ਭਾਈ ਨੰਦ ਲਾਲ ਦੀ ਯਾਦ ਵਿਚ ਦਿੱਲੀ ਕਮੇਟੀ ਨੇ ਕਰਵਾਇਆ ਸੈਮੀਨਾਰ

ਨਵੀਂ ਦਿੱਲੀ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਮਹਾਨ ਵਿਦਵਾਨ ਭਾਈ ਨੰਦ ਲਾਲ ਜੀ ਗੋਯਾ ਦੀ 300 ਸਾਲਾਂ ਯਾਦ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਾਤਾ ਸੁੰਦਰੀ ਕਾਲਜ ਦੇ ਐਡੀਟੋਰੀਅਮ ਵਿਖੇ ਕਰਵਾਇਆ ਗਿਆ। ਜਿਸ ਵਿਚ ਭਾਈ ਨੰਦ ਲਾਲ ਜੀ ਦੇ ਜੀਵਨ ਅਤੇ ਰਚਨਾਵਾਂ ਤੇ ਪੰਥਕ ਵਿਦਵਾਨਾ ਵਲੋਂ ਚਾਰ ਪੜਾਵਾਂ ਵਿਚ ਵਿਚਾਰ ਚਰਚਾ ਕੀਤੀ ਗਈ। ਪਹਿਲੇ ਪਰਚੇ ਵਿਚ ਭਾਈ ਸਾਹਿਬ ਦੀ ਜੀਵਨੀ ਤੇ ਰਚਨਾ ਬਾਰੇ ਤਰਿੰਦਰ ਸਿੰਘ ਸੋਨੀ, ਦੁੂਜੇ ਪਰਚੇ ਵਿਚ ਭਾਈ ਨੰਦ ਲਾਲ ਦੀ ਰਚਨਾਵਲੀ ਅਨੁਸਾਰ “ਗੁਰਮੁੱਖ ਜੀਵਨ ਜੁਗਤ” ਡਾ. ਬਲਕਾਰ ਸਿੰਘ (ਪ੍ਰੋ. ਪੰਜਾਬੀ ਯੁਨੀਵਰਸਿਟੀ ਪਟਿਆਲਾ) ਵਲੋਂ, ਤੀਜਾ ਪਰਚਾ ਭਾਈ ਨੰਦ ਲਾਲ ਜੀ “ਅਜੋਕੀ ਸਿੱਖ ਕੌਮ ਲਈ ਰੋਲ ਮਾਡਲ” ਖਜਿੰਦਰ ਸਿੰਘ ਵਲੋਂ ਅਤੇ ਚੋਥਾ ਪਰਚਾ ਭਾਈ ਨੰਦ ਲਾਲ ਰਚਨਾਵਲੀ ਵਿਚ “ਗੁਰੂ ਮਹਿਮਾ” ਪ੍ਰੋ. ਅਮਰਜੀਤ ਸਿੰਘ ਲੁਧਿਆਣਾ ਵਲੋਂ ਡਾ. ਜਸਪਾਲ ਸਿੰਘ (ਉਪ ਕੁਲਪਤੀ ਪੰਜਾਬੀ ਯੁਨੀਵਰਸਿਟੀ ਪਟਿਆਲਾ) ਦੀ ਪ੍ਰਧਾਨਗੀ ਹੇਠ ਪਾਏ ਗਏ।

ਸੈਮੀਨਾਰ ਵਿਚ ਵਿਦਵਾਨਾ ਵਲੋਂ ਪਰਚੇ ਦੇ ਰੂਪ ਵਿਚ ਕੀਤੀ ਗਈ ਪੇਸ਼ਕਾਰੀ ਤੋਂ ਬਾਅਦ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਜੀ (ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ) ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਤ੍ਰਿਲੋਚਨ ਸਿੰਘ (ਸਾਬਕਾ ਐਮ.ਪੀ.), ਡਾ. ਕੇਹਰ ਸਿੰਘ ਸਾਬਕਾ (ਚੇਅਰਮੈਨ ਪੰਜਾਬ ਸਕੂਲ ਸੀਖਿਆ ਬੋਰਡ), ਅਤੇ ਭਾਈ ਹਰਸਿਮਰਨ ਸਿੰਘ (ਡਾਇਰੈਕਟਰ ਭਾਈ ਗੁਰਦਾਸ ਇੰਸਟੀਚਿਊੁਟ ਆਫ ਸਿੱਖ ਸਟੱਡੀਜ਼ ਸ੍ਰੀ ਅਨੰਦਪੂਰ ਸਾਹਿਬ) ਵਲੋਂ ਭਾਈ ਨੰਦ ਲਾਲ ਜੀ ਦੇ ਜੀਵਨ ਬਾਰੇ ਡੁੰਘੀ ਵਿਚਾਰ ਚਰਚਾ ਕੀਤੀ ਗਈ। ਸੈਮੀਨਾਰ ਦੀ ਸਮਾਪਤੀ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਮੌਂਟੀ ਦਾ ਸਮੁੂਹ ਵਿਦਵਾਨਾ ਵਲੋਂ ਸ਼ਾਨਦਾਰ ਪ੍ਰੋਗਰਾਮ ਉਲੀਕਣ ਤੇ ਵਿਸ਼ੇਸ਼ ਸਣਮਾਨ ਕੀਤਾ ਗਿਆ। ਮਨਜੀਤ ਸਿੰਘ ਜੀ.ਕੇ. ਨੇ ਇਸ ਮੌਕੇ ਸੰਗਤਾ ਨੂੰ ਹਰ ਸਾਲ ਭਾਈ ਨੰਦ ਲਾਲ ਜੀ ਦੀ ਯਾਦ ਵਿਚ ਕਮੇਟੀ ਵਲੋਂ ਗੁਰਮਤਿ ਸਮਾਗਮ ਕਰਵਾਉਣ ਦਾ ਭਰੋਸਾ ਵੀ ਦਿੱਤਾ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>