀ ਤੇ ਸਮਾਜਿਕ ਸ਼੍ਰਿਸਟਾਚਾਰ ਵੀ ਭੁੱਲ ਚੁਕਾ ਹੈ।
ਡਰੱਗ ਮਾਫੀਆ ਦੇ ਸਰਗਨਾ ਜਗਦੀਸ਼ ਭੋਲਾ ਵੱਲੋਂ ਨਸ਼ਿਆਂ ਦੀ ਤਸਕਰੀ ਵਿੱਚ ਮਾਸਟਰ ਮਾਈਡ ਗਰਦਾਨੈ ਗਏ ਬਿਕਰਮ ਸਿੰਘ ਮਜੀਠੀਆ ਅਤੇ ਸੁਖਬੀਰ ਬਾਦਲ ਦੇ ਅੱਜ ਕਾਦੀਆਂ ਵਿਖੇ ਪੁਤਲੇ ਸਾੜੇ ਜਾਣ ਸਮੇਂ ਰੋਹ ਭਰੀ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਫ਼ਤਿਹ ਬਾਜਵਾ ਨੇ ਕਿਹਾ ਆਪਣੇ ਸਾਲੇ ਦੀ ਸ਼ਮੂਲੀਅਤ ਜਗਜਾਹਰ ਹੋਣ ਅਤੇ ਕਾਂਗਰਸ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਗ੍ਰਿਫਤ ਤੋਂ ਬਚਾਉਣ ਲਈ ਆਵਾਜ਼ ਬੁਲੰਦ ਕਰਨ ਤੋਂ ਬੁਖਲਾਏ ਸੁਖਬੀਰ ਬਾਦਲ ਨੂੰ ਬਾਜਵਾ ਫੋਬੀਆ ਹੋਗਿਆ ਹੈ ਤੇ ਉਸ ਨੂੰ ਸੁੱਤੇ ਜਾਗਦੇ ਬਾਜਵੇ ਹੀ ਦਿਖਾਏ ਜਾ ਰਹੇ ਹਨ।

ਫ਼ਤਿਹ ਬਾਜਵਾ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਾਘੀ ਮੇਲੇ ਦੌਰਾਨ  ਸੁਖਬੀਰ ਬਾਦਲ ਨੇ ਉਸ ਮਰਹੂਮ ਆਗੂ ਸ: ਸਤਨਾਮ ਸਿੰਘ ਬਾਜਵਾ ਬਾਰੇ ਕੁਫ਼ਰ ਤੋਲਿਆ ਹੈ ਜਿਸ ਨੇ ਦੇਸ਼ ਦੀ ਏਕਤਾ ਅਖੰਡਤਾ ਲਈ ਅਤਿਵਾਦੀਆਂ ਨਾਲ ਲੋਹਾ ਲਿਆ ਅਤੇ ਸ਼ਹਾਦਤ ਦਿੱਤੀ। ਬਾਦਲ ਦਸੇ ਕਿ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ ਨੇ ਦੇਸ਼ ਲਈ ਕੁਰਬਾਨੀ ਦਿੱਤੀ ਹੋਵੇ। ਪਰ ਇਹ ਸਚਾਈ ਵੀ ਕਿਸੇ ਤੋਂ ਲੁਕੀ ਛਿਪੀ ਨਹੀਂ ਕਿ ਸੁਖਬੀਰ ਬਾਦਲ ਖੁਦ ਅਤਿਵਾਦੀਆਂ ਤੋਂ ਡਰਦਿਆਂ ਵਿਦੇਸ਼ਾਂ ਪਨਾਹ ਲਈ। ਉਹਨਾਂ ਸਵਾਲ ਉਠਾਇਆ ਕਿ ਅੱਜ ਸੁਖਬੀਰ ਨੇ ਪੰਜਾਬੀਆਂ ਦਾ ਲਹੂ ਚੂਸਣ ਤੋਂ ਸਿਵਾ ਕੀ ਕੀਤਾ।  ਇਸ ਤੋਂ ਵਧ ਅਫ਼ਸੋਸ ਦੀ ਗਲ ਹੈ ਕਿ ਇਹ ਕੁੱਝ ਉਸ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਹੋਇਆ ਜਿਸਦਾ ਕਿ ਸ: ਸਤਨਾਮ ਸਿੰਘ ਸਾਥੀ ਅਤੇ ਉਸੇ ਦੀ ਸਰਕਾਰ ਵਿੱਚ ਮੰਤਰੀ ਰਿਹਾ, ਸਤਨਾਮ ਬਾਜਵਾ ਦੇ ਸਾਫ਼-ਸੁਥਰੇ ਅਕਸ, ਦਰਵੇਸ਼ੀ ਸੁਭਾਅ ਅਤੇ ਸੱਚੇ ਸੁੱਚੇ ਕਿਰਦਾਰ ਬਾਰੇ ਸਭ ਪਤਾ ਹੋਣ ਦੇ ਬਾਵਜੂਦ ਸ: ਬਾਦਲ ਖਾਮੋਸ਼ ਰਹੇ। ਉਹਨਾਂ ਸੁਖਬੀਰ ਨੂੰ ਘਟਿਆ ਰਾਜਨੀਤੀ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸ: ਬਾਦਲ ਤੇ ਸੁਖਬੀਰ ਬਾਦਲ ਵੱਲੋਂ ਬਾਜਵਾ ਪਰਿਵਾਰ ਬਾਰੇ ਪ੍ਰਾਪੇਗੰਡਾ ਉਹਨਾਂ ਅਖੌਤੀ ਆਗੂਆਂ ਤੋਂ ਕਰਾਇਆ ਜਾਂ ਰਿਹਾ ਹੈ ਜਿਨ੍ਹਾਂ ਦੀਆਂ ਕੁਰਮਾਚਾਰੀਆਂ ਅਤੇ ਰਿਸ਼ਤੇਦਾਰੀਆਂ ਦੇਸ਼ ਦੇ ਮੰਨੇ ਪ੍ਰਮੰਨੇ ਸਮਗਲਰ ਪਰਿਵਾਰਾਂ ਨਾਲ ਹਨ।

ਉਹਨਾਂ ਕਿਹਾ ਕਿ ਬਾਦਲਾਂ ਨੇ ਅਜਿਹਾ ਕਰ ਕੇ ਸ਼ਹੀਦ ਪਰਿਵਾਰਾਂ ਦਾ ਅਪਮਾਨ ਕੀਤਾ ਹੈ ਅਤੇ ਪੰਜਾਬ ਦੇ ਰਾਜਸੀ ਆਗੂਆਂ ਦੀ ਤੌਹੀਨ ਕੀਤੀ ਹੈ। ਜਿਸ ਲਈ ਸੁਖਬੀਰ ਬਾਦਲ ਨੂੰ ਸ਼ਹੀਦ ਪਰਿਵਾਰਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸੁਖਬੀਰ ਨੂੰ ਜਿਨ੍ਹਾਂ ਫਤੂਰ ਚੜ੍ਹਿਆ ਹੈ ਉਹ ਰਾਜਸੀ ਨਸ਼ਾ ਕਰਕੇ ਹੈ ਜਾਂ ਹੋਰ ਕੋਈ ਨਸ਼ਾ ਇਹ ਤਾਂ ਸੁਖਬੀਰ ਹੀ ਭਲੀ ਭਾਂਤ ਦਸ ਸਕਦਾ ਹੈ। ਉਹਨਾਂ ਮਜੀਠੀਆ ਵਿਰੁੱਧ ਸੀ ਬੀ ਆਈ ਜਾਂਚ ਦੀ ਮੰਗ ਦੀ ਪ੍ਰੋਰਤਾ ਕਰਦਿਆਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਦੀਆਂ ਮਾਂਵਾਂ ਦੇ ਪੁੱਤਾਂ ਨੂੰ ਪੰਜਾਬ ਵਿੱਚ ਮਜੀਠੀਆ ਵਰਗਿਆਂ ਵੱਲੋਂ ਵਗਾਈ ਜਾ ਰਹੀ ਨਸ਼ਿਆਂ ਦੀ ਛੇਵਾਂ ਦਰਿਆ ਤੋਂ ਬਚਾਉਣ ਲਈ ਜੋ ਕਦਮ ਉਠਾਏ ਜਾ ਰਹੇ ਹਨ ਉਸ ਤੋਂ ਬਾਦਲਾਂ ਨੂੰ ਤੜਫਣ ਦੀ ਕੀ ਲੋੜ ਹੈ ਜੇ ਮਜੀਠੀਆ ਸੱਚੇ ਸੁੱਚੇ ਹਨ ਤਾਂ ਸੀਬੀਆਈ ਜਾਂਚ ਵਿੱਚੋਂ ਸੁਰਖ਼ਰੂ ਹੋਕੇ ਨਿਕਲ ਆਵੇਗਾ। ਜਾਂਚ ਤਾਂ ਕਰਵਾਕੇ ਵੇਖਣ। ਪੰਜਾਬ ਦੇ ਲੋਕ ਸੱਚ ਜਾਣਨਾ ਚਾਹੁੰਦੇ ਹਨ। ਸਰਕਾਰ ਤੋ ਲੋਕ ਜਵਾਬ ਤਲਬੀ ਚਾਹੁੰਦੇ ਹਨ ਤੇ ਅਖੀਰ ਲੋਕ ਕਚਹਿਰੀ ਵਿੱਚ ਇਹ ਲੋਕ ਬੇਨਕਾਬ ਹੋਣਗੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>