“ਬ੍ਰਹਿਮੰਡ ਤੋ ਆਈ ਆਤਮਾ ਬ੍ਰਹਿਮੰਡ ਦੀਆਂ ਸਫਾਂ ਚ ਜਾ ਰਲੀ”

ਦਲ ਬਾਬਾ ਬਿਧੀ ਚੰਦ ਸੰਪ੍ਰਦਾਇ, ਦਲ ਦੇ ਗਿਆਰਵੇਂ ਜਾਨਸ਼ੀਨ ਸੰਤ ਬਾਬਾ ਦਯਾ ਸਿੰਘ ਜੀ ਸੁਰ ਸਿੰਘ ਵਾਲੇ, ਪੰਜ ਭੂਤਕ ਸਰੀਰ ਤਿਆਗ ਕੇ ਸੱਚਖੰਡ ਪਿਆਨਾ ਕਰ ਗਏ ਹਨ। ਸਿੱਖ ਪੰਥ ਦੀਆਂ ਸਿਰਮੋਰ ਪ੍ਰਮੁੱਖ ਰਾਜਨੀਤਕ, ਧਾਰਮਿਕ ਹਸਤੀਆਂ ਨੇ ਉਹਨਾਂ ਨੂੰ ਸਰਧਾਂ ਦੇ ਫੁੱਲ ਭੇਟ ਕੀਤੇ। ਤੇਰੀ ਸਿੱਖੀ ਸੰਸਥਾ ਬਾਬਾ ਜੀ ਦੇ ਅਕਾਲ ਚਲਾਣੇ ਉਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ।  ਇਥੇ ਦੱਸਣ ਯੋਗ ਹੈ ਕਿ ਦਲ ਬਾਬਾ ਬਿੱਧੀ ਚੰਦ ਸੰਪ੍ਰਦਾਇ ਨੇ ਸੰਨ 2009 ਦੇ ਵਿੱਚ ਡੇਰਾ ਬਾਬਾ ਨਾਨਕ ਵਿੱਖੇ ਹੋਏ ਸਮਾਗਮ ਵਿੱਚ ਇੱਕ ਅਹਿਮ ਰੋਲ ਨਿਭਾਇਆ ਸੀ। ਕਰਤਾਰਪੁਰ ਸਾਹਿਬ ਦਾ ਲਾਘਾਂ ਖੁਲਵਾਉਣ ਵਾਸਤੇ 80,000, ਲੋਕ ਤੇਰੀ ਸਿੱਖੀ ਸੰਸਥਾਂ ਦੀ ਮਦਦ ਲਈ ਨਿਤਰੇ। ਇਹ ਸਭ ਬਾਬਾ ਜੀ ਦੇ ਸਹਿਯੋਗ ਨਾਲ ਹੀ ਹੋਇਆ।

ਇਤਿਹਾਸ ਦੀਆਂ ਯਾਦਾਂ ਦੇ ਕਲਾਵੇ ਦੇ ਵਿੱਚ ਬਹੁਤ ਕੁਝ ਸਮੇਟੀ ਬੈਠਾ ਹੈ, ਮਾਝੇ ਦੀ ਧਰਤੀ ਦਾ ਸਿਰਮੋਰ ਨਗਰ, ਸੁਰ ਸਿੰਘ। ਇਹ ਨਗਰ ਅੰਬਰਸਰ ਤੋ ਸਿਰਫ 30-35 ਕਿਲੋਮੀਟਰ ਦੀ ਦੂਰੀ ਜਿਲਾ ਤਰਨਤਾਰਨ ਚ ਪੈਦਾ ਹੈ। ਇਸ ਨਗਰ ਦਾ ਬਹੁਤ ਵੱਡਾ ਮਾਣ ਮੱਤਾ ਇਤਿਹਾਸ ਹੈ। ਇਥੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਸੁਭਾਗ ਚਰਨ ਪਾਏ।  ਊਹਨਾਂ ਦੀ ਯਾਦ ਦੇ ਵਿੱਚ ਬਹੁਤ ਆਲੀਸ਼ਾਨ ਗੁਰਦੁਆਰਾ ਸੋਸ਼ਬਿਤ ਹੈ।  ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖ ਪੰਥ ਦੇ ਅਦੁੱਤੀ ਜਰਨੈਲ ਬਹਾਦਰ ਬਾਬਾ ਬਿੱਧੀ ਚੰਦ ਜੀ ਨੂੰ ਬਹੁਤ ਵਰ ਦਿੱਤੇ। “ਬਿਧੀ ਚੰਦ ਛੀਨਾਂ ਗੁਰੂ ਕਾ ਸੀਨਾ”।  ਜਦੋ ਬਾਬਾ ਬਿੱਧੀ ਚੰਦ ਜੀ ਚੜਾਈ ਕਰ ਗਏ ਤਾਂ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਹਨਾਂ ਦੇ ਸਪੁੱਤਰ ਬਾਬਾ ਲਾਲ ਸਿੰਘ ਜੀ ਨੂੰ ਆਪਣੇ ਕੁਝ ਸਾਸ਼ਤਰ ਅਤੇ ਹੋਰ ਅਣਮੁੱਲੀਆਂ ਵਸਤਾ ਦੇ ਕੇ ਉਹਨਾਂ ਨੂੰ ਸੁਰ ਸਿੰਘ ਨਗਰ ਜਾਕੇ ਪੰਥ ਦੀ ਸੇਵਾ ਕਰਨ ਦਾ ਹੁਕਮ ਦਿੱਤਾ।  ਬਾਬਾ ਬਿੱਧੀ ਚੰਦ ਜੀ ਦੀ 10ਵੀ ਵੰਸ਼ ਦੇ ਮਾਲਕ ਬਾਬਾ ਸੋਹਣ ਸਿੰਘ ਜੀ ਨੇ ਇਥੇ ਦਲ ਬਣਾਕੇ ਸਿੱਖ ਪੰਥ ਦੀ ਮਹਾਨ ਸੇਵਾ ਕੀਤੀ। ਬਾਬਾ ਦਯਾ ਸਿੰਘ ਜੀ ਇਸ ਦਲ ਦੇ 11ਵੇਂ ਜਥੇਦਾਰ ਸਨ।  ਇਥੇ ਰੱਬੀ ਪ੍ਰੇਮ ਦੇ ਵਿੱਚ ਅਭੇਦ ਰੂਹ ਬਾਬਾ ਦਯਾ ਸਿੰਘ ਜੀ ਨੇ ਪ੍ਰਭੂ ਬੰਦਗੀ ਦੇ ਨਾਲ ਰੂਹਾਨੀਅਤ ਦਾ ਕੇਂਦਰ ਸਥਾਪਤ ਕੀਤਾ। ਉਹ ਹਮੇਸ਼ਾ ਥੋੜਾ ਬੋਲਦੇ, ਥੋੜਾ ਖਾਂਦੇ, ਥੋੜਾ ਸਾਉਦੇਂ,ਅਤੇ ਸਾਦਗੀ ਤੇ ਸੰਜਮ ਵਾਲਾ ਜੀਵਨ ਬਤੀਤ ਕਰਦੇ।

ਉਹਨਾਂ ਦਾ ਤੇ ਸ੍ਰ ਨਵਿੰਦਰ ਸਿੰਘ ਸੰਧੂ (ਤੇਰੀ ਸਿੱਖੀ) ਹੁਰਾਂ ਦਾ ਆਪਸ ਚ ਬਹੁਤ ਪ੍ਰੇਮ ਸੀ।  ਕੁਦਰਤ ਦਾ ਭਾਨਾ ਦੇਖੋ ਕਿ ਦੋਨੇ ਹੀ ਇੱਕ ਮਹੀਨੇ ਦੇ ਵਿੱਚ ਅਗੜ ਪਿੱਛੜ ਇਸ ਫਾਨੀ ਜਹਾਨ ਤੋ ਕੂਚ ਕਰ ਗਏ। ਉਹਨਾਂ ਨੇ ਇਕੱਠਿਆਂ ਦਲ ਬਾਬਾ ਬਿੱਧੀ ਚੰਦ ਚ 30 ਸਾਲ ਸੇਵਾ ਕੀਤੀ।

ਬਾਬਾ ਦਯਾ ਸਿੰਘ ਜੀ ਹਮੇਸ਼ਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੱੜ ਲੱਗਣ ਦੀ ਪ੍ਰੇਰਨਾ ਕਰਦੇ ਸਨ। ਉਹ ਕਿਹਾ ਕਰਦੇ ਸਨ ਜਿਹੜੀ ਚੀਜ ਨਾਸ਼ਵਾਨ ਹੈ ਉਸਨੂੰ ਮੱਥਾ ਨਹੀ ਟੇਕਣਾ।

“ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦਿ ਕਮਾਇ। ਅਵਰ ਦੂਜਾਂ ਕਿਉਂ ਸੇਵੀਐ, ਜਮੇ ਤੇ ਮਰ ਜਾਏ”

ਗੁਰੂਆਂ ਪੀਰਾਂ, ਯੋਧਿਆਂ ਤੋ ਵਰੋਸਾਈ, ਪੰਜ ਦਰਿਆਵਾਂ ਦੀ ਧਰਤੀ ਪੰਜਾਬ ਤੋ ਪਤਾ ਨਹੀ ਕੀ ਖਨਾਮੀ ਹੋ ਗਈ ਹੈ ਕਿ ਸਰਬੱਤ ਦਾ ਭਲਾ ਕਰਨ ਵਾਲੇ ਲੋਕ ਆਪਣਾ ਭਲਾ ਕਰਨ ਤੋ ਅਸਮਰੱਥ ਹਨ।  ਹੈਨ ਵਿਰਲੇ ਹੀ ਸੰਤ ਅਤੇ ਉਹ ਵੀ ਚਲੇ ਗਏ। ਪਖੰਡੀ ਬਾਬੇ ਤਾ ਬਹੁਤ ਨੇ, ਅੱਜ ਸਿੱਖ ਘਟ ਰਹੇ ਨੇ, ਬਾਬਿਆਂ ਦੀਆਂ ਹੇੜਾਂ ਲਾਲ ਬੱਤੀ ਲਾਕੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਦੇ ਉਪਰ ਹੋਰ ਮਿੱਟੀ ਘੱਟਾ ਪਾ ਰਹੇ ਹਨ।  ਇਉ ਲੱਗਦਾ ਜਿਵੇ ਮੰਨੋਰੰਜਨ ਤੇ ਧਰਮ ਲੋਕਾਂ ਦੀ ਸੋਚਣੀ ਤੇ ਹਾਵੀ ਹੋ ਗਏ ਹਨ। ਇਹ ਧਰਮ ਉਹ ਨਹੀ ਜਿਹੜਾ ਪ੍ਰਮਾਤਮਾ ਨਾਲ ਜੋੜਦਾ ਹੈ ਅਤੇ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਅੰਦਰ ਬੜੀ ਸਾਦਗੀ ਨਾਲ ਸਮਾਇਆ ਹੋਇਆ ਹੈ ਬਲਕਿ ਉਹ ਜਿਹੜਾ ਲੋਕ ਦੇ ਡਰ ਨਾਲ ਖੇਡਦਾ ਹੈ ਅਤੇ ਉਹਨਾਂ ਨੂੰ ਪਖੰਡੀ ਸਾਧਾਂ ਦੇ ਨਾਲ ਜੋੜਦਾ ਹੈ। ਇਥੇ ਹੀ ਲੋਕਾਂ ਨੇ ਆਪਣੀ ਖਾਤਰ ਗੁਰੂ ਲੱਭ ਲਏ ਨੇ।  ਪੰਜਾਬ ਦੇ ਜਿਆਦਾ ਲੋਕ ਪੜਾਈ ਚ ਪਿੱਛੇ ਹੋਣ ਕਰਕੇ ਵਿਹਮਾਂ ਭਰਮਾਂ ਦੇ ਵਿੱਚ ਜਿਆਦਾ ਵਿਸਵਾਸ਼ ਕਰਦੇ ਨੇ। ਇਹ ਸਰਾਸਰ ਬਾਬੇ ਨਾਨਕ ਦੇ ਘਰ ਦੀ ਉਲੱਘਣਾ ਹੈ।  ਜਦੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਹੀ ਨਹੀ ਮੰਨਣਾ ਤਾ ਫਿਰ ਕੋਈ ਫਰਕ ਨਹੀ ਪੈਦਾ ਜੇਕਰ ਉਹਨਾਂ ਦੀ ਹਜੂਰੀ ਚ ਲੋਕੀ ਲੜਣ, ਗਾਲਾਂ ਕੱਢਣ। ਮੈ ਇਹ ਸਭ ਅਜੇ ਤਾਜਾਂ ਹੀ ਕੱਲ ਵੇਖਿਆ।  ਮੈ ਤੇ ਮੇਰੇ ਪਰਿਵਾਰ ਨੇ ਅਜੇ ਕਲ ਹੀ ਕੈਲੀਫਰੋਨੀਆਂ ਦੇ ਮਸ਼ਹੂਰ ਗੁਰੂ ਦੇ ਵਿੱਚ ਜੂਤ ਪਤਾਣ ਹੁੰਦਾ ਵੇਖਿਆਂ।  ਉਹ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਜਿਹਨਾਂ ਦੇ ਸਤਿਕਾਰ ਲਈ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਮੇਸ਼ਾ ਭੁੰਜੇ ਸਾਉਦੇ ਸਨ। ਲੋਕ ਉਹਨਾਂ ਦੀ ਹ੍ਜੂਰੀ ਚੋ ਚਿਮਟਾ ਚੁੱਕ ਲੜਦੇ, ਅਜੇ ਅਸੀ ਕੱਲ ਵੇਖੇ। ਮਨ ਬਹੁਤ ਦੁੱਖੀ ਹੋਇਆ। ਲੋਕ ਕਬੂਤਰ ਵਾਗੂ ਅੱਖਾਂ ਮੀਟ ਕੇ ਬੈਠ ਜਾਣ ਪਰ ਅਸੀ ਕਬੂਤਰ ਵਾਂਗੂਅੱਖਾਂ ਨਹੀ ਮੀਟਣੀਆਂ। ਘਰ ਦੇ ਵਿੱਚ ਰੋਟੀ ਪੱਕੇ ਨਾ ਪੱਕੇ ਪਰ ਪਖੰਡੀ ਬਾਬਿਆਂ ਦੇ ਚਰਨਾਂ ਚ ਵਹਿਮਾਂ ਭਰਮਾਂ ਸਮੇਤ ਮਾਇਆ ਦੇ ਖੁੱਲੇ ਗਫੇ ਚੜਾ ਰਹੇ ਨੇ ਲੋਕ।  ਮਰੀਜਾਂ ਦਾ ਇਲਾਜ ਮਰੀਜ ਕਰ ਰਹੇ ਨੇ।
ਹੈਨ ਵਿਰਲੇ ਸੰਤ।  ਉਹ ਕਿਹਾ ਕਰਦੇ ਸਨ ਕਿ ਪਤੰਗ ਅਤੇ ਪਖੰਡ ਦੀ ਡੋਰ ਪੇਚੇ ਨਾਲ ਹੀ ਕੱਟੀ ਜਾਦੀ ਹੈ। ਉਹਨਾਂ ਦੇ ਜਾਣ ਨਾਲ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।  ਤੇਰੀ ਸਿੱਖੀ ਸੰਸਥਾ ਉਹਨਾਂ ਦੇ ਕਰਤਾਰਪੁਰ ਸਾਹਿਬ ਦੀ ਸੇਵਾ ਲਈ ਨਭਾਏ ਅਹਿਮ ਰੋਲ ਲਈ ਸਦਾ ਰਿਣੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>