ਬਸੰਤ ਪੰਚਮੀ ਮੌਕੇ ਪੰਜਾਬੀਆਂ ਲਈ ਤੋਹਫਾ ‘ਪੰਜ ਤਖਤ ਸਪੈਸ਼ਲ’ ਰੇਲਗੱਡੀ – ਵਿਜੈ ਇੰਦਰ ਸਿੰਗਲਾ

ਸੰਗਰੂਰ – ਹਲਕਾ ਸੰਗਰੂਰ ਤੋਂ ਲੋਕ ਸਭਾ ਮੈਂਬਰ ਵਿਜੈ ਇੰਦਰ ਸਿੰਗਲਾ ਵੱਲੋਂ ਬਸੰਤ ਪੰਚਮੀ ਦੇ ਪਵਿੱਤਰ ਤਿਉਹਾਰ ਦੇ ਮੌਕੇ ‘ਪੰਜ ਤਖਤ ਸਪੈਸ਼ਲ’ ਰੇਲ ਗੱਡੀ ਨੂੰ ਮੰਨਜੂਰੀ ਦੇਣ ਲਈ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦਾ ਧੰਨਵਾਦ ਕੀਤਾ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਿੱਖ ਧਰਮ ਦੇ ਪਵਿੱਤਰ ਤਖਤ ਸ੍ਰੀ ਨਾਦੇੜ੍ਹ ਸਾਹਿਬ (ਸ੍ਰੀ ਹਜ਼ੂਰ ਸਾਹਿਬ), ਸ੍ਰੀ ਪਟਨਾ ਸਾਹਿਬ, ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ), ਸ੍ਰੀ ਅਕਾਲ ਤਖਤ ਸਾਹਿਬ (ਸ੍ਰੀ ਹਰਮਿੰਦਰ ਸਾਹਿਬ) ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰਵਾਉਣ ਵਾਲੀ ਇਹ ਰੇਲ ਗੱਡੀ 16 ਫਰਵਰੀ ਨੂੰ ਸਵੇਰੇ 10 ਵਜੇ ਧੂਰੀ ਜੰਕਸ਼ਨ ਤੋਂ ਚੱਲੇਗੀ ਅਤੇ ਸਮੂਹ ਸੰਗਤਾਂ ਨੂੰ ਪੰਜ ਤਖਤਾਂ ਦੇ ਦਰਸ਼ਨ ਕਰਵਾਉਣ ਉਪਰੰਤ 25 ਫਰਵਰੀ ਨੂੰ ਵਾਪਿਸ ਧੂਰੀ ਰੇਲਵੇ ਸਟੇਸ਼ਨ ਤੇ ਪਹੁੰਚੇਗੀ ਸ੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਚਿਰਾਂ ਤੋਂ ਲਟਕਦੀ ਇਸ ਮੰਗ ਨੂੰ ਉਹਨਾਂ ਨੇ 17 ਨਵੰਬਰ 2013 ਨੂੰ ਰੇਲਵੇ ਲਾਇਨ ਦੇ ਬਿਜਲੀਕਰਣ ਦਾ ਨੀਂਹ ਪੱਥਰ ਰੱਖਣ ਆਏ ਰੇਲ ਮੰਤਰੀ ਮਲਿਕਾਅਰਜੁਨ ਖੜਗੇ ਦੇ ਸਾਹਮਣੇ ਧੂਰੀ ਵਿਖੇ ਰੱਖੀ ਸੀ ਕਾਂਗਰਸ ਪਾਰਟੀ ਦੇ ਰਾਸ਼ਟਰੀ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਜੀ ਦੇ ਆਸ਼ੀਰਵਾਦ ਨਾਲ ਪੰਜਾਬੀਆਂ ਦੀ ਇਸ ਮੰਗ ਨੂੰ ਪੂਰਾ ਕਰਵਾਉਣ ਵਿੱਚ ਉਹ ਸਫਲ ਰਹੇ ਹਨ ਉਹਨਾਂ ਨੇ ਅੱਗੇ ਦੱਸਿਆ ਕਿ ਪੰਜ ਤੱਖਤ ਸਪੈਸ਼ਲ ਰੇਲ ਗੱਡੀ ਰਾਹੀ ਪੰਜ ਤਖਤਾਂ ਦੀ ਯਾਤਰਾ 10 ਦਿਨਾਂ ਦੀ ਹੋਵੇਗੀ ਜਿਸ ਦੀ ਟਿਕਟ ਇੰਟਰਨੈਟ ਰਾਹੀ ਅਤੇ ਧੂਰੀ ਅਤੇ ਸੰਗਰੂਰ ਰੇਲਵੇ ਸਟੇਸ਼ਨ ਤੇ ਬੁੱਕ ਕਰਵਾਈ ਜਾ ਸਕਦੀ ਹੈ ਨਿਗੁਣੀ ਰਾਸ਼ੀ ਵਿੱਚ ਹੀ ਯਾਤਰੀ ਪੰਜ ਤਖਤਾਂ ਦੇ ਦਰਸ਼ਨ ਕਰ ਸਕਣਗੇ ਜਿਸ ਵਿੱਚ ਰੇਲ ਕਿਰਾਇਆ, ਖਾਣਾ ਅਤੇ ਰਹਿਣਾ ਸਭ ਸ਼ਾਮਿਲ ਹੈ ਸ੍ਰੀ ਸਿੰਗਲਾ ਨੇ ਸਮੂਹ ਸੰਗਤ ਖਾਸ ਕਰ ਬਜ਼ੁਰਗਾਂ ਦੀ ਸਹੂਲਤ ਲਈ ਕੀਤੇ ਉਨ੍ਹਾਂ ਦੇ ਉਪਰਾਲੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>