ਨਵੀਂ ਦਿੱਲੀ : ਪੰਜਾਬੀ ਇੰਡਸਟਰੀਅਲ ਸੋਸਾਇਟੀ ਵਲੋਂ ਦਿੱਲੀ ਦੇ ਲੀ- ਮੇਰੀਡੀਅਨ ਹੋਟਲ ਵਿਖੇ ਦਿੱਲੀ ਕਾਂਗਰਸ ਦੇ ਮੁੱਖੀ ਅਤੇ ਸਾਬਕਾ ਮੰਤਰੀ (ਦਿੱਲੀ ਸਰਕਾਰ) ਅਰਵਿੰਦਰ ਸਿੰਘ ਲਵਲੀ ਦਾ ਨਿੱਘਾ ਸਵਾਗਤ ਕੀਤਾ ਗਿਆ। ਜਿਸ ਵਿਚ ਦਿੱਲੀ ਦੀਆਂ ਸਿੱਖ ਸ਼ਖਸੀਅਤਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਾਰੇ ਮੈਂਬਰਾਂ ਅਤੇ ਕਾਰਕੁੰਨਾਂ ਨੇ ਹਿੱਸਾ ਲਿਆ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਅਤੇ ਸੋਸਾਇਟੀ ਦੇ ਪੈਟਰਨ ਸ੍ਰ: ਪਰਮਜੀਤ ਸਿੰਘ ਸਰਨਾ ਅਤੇ ਪ੍ਰਧਾਨ ਜਗਜੀਤ ਸਿੰਘ ਸੂਰੀ ਵਲੋਂ ਲਵਲੀ ਦਾ ਫੁੱਲਾਂ ਦੇ ਹਾਰ ਪਾ ਕੇ ਸੁਆਗਤ ਕੀਤਾ ਗਿਆ ਤੇ ਨਾਲ ਹੀ ਇਕ ਯਾਦਗਾਰੀ ਸਨਮਾਨ ਵੀ ਭੇਟ ਕੀਤਾ ਗਿਆ। ਇਸ ਤੋਂ ਇਲਾਵਾ ਸੰਸਥਾ ਦੇ ਜਨਰਲ ਸਕਤਰ ਸ੍ਰ: ਹਰਵਿੰਦਰ ਸਿੰਘ ਸਰਨਾ , ਮੀਤ ਪ੍ਰਧਾਨ, ਅਮ੍ਰਿਤ ਸਿੰਘ ਥਾਪਰ, ਮਨਮਿੰਦਰ ਸਿੰਘ ਆਯੁਰ, ਅਮਰਜੀਤ ਸਿੰਘ ਮਕੜ, ਕੈਸ਼ਿਅਰ ਰਵਿੰਦਰ ਪਾਲ ਸਿੰਘ, ਤੇਜਵੰਤ ਸਿੰਘ , ਸਿੱਲੀ ਕਮੇਟੀ ਤੋਂ ਪ੍ਰਭਜੀਤ ਸਿੰਘ ਜੀਤੀ, ਹਰਪਾਲ ਸਿੰਘ ਕੋਛੜ, ਤੇਜਿੰਦਰ ਪਾਲ ਸਿੰਘ ਗੋਪਾ, ਯੂਥ ਵਿੰਗ ਤੋਂ ਕੌਮੀ ਪ੍ਰਧਾਨ ਸਤਨਾਮ ਸਿੰਘ, ਦਿੱਲੀ ਦੇ ਪ੍ਰਧਾਨ ਦਾਮਦੀਪ ਸਿੰਘ ਆਦਿ ਨੇ ਵੀ ਲਵਲੀ ਦਾ ਸਵਾਗਤ ਕੀਤਾ। ਇਸ ਪ੍ਰੋਗ੍ਰਾਮ ਵਿਚ ਦਿੱਲੀ ਸਰਕਾਰ ਦੇ ਸਾਬਕਾ ਉਦਯੋਗ ਮੰਤਰੀ ਸ੍ਰ: ਹਰਸ਼ਰਨ ਸਿੰਘ ਬੱਲੀ ਅਤੇ ਅਵਤਾਰ ਸ਼ਾਹ ਸਿੰਘ ਜੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।
ਸ੍ਰ; ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕੀ ਇਹ ਪਹਿਲੀ ਵਾਰ ਹੋਇਆ ਕੀ ਕਿਸੇ ਪਾਰਟੀ ਨੇ ਪੰਜਾਬ ਤੋਂ ਬਾਹਰ ਜਿਥੇ ਕੀ ਸਿੱਖ ਬੜੀ ਹੀ ਘਟ ਗਿਣਤੀ ਵਿੱਚ ਹੋਵਣ ਓਥੇ ਪਾਰਟੀ ਦੀ ਨੁਮਾਇੰਦਗੀ ਕਰਨ ਲਈ ਕਿਸੇ ਸਿੱਖ ਨੂੰ ਚੁਣਿਆ ਹੋਵੇ। ਉਨ੍ਹਾ ਆਖਿਆ ਕੀ ਇਸ ਲਈ ਅਸੀਂ ਸਾਰੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਧੰਨਵਾਦੀ ਹਾਂ। ਸ੍ਰ: ਸਰਨਾ ਨੇ ਆਖਿਆ ਕੀ ਦੇਖਿਆ ਜਾਵੇ ਤਾ ਸਿੱਖ ਦੇ ਜੇ ਕੋਈ ਅਸਲ ਵਿੱਚ ਹਮਦਰਦ ਹੈ ਤਾਂ ਓਹ ਸੋਨੀਆ ਗਾਂਧੀ ਅਤੇ ਉਹਨਾ ਦੇ ਸਪੁਤਰ ਰਾਹੁਲ ਗਾਂਧੀ ਨੇ ਜਿਨਾ ਨੇ ਦੋ ਵਾਰ ਕਿਸੇ ਸਿੱਖ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਥਾਪਿਆ ਅਤੇ ਇਸਦੇ ਨਾਲ ਹੀ ਦੇਸ਼ ਦਾ ਸੈਨਾ ਪ੍ਰਮੁੱਖ ਅਤੇ ਦਿੱਲੀ ਦਾ ਕਾਂਗਰਸ ਪ੍ਰਧਾਨ ਵੀ ਇਕ ਸਿੱਖ ਨੂੰ ਬਣਾਇਆ। ਉਨ੍ਹਾ ਆਖਿਆ ਕੀ ਹੁਣ ਲਵਲੀ ਜੀ ਦਾ ਫਰਜ਼ ਬਣਦਾ ਹੈ ਕੀ ਜਿਵੇਂ ਕਾਂਗਰਸ ਨੇ 12 ਗੈਸ ਸਿਲੰਡਰ ਅਤੇ ਜਿਹਨਾਂ ਨੂੰ ਸਮਾਜ ‘ਚ ਘੱਟ ਗਿਣਤੀ ਦਾ ਦਰਜਾ ਦਿਤਾ ਉਸੇ ਤਰੀਕੇ ਲੋਕ ਸਭਾ ਵੋਟਾਂ ਤੋਂ ਪਹਿਲਾਂ ਸਿੱਖਾਂ ਦੀ ਲੰਬੇ ਸਮੇਂ ਤੋਂ ਚਲਦੀ ਸਿੱਖਾਂ ਦੀ ਵੱਖਰੀ ਕੌਮ ਦੀ ਮੰਗ ਨੂੰ ਵੀ ਪੂਰਾ ਕਰਵਾਉਣ ।
ਸ੍ਰ: ਲਵਲੀ ਨੇ ਕਿਹਾ ਕੀ ਆਪ ਸਭ ਵੱਲੋਂ ਜੋ ਮਾਣ ਸਤਿਕਾਰ ਮੈਨੂੰ ਦਿਤਾ ਦਿਆ ਉਸ ਨਾਲ ਮੇਰੇ ਅੰਦਰ ਇਕ ਨਵੀਂ ਤਾਕਤ ਉਭਰੀ ਹੈ ਤੇ ਇਸ ਤਾਕਤ ਨੂੰ ਲੈ ਕੇ ਆਪ ਸਭ ਦੀਆਂ ਮੰਗਾ ਪੂਰੀਆਂ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਲਵਲੀ ਨੇ ਰਾਹੁਲ ਗਾਂਧੀ ਦੇ ਬਿਆਨ ਤੇ ਕਿਹਾ ਕੀ ਰਾਹੁਲ ਜੀ ਨੇ ਕੁਝ ਗਲਤ ਨਹੀ ਕਿਹਾ ਉਨਾ ਮੰਨਿਆ ਕੀ ਕੁਝ ਕਾਂਗਰਸੀਆਂ ਦਾ ਨਾਮ 84 ਕਤਲੇਆਮ ਚ ਆ ਰਿਹਾ ਹੈ ਪਰ ਨਾਲ ਹੀ ਉਨ੍ਹਾ ਕਿਹਾ ਕੀ 49 ਐਸੇ ਆਰ ਏਸ ਏਸ ਅਤੇ ਭਾਜਪਾ ਦੇ ਬੰਦਿਆਂ ਦੇ ਨਾਮ ਵੀ ਏਫ਼ ਆਈ ਆਰ ਵਿੱਚ ਦਰਜ ਨੇ ਪਰ ਕਿਸੇ ਵੀ ਭਾਜਪਾ ਤੇ ਆਰ ਏਸ ਏਸ ਦੇ ਮੰਤਰੀ ਜਾ ਮੈਂਬਰ ਨੇ ਅੱਜ ਤਕ ਮਾਫ਼ੀ ਵੀ ਨੀ ਮੰਗੀ ਅਤੇ ਨਾ ਹੀ ਬਾਦਲ ਦਲ ਵਲੋਂ ਉਹਨਾਂ ਵਿਰੁਧ ਕੋਈ ਕਾਰਵਾਈ ਦੀ ਮੰਗ ਕੀਤੀ ਗਈ। ਸ੍ਰ: ਲਵਲੀ ਨੇ ਕਿਹਾ ਕੀ ਕਾਂਗਰਸ ਨੇ ਹਮੇਸ਼ਾਂ ਸਿਖਾਂ ਨੂੰ ਬਣਦਾ ਮਾਣ ਸਤਿਕਾਰ ਦਿਤਾ ਹੈ ਅਤੇ ਅਗੇ ਵੀ ਦੇਂਦੇ ਰਹਿਣਗੇ ਅਤੇ ਸਿੱਖ ਵੀ ਇਹ ਸਮਝ ਚੁਕੇ ਨੇ ਕੀ ਉਨ੍ਹਾ ਦਾ ਅਸਲ ਹਮਦਰਦ ਕੌਣ ਹੈ ਇਸ ਲਈ ਸਿੱਖ ਕਦੀ ਵੀ ਆਰ ਏਸ ਏਸ ਅਤੇ ਭਾਜਪਾ ਦੇ ਭੰਬਲ ਭੂਸੇ ਵਿਚ ਆਉਣ ਵਾਲੇ ਨਹੀਂ।