ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵਲੋਂ ਬਾਲਾ ਸਾਹਿਬ ਹਸਪਤਾਲ ਨੂੰ ਹਰਿਕ੍ਰਿਸ਼ਨ ਮੈਡੀਕਲ ਟ੍ਰਸਟ ਬਣਾ ਕੇ ਆਪਣੇ ਪ੍ਰਬੰਧ ਹੇਠ ਰੱਖਣ ਦੇ ਮਨਸੁਬਿਆਂ ਨੂੰ ਅੱਜ ਦਿੱਲੀ ਦੀ ਪਟਿਆਲਾ ਹਾਉਸ ਕੋਰਟ ਦੀ ਜੱਜ ਵਨੀਤਾ ਗੋਯਲ ਵਲੋਂ ਨਾਕਾਮ ਕਰ ਦਿੱਤਾ ਗਿਆ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜੱਥੇਬੰਦਕ ਸਕੱਤਰ ਕੁਲਦੀਪ ਸਿੰਘ ਭੋਗਲ ਨੇ ਕਿਹਾ ਕਿ 18 ਅਪ੍ਰੈਲ 2013 ਵਿਚ ਐਡੀਸ਼ਨਲ ਜੱਜ ਇਨਾ ਮਲਹੋਤਰਾ ਵਲੋਂ ਇਸ ਟ੍ਰਸਟ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ 10 ਮਈ 2013 ਨੂੰ ਹਰਵਿੰਦਰ ਸਰਨਾ ਵਲੋਂ ਅਦਾਲਤ ਦੇ ਇਸ ਫੈਸਲੇ ਨੂੰ ਚੁਨੋਤੀ ਦਿੱਤੀ ਗਈ ਸੀ।ਜਿਸ ਤੇ ਦੋਨੋ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਨਯੋਗ ਜੱਜ ਸਾਹਿਬ ਵਲੋਂ ਸਰਨਾ ਦੀ ਅਰਜੀ ਨੂੰ ਖਾਰਿਜ ਕਰ ਦਿੱਤਾ ਗਿਆ ਹੈ।